Back ArrowLogo
Info
Profile
ਉਹ ਨਾਲ ਲੈ ਕੇ ਆਇਆ ਸੀ । ਮੇਰੇ ਲਾਗੇ ਖਲੋਤੇ ਗੈਰੀ ਨੂੰ ਉਸਨੇ ਪਹਿਲਾ ਬੈਂਤ ਮਾਰਿਆ ਤਾਂ ਉਸਦੀਆਂ ਚੀਕਾਂ ਨਿਕਲ ਗਈਆਂ। ਉਹ ਫਰਸ਼ ਉੱਤੇ ਲੇਟ ਕੇ ਤੜਫਣ ਲੱਗ ਪਿਆ। ਮੈਥੋਂ ਇਹ ਵੇਖਿਆ ਨਾ ਗਿਆ। ਹੈੱਡ-ਮਾਸਟਰ ਦੂਜਾ ਬੈਂਤ ਮਾਰਨ ਲੱਗਾ ਤਾਂ ਮੈਂ ਗੈਰੀ ਉੱਤੇ ਲੰਮਾ ਪੈ ਗਿਆ। ਬੈਂਤ ਮੇਰੀ ਪਿੱਠ ਉੱਤੇ ਵੱਜਾ ਅਤੇ ਪੀੜ ਨਾਲ ਮੇਰੀ ਚੀਕ ਨਿਕਲ ਗਈ।"

ਸੁਪਨਾ ਸੁਣਾ ਕੇ ਆਗੂ ਮੁੜ ਆਪਣੀ ਮਾਤਾ ਨਾਲ ਲਿਪਟ ਗਿਆ। ਸਾਰਾ ਕਮਰਾ ਖ਼ਾਮੋਸ਼ੀ ਨਾਲ ਭਰ ਗਿਆ। ਤਿੰਨਾਂ ਦੀ ਖ਼ਾਮੋਸ਼ੀ ਕਦੋਂ ਨੀਂਦ ਦਾ ਰੂਪ ਧਾਰ ਗਈ ਕੁਝ ਪਤਾ ਨਾ ਲੱਗਾ। ਅੱਜ ਕਈ ਸਾਲਾਂ ਪਿੱਛੋਂ ਆਗੂ ਨੂੰ ਮਾਂ ਦੇ ਗਲ ਲੱਗ ਕੇ ਗੂਹੜੀ ਨੀਂਦ ਸੌਣ ਦਾ ਮੌਕਾ ਮਿਲਿਆ।

ਸਮਾਂ ਆਪਣੀ ਚਾਲੇ ਤੁਰਿਆ ਰਿਹਾ। ਟੀਨੂੰ ਸੱਤ ਸਾਲ ਦਾ ਹੋ ਗਿਆ। ਇਨਫੈਟ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਜੂਨੀਅਰ ਵਿਚ ਜਾਣ ਲਈ ਤਿਆਰ ਹੋ ਗਿਆ। ਆਰ ਪਿਛਲੇ ਡੇਢ-ਦੋ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ। ਉਹ ਬਹੁਤਾ ਖ਼ੁਸ਼ ਭਾਵੇਂ ਨਹੀਂ ਸੀ, ਤਾਂ ਵੀ ਟੀਨੂੰ ਦੇ ਸਾਥ ਨੂੰ ਆਪਣੇ ਲਈ ਸਹਾਰਾ ਜਰੂਰ ਸਮਝਦਾ ਸੀ। ਖ਼ੁਸ਼ ਹੋਣ ਲਈ ਉਸਨੂੰ ਟੀਨੂੰ ਦੇ ਸਹਾਰੇ ਨਾਲੋਂ ਕਿਸੇ ਵਡੇਰੀ ਚੀਜ਼ ਦੀ ਲੋੜ ਸੀ: ਟੀਨੂੰ ਸਹੁਤ ਛੋਟਾ ਸੀ।

ਪਹਿਲੇ ਦਿਨ ਮਾਤਾ ਦੋਹਾਂ ਦੇ ਨਾਲ ਗਈ। ਸਾਰਾ ਰਸਤਾ ਉਹ ਆਬੂ ਵਿਚਲੇ ਵੱਡੇ ਭਰਾ ਨੂੰ ਸਮਝਾਉਂਦੀ ਅਤੇ ਤਾਕੀਦ ਕਰਦੀ ਰਹੀ, "ਬੇਟਾ ਆਸੂ, ਟੀਨੂੰ ਦਾ ਖ਼ਿਆਲ ਰੱਖੀ। ਤੇਰਾ ਛੋਟਾ ਵੀਰ ਹੈ; ਇਸਨੂੰ ਧਿਆਨ ਨਾਲ ਸੜਕ ਪਾਰ ਕਰਾਵੀ। ਅੱਧੀ ਛੁੱਟੀ ਵੇਲੇ ਆਪਣੇ ਕੋਲ ਬਿਠਾ ਕੇ ਇਸਨੂੰ ਖੁਆਈ। ਜੇ ਕਿਸੇ ਚੀਜ਼ ਦੀ ਲੋੜ ਪਵੇ ਤਾਂ ਦੁਕਾਨੇਂ ਲੈ ਦੇਵੀਂ। ਮੈਨੂੰ ਹੁਣੇ ਦੱਸ ਕਿ ਸ਼ਾਮ ਨੂੰ ਤੁਸੀਂ ਦੋਵੇਂ ਆ ਜਾਓਗੇ ਜਾਂ ਮੈਂ ਤੁਹਾਨੂੰ ਲੈਣ ਆਵਾਂ ? ਸੜਕ ਪਾਰ ਕਰਨ ਲੱਗਿਆਂ ਕਾਹਲੀ ਨਹੀਂ ਕਰਨੀ, ਬੇਟਾ। ਲਾਲੀਪਾਪ ਲੇਡੀ ਦੀ ਸਹਾਇਤਾ ਨਾਲ ਸੜਕ ਪਾਰ ਕਰਨੀ।"

ਆਸੂ ਚੁੱਪ ਚਾਪ ਸੁਣਦਾ ਰਿਹਾ ਅਤੇ ਟੀਨੂੰ ਵੱਡੇ ਭਰਾ ਦੀ ਸੁਰੱਖਿਆ ਵਿਚ ਹੋਣ ਦੇ ਭਰੋਸੇ ਨਾਲ ਭਰਪੂਰ, ਉਛਲਦਾ-ਕੁੱਦਦਾ, ਮਾਂ ਦੀਆਂ ਗੱਲਾਂ ਵੱਲੋਂ ਬੇ-ਧਿਆਨ, ਨਵੇਂ ਮਾਹੌਲ ਦੀ ਨਵੀਨਤਾ ਵੱਲ ਪਿਚੀਂਦਾ ਤੁਰਿਆ ਗਿਆ। ਮਾਂ ਘਰ ਨੂੰ ਮੁੜ ਆਈ ਅਤੇ ਬੱਚੇ ਆਪੋ-ਆਪਣੀ ਕਲਾਸ ਵਿਚ ਚਲੇ ਗਏ।

ਅੱਧੀ ਛੁੱਟੀ ਹੋਈ। ਟੀਨੂੰ ਆਸ਼ੂ ਕੋਲ ਆ ਗਿਆ। ਇਸ ਤੋਂ ਪਹਿਲਾਂ ਕਿ ਦੋਵੇਂ ਭਰਾ ਆਪਣੇ ਬੈਠਣ ਲਈ ਥਾਂ ਚੁਣਦੇ, ਉਹ ਤਿੰਨੇ ਉਨ੍ਹਾਂ ਕੋਲ ਆ ਗਏ ਅਤੇ ਮਿੱਤਰਾ ਵਾਂਗ ਉਨ੍ਹਾਂ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਇਕ ਪਾਸੇ ਵੱਲ ਲੈ ਤੁਰੇ। ਨੀਵੀਂ ਪਾਈ ਆਸੂ ਅਤੇ ਹੈਰਾਨੀ ਨਾਲ ਕਦੇ ਉਨ੍ਹਾਂ ਤਿੰਨਾਂ ਵੱਲ ਅਤੇ ਆਪਣੇ ਵੱਡੇ ਭਰਾ ਵੱਲ ਵੇਖਦਾ ਟੀਨੂੰ, ਉਨ੍ਹਾਂ ਦੀ ਅਗਵਾਈ ਵਿਚ ਤੁਰੇ ਗਏ। ਉਸੇ ਨਿਵੇਕਲੀ ਥਾਂਵੇਂ ਪੁੱਜ ਕੇ ਉਨ੍ਹਾਂ ਨੇ ਟੀਨੂੰ ਦੀਆਂ ਜੇਬਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ। ਪੈਸੇ ਲੈ ਕੇ ਉਹ ਦੋਹਾਂ ਦਾ ਲੰਚ ਖਾਣ ਲੱਗ ਪਏ। ਇਹ ਸਭ ਕੁਝ ਵੇਖ ਕੇ ਟੀਨੂੰ ਹੋਣ ਲੱਗ ਪਿਆ ਅਤੇ ਰੋਂਦਾ

33 / 90
Previous
Next