Back ArrowLogo
Info
Profile
ਮੇਲੇ ਦੇ ਅਖੀਰਲੇ ਦਿਨ ਜ਼ਿਲੇ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਵੀ ਪੰਡੋਰੀ ਗਿਆ। ਉਸਨੂੰ ਰੂੜੇ ਦਾ ਭੰਗੜਾ ਵਿਖਾਉਣ ਦਾ ਉਚੇਚਾ ਇੰਤਜ਼ਾਮ ਕੀਤਾ ਗਿਆ। ਪੁਲੀਸ ਨੇ ਵੱਡੇ ਅਖਾੜੇ ਦਾ ਪ੍ਰਬੰਧ ਕੀਤਾ। ਟੋਲੀ ਨੇ ਖੂਬ ਰੰਗ ਬੰਨ੍ਹਿਆ। ਡਿਪਟੀ ਕਮਿਸ਼ਨਰ ਬਹੁਤ ਖ਼ੁਸ਼ ਹੋਇਆ। ਉਹ ਕੁਰਸੀ ਤੋਂ ਉੱਠ ਕੇ ਰੁੜੇ ਕੋਲ ਗਿਆ ਅਤੇ ਉਸਨੂੰ ਥਾਪੀ ਦਿੱਤੀ। ਪੰਜਾਹ ਰੁਪਏ ਇਨਾਮ ਦੇ ਕੇ ਉਸ ਨਾਲ ਹੱਥ ਵੀ ਮਿਲਾਇਆ। ਡਿਪਟੀ ਕਮਿਸ਼ਨਰ ਦੇ ਜਾਣ ਪਿੱਛੋਂ ਥਾਣੇਦਾਰ ਨੇ ਕੁਰਸੀ ਸੰਭਾਲ ਲਈ ਅਤੇ ਅਖਾੜਾ ਕਾਇਮ ਰੱਖਿਆ। ਅੰਤ ਵਿਚ ਉਸਨੇ ਪੰਜ ਰੁਪਏ ਆਪਣੇ ਵੱਲੋਂ ਦੇ ਕੇ ਲੋਕਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਵੀ ਇਸ ਟੀਮ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਰੂੜੇ ਦਾ ਸਾਰਾ ਖਰਚਾ ਪੂਰਾ ਹੋ ਗਿਆ।

ਡਿਪਟੀ ਕਮਿਸ਼ਨਰ ਨੇ ਥਾਪੀ ਵੀ ਦਿੱਤੀ, ਰੁੜੇ ਵਿਚਲਾ ਕਲਾਕਾਰ ਸੁੰਦਰਤਾ ਦੀ ਸੇਧ ਵਿਚ ਸਰਪੱਟ ਦੌੜ ਪਿਆ। ਉਸਨੇ ਵਾਹੀ, ਬਿਜਾਈ, ਗੋਝੀ ਅਤੇ ਗਹਾਈ-ਉਡਾਈ ਦੀਆਂ ਕਿਰਿਆਵਾਂ ਨੂੰ ਭੰਗੜੇ ਦੀ ਬੋਲੀ ਪੜ੍ਹਾ ਦਿੱਤੀ। ਵਾਗਾਂ, ਜੰਵਾਂ ਅਤੇ ਲਾਵਾਂ ਨੂੰ ਨੱਚਣਾ ਸਿਖਾ ਦਿੱਤਾ। ਰੁੜੇ ਕੋਲੋਂ ਪ੍ਰੇਰਣਾ ਪਾ ਕੇ ਜੀਤਾ ਕਵੀ ਬਣ ਗਿਆ। ਕਲਾਕਾਰ ਹੋਣ ਦੇ ਨਾਲ ਨਾਲ ਰੂੜਾ ਸਦਾਚਾਰੀ ਵੀ ਸੀ । ਉਸਦਾ ਮਜ਼ਹਬ ਉਸਨੂੰ ਸ਼ਰਾਬ ਪੀਣ ਰੋਕਦਾ ਸੀ ਅਤੇ ਸਿੱਖਾਂ ਦੇ ਪਿੰਡ ਵਿਚ ਹਲਾਲ ਗੋਸ਼ਤ ਉਪਲਬਧ ਨਹੀਂ ਸੀ । ਜੁਆਨੀ ਵਿਚ ਸਰੀਰਕ ਸ਼ਕਤੀ ਵਧਾਉਣ ਦੀ ਲਗਨ ਨੇ ਅਤੇ ਅੱਧਖੜ ਉਮਰ ਵਿਚ ਕਲਾਤਮਕ ਸੁੰਦਰਤਾ ਦੀ ਉਪਾਸਨਾ ਨੇ ਉਸਦੇ ਮਨ ਨੂੰ ਹਰ ਬੁਰਾਈ ਵੱਲੋਂ ਹੋੜੀ ਰੱਖਿਆ। ਉਹ ਪਿੰਡ ਦੇ ਮੁੰਡਿਆਂ ਨੂੰ ਸ਼ਰਾਬ ਨਹੀਂ ਸੀ ਪੀਣ ਦਿੰਦਾ; ਪੂਰਾ ਪਹਿਰਾ ਦਿੰਦਾ ਸੀ ਉਨ੍ਹਾਂ ਦੇ ਮਨਾਂ ਉੱਤੇ। ਪਿੰਡ ਦੇ ਲੋਕ ਰੂੜੇ ਦੇ ਰਿਣੀ ਸਨ। ਰੂੜੇ ਨੂੰ ਪਿਆਰ ਅਤੇ ਸਤਿਕਾਰ ਦੇ ਕੇ ਉਹ ਆਪਣਾ ਰਿਣ ਚੁਕਤਾ ਕਰਨ ਦੀ ਚਿੰਤਾ ਕਰਦੇ ਰਹਿੰਦੇ ਸਨ। ਵਿਸਾਖੀ ਦੇ ਮੇਲੇ ਤੋਂ ਮਹੀਨਾ ਕੁ ਮਗਰੋਂ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਨੰਬਰਦਾਰ ਨੂੰ ਕਚਹਿਰੀ ਸੱਦ ਕੇ ਆਖਿਆ ਕਿ ਉਹ ਇਸ ਸਾਲ ਦੁਸਹਿਰੇ ਉੱਤੇ ਰੂੜੇ ਦੀ ਟੀਮ ਦਾ ਭੰਗੜਾ ਪੁਆਉਣਾ ਚਾਹੁੰਦਾ ਹੈ। ਨਿਰਾ ਨੰਬਰਦਾਰ ਹੀ ਨਹੀਂ, ਸਾਰਾ ਪਿੰਡ ਧਰਤੀਓਂ ਗਿੱਠ ਉੱਚਾ ਹੋ ਗਿਆ। ਰੂੜੇ ਦੀ ਟੀਮ ਨੇ ਰਾਮ ਦੀ ਅਯੁੱਧਿਆ ਤੋਂ ਬਨਬਾਸ ਲਈ ਵਿਦਾ ਹੋਣ ਦੀ ਘਟਨਾ ਨੂੰ ਭੰਗੜੇ ਦੇ ਰੂਪ ਵਿਚ ਨੱਚ ਕੇ ਵਿਖਾਇਆ। ਜੀਤੇ ਦੀ ਕਵਿਤਾ ਨੇ ਅਯੁੱਧਿਆ ਦੇ ਲੋਕਾਂ ਦੇ ਦੁਖ ਨੂੰ ਕਵਿਤਾ ਵਿਚ ਗਾ ਕੇ ਕਰੁਣਾ ਦਾ ਰਸ ਬੰਨ੍ਹ ਦਿੱਤਾ। ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਰੁਮਾਲ ਨਾਲ ਅੱਖਾਂ ਪੂੰਝਦਿਆਂ ਵੇਖਿਆ। ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੰਮ ਕਰਨ ਵਾਲੀ ਦੁਸਹਿਰਾ ਕਮੇਟੀ ਵੱਲੋਂ ਰੂੜੇ ਨੂੰ, ਇਲਾਕੇ ਦੇ ਪਤਵੰਤੇ ਸਰਦਾਰ ਸੂਰਤ ਸਿੰਘ ਹੱਥੀਂ ਇਕ ਪੱਗ ਅਤੇ ਇਕ ਸੋ ਇਕ ਰੁਪਿਆ ਭੇਟਾ ਕੀਰਾ ਗਿਆ।

ਉਹ ਡਿਪਟੀ ਕਮਿਸ਼ਨਰ ਸਾਧਾਰਣ ਅੰਗਰੇਜ਼ ਨਹੀਂ ਸੀ। ਉਹ ਉਨ੍ਹਾਂ ਅੰਗਰੇਜ਼ਾਂ ਵਿਚੋਂ ਸੀ, ਜਿਨ੍ਹਾਂ ਨੂੰ ਭਾਰਤੀ ਕਲਾ ਅਤੇ ਕਲਚਰ ਨਾਲ ਉਚੇਚਾ ਲਗਾਉ ਸੀ। ਰੂੜੇ ਨੂੰ ਸਰੋਪਾ ਦਿੱਤੇ ਜਾਣ ਸਮੇਂ ਉਸਨੇ ਪੰਜਾਬੀ ਬੋਲੀ ਵਿਚ ਨਿੱਕਾ ਜਿਹਾ ਭਾਸ਼ਣ ਦਿੰਦਿਆਂ

3 / 90
Previous
Next