Back ArrowLogo
Info
Profile
ਤਿੰਨ ਮੁੰਡਿਆਂ ਦਾ ਰੂਪ ਧਾਰ ਗਿਆ, ਜਿਨ੍ਹਾਂ ਦੇ ਮੂੰਹਾਂ ਉੱਤੇ ਡਰਾਉਣੇ ਮੁਖੌਟੇ ਪਏ ਹੋਏ ਸਨ। "ਕੱਲ ਮੈਂ ਸਕੂਲੋਂ ਬਾਹਰ ਨਹੀਂ ਜਾਵਾਂਗਾ, ਕਲਾਸ-ਰੂਮ ਵਿਚ ਹੀ ਬੈਠਾ ਰਹਾਂਗਾ," ਇਹ ਸੋਚ ਕੇ ਉਸਨੂੰ ਕੁਝ ਧਰਵਾਸ ਹੋਈ। ਉਹ ਛੇਤੀ ਹੀ ਕਿਚਨ ਵਿਚ ਆਪਣੀ ਮਾਤਾ ਕੋਲ ਆ ਗਿਆ।

ਅਗਲੇ ਦਿਨ ਅੱਧੀ ਛੁੱਟੀ ਵੇਲੇ ਸਾਰੇ ਬੱਚੇ ਏਧਰ ਓਧਰ ਚਲੇ ਗਏ। ਉਹ ਕਲਾਸ- ਰੂਮ ਵਿਚ ਬੈਠਾ ਰਿਹਾ। ਉਸਨੂੰ ਭੁੱਖ ਲੱਗ ਰਹੀ ਸੀ । ਅਜੇ ਆਪਣੇ ਲੰਚ ਬਾਕਸ ਨੂੰ ਖੋਲ੍ਹਣ ਹੀ ਲੱਗਾ ਸੀ ਕਿ ਉਹ ਤਿੰਨੇ ਉਸਦੇ ਕੋਲ ਆ ਬੈਠੇ। ਇਕ ਨੇ ਆਖਿਆ, "ਹੈਲੇ।" ਆਸੂ ਚੁੱਪ ਰਿਹਾ। ਦੂਜੇ ਨੇ ਮਿੱਤਰਤਾ ਦੀ ਸੁਰ ਵਿਚ ਬਾਹਰ ਜਾਣ ਨੂੰ ਆਖਿਆ। ਆਸ਼ੂ ਇਨਕਾਰ ਨਾ ਕਰ ਸਕਿਆ; ਆਪਣਾ ਲੋਚ ਬਾਕਸ ਲੈ ਕੇ ਉਨ੍ਹਾਂ ਦੇ ਨਾਲ ਤੁਰ ਪਿਆ। ਚਾਰੇ ਕੱਲ ਵਾਲੀ ਥਾਂ ਉੱਤੇ ਪੁੱਜ ਗਏ। ਇਕ ਨੇ ਉਸਦਾ ਲੰਚ ਬਾਕਸ ਲੈ ਲਿਆ ਅਤੇ ਦੂਜੇ ਨੇ ਧੱਕਾ ਦੇ ਕੇ ਉਸਨੂੰ ਪਰੋ ਡੇਗ ਦਿੱਤਾ। ਉਹ ਉੱਠ ਕੇ ਬੈਠ ਗਿਆ। ਤਿੰਨਾਂ ਨੇ ਉਸਦੇ ਸਾਹਮਣੇ ਬੈਠ ਕੇ ਉਸਦਾ ਲੋਚ ਖਾਧਾ। ਖਾਂਦੇ ਖਾਂਦੇ ਹੱਸਦੇ ਵੀ ਰਹੇ। ਜਦੋਂ ਸਾਰਾ ਖਾ ਚੁੱਕੇ ਤਾਂ ਉਸ ਕੋਲ ਆ ਕੇ ਪੁੱਛਣ ਲੱਗੇ, "ਕਿੰਨੇ ਪੈਸੇ ਹਨ ਤੇਰੇ ਕੋਲ ? ਕੱਢ ਖੀਸੇ 'ਚ।" ਆਸੂ ਨੇ ਜੇਬ ਵਿਚੋਂ  ਵੀਹ ਪੈਸ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ । ਪੈਸੇ ਲੈ ਕੇ ਉਨ੍ਹਾਂ ਆਖਿਆ, "ਗੱਲ ਨੂੰ ਬਹੁਤਾ ਲਿਆਵੀ ਖਾਣ ਲਈ: ਪੈਸੇ ਵੀ ਵੱਧ ਲਿਆਵਾਂ। ਕਿਸੇ ਨੂੰ ਦੱਸੀ ਨਾ: ਅਸੀਂ ਤੈਨੂੰ ਕੁਝ ਨਹੀਂ ਕਹਿੰਦੇ। ਜੋ ਦੱਸਿਆ ਤਾਂ ਆਹ ਵੇਖ ਲੈ ਚਾਕੂ।" ਇਹ ਉਹ ਚਾਕੂ ਸੀ, ਜਿਸਦੇ ਬਲੇਡ ਨੂੰ ਲਹੂ ਲੱਗਾ ਹੋਇਆ ਸੀ।

ਸ਼ਾਮ ਨੂੰ ਆਸ਼ੂ ਘਰ ਪੁੱਜਾ ਤਾਂ ਉਸਨੂੰ ਬਹੁਤ ਭੁੱਖ ਲੱਗੀ ਹੋਈ ਸੀ । ਉਸਨੇ ਪਹਿਲਾਂ ਨਾਲੋਂ ਦੂਣਾ ਖਾਧਾ। ਸਾਧਾਰਣ ਗੱਲ ਸੀ: ਮਾਂ ਨੇ ਬਹੁਤਾ ਧਿਆਨ ਨਾ ਦਿੱਤਾ। ਅਗਲੀ ਸਵੇਰ ਸਕੂਲ ਨੂੰ ਜਾਣ ਲੱਗਿਆ ਉਸਨੇ ਫਿਰ ਰੱਜ ਕੇ ਖਾਧਾ ਅਤੇ ਮਾਂ ਨੂੰ ਲੰਚ ਬਾਕਸ ਵਿਚ  ਪਹਿਲਾਂ ਨਾਲੋਂ ਬਹੁਤਾ ਕੁਝ ਪਾਉਣ ਲਈ ਆਖਿਆ। ਮਾਂ ਹੈਰਾਨ ਹੋਈ ਪਰ ਬਹੁਤੀ ਪੁੱਛ-ਗਿੱਛ ਉਸਨੇ ਨਾ ਕੀਤੀ। ਸੋਚਿਆ ਸਕੂਲ ਵਿਚ ਬੱਚਿਆਂ ਨਾਲ ਦੌੜਦਾ ਭੱਜਦਾ ਹੈ; ਭੁੱਖ ਵੀ ਲੱਗਣੀ ਹੋਈ। ਮਾਂ ਕੋਲੋਂ ਵੱਧ ਪੈਸੇ ਉਸਨੇ ਨਾ ਮੰਗੇ: ਜੇਸ ਮਰਚ ਲਈ ਪੈਸੇ ਉਸ ਕੋਲ ਪਏ ਸਨ। ਉਨ੍ਹਾਂ ਵਿਚੋਂ ਚਾਲੀ ਪੈਂਸ ਉਹ ਲੈ ਗਿਆ।

ਆਸ਼ੂ ਦਾ ਜੀਵਨ ਭੈ ਦੇ ਭਾਰ ਹੇਠ ਦੱਬ ਗਿਆ। ਉਹ ਹਰ ਰੋਜ ਅੱਧੀ ਛੁੱਟੀ ਵੇਲੇ ਆਪਣਾ ਲੰਚ ਬਾਕਸ ਲੈ ਕੇ ਉਸੇ ਟਿਕਾਣੇ ਪੁੱਜ ਜਾਂਦਾ ਸੀ, ਜਿੱਥੇ ਬੈਠ ਕੇ ਕਿਤਾਬ ਪੜ੍ਹਦਿਆਂ ਉਹ ਇਸ ਦੁਨੀਆਂ ਨੂੰ ਭੁੱਲ ਕੇ, ਰਸ ਮਗਨ ਹੋ ਕੇ, ਅਨੰਦ ਲੋਕ ਵਿਚ ਪੁੱਜ ਜਾਂਦਾ ਸੀ। ਉਹ ਤਿੰਨੇ ਵੀ ਉਥੇ ਆ ਜਾਂਦੇ ਸਨ। ਆਪਣਾ ਲੰਚ ਬਾਕਸ ਉਨ੍ਹਾਂ ਨੂੰ ਦੇ ਕੇ ਉਹ ਇਕ ਪਾਸੇ ਖੜਾ ਹੋ ਜਾਂਦਾ ਸੀ। ਖਾਣ ਤੋਂ ਵਿਹਲੇ ਹੋ ਕੇ ਉਹ ਉਸ ਕੋਲ ਆ ਜਾਂਦੇ ਸਨ। ਮੰਗੇ ਜਾਣ ਤੋਂ ਬਿਨਾਂ ਹੀ ਉਹ ਆਪਣੀ ਜੇਬ ਵਿਚੋਂ ਕੱਢ ਕੇ ਹੱਥ ਵਿਚ ਫੜੇ ਹੋਏ ਪੈਸੇ ਉਨ੍ਹਾਂ ਨੂੰ ਦੇ ਦਿੰਦਾ ਸੀ। ਉਹ ਪੈਸੇ ਲੈ ਕੇ ਆਪਣੇ ਰਾਹ ਪੈ ਜਾਂਦੇ ਸਨ ਅਤੇ ਆਸੂ ਆਪਣੇ ਕਮਰੇ ਵਿਚ ਆ ਜਾਂਦਾ ਸੀ। ਕੁਝ ਦਿਨਾਂ ਪਿੱਛੋਂ ਉਨ੍ਹਾਂ ਨੇ ਉਸਨੂੰ ਲੰਚ ਲਿਆਉਣ ਤੋਂ ਰੋਕ ਦਿੱਤਾ। ਉਸਦੇ ਬਦਲੇ ਵਿਚ ਬਹੁਤੇ ਪੈਸੇ ਲਿਆਉਣ ਲਈ

29 / 90
Previous
Next