Back ArrowLogo
Info
Profile

ਸਕੂਲ ਦੇ ਸਾਥੀ, ਜਿਨ੍ਹਾਂ ਨੇ ਆਰਾ ਮਿੱਲ ਵਿਚਲੇ ਸਕੂਲ ਵਿੱਚ ਇੱਕਠਿਆਂ ਹੀ ਸਿਖਲਾਈ ਲਈ, ਉਹ ਉਹਨਾਂ ਰੋਮਾਂਟਿਕ ਭਾਵਨਾਵਾਂ ਨਾਲ ਲਬਰੇਜ਼ ਹੋ ਗਏ ਸਨ, ਜਿਨ੍ਹਾਂ ਨੂੰ ਉਹਨਾਂ ਨੇ ਸਿਆਣਿਆਂ ਦੀ ਨਕਲ ਕਰਦਿਆਂ ਪਿਆਰ ਦਾ ਨਾਂ ਦਿੱਤਾ ਸੀ। ਫਿਰ ਉਹ ਛੇ ਸੱਤ ਸਾਲ ਲਈ ਵਿੱਛੜ ਗਏ ਸਨ। ਪਹਿਲਾਂ ਕੁੜੀ ਟੈਕਨੀਕਲ ਸਕੂਲ ਵਿੱਚ ਪੜ੍ਹਾਈ ਕਰਨ ਚਲੀ ਗਈ। ਜਦੋਂ ਉਹ ਮਕੈਨਿਕ ਬਣ ਕੇ ਆਰਾ ਮਿੱਲ ਵਿੱਚ ਵਾਪਸ ਆਈ ਤਾਂ ਅਲੈਕਸੇਈ ਪਹਿਲਾਂ ਹੀ ਉਥੋਂ ਜਾ ਚੁੱਕਾ ਸੀ ਤੇ ਹਵਾਬਾਜ਼ੀ ਦੇ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਸੀ। ਜੰਗ ਛਿੜਨ ਤੋਂ ਐਨ ਪਹਿਲਾਂ ਉਹ ਮੁੜ ਕੇ ਮਿਲੇ। ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਮਿਲਣੀ ਲਈ ਕੋਈ ਉਚੇਚ ਨਹੀਂ ਸੀ ਕੀਤੀ, ਸਗੋਂ ਸ਼ਇਦ ਉਹ ਇੱਕ ਦੂਜੇ ਨੂੰ ਭੁੱਲ ਵੀ ਚੁੱਕੇ ਸਨ - ਉਹਨਾਂ ਦੇ ਵਿਛੜਨ ਦੇ ਸਮੇਂ ਤੋਂ ਲੈ ਕੇ ਪੁਲਾਂ ਹੇਠੋਂ ਕਿੰਨਾਂ ਪਾਣੀ ਲੰਘ ਚੁੱਕਾ ਸੀ। ਇੱਕ ਸ਼ਾਮ ਅਲੈਕਸੇਈ ਆਪਣੀ ਮਾਂ ਨਾਲ ਕਿਤੇ ਜਾਂਦਾ ਹੋਇਆ ਗਲੀ ਵਿੱਚੋਂ ਲੰਘ ਰਿਹਾ ਸੀ, ਕਿ ਇੱਕ ਕੁੜੀ ਉਹਨਾਂ ਦੇ ਕੋਲੋਂ ਦੀ ਲੰਘੀ। ਉਸਨੇ ਕੁੜੀ ਵੱਲ ਕੋਈ ਧਿਆਨ ਨਾ ਦਿੱਤਾ, ਸਿਵਾਏ ਇਸਦੇ ਕਿ ਉਸਦੀਆਂ ਲੱਤਾਂ ਬੜੀਆਂ ਸੁੰਦਰ ਸਨ।

"ਤੂੰ ਕੁੜੀ ਨੂੰ ਸਲਾਮ-ਕਲਾਮ ਕਿਉਂ ਨਹੀਂ ਕੀਤੀ ? ਭੁੱਲ ਗਿਆ ? ਉਹ ਓਲਿਆ ਸੀ!" ਮਾਂ ਨੇ ਕੁੜੀ ਦਾ ਪਰਿਵਾਰਕ ਨਾਂ ਦੱਸਿਆ।

ਅਲੈਕਸੇਈ ਨੇ ਮੁੜ ਕੇ ਦੇਖਿਆ। ਕੁੜੀ ਵੀ ਦੇਖਣ ਲਈ ਮੁੜੀ ਸੀ । ਉਹਨਾਂ ਦੀਆਂ ਅੱਖਾਂ ਮਿਲੀਆਂ ਤੇ ਅਲੈਕਸੇਈ ਨੇ ਮਹਿਸੂਸ ਕੀਤਾ ਜਿਵੇਂ ਉਸਦਾ ਦਿਲ ਫ਼ੜਕ ਉਠਿਆ ਹੋਵੇ। ਆਪਣੀ ਮਾਂ ਨੂੰ ਛੱਡ ਕੇ ਉਹ ਕੁੜੀ ਵੱਲ ਦੌੜਿਆ, ਜਿਹੜੀ ਰੋਡ-ਮਰੇਡੇ ਪੋਪਲਰ ਹੇਠਾਂ ਖੜੋ ਗਈ ਸੀ।

"ਤੂੰ ?” ਉਹ ਅਚੰਭਿਤ ਹੋਇਆ ਹੋਇਆ ਕੂਕਿਆ, ਉਸ ਵੱਲ ਐਸੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਜਿਵੇਂ ਕਿ ਉਹ ਸਮੁੰਦਰ ਪਾਰੋਂ ਆਇਆ ਕੋਈ ਦੁਰਲੱਭ ਤੇ ਸੁੰਦਰ ਜੀਵ ਹੋਵੇ, ਜਿਹੜਾ ਅਜੀਬ ਤਰ੍ਹਾਂ ਨਾਲ ਬਸੰਤ ਦੀ ਇਸ ਸ਼ਾਮ ਨੂੰ ਇਸ ਸ਼ਾਂਤ, ਚਿੱਕੜ ਵਾਲੀ ਗਲੀ ਵਿੱਚ ਆ ਦਿਖਾਈ ਦਿੱਤਾ ਹੋਵੇ।

"ਅਲਿਓਸ਼ਾ ?" ਕੁੜੀ ਵੀ ਉਸੇ ਹੀ ਹੈਰਾਨੀ ਭਰੇ ਤੇ ਯਕੀਨ ਨਾ ਆਉਂਦੇ ਅੰਦਾਜ਼ ਵਿੱਚ ਕੂਕੀ।

ਉਹ ਛੇ ਸੱਤ ਸਾਲ ਵੱਖਰੇ ਰਹਿਣ ਤੋਂ ਮਗਰੋਂ ਇੱਕ ਦੂਜੇ ਨੂੰ ਦੇਖ ਰਹੇ ਸਨ । ਅਲੈਕਸੇਈ ਦੇ ਸਾਮ੍ਹਣੇ ਇੱਕ ਛੋਟੇ ਜਿਹੇ ਅਕਾਰ ਵਾਲੀ ਕੁੜੀ ਖੜ੍ਹੀ ਸੀ, ਮਟਕਦਾਰ ਤੇ ਸੋਹਲ, ਸੋਹਣੇ ਲੱਗਦੇ, ਗੋਲ, ਮੁੰਡਿਆਂ ਵਰਗੇ ਚਿਹਰੇ ਵਾਲੀ, ਜਿਸਦੇ ਨੱਕ ਦੀ ਕਾਠੀ ਉੱਤੇ ਕੁਝ ਸੁਨਹਿਰੀ ਜਿਹੀਆਂ ਛਾਈਆਂ ਸਨ। ਆਪਣੀਆਂ ਹਲਕੀਆਂ ਹਲਕੀਆਂ ਭਵਾਂ ਨੂੰ ਜ਼ਰਾ ਕੁ ਉਤਾਂਹ ਚੁੱਕਦੀ ਹੋਈ, ਜਿਹੜੀਆਂ ਸਿਰਿਆਂ ਉੱਤੇ ਕੁਝ ਸੰਘਣੀਆਂ ਹੋ ਜਾਂਦੀਆਂ ਸਨ, ਉਸਨੇ ਵੱਡੀਆਂ ਵੱਡੀਆਂ, ਬਿੱਲੀਆਂ, ਚਮਕਦੀਆਂ ਅੱਖਾਂ ਨਾਲ ਅਲੈਕਸੇਈ ਵੱਲ ਦੇਖਿਆ। ਇਸ ਤਾਜ਼ਗੀ ਭਰੀ, ਛਬੀਲੀ ਕੁੜੀ ਵਿੱਚ ਉਸ ਮਜ਼ਬੂਤ ਗੋਲ ਚਿਹਰੇ, ਗੁਲਾਬੀ ਗੱਲ੍ਹਾਂ ਵਾਲ਼ੇ, ਕਿਸੇ ਹੱਦ ਤੱਕ ਖਰਵੇਂ ਬੱਚੇ ਵਾਲਾ ਕੁਝ ਵੀ ਨਹੀਂ ਸੀ, ਜਿਹੜੀ ਆਪਣੇ ਪਿਤਾ ਦੀ ਮੈਲੀ

163 / 372
Previous
Next