Back ArrowLogo
Info
Profile
ਭਰਾ ਬੂਟੇ ਨੂੰ ਉਸਦੇ ਘਰ ਆ ਮਿਲਿਆ। ਸਾਹਬ ਸਲਾਮ ਅਤੇ ਸੁਖ ਸਾਂਦ ਪਿੱਛੋਂ ਬਚਨੇ ਨੇ ਬੂਟੇ ਨੂੰ ਆਖਿਆ, "ਬੂਟਿਆ, ਉਮਰੋਂ ਮੈਂ ਤੇਰੇ ਨਾਲੋਂ ਬਹੁਤ ਵੱਡਾ ਆਂ, ਪਰ ਮੇਰੀ ਗਰਜ ਨੇ ਮੈਨੂੰ ਬਹੁਤ ਛੋਟਾ ਕਰ ਦਿੱਤਾ। ਬੱਸ ਇਕੋ ਖ਼ਾਹਿਸ ਆ ਮੇਰੀ, ਬਈ ਮੇਰੇ ਜੀਂਦਿਆਂ ਜੀਦਿਆਂ ਤੇਜੂ ਇਕ ਵੇਰ ਬੱਬੇਹਾਲੀ ਦੀ ਮਾਲੀ ਲਵੋ । ਪਤਾ ਨਹੀਂ ਕੀ ਮਿਲਣਾ ਮੈਨੂੰ ਏਸ ਕੰਮ 'ਚੋਂ, ਬੱਸ ਐਵੇਂ ਸ਼ੌਂਕ ਆ। ਆਪਣੇ ਭਰਾ ਨੂੰ ਆਪ ਅਗਲੇ ਸਾਲ ਬੱਬੇਹਾਲੀ ਦੀ ਛਿੰਝੇ ਨਾ ਘੁਲੇ। ਮੇਰੀ ਪੱਗ ।" ਅਤੇ ਬਚਨੇ ਨੇ ਆਪਣੇ ਦੋਵੇਂ ਹੱਥ ਆਪਣੇ ਸਿਰ ਉੱਤੇ ਬੱਬੀ ਪੱਗ ਵੱਲ ਚੁੱਕੇ ਹੀ ਸਨ ਕਿ ਬੂਟੇ ਨੇ ਉਸਦੇ ਹੱਥ ਫੜ ਕੇ ਆਪਣੇ ਸਿਰ ਉੱਤੇ ਰੱਖ ਲਏ ਅਤੇ ਆਖਿਆ, "ਨਾ ਬਚਨ ਸਿਆਂ, ਏਦਾਂ ਨਾ ਕਰ ਤੂੰ ਸਾਡਾ ਸਾਹਿਬ ਆ। ਤੁਹਾਡੀਆਂ 'ਸੀਸਾਂ ਨੇ ਪਾਲਿਆ ਰੂੜੀ ਨੂੰ, ਇਹ ਤੁਹਾਨੂੰ ਓਪਰਾ ਕਿਰੋ। ਤੂੰ ਆਪ ਕਹਿ ਦੇ; ਮਜਾਲ ਆ ਤੇਰੀ ਗੱਲ ਮੋੜੇ।"

ਕੋਲ ਬੈਠੇ ਰੂੜੇ ਨੇ ਬਚਨੇ ਦੀਆਂ ਅੱਖਾਂ ਵੱਲ ਵੇਖਿਆ; ਉਨ੍ਹਾਂ ਵਿਚ ਵੱਸੀ ਹੋਈ ਵੇਦਨਾ ਲਈ ਆਪਣੇ ਆਪ ਨੂੰ ਦੋਸ਼ੀ ਜਾਣ ਕੇ ਉਸਨੇ ਸਿਰ ਝੁਕਾ ਲਿਆ ਅਤੇ ਆਖਿਆ, “ਚਾਚਾ, ਮੈਨੂੰ ਮਾਫ਼ੀ ਦੇ; ਮੈਂ ਤੇਰਾ ਗੁਨਾਹਗਾਰ ਆ। ਹੋ ਗਿਆ, ਸੋ ਹੋ ਗਿਆ ਪਰ ਅੱਜ ਤੂੰ ਰੂੜੇ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਚਾਚਾ।"

ਅਤੇ ਰੂੜੇ ਨੇ ਘੁਲਣਾ ਛੱਡ ਦਿੱਤਾ।

ਆਪਣੇ ਸਾਰੇ ਜੀਵਨ ਵਿਚ, ਦੂਜਿਆਂ ਦੀ ਖ਼ੁਸ਼ੀ ਲਈ ਬਾਬਾ ਰੂੜਾ ਬਹੁਤ ਕੁਝ ਕਰਦਾ ਆਇਆ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਇਹ ਸਭ ਕੁਝ ਕਿਉਂ ਕਰਦਾ ਸੀ। ਉਸਦੇ ਸੁਭਾਅ ਦੇ ਸਾਰੇ ਗੁਣ ਉਸਦੇ ਜੀਵਨ ਦੀਆਂ ਪ੍ਰਸਥਿਤੀਆਂ ਵਿਚੋਂ ਉਪਜੀਆਂ ਹੋਈਆਂ ਲੋੜਾਂ ਦੇ ਪੈਦਾ ਕੀਤੇ ਹੋਏ ਸਨ। ਪਿਛਲਾ ਪੇਚ ਇਨ੍ਹਾਂ ਵਿਚ ਕਰਾਮਾਤੀ ਸ਼ਕਤੀ ਵੇਖਣ ਦਾ ਸੁਆਰਥ ਜਾਂ ਰੂਹਾਨੀ ਸੁੰਦਰਤਾ ਵੇਖਣ ਦਾ ਭੋਲਾਪਨ ਕਰਦਾ ਆਇਆ ਸੀ: ਨਵੇਂ ਹਾਲਾਤ ਦੀ ਉਪਜ, ਨਵਾਂ ਪੋਚ ਇਨ੍ਹਾਂ ਨੂੰ ਬਾਬੇ ਦੀਆਂ ਕਮਜ਼ੋਰੀਆਂ ਜਾਣ ਕੇ ਇਨ੍ਹਾਂ ਦਾ ਨਿਰਾਦਰ ਕਰਨ ਦੀ ਰੁਚੀ ਰੱਖਦਾ ਸੀ। ਇਸੇ ਰੁਚੀ ਵਿਚੋਂ ਉਪਜੇ ਸਨ ਸੁਰਿੰਦਰ ਦੇ ਬੋਲ, ਜਿਨ੍ਹਾਂ ਨੇ ਬਾਬੇ ਰੂੜੇ ਨੂੰ ਬਹੁਤ ਉਦਾਸ ਕਰ ਦਿੱਤਾ।

ਸੁਰਿੰਦਰ ਦੀ ਟੀਮ ਪੂਰੀ ਤਿਆਰੀ ਨਾਲ ਕਾਲਜ ਦੇ ਹਾਲ ਵਿਚ ਬੈਠੀ ਸੀ। ਇਸੇ ਹਾਲ ਵਿਚ ਹੀ ਉਸਦੀ ਟੀਮ ਨੇ ਭੰਗੜੇ ਦਾ ਸਾਰਾ ਮੇਕ-ਅੱਪ ਕੀਤਾ ਸੀ। ਹਾਲ ਦੇ ਦਰਵਾਜ਼ੇ ਬੰਦ ਰੱਖੇ ਗਏ ਸਨ ਤਾਂ ਚ ਉਨ੍ਹਾਂ ਦੇ ਕੱਪੜਿਆਂ ਅਤੇ ਮੇਕ-ਅੱਪ ਦੀ ਚਮਕ ਸਮੇਂ ਤੋਂ ਪਹਿਲਾਂ ਕੋਈ ਨਾ ਵੇਖ ਸਕੇ। ਬਹੁਤ ਜ਼ੋਰ ਲੱਗਾ ਸੀ ਪ੍ਰੋਫੈਸਰ ਖੁਰਾਣਾ ਦਾ, ਇਸ ਸ਼ੇਅ ਦੀ ਤਿਆਰੀ ਵਿਚ ਅਤੇ ਕਾਲਜ ਵੱਲੋਂ ਖ਼ਰਚ ਵੀ ਬਹੁਤਕੀਤਾ ਗਿਆ ਸੀ। ਹਾਲ ਵਿਚ ਪੱਖੇ ਚੱਲ ਰਹੇ ਸਨ ਤਾਂ ਵੀ ਗਰਮੀ ਨਾਲ ਸਾਰੀ ਟੀਮ ਮੁੜਕੇ ਮੁੜ੍ਹਕੀ ਹੋ ਰਹੀ ਸੀ ਅਤੇ ਸਾਰੀ ਤਿਆਰੀ ਫਿੱਕੀ ਪੈਂਦੀ ਜਾ ਰਹੀ ਸੀ। ਤਿੰਨ ਘੰਟਿਆਂ ਦੀ ਲੰਮੀ ਉਡੀਕ ਪਿੱਛੋਂ ਹਾਲ ਦੇ ਦਰਵਾਜ਼ੇ ਉੱਤੇ ਦਸਤਕ ਹੋਈ। ਪ੍ਰੋਫੈਸਰ ਖੁਰਾਣਾ ਨੇ ਦਰਵਾਜ਼ਾ ਖੋਲ੍ਹਿਆ। ਕਾਲਜ ਦੇ ਵਾਈਸ-ਪ੍ਰਿੰਸੀਪਲ ਸ. ਜੋਗਿੰਦਰ ਸਿੰਘ ਜੀ ਨੇ ਅੰਦਰ ਆ ਕੇ ਦੱਸਿਆ, "ਸ਼ਹਿਰ ਦੇ ਪਤਵੰਤਿਆਂ ਨਾਲ ਜ਼ਰੂਰੀ ਮੀਟਿੰਗ ਕਰ ਕੇ ਮੁੱਖ-ਮੰਤਰੀ ਜੀ ਪਠਾਨਕੋਟ ਨੂੰ ਚਲੇ ਗਏ

12 / 90
Previous
Next