Back ArrowLogo
Info
Profile
ਸੋਚ ਸਾਚ ਕੇ ਸਿਲਾ, ਚਾਰਾ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਚਲੇ ਗਈ। ਉਹ ਸਦਾ ਤੇਜਿੰਦਰ ਦੇ ਸਟੋਰ ਵਿਚ ਹੀ ਸ਼ਾਪਿੰਗ ਕਰਦੀ ਸੀ। ਜ਼ਾਰਾ ਨੂੰ ਸਟੋਰ ਦੇ ਸਾਹਮਣੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਹ ਅੰਦਰ ਜਾਣ ਲੱਗੀ ਤਾਂ ਜਾਰਾ ਨੇ ਉੱਚੀ ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ। ਸਿਲਾ ਨੇ ਪਿਆਰ ਨਾਲ ਉਸਦੇ ਸਿਰ ਉੱਤੇ ਹੱਥ ਫੇਰਿਆ ਅਤੇ ਆਪਣੀ ਮਜਬੂਰੀ ਦੱਸ ਕੇ ਅੰਦਰ ਚਲੇ ਗਈ। ਉਸਦੇ ਅੱਖੋਂ ਉਹਲੇ ਹੋਣ ਦੀ ਦੇਰ ਸੀ ਕਿ ਜ਼ਾਰਾ ਦੀ ਆਵਾਜ਼ ਸਾਰੇ ਬਾਜ਼ਾਰ ਵਿਚ ਗੂੰਜਣ ਲੱਗ ਪਈ। ਅਜੀਬ ਦਹਿਸ਼ਤ ਸੀ ਉਸਦੀ ਆਵਾਜ਼ ਵਿਚ। ਆਉਣ ਜਾਣ ਵਾਲੇ ਖੰਡੇ ਦੇ ਕੋਲੋਂ ਦੀ ਲੰਘਣ ਲੱਗਿਆ, ਛੁਟ-ਪਾਥ ਛੱਡ ਕੇ ਸੜਕ ਵਿਚੋਂ ਹੋ ਕੇ ਲੰਘ ਰਹੇ ਸਨ। ਸਨਿਚਰਵਾਰ ਸੀ: ਛੁੱਟੀ ਹੋਣ ਕਰਕੇ ਮੈਂ ਵੀ ਸਟੋਰ ਵਿਚ ਆਇਆ ਹੋਇਆ ਸਾਂ। ਹੈਰਾਨ ਸਾਂ ਕਿ ਇਹ ਇਉਂ ਕਿਉਂ ਕਰ ਰਹੀ ਸੀ। ਸਟੋਰਾਂ ਵਿਚ ਕੁੱਤਿਆਂ ਨੂੰ ਲੈ ਜਾਣ ਦੀ ਇਜਾਜ਼ਤ ਨਾ ਹੋਣ ਕਰਕੇ ਕਦੇ ਕਦੇ ਅਜਿਹਾ ਹੋ ਜਾਂਦਾ ਹੈ ਕਿ ਗਾਹਕ ਆਪਣਾ ਕੁੱਤਾ (ਇਵੇਂ ਹੀ) ਬਾਹਰ ਬੰਨ੍ਹ ਜਾਂਦਾ ਹੈ ਅਤੇ ਉਹ ਚੁੱਪ-ਚਾਪ ਆਪਣੇ ਮਾਲਕ ਦੀ ਉਡੀਕ ਕਰਦਾ ਹੈ। ਏਥੇ ਤਾਂ ਮਾਮਲਾ ਗੜਬੜ ਸੀ। ਪ੍ਰਸਥਿਤੀ ਬੋਝਲ ਹੁੰਦੀ ਜਾ ਰਹੀ ਸੀ। ਸਿਲਾ ਨੇ ਆਪਣੀ ਟਰਾਲੀ ਇਕ ਪਾਸੇ ਕਰ ਦਿੱਤੀ ਅਤੇ ਸਟਰੋਂ ਬਾਹਰ ਜਾਣ ਲੱਗੀ। ਤੇਜਿੰਦਰ ਨੇ ਆਖਿਆ, "ਉਹ ਨਹੀਂ ਮੰਨੇਗੀ। ਤੁਸੀਂ ਸ਼ਾਪਿੰਗ ਕਰੋ। ਇਸਨੂੰ ਮੈਂ ਸੰਭਾਲਦਾ ਹਾਂ। ਕੀ ਨਾਂ ਹੈ ਇਸਦਾ ?"

"ਜਾਰਾ। ਪਰ ਤੁਸੀਂ "

"ਕੋਸ਼ਿਸ਼ ਕਰਦਾ ਹਾਂ। ਵੱਢੇਗੀ ਤਾਂ ਨਹੀਂ ?"

"ਮੈਂ ਤੁਹਾਡੀ ਵਾਕਫ਼ੀਅਤ ਕਰਵਾ ਦਿੰਦੀ

ਵਾਕਫ਼ੀਅਤ ਕਰਵਾ ਕੇ ਸਿਲਾ ਅੰਦਰ ਚਲੇ ਗਈ। ਤਰਕੀਬ ਕਾਮਯਾਬ ਹੋ ਗਈ। ਜ਼ਾਰਾ ਨੇ ਭੌਂਕਣਾ ਬੰਦ ਕਰ ਦਿੱਤਾ। ਤੇਜਿੰਦਰ ਨਾਲ ਇਉਂ ਵਰਤਣ ਲੱਗ ਪਈ, ਜਿਵੇਂ ਜਨਮ ਤੋਂ ਉਸੇ ਕੋਲ ਰਹਿ ਰਹੀ ਹੋਵੇ। ਹੋਰ ਸਭ ਕੁਝ ਠੀਕ ਹੋ ਗਿਆ ਪਰ ਚੂੰ ਚੂੰ ਕਰ ਕੇ ਅਤੇ ਖੰਚੇ ਨਾਲ ਬੱਝੀ, ਗਲ ਪਈ ਰੱਸੀ ਨੂੰ ਖਿੱਚ ਖਿੱਚ ਕੇ ਸਟੋਰ ਦੇ ਅੰਦਰ ਜਾਣ ਦੀ ਇੱਛਾ ਪਰਗਟ ਕਰਨੇਂ ਉਹ ਨਾ ਹਟੀ। ਤੇਜਿੰਦਰ ਉਸਦੀ ਗੱਲ ਮੰਨਣ ਲਈ ਮਜਬੂਰ ਹੋ ਗਿਆ। ਖੰਡੇ ਨਾਲੋਂ ਖੋਲ੍ਹ ਕੇ ਉਸਨੂੰ ਆਪਣੀ ਦੁਕਾਨ ਵਿਚ ਲੈ ਗਿਆ। ਪਰ ਉਹ ਉਥੇ ਰੁਕਣਾ ਨਹੀਂ ਸੀ ਚਾਹੁੰਦੀ। ਤੇਜਿੰਦਰ ਨੂੰ ਉਸਦੀ ਦੂਜੀ ਗੱਲ ਵੀ ਮੰਨਣੀ ਪਈ। ਉਹ ਹੋਰ ਸਾਰੇ ਲੋਕਾਂ ਵਾਂਗ ਸਟੋਰ ਵਿਚ ਸ਼ੈਲਫ਼ਾਂ ਸਾਹਮਣੇ ਘੁੰਮਣ ਲੱਗ ਪਈ। ਹੁਣ ਉਹ ਕਿਸੇ ਪ੍ਰਕਾਰ ਦੀ ਕੋਈ ਗੜਬੜ ਨਹੀਂ ਸੀ ਕਰ ਰਹੀ ਹਾਂ, ਕਦੇ ਕਦੇ ਮੂੰਹ ਚੁੱਕ ਕੇ ਖੜੀ ਹੋ ਜਾਂਦੀ ਸੀ ਅਤੇ ਸ਼ੈਲਫਾਂ ਉੱਤੋਂ ਚੀਜ਼ਾਂ ਚੁੱਕ ਕੇ ਆਪੋ-ਆਪਣੀਆਂ ਟਰਾਲੀਆਂ ਅਤੇ ਟੇਕਰੀਆਂ ਵਿਚ ਪਾਉਂਦੇ ਲੋਕਾਂ ਨੂੰ ਧਿਆਨ ਨਾਲ ਵੇਖਣ ਲੱਗ ਪੈਂਦੀ ਸੀ।

ਸਟੋਰ ਵਿਚ ਤਰਦੇ ਫਿਰਦੇ ਇਹ ਦੋਵੇਂ ਸਿਲਾ ਕੋਲ ਚਲੇ ਗਏ। ਜਾਰਾ ਨੇ ਸਿਲਾ ਦੇ ਪੈਰਾਂ ਉੱਤੇ ਆਪਣਾ ਅਗਲਾ ਪੰਜਾ ਰੱਖ ਕੇ ਆਪਣਾ ਮੂੰਹ ਤੇਜਿੰਦਰ ਵੱਲ ਕਰ ਲਿਆ ਅਤੇ ਹੌਲੀ ਹੌਲੀ ਚੂੰ ਚੂੰ ਕਰਨ ਲੱਗ ਪਈ। ਤੇਜਿੰਦਰ ਵੱਲ ਵੇਖ ਕੇ ਸਿਲਾ ਨੇ ਆਪਣੇ ਮੋਢੇ ਉਪਰ ਨੂੰ ਚੁੱਕੇ, ਜਿਸ ਦਾ ਭਾਵ ਸੀ, "ਪਤਾ ਨਹੀਂ ਕੀ ਕਹਿ ਰਹੀ ਹੈ।"

38 / 90
Previous
Next