Back ArrowLogo
Info
Profile
ਕਿ ਤੁਸੀਂ ਮੇਰੀ ਮਾਂ ਹੋ। ਹਾਂ, ਇਕ ਕਸੂਰ ਮੈਂ ਕੀਤਾ ਹੈ; ਉਹ ਇਹ ਕਿ ਮੈਂ ਇਸ ਤੋਂ ਦੂਰ ਨਹੀਂ ਦੌੜਿਆ, ਕਿਉਂਕਿ ਮੈਨੂੰ ਪਿਆਰ ਕਰਨ ਵਾਲੀ, ਮੇਰੀ ਮਾਂ, ਮੇਰੇ ਤੋਂ ਦੂਰ ਨਹੀਂ ਦੌੜੀ," ਕਹਿੰਦਾ ਕਹਿੰਦਾ ਤੇਜਿੰਦਰ ਮੁੜ ਆਪਣੀ ਮਾਤਾ ਦਾ ਗੋਡਾ ਫੜ ਕੇ ਉਨ੍ਹਾਂ ਦੇ ਪੈਰਾਂ ਵਿਚ ਬੈਠ ਗਿਆ ਅਤੇ ਉਸ ਦੀ ਰੀਸੇ ਜ਼ਾਰਾ ਵੀ ਮੁੜ ਪਹਿਲਾ ਵਾਂਗ ਹੀ ਬੈਠ ਗਈ। ਉਨ੍ਹਾਂ ਨੇ ਪਹਿਲੀ ਵੇਰ ਜ਼ਾਰਾ ਵੱਲ ਵੇਖਿਆ। ਉਨ੍ਹਾਂ ਦਾ ਧਿਆਨ ਪਾ ਕੇ ਜ਼ਾਰਾ ਥੋੜਾ ਜਿਹਾ ਚੁਕੀ। ਉਹ ਮੁੜ ਸਾਵਧਾਨ ਹੋ ਗਏ ਅਤੇ ਧਿਆਨ ਲਾਂਭੇ ਕਰ ਲਿਆ। ਉਨ੍ਹਾਂ ਦੇ ਸੁਭਾਅ ਵਿਚਲੀ ਜ਼ਿਦ ਉਨ੍ਹਾਂ ਦੇ ਹਿਰਦੇ ਵਿਚਲੀ ਕੋਮਲਤਾ ਕੋਲੋਂ ਲੁਕਣ ਦਾ ਜਤਨ ਕਰ ਰਹੀ ਸੀ। ਤੇਜਿੰਦਰ ਕਹਿ ਰਿਹਾ ਸੀ, "ਸਿਲਾ ਨੇ ਸ਼ਾਪਿੰਗ ਕਰ ਲਈ। ਮੈਂ ਵੇਖਿਆ ਕਿ ਉਸ ਕੋਲ ਸਾਮਾਨ ਨਾਲ ਭਰੇ ਹੋਏ ਦੇ ਵੱਡੇ ਵੱਡੇ ਥੈਲੇ ਸਨ। ਸਾਮਾਨ ਦੇ ਨਾਲ ਨਾਲ ਜ਼ਾਰਾ ਦੀ ਸੰਭਾਲ ਉਸ ਲਈ ਮੁਸ਼ਕਲ ਸੀ। ਮੈਂ ਉਸਨੂੰ ਕਾਰ ਤਕ ਛੱਡਣ ਚਲਾ ਗਿਆ।"

ਮਾਤਾ ਨੇ ਇਕ ਪੜਚੋਲਵੀਂ ਨਜ਼ਰ ਪੁੱਤਰ ਉੱਤੇ ਪਾਈ। ਉਹ ਜ਼ਾਰਾ ਵੱਲ ਵੇਖਦਾ ਹੋਇਆ ਕਹਿ ਰਿਹਾ ਸੀ :

"ਇਸਦੀ ਰੱਸੀ ਮੇਰੇ ਹੱਥ ਵਿਚ ਸੀ। ਸਿਲਾ ਆਪਣਾ ਸਾਮਾਨ ਕਾਰ ਵਿਚ ਰੱਖ ਰਹੀ ਸੀ। ਇਸਨੂੰ ਕਾਰ ਵਿਚ ਵੜਨ ਦੀ ਕੋਈ ਕਾਹਲ ਨਹੀਂ ਸੀ। ਜਦੋਂ ਸਿਲਾ ਨੇ ਸਾਰਾ ਸਾਮਾਨ ਆਪਣੀ ਕਾਰ ਦੇ ਬੂਟ ਵਿਚ ਰੱਖ ਲਿਆ ਤਾਂ ਮੈਂ' ਪੁੱਛਿਆ, "ਬਿਰਧ ਮਾਤਾ ਨੇ ਕੀ ਆਖਿਆ ਹੈ ?"

"ਉਹ ਇਸਨੂੰ ਨਹੀਂ ਖਰੀਦ ਸਕਦੀ। ਉਹ ਕੋਈ ਛੋਟਾ ਕੁੱਤਾ ਚਾਹੁੰਦੀ ਹੈ, ਚਿਵਾਵਾ ਜਾਂ ਕਾਰਗੀ। ਉਹ ਬਹੁਤ ਬਿਰਧ ਹੈ, ਇਸਨੂੰ ਸਾਂਭ ਨਹੀਂ ਸਕੇਗੀ। ਤੁਹਾਡੀ ਨਜ਼ਰ ਵਿਚ ਹੈ ਕੋਈ ਗਾਹਕ ?"

ਮੈਂ ਕਿਹਾ, "ਹੈ ਤਾਂ ਨਹੀਂ, ਪਰ ਮੈਂ ਖਿਆਲ ਰੱਖਾਂਗਾ।"

"ਇਟਸ ਟੂ ਲੈਟ; ਮੇਰੀ ਕਨਫ਼ਾਈਨਮੈਂਟ ਡੇਟ ਆ ਰਹੀ ਹੈ। ਪਰਸੋਂ ਮੈਂ ਹਸਪਤਾਲ ਚਲੀ ਜਾਵਾਂਗੀ। ਜੈਕ ਨੂੰ ਛੁੱਟੀ ਲੈਣੀ ਪਵੇਗੀ। ਖ਼ੈਰ, ਕੋਈ ਨਾ ਕੋਈ..।"

ਅਸੀਂ ਗੱਲਾਂ ਕਰ ਰਹੇ ਸਾਂ ਅਤੇ ਜਾਰਾ ਇਉਂ ਵਾਰੀ ਵਾਰੀ ਸਾਡੇ ਮੂੰਹਾਂ ਵੱਲ ਵੇਖ ਰਹੀ ਸੀ, ਜਿਵੇਂ ਸਾਡੀ ਗੱਲ ਬਾਤ ਨੂੰ ਪੂਰੀ ਤਰ੍ਹਾਂ ਸਮਝ ਰਹੀ ਹੋਵੇ।

ਮੈਂ ਆਪਣੀ ਦੁਕਾਨ ਵੱਲ ਮੁੜਿਆ। ਅਜੇ ਵੀਹ ਕੁ ਕਦਮ ਹੀ ਆਇਆ ਸਾਂ ਕਿ ਇਹ ਆਪਣੀ ਰੱਸੀ ਛੁਛਾ ਕੇ ਦੌੜੀ ਅਤੇ ਮੇਰੇ ਕੋਲ ਆ ਗਈ। ਮੇਰੇ ਸਾਹਮਣੇ ਖਲੋ ਕੇ ਮੇਰੇ ਮੂੰਹ ਵੱਲ ਵੇਖਣ ਲੱਗ ਪਈ। ਇਹ ਇਕ ਟੱਕ ਮੇਰੇ ਵੱਲ ਵੇਖੀ ਜਾ ਰਹੀ ਸੀ। ਹੌਲੀ ਹੌਲੀ ਮੈਨੂੰ ਇਸ ਦੀਆਂ ਅੱਖਾਂ ਵਿਚ ਉਹੋ ਜਿਹਾ ਕੁਝ ਦਿੱਸਣ ਲੱਗ ਪਿਆ, ਜਿਹੜਾ, ਤੁਸੀਂ ਦੱਸਦੇ ਹੋ ਕਿ ਪ੍ਰਿਟੀ ਦੀਆਂ ਅੱਖਾਂ ਵਿਚ ਤੁਹਾਨੂੰ ਦਿਸਿਆ ਸੀ। ਮੈਂ ਇਸਦੇ ਸਿਰ ਉੱਤੇ ਪਿਆਰ ਦੇਣ ਲਈ ਝੁਕਣ ਹੀ ਵਾਲਾ ਸਾਂ ਕਿ ਮੇਰੇ ਇਰਾਦੇ ਨੂੰ ਜਾਣ ਕੇ ਇਸਨੇ ਪੋਲੀ ਜਿਹੀ ਛਾਲ ਮਾਰੀ, ਆਪਣੇ ਅਗਲੇ ਪੰਜੇ ਮੇਰੀ ਛਾਤੀ ਉੱਤੇ ਰੱਖ ਦਿੱਤੇ ਅਤੇ ਕਿਸੇ ਅਧਿਕਾਰ ਨਾਲ ਮੇਰੇ ਕੋਲੋਂ ਸਾਥ ਦੀ ਮੰਗ ਕਰਨ ਲੱਗੀ।

ਸਿਲਾ ਇਹ ਸਭ ਵੇਖ ਰਹੀ ਸੀ। ਉਸ ਨੇ ਮੇਰੇ ਕੋਲ ਆ ਕੇ ਆਖਿਆ, "ਜ਼ਾਰਾ

43 / 90
Previous
Next