Back ArrowLogo
Info
Profile
ਹੋਇਆ ਆਪਣੇ ਵੱਡੇ ਕਰਾ ਕੋਲ ਇਉਂ ਆ ਖਲੋਤਾ ਜਿਵੇਂ ਪਰਬਤ ਦੇ ਉਹਲੇ ਹੋ ਗਿਆ ਹੋਵੇ। ਆਸ਼ੂ ਦਾ ਜੀ ਕੀਤਾ ਕਿ ਕਹਿਰ ਬਣ ਕੇ ਉਨ੍ਹਾਂ ਸ਼ੈਤਾਨਾਂ ਉੱਤੇ ਟੁੱਟ ਪਵੇ। ਉਸਨੇ ਇਵੇਂ ਹੀ ਕੀਤਾ  ਪਰ ਉਨ੍ਹਾਂ ਤਿੰਨਾਂ ਸਾਹਮਣੇ ਉਸਦੀ ਕੋਈ ਪੇਸ਼ ਨਾ ਗਈ। ਉਸਦੀ ਰੀਸੇ ਟੀਨੂੰ ਵੀ ਉਨ੍ਹਾਂ ਦੇ ਗਲ ਪੈ ਗਿਆ। ਇਕ ਨੇ ਦੋ ਚਪੇੜਾਂ ਮਾਰ ਕੇ ਟੀਨੂੰ ਨੂੰ ਪਰ੍ਹਾਂ ਸੁੱਟ ਦਿੱਤਾ। ਚਾਕੂ ਵਿਖਾ ਕੇ, ਕਿਸੇ ਨੂੰ ਕੁਝ ਨਾ ਦੱਸਣ ਦੀ ਤਾੜਨਾ ਕਰ ਕੇ ਅਤੇ 'ਸਾਰੀ ਛੁੱਟੀ ਵੇਲੇ ਦੱਸਾਂਗੇ ਤੁਹਾਨੂੰ ਕਹਿ ਕੇ ਉਹ ਸਕੂਲ ਵੱਲ ਚਲੇ ਗਏ।

ਆਸ਼ੂ ਆਪਣਾ ਨਿਰਾਦਰ ਬਰਦਾਸ਼ਤ ਕਰਦਾ ਆਇਆ ਸੀ। ਅੱਜ ਉਸ ਵਿਚਲੇ ਵੱਡੇ ਭਰਾ ਦਾ ਨਿਰਾਦਰ ਹੋਇਆ ਸੀ। ਉਹ ਬਰਦਾਸ਼ਤ ਨਾ ਕਰ ਸਕਿਆ। ਟੀਨੂੰ ਨੂੰ ਵੱਜੀਆਂ ਚਪੇੜਾਂ ਨੇ ਉਸਦਾ ਹਿਰਦਾ ਵਲੂੰਧਰ ਦਿੱਤਾ। ਉਸਦਾ ਮਨ ਪੀੜ ਅਤੇ ਗਿਲਾਨੀ ਨਾਲ ਭਰ ਗਿਆ। ਉਸਨੇ ਟੀਨੂੰ ਵੱਲ ਵੇਖਿਆ ਅਤੇ ਕਿਸੇ ਅਸਹਿ ਪੀੜ ਦੇ ਅਹਿਸਾਸ ਨਾਲ ਭੁੱਬੀ ਰੋ ਪਿਆ। ਉਸਨੂੰ ਲੱਗਾ ਕਿ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ। ਉਸਨੇ ਟੀਨੂੰ ਨੂੰ ਬਾਹੋਂ ਫੜਿਆ ਅਤੇ ਆਪਣੇ ਘਰ ਨੂੰ ਚਲੇ ਗਿਆ। ਘਰ ਤਕ ਪੁੱਜਦਿਆਂ ਪੁੱਜਦਿਆਂ ਉਸਦਾ ਸਰੀਰ ਬੁਖ਼ਾਰ ਨਾਲ ਭਖਣ ਲੱਗ ਪਿਆ।

ਬੱਚਿਆਂ ਨੂੰ ਘਰ ਆਏ ਵੇਖ ਕੇ ਮਾਂ ਘਬਰਾ ਗਈ। ਉਸਨੇ ਜਾਤਾ ਕਿ ਅਚਾਨਕ ਬੁਖ਼ਾਰ ਹੋ ਜਾਣ ਕਰਕੇ ਆਸ਼ੂ ਘਰ ਆ ਗਿਆ ਹੈ। ਬੁਖ਼ਾਰ ਬਹੁਤ ਤੇਜ਼ ਸੀ, ਇਸ ਲਈ ਆਪਣੇ ਪਤੀ ਵਾਸਤੇ ਇਕ ਨਿੱਕਾ ਜਿਹਾ ਨੋਟ ਛੱਡ ਕੇ ਉਹ ਬੱਚਿਆਂ ਨੂੰ ਹਸਪਤਾਲ ਲੈ ਗਈ। ਹਸਪਤਾਲ ਤਕ ਪੁੱਜਦਿਆਂ ਆਸ਼ੂ ਦਾ ਬੁਮਾਰ ਬਹੁਤ ਵਧ ਗਿਆ ਅਤੇ ਉਸਦੀ ਹਾਲਤ ਬੇਹੋਸ਼ੀ ਵਰਗੀ ਹੋ ਗਈ। ਉਸਨੂੰ ਹਸਪਤਾਲ ਵਿਚ ਦਾਖ਼ਲ ਕਰ ਲਿਆ ਗਿਆ। ਦੋ ਤਿੰਨ ਡਾਕਟਰ ਉਸਦੀ ਸੰਭਾਲ ਵਿਚ ਲੱਗ ਗਏ। ਹਸਪਤਾਲ ਦੇ ਕਰਮਚਾਰੀਆਂ ਦੀ ਕਾਹਲ ਵੱਲ ਵੇਖ ਕੇ ਮਾਂ ਦਾ ਦਿਲ ਡੁੱਬਣ ਲੱਗ ਪਿਆ। ਟੀਨੂੰ ਨੂੰ ਇਕ ਪਾਸੇ ਬੈਠਣ ਨੂੰ ਆਖ ਕੇ ਉਹ ਨਰਸਾਂ ਅਤੇ ਡਾਕਟਰਾਂ ਦੇ ਅੱਗੇ ਪਿੱਛੇ ਫਿਰਨ ਲੱਗ ਪਈ। ਉਹ ਕਈ ਪ੍ਰਸ਼ਨ ਪੁੱਛਣਾ ਚਾਹੁੰਦੀ ਸੀ; ਪਰ ਕੋਈ ਉਸ ਵੱਲ ਧਿਆਨ ਨਹੀਂ ਸੀ ਦੇ ਰਿਹਾ। ਸਾਰੇ ਆਸ਼ੂ ਵੱਲ ਲੱਗੇ ਹੋਏ ਸਨ । ਸੱਸ ਏਨਾ ਹੀ ਕਹਿੰਦੇ ਸਨ, “ਪਲੀਜ਼, ਸਾਨੂੰ ਆਪਣਾ ਕੰਮ ਕਰਨ ਦਿਉ। ਬੁਖ਼ਾਰ ਵਧਦਾ ਜਾ ਰਿਹਾ ਹੈ। ਇਸਨੂੰ ਕੰਟਰੋਲ ਕੀਤੇ ਬਿਨਾਂ ਅਸੀਂ ਕੁਝ ਨਹੀਂ ਦੱਸ ਸਕਦੇ। ਤੁਸੀਂ ਸਬਰ ਕਰੋ। ਅਸੀਂ ਪੂਰੀ ਵਾਹ ਲਾ ਰਹੇ ਹਾਂ।"

ਡਾਕਟਰਾਂ ਨੇ ਪੂਰੀ ਵਾਹ ਲਾਈ। ਬਿਸਤਰੇ ਉੱਤੇ ਪਏ ਆਸ਼ੂ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਅਤੇ ਗੈਸਾਂ ਦੀਆਂ ਨਾਲੀਆਂ ਲਗਾਦਿੱਤੀਆਂ ਗਈਆਂ। ਡਾਕਟਰ ਮਿੰਟ ਮਿੰਟ ਪਿੱਛੋਂ ਉਸਦੀ ਹਾਲਤ ਵੇਖਦੇ; ਇਕ ਨਰਸ ਲਗਾਤਾਰ ਉਸਦੀ ਨਬਜ਼ ਉੱਤੇ ਹੱਥ ਰੱਖੀ ਬੈਠੀ ਰਹੀ।

ਲੰਮੀ ਉਡੀਕ ਪਿੱਛੋਂ ਆਸ਼ੂ ਦਾ ਪਿਤਾ ਹਸਪਤਾਲ ਪੁੱਜਾ ਤਾਂ ਆਸੂ ਦੀ ਮਾਤਾ ਦੌੜ ਕੇ ਉਸਦੇ ਗਲ ਜਾ ਲੱਗੀ। ਉਸਦੀਆਂ ਅੱਖਾਂ ਭਰ ਭਰ ਫੁੱਲੀਆਂ। ਪਿਤਾ ਤੋਂ ਵੀ ਆਪਣੇ ਹੰਝੂ ਰੋਕੇ ਨਾ ਗਏ। ਟੀਨੂੰ ਮਾਂ ਦੀਆਂ ਲੱਤਾਂ ਨਾਲ ਚੰਬੜਿਆ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਰਿਹਾ ਸੀ।

34 / 90
Previous
Next