Back ArrowLogo
Info
Profile
ਨੇ ਆਪਣਾ ਮਾਲਕ ਲੱਭ ਲਿਆ ਹੈ। ਜੇ ਇਸਦਾ ਫ਼ੈਸਲਾ ਤੁਹਾਨੂੰ ਮਨਜ਼ੂਰ ਹੋਵੇ ਤਾਂ ਮੈਂ ਨਿਸਚਿੰਤ ਹੋ ਜਾਵਾਂਗੀ। ਤੁਹਾਡੇ ਕੋਲ ਰਹਿ ਕੇ ਇਹ ਤਾਂ ਖ਼ੁਸ਼ ਹੋਵੇਗੀ ਹੀ, ਇਸਦੇ ਨਾਲ ਨਾਲ ਮੈਨੂੰ ਵੀ ਭਰੋਸਾ ਹੋਵੇਗਾ ਕਿ ਇਹ ਆਪਣੀ ਪਸੰਦ..।" ਇਸ ਤੋਂ ਅੱਗੇ ਉਹ ਬੋਲ ਨਾ ਸਕੀ।

ਪੁੱਤਰ ਕੋਲੋਂ ਸਾਰੀ ਗੱਲ ਸੁਣ ਕੇ ਮਾਂ ਨੇ ਕੁਝ ਇਸ ਤਰ੍ਹਾਂ ਉਸ ਵੱਲ ਵੇਖਿਆ ਜਿਵੇਂ ਕਹਿ ਰਹੇ ਹੋਣ, 'ਹੁਣ ਖ਼ਤਮ ਕਰ ਇਹ ਲੰਮੀ ਕਹਾਣੀ, ਅਤੇ ਉੱਠ ਕੇ ਕਿਚਨ ਵਿਚ ਚਲੇ ਗਏ। ਤੇਜਿੰਦਰ ਨੇ ਅਤਿਅੰਤ ਨਿਰਾਸ਼ਾ ਨਾਲ ਮੇਰੇ ਵੱਲ ਵੇਖਿਆ ਉਸ ਤੋਂ ਵੀ ਵੱਧ ਨਿਰਾਸ਼ ਮੈਂ ਸਾਂ। ਅਸੀਂ ਸਾਰੇ ਡ੍ਰਾਇੰਗ ਰੂਮ ਵਿਚ ਆ ਗਏ। ਸਾਡੇ ਪਿੱਛੇ ਪਿੱਛੇ ਜਾਰਾ ਵੀ। ਉਸਦੇ ਗਲ ਵਿਚ ਪਈ ਰੱਸੀ ਫੜ ਕੇ ਭੇਜਿੰਦਰ ਨੇ ਆਖਿਆ, "ਚੱਲ ਜਾਰਾ, ਤੈਨੂੰ ਸਿਲਾ ਕੋਲ ਛੱਡ ਆਵਾਂ।" ਰੱਸੀ ਫੜੀ ਉਹ ਦਰਵਾਜ਼ੇ ਵੱਲ ਤੁਰ ਪਿਆ। ਜ਼ਾਰਾ ਨੇ ਉਸਦੇ ਪਿੱਛੇ ਜਾਣੋਂ ਇਨਕਾਰ ਕਰ ਦਿੱਤਾ। ਉਹ ਬਾਹਰ ਨੂੰ ਖਿੱਚ ਰਿਹਾ ਸੀ ਅਤੇ ਜਾਰਾ ਦਰਵਾਜ਼ੇ ਦੇ ਅੰਦਰਵਾਰ ਅੜੀ ਖਲੋਤੀ ਸੀ। ਇਸ ਖਿੱਚਾ ਖਿੱਚੀ  ਵਿਚ ਪਤਾ ਨਹੀਂ ਕਿਸ ਵੇਲੇ ਤੇਜਿੰਦਰ ਆਪੇ ਤੋਂ ਬਾਹਰ ਹੋ ਗਿਆ ਅਤੇ ਜ਼ਾਰਾ ਦੇ ਗਲੋਂ ਰੱਸੀ ਲਾਹ ਕੇ ਉਸਨੂੰ ਉਸੇ ਰੱਸੀ ਨਾਲ ਮਾਰਨ ਲੱਗ ਪਿਆ। ਜ਼ਾਰਾ ਉਸਦੇ ਸਾਹਮਣੇ ਪਿੱਠ-ਵਾਰ ਪਈ ਮਾਰ ਖਾਂਦੀ ਅਤੇ ਚਚਲਾਉਂਦੀ ਰਹੀ। ਤੇਜਿੰਦਰ ਦੇ ਮਾਤਾ ਜੀ ਰਸੋਈ ਵਿਚ ਖਲੋਰੇ ਇਹ ਤਮਾਸ਼ਾ ਵੇਖ ਰਹੇ ਸਨ। ਮੈਂ ਤੇਜਿੰਦਰ ਨੂੰ ਇਸ ਨਿਰਦੈਤਾ ਤੋਂ ਮਨ੍ਹਾ ਕਰਨ ਦਾ ਜਤਨ ਕਰ ਰਿਹਾ ਸਾਂ ਕਿ ਜੈਕ ਦੀ ਕਾਰ ਸਾਡੇ ਘਰ ਸਾਹਮਣੇ ਰੁਕੀ। ਪਤੀ ਦੀ ਕਾਰ ਵਿਚੋਂ ਨਿਕਲ ਕੇ ਸਿਲਾ ਛੇਤੀ ਛੇਤੀ ਘਰ ਦੇ ਦਰਵਾਜ਼ੇ ਸਾਹਮਣੇ ਆ ਕੇ ਕਹਿਣ ਲੱਗੀ, "ਤੇਜ, ਇਹ ਕੀ ਮੂਰਖਤਾ ਹੈ ? ਸਟਾਪ ਇਟ। ਮੈਂ ਤਾਂ ਆਈ ਸਾਂ ਕਿ ਤੁਹਾਨੂੰ ਇਸਦਾ ਬਰਥ ਸਰਟੀਫਿਕੇਟ ਅਤੇ ਫੈਮਿਲੀ ਹਿਸਟਰੀ ਦੇ ਕਾਗਜ਼ ਦੇ ਜਾਵਾਂ: ਮੈਨੂੰ ਨਹੀਂ ਸੀ ਪਤਾ ਕਿ ਇਹ ਸਭ ਵੇਖਣ ਨੂੰ ਮਿਲੇਗਾ। ਮੈਂ ਮਜਬੂਰ ਹਾਂ, ਮਰੀ ਨਹੀਂ। ਅਹਿ ਲਉ ਆਪਣੇ ਪੈਸੇ ਅਤੇ ਜ਼ਾਰਾ ਮੇਰੇ ਹਵਾਲੇ ਕਰੋ।"

ਤੇਜਿੰਦਰ ਨੇ ਪੈਸੇ ਲਏ ਬਿਨਾਂ ਚਾਰਾ ਦੀ ਰੱਸੀ ਉਸਨੂੰ ਫੜਾ ਦਿੱਤੀ। ਜਦੋਂ ਉਹ ਰੱਸੀ ਜ਼ਾਰਾ ਦੇ ਗਲ ਪਾਉਣ ਲੱਗੀ ਤਾਂ ਜਾਰਾ ਛਾਲ ਮਾਰ ਕੇ ਉੱਠੀ; ਦੌੜ ਕੇ ਰਸੋਈ ਵਿਚ ਗਈ ਅਤੇ ਤੇਜਿੰਦਰ ਦੇ ਮਾਤਾ ਜੀ ਦੇ ਪਿੱਛੇ ਇਉਂ ਜਾ ਬੈਠੀ ਜਿਵੇਂ ਕਿਸੇ ਤਰੇ ਤੋਂ ਦੌੜ ਕੇ ਬੱਚਾ ਆਪਣੀ ਮਾਂ ਕੋਲ ਆ ਜਾਂਦਾ ਹੈ। ਉਨ੍ਹਾਂ ਨੇ ਮੁੜ ਕੇ ਜਾਰਾ ਵੱਲ ਮੂੰਹ ਕੀਤਾ, ਜ਼ਾਰਾ ਨੇ ਉਨ੍ਹਾਂ ਵੱਲ ਵੇਖਿਆ; ਉਨ੍ਹਾਂ ਨੇ ਜ਼ਾਰਾ ਵੱਲ ਵੇਖਿਆ ਅਤੇ ਆਖਿਆ, "ਹਾਂ ਚਾਰਾ, ਮੈਨੂੰ ਤੇਰਾ ਫ਼ੈਸਲਾ ਮਨਜ਼ੂਰ ਹੈ।"

ਸਿਲਾ ਨੇ ਉਸਦੇ ਸਿਰ ਨੂੰ ਆਪਣੇ ਹੱਥਾਂ ਵਿਚ ਲੈ ਕੇ ਭਿੱਜੀਆਂ ਅੱਖਾਂ ਨਾਲ ਉਸਦੇ ਪ੍ਰਸੰਨ ਮੁਖ ਵੱਲ ਵੇਖਦਿਆਂ ਆਖਿਆ, "ਜ਼ਾਰਾ ਤੋਰਾ ਫੈਸਲਾ ਮੈਨੂੰ ਵੀ ਮਨਜੂਰ ਹੈ; ਬੱਸ ਏਨਾ ਹੀ ਸਾਥ ਸੀ ਸਾਡਾ।"

44 / 90
Previous
Next