Back ArrowLogo
Info
Profile
ਜਾਰਾ ਨੂੰ ਕੁੱਛੜ ਚੁੱਕੀ, ਪੌੜੀਆਂ ਚੜ੍ਹ ਕੇ ਤੇਜਿੰਦਰ ਆਪਣੀ ਮਾਤਾ ਦੇ ਕਮਰੇ ਵਿਚ ਚਲੇ ਗਿਆ। ਕਮਰੇ ਦਾ ਦਰਵਾਜਾ ਉਨ੍ਹਾਂ ਨੇ ਬੰਦ ਨਹੀਂ ਸੀ ਕੀਤਾ। ਭੇਜਿੰਦਰ ਦੇ ਪਿੱਛੇ ਪਿੱਛੇ ਮੈਂ ਅਤੇ ਮੇਰੇ ਪਿੱਛੇ ਪਿੱਛੇ ਮੇਰਾ ਛੋਟਾ ਪੁੱਤਰ ਵਿੱਕਰ ਵੀ ਕਮਰੇ ਵਿਚ ਆ ਗਏ। ਅਸਾਂ ਵੇਖਿਆ, ਉਹ ਆਪਣੇ ਬਿਸਤਰੇ ਉੱਤੇ ਲੱਤਾਂ ਲਮਕਾਈ ਬੈਠੇ ਸਨ ਅਤੇ ਤੇਜਿੰਦਰ ਅਤੇ ਚਾਰਾ ਦੋਵੇਂ ਉਨ੍ਹਾਂ ਦੇ ਸਾਹਮਣੇ ਪਲੇ ਸਨ। ਤੇਜਿੰਦਰ ਕਹਿ ਰਿਹਾ ਸੀ, "ਮਾਮਾ, ਮੈਨੂੰ ਪੁੱਛੇ ਤਾਂ ਸਹੀ, ਮੈਂ ਇਸਨੂੰ ਕਿਉਂ ਲੈ ਆਇਆ ਹਾਂ।"

ਨੀਵੀਂ ਪਾਈ ਖਲੋਤੇ ਉਦਾਸ ਪੁੱਤਰ ਵੱਲ ਗੁੱਸੇ ਨਾਲ ਵੇਖਦੀ ਹੋਈ ਮਾਤਾ ਨੇ ਆਖਿਆ, "ਪੁੱਛਦੇ ਉਹ ਹਨ ਜੋ ਜਾਣਦੇ ਨਹੀਂ।"

"ਕੁਝ ਗੱਲਾਂ ਜਾਣਕਾਰੀ ਦੇ ਘੇਰੇ ਤੋਂ ਬਾਹਰ ਵੀ ਹੁੰਦੀਆਂ ਹਨ ਮਾਮਾ।"

ਉਵੇਂ ਹੀ ਗੁੱਸੇ ਨਾਲ ਮੇਰੇ ਵੱਲ ਵੇਖ ਕੇ ਉਹ ਬੋਲੇ, "ਫਿਲਾਸਫਰ ਪਿਉ ਦਾ ਪੁੱਤਰ ਹੈਂ ਨਾ।"

"ਮੈਂ ਇਕ ਚੰਗੀ ਮਾਂ ਦਾ ਪੁੱਤਰ ਹਾਂ, ਮਾਮਾ।"

"ਵਾਹਵਾ ਮੁੱਲ ਪਾਇਆ ਤੂੰ ਮਾਂ ਦੀ ਚੰਗਿਆਈ ਦਾ।"

"ਜੇ ਸਾਰੀ ਗੱਲ ਸੁਣ ਲਵੋ ਤਾਂ ਤੁਸੀਂ ਨਿਸਚੇ ਹੀ ਇਹ ਆਖੋਗੇ ਕਿ ਮੈਂ ਤੁਹਾਡੀ ਚੰਗਿਆਈ ਅਤੇ ਵਡਿਆਈ ਦਾ ਮਾਣ ਰੱਖਿਆ ਹੈ।"

"ਇਸਨੂੰ ਘਰ ਲਿਆ ਕੇ ?"

"ਹਾਂ, ਮਾਮਾ।"

ਮੈਨੂੰ ਸੰਬੋਧਨ ਹੋ ਕੇ ਉਨ੍ਹਾਂ ਨੇ ਆਖਿਆ, "ਇਸਨੇ ਸਾਡਾ ਬਹੁਤ ਮਾਣ ਕਰ ਲਿਆ ਹੈ। ਹੁਣ ਤੁਸੀਂ ਆਪਣਾ ਵੱਖਰਾ ਪ੍ਰਬੰਧ ਕਰੋ। ਮੈਂ ਏਥੇ ਨਹੀਂ ਰਹਿ ਸਕਦੀ।"

"ਜਿਵੇਂ ਆਖੋਗੇ, ਉਵੇਂ ਹੀ ਹੋਵੇਗਾ; ਪਰ ਇਕ ਵੇਰ ਜ਼ਰਾ ਠੰਢੇ ਦਿਲ ਨਾਲ ਪੁੱਤਰ ਦੀ ਗੱਲ ਤਾਂ ਸੁਣ ਲਵੋ।"

"ਮੈਂ ਨਹੀਂ ਸੁਣਨਾ ਚਾਹੁੰਦੀ ਤੁਹਾਡੀਆਂ ਛਿਲਾਸਵੀਆਂ । ਜੇ ਜੀ ਆਏ ਕਰੋ। ਤੁਸੀਂ ਸਾਰੇ ਇਕ ਪਾਸੇ ਹੈ। ਮੇਰੀ ਇਕੱਲੀ ਦੀ।"

"ਕੰਤ ਜੀ, ਅਸੀਂ ਸਾਰੇ ਇਕ ਪਾਸੇ ਨਹੀਂ ਹਾਂ: ਮੈਂ ਤੁਹਾਡੇ ਨਾਲ ਹਾਂ। ਜੇ ਦੇਖੋ ਭਰਾ ਇਕ ਪਾਸੇ ਹੋ ਜਾਣ ਤਾਂ ਵੀ ਅਸੀਂ ਦੂਜੇ ਪੱਖ ਵਿਚ ਇਨ੍ਹਾਂ ਦੇ ਬਰਾਬਰ ਹਾਂ: ਅਸੀਂ ਮਾਪੇ ਹਾਂ; ਸਾਡਾ ਪੱਲਾ ਭਾਰਾ ਹੈ। ਇਸ ਲਈ ਗੱਲ ਸੁਣਨ ਵਿਚ ਕੋਈ ਹਰਜ ਨਹੀਂ।"

"ਦੱਸ ਲਵੇ ਗੱਲ ਜਿਹੜੀ ਇਸਨੇ ਦੱਸਣੀ ਹੈ। ਮੈਂ ਪਹਿਲਾਂ ਦੱਸ ਦਿੰਦੀ ਹਾਂ ਕਿ ਮੈਂ ਇਸ ਮੁਸੀਬਤ ਨੂੰ ਘਰ ਨਹੀਂ ਰੱਖਣਾ।"

ਤੇਜਿੰਦਰ ਆਪਣੀ ਮਾਤਾ ਦੇ ਸਾਹਮਣੇ, ਉਨ੍ਹਾਂ ਦੇ ਪੈਰਾਂ ਵਿਚ, ਉਨ੍ਹਾਂ ਦਾ ਗੱਡਾ ਫੜ ਕੇ ਬੈਠ ਗਿਆ। ਉਸਦੇ ਬੈਠ ਜਾਣ ਉੱਤੇ ਜ਼ਾਰਾ ਵੀ ਆਪਣੀਆਂ ਅਗਲੀਆਂ ਲੱਤਾ ਨੂੰ ਸਿੱਧੀਆਂ ਖੜੀਆਂ ਰੱਖਦੀ ਹੋਈ ਪਿਛਲੀਆਂ ਲੱਤਾਂ ਉੱਤੇ ਬੈਠ ਗਈ ਜਿਵੇਂ ਮਾਂ ਪੁੱਤ ਦੀ ਗੱਲ ਬਾਤ ਵਿਚੋਂ ਉਪਜਣ ਵਾਲੇ, ਆਪਣੀ ਕਿਸਮਤ ਦੇ ਫੈਸਲੇ ਨੂੰ ਸੁਣਨ ਲਈ ਤਿਆਰ ਹੋ ਗਈ ਹੋਵੇ। ਮੈਂ ਅਤੇ ਵਿੱਕਰ ਖਲੋਤੇ ਹੀ ਸੁਣਦੇ ਰਹੇ। ਤੇਜਿੰਦਰ ਨੇ ਦੱਸਣਾ ਸ਼ੁਰੂ ਕੀਤਾ:

41 / 90
Previous
Next