Back ArrowLogo
Info
Profile
"ਮਾਮਾ, ਮੈਂ ਇਹ ਕਹਿੰਦਾ ਰਿਹਾ ਹਾਂ ਕਿ ਰਾਖੀ ਲਈ ਕੁੱਤਾ ਰੱਖਣਾ ਹੈ ਪਰ ਇਹ ਜਾਣਦਿਆਂ ਹੋਇਆ ਕਿ ਤੁਹਾਨੂੰ ਇਹ ਪਸੰਦ ਨਹੀਂ, ਮੈਂ ਕੁੱਤਾ ਖ਼ਰੀਦਣ ਦਾ ਜਤਨ ਕਦੇ ਨਹੀਂ ਕੀਤਾ; ਅੱਜ ਵੀ ਨਹੀਂ। ਜੇ ਖਰੀਦਣ ਗਿਆ ਹੁੰਦਾ ਤਾਂ ਮੈਨੂੰ ਜ਼ਾਰਾ ਨਾ ਮਿਲਦੀ। ਇਹ....."

"ਇਹ ਅਸਮਾਨ ਡਿੱਗੀ ਹੋ ਤੇਰੇ ਲਈ।" ਤੇਜਿੰਦਰ ਦੀ ਗੱਲ ਟੋਕ ਕੇ ਮੇਰੀ ਪਤਨੀ ਨੇ ਆਖਿਆ।

“ਮਾਮਾ, ਤੁਸੀਂ ਗੱਲ ਤਾਂ ਸੁਣ ਲਵੋ ਸਾਰੀ," ਵਿੱਬਰ, ਜੋ ਹੁਣ ਤਕ ਚੁੱਪ ਸੀ, ਬੋਲਿਆ।

"ਤੂੰ ਵੀ ਲੈ ਆ ਇਕ ਹੋਰ, ਫੇਰ ਸੁਣਾਵੀਂ ਗੱਲਾਂ।"

ਮੈਂ ਵਿੱਕਰ ਦੇ ਮੋਢੇ ਉੱਤੇ ਹੱਥ ਰੱਖਿਆ। ਮੇਰਾ ਇਸ਼ਾਰਾ ਸਮਝ ਕੇ ਉਹ ਚੁੱਪ ਕੀਤਾ ਰਿਹਾ। ਤੇਜਿੰਦਰ ਨੇ ਆਪਣੀ ਗੱਲ ਅੱਗੇ ਤੋਰੀ।

"ਮਾਮਾ, ਮੇਰੇ ਲਈ ਇਹ ਅਸਮਾਨੋਂ ਹੀ ਡਿੱਗੀ ਹੈ। ਇਸਦੀ ਵਿਕਰੀ ਦੀ ਸੂਚਨਾ ਦਾ ਨੋਟ ਮੇਰੀ ਦੁਕਾਨ ਦੇ ਸ਼ੀਸ਼ੇ ਉੱਤੇ ਕਈ ਦਿਨ ਲੱਗਾ ਰਿਹਾ ਹੈ। ਜੇ ਇਸਨੂੰ ਖਰੀਦਣ ਦਾ ਖ਼ਿਆਲ ਹੁੰਦਾ ਤਾਂ ਮੈਂ ਇਸਦੀ ਮਾਲਕਣ ਨਾਲ ਗੱਲ ਕਰ ਸਕਦਾ ਸਾਂ।"

"ਇਹ ਕਿਸੇ ਕੁੜੀ ਕੋਲੋਂ ਖ਼ਰੀਦੀ ਹੈ ਤੂੰ ?"

"ਹਾਂ, ਸਿਲਾ ਕੋਲੋਂ। ਉਹ ਇਸਨੂੰ ਵੇਚਣ ਲਈ ਮਜਬੂਰ ਹੋ ਗਈ ਸੀ। ਉਸ ਲਈ ਇਸਦੀ ਸਾਂਭ ਬਹੁਤ ਮੁਸ਼ਕਲ ਹੋ ਗਈ ਸੀ।"

"ਅਤੇ ਤੇਰੇ ਲਈ ਇਸਦੀ ਸੰਭਾਲ ਸੌਖੀ ਹੈ। ਘਰ ਵਿਚ ਮੈਂ ਜੁ ਬੈਠੀ ਹਾਂ ਤੇਰੇ ਰੱਖੇ ਹੋਏ ਕੁੱਤੇ ਪਾਲਣ ਨੂੰ । ਪਰੇ ਹਨ; ਮੈਨੂੰ ਹੋਰ ਵੀ ਕੰਮ ਹਨ, ਆਪਣੀ ਕਹਾਣੀ ਆਪਣੇ ਕੋਲ ਰੱਖੋ।"

ਉਹ ਮੰਜੇ ਉੱਤੋਂ ਉੱਠ ਪਲੋਤੇ। ਉਨ੍ਹਾਂ ਦੇ ਪੈਰਾਂ ਵਿਚ ਬੈਠਾ ਤੇਜਿੰਦਰ ਵੀ ਉੱਠ ਕੇ ਖੜਾ ਹੋ ਗਿਆ ਅਤੇ ਉਸਦੀ ਲਾਗ ਬੇਠੀ ਜ਼ਾਰਾ ਵੀ ਉੱਠ ਖਲੋਤੀ। ਤੇਜਿੰਦਰ ਨੇ ਆਪਣੀ ਮਾਤਾ ਨੂੰ ਮੋਢਿਆਂ ਤੋਂ ਪਕੜ ਕੇ ਮੁੜ ਪਹਿਲਾਂ ਵਾਂਗ ਹੀ ਮੰਜੇ ਉੱਤੇ ਬਿਠਾ ਲਿਆ ਅਤੇ ਉਨ੍ਹਾਂ ਦੇ ਸਾਹਮਣੇ ਖਲੋਤਾ ਆਪਣੀ ਗੱਲ ਦੱਸਣ ਲੱਗ ਪਿਆ; ਜਾਰਾ ਲਾਗ ਖਲੋਤੀ ਸੁਣਦੀ ਰਹੀ, ਮੈਂ ਅਤੇ ਵਿੱਕਰ ਵੀ। "ਅੱਜ ਇਕ ਬਿਰਧ ਮਾਤਾ ਇਸਨੂੰ ਵੇਖਣ ਵੀ ਆਈ ਸੀ। ਉਸਨੂੰ ਇਹ ਚੰਗੀ ਲੱਗੀ ਪਰ ਉਹ ਬਹੁਤ ਬਿਰਧ ਹੋਣ ਕਰਕੇ ਵਡੇਰੀ ਨਸਲ ਦਾ ਕੁੱਤਾ ਨਹੀਂ ਪਾਲ ਸਕਦੀ। ਇਹ ਸਿੱਧੀ ਮੇਰੇ ਕੋਲ ਆ ਗਈ। ਮੈਂ ਇਸਦੀ ਰੱਸੀ ਫੜ ਲਈ; ਇਹ ਮੈਨੂੰ ਖਿੱਚ ਕੇ ਸਵੀਟਾਂ ਵਾਲੇ ਕਾਊਂਟਰ ਕੋਲ ਲੈ ਗਈ ਅਤੇ ਚੂਕਣਾ ਸ਼ੁਰੂ ਕਰ ਦਿੱਤਾ। ਇਕ ਟਾਫ਼ੀ ਚੁੱਕ ਕੇ ਮੈਂ ਇਸਨੂੰ ਦਿੱਤੀ । ਪਾਪਾ, ਅੱਜ ਇਸਨੇ ਸਿਲਾ ਦੀ ਇਜਾਜ਼ਤ ਲੈਣ ਦੀ ਲੋੜ ਨਾ ਸਮਝੀ। ਮੈਨੂੰ ਇਉਂ ਲੱਗਾ ਜਿਵੇਂ ਹਰ ਮਿਲਣੀ ਉੱਤੇ ਇਹ ਪਹਿਲਾਂ ਨਾਲੋਂ ਮੇਰੇ ਵੱਧ ਨੇੜੇ ਹੁੰਦੀ ਆਈ ਹੈ।"

"ਤੂੰ ਨਹੀਂ ਬੁਲਾਇਆ ਇਸਨੂੰ "

"ਨਹੀਂ ਮਾਮਾ, ਬਿਲਕੁਲ ਨਹੀਂ; ਅਤੇ ਇਹ ਗੱਲ ਓਨੀ ਹੀ ਸੱਚੀ ਹੈ ਜਿੰਨੀ ਇਹ

42 / 90
Previous
Next