Back ArrowLogo
Info
Profile
ਕੇ ਕਹਿੰਦੇ ਰਹੇ, "ਇੰਡੀਆ ਇਜ਼ ਵੰਡਰਫੁਲ"। ਉਸ ਤੋਂ ਪਿੱਛੋਂ ਗੱਲ ਆਈ ਗਈ ਹੋ ਗਈ। ਪਰੰਤੂ ਮੇਰੀ ਵਾਰਡਰੋਬ ਵਿਚ ਲਟਕਦੀ ਕਾਂਜੀਵਰਮ ਦੀ ਸਾੜ੍ਹੀ ਮੈਨੂੰ ਸਦਾ ਹੀ ਇਹ ਕਹਿੰਦੀ ਰਹੀ, "ਤੂੰ ਆਪਣੇ ਦੇਸ਼ ਬਾਰੇ ਓਨਾ ਵੀ ਨਹੀਂ ਜਾਣਦੀ ਜਿੰਨਾ ਵਿਦੇਸ਼ੀ ਜਾਣਦੇ ਹਨ। ਕਿਹੋ ਜਿਹੀ ਹਿੰਦੁਸਤਾਨੀ ਹੈਂ ਤੂੰ?"

ਅਤੇ ਮੈਂ ਫ਼ੈਸਲਾ ਕਰ ਲਿਆ ਕਿ ਇਸ ਵੇਰ ਛੁੱਟੀ ਜਾ ਕੇ ਮੈਂ ਭਾਰਤ ਨੂੰ ਵੇਖਣਾ ਸ਼ੁਰੂ ਕਰਾਂਗੀ। ਪਹਿਲਾਂ ਰਾਜਸਥਾਨ ਵੇਖਾਂਗੀ; ਅਗਲੇ ਸਾਲ ਪੂਰਬੀ ਭਾਰਤ, ਅਗਲੇਰੇ ਸਾਲ ਦੱਖਣੀ ਭਾਰਤ ਅਤੇ ਇਵੇਂ ਹੀ ਹੌਲੀ ਹੌਲੀ ਸਾਰਾ ਦੇਸ਼ ਵੇਖ ਲਵਾਂਗੀ।

ਆਪਣੇ ਸੋਚੇ ਹੋਏ ਪ੍ਰੋਗਰਾਮ ਅਨੁਸਾਰ ਮੈਂ ਰਾਜਸਥਾਨ ਬਾਰੇ ਜਾਣਕਾਰੀ ਇਕੱਠੀ ਕਰਦੀ ਰਹੀ। ਦਿੱਲੀ ਵਿਚ ਵੱਸਦੀ ਆਪਣੀ ਭੂਆ ਦੀ ਧੀ ਨਾਲ ਸਾਰੀ ਵਿਉਂਤ ਬਣਾ ਲਈ। ਛੁੱਟੀ ਲਈ ਅਤੇ ਅਸੀਂ ਦੋਵੇਂ (ਪਤੀ-ਪਤਨੀ) ਭਾਰਤ ਪਹੁੰਚ ਗਏ। ਵਿਆਹ ਤੋਂ ਪਿੱਛੋਂ ਅਸੀਂ ਛੇਤੀ ਹੀ ਇੰਗਲੈਂਡ ਵਾਪਸ ਆ ਗਏ ਸਾਂ। ਹੁਣ ਜਦੋਂ ਦੇ ਸਾਲ ਪਿੱਛੋਂ ਘਰ ਗਏ ਤਾਂ ਅਜੇ ਵੀ ਆਪਣੇ ਸੰਬੰਧੀਆਂ ਲਈ ਅਸੀ ਨਵ-ਵਿਵਾਹੜਾ ਦੰਪਤੀ ਹੀ ਸਾਂ। ਨਵੇਂ ਵਿਆਹੇ ਜੋੜੇ ਲਈ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਜ਼ਰੂਰੀ ਸੀ: ਖ਼ਾਸ ਕਰਕੇ ਇਸ ਲਈ ਕਿ ਵਿਆਹ ਸਮੇਂ ਸਾਡੇ ਕੋਲ ਵਕਤ ਨਾ ਹੋਣ ਕਰਕੇ ਅਸੀਂ ਰਿਸ਼ਤੇਦਾਰਾਂ ਵੱਲ ਜਾਣ ਦੀ ਰਸਮ ਨਹੀਂ ਸਾਂ ਕਰ ਸਕੇ। ਜਿੰਨੇ ਰਿਸ਼ਤੇਦਾਰ ਸਹੁਰਿਆਂ ਵੱਲ ਦੇ,ਓਨੇ ਹੀ ਪੇਕਿਆ ਵੱਲ ਦੇ।

ਘਰ ਪੁੱਜਦਿਆਂ ਹੀ ਬੀ ਜੀ (ਮੇਰੀ ਸੱਸ) ਨੇ ਜ਼ਰੂਰੀ ਸੰਬੰਧੀਆਂ ਦੇ ਨਾਂ ਥਾਂ ਮੇਰੇ ਸਾਹਮਣੇ ਰੱਖ ਕੇ ਮਮਤਾ ਅਧਿਕਾਰ ਅਤੇ ਤੋਲੇਪਨ ਦੀ ਭਾਸ਼ਾ ਵਿਚ ਆਖਿਆ, "ਲੈ ਬੀਬਾ, ਦੋ ਚਾਰ ਦਿਨ ਆਰਾਮ ਕਰ ਲਵੋ ਫੇਰ ਇਨ੍ਹਾਂ ਸਾਕਾਂ ਵੱਲ ਢੇਰਾ ਮਾਰ ਆਇਓ। ਸੁਖ ਨਾਲ ਛੁੱਟੀ ਦੇ ਗਿਣੇ ਮਿਥੇ ਦਿਨ ਲੰਘਦਿਆਂ ਪਤਾ ਨਹੀਂ ਲੱਗਦਾ। ਪੇਕੇ ਜਾਣਾ ਵੀ ਜ਼ਰੂਰੀ ਆ। ਉਹ ਵੀ ਵੇਖਦੇ ਹੋਣਗੇ ਅੱਖਾਂ ਚੁੱਕੀ। ਰਿਸ਼ਤੇ ਵੀ ਮਿਲਦਿਆਂ ਦੇ ਦੀ ਹੁੰਦੇ ਨੇ। ਗਰਮੀ ਤਾਂ ਹੈ, ਪਰ ਇਹ ਕੰਮ ਵੀ ਜ਼ਰੂਰੀ ਆ। ਮਹੀਨਾ ਕਰ ਘਰ ਬੈਠੇ ਵੀ ਅੱਕ ਜਾਣਾ ਤੁਸਾਂ।"

ਬੀ ਜੀ ਲਈ ਇਹ ਸੋਚਣਾ ਸੁਭਾਵਕ ਸੀ ਕਿ ਕੇਵਲ ਛੁੱਟੀਆਂ ਕੱਟਣ ਲਈ ਦੇਸ਼ ਆਏ ਸਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੱਧ ਜ਼ਰੂਰੀ ਕੰਮ ਸਾਨੂੰ ਨਹੀਂ ਸੀ। ਸਾਡੀ ਕਰਮ-ਭੂਮੀ ਤਾਂ ਵਲੈਤ ਸੀ। ਤੁਰਨ ਤੋਂ ਪਹਿਲਾਂ ਆਪਣੇ ਰਾਜਸਥਾਨੀ ਦੌਰੇ ਦੀ ਗੱਲ ਅਸਾਂ ਆਪਣੇ ਘਰ ਵਾਲਿਆਂ ਨੂੰ ਨਹੀਂ ਸੀ ਲਿਖੀ, ਲਿਖਣ ਦੀ ਲੋੜ ਹੀ ਨਹੀਂ ਸੀ ਸਮਝੀ। ਹੁਣ ਇਹ ਕਹਿਣ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਰਸਮਾਂ, ਰਿਵਾਜਾਂ ਅਤੇ ਰਿਸ਼ਤਿਆਂ ਵਿਚ ਸਮਾਈ ਹੋਈ ਸਾਂਝ, ਸੰਸਕ੍ਰਿਤੀ ਅਤੇ ਪਿਆਰ-ਭਾਵਨਾ ਨਾਲੋਂ ਰਾਜਸਥਾਨ ਦੇ ਕਿਲ੍ਹਿਆਂ, ਮੰਦਿਰਾਂ ਅਤੇ ਮਹੱਲਾਂ ਦੀਆਂ ਦੀਵਾਰਾਂ ਵਿਚ ਲੱਗੇ ਹੋਏ ਪੱਥਰ ਸਾਡੇ ਲਈ ਵੱਧ ਮਹੱਤਵ ਰੱਖਦੇ ਸਨ। ਮੇਰੇ ਪਤੀ-ਦੇਵ (ਭੁਪਿੰਦਰ) ਦੀ ਮਨੋ-ਸਥਿਤੀ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ; ਮਨ ਹੀ ਮਨ ਮੈਂ ਬਹੁਤ ਖਿਝੀ: ਜੀ ਕੀਤਾ ਬੋਰੀਆ ਬਿਸਤਰਾ ਚੁੱਕ ਕੇ ਦਿੱਲੀ ਜਾ ਬੈਠਾਂ ਅਤੇ ਜਿਸ ਵੀ ਫਲਾਈਟ ਵਿਚ ਸੀਟ ਮਿਲੇ, ਲੈ ਕੇ ਇੰਗਲੈਂਡ ਵਾਪਸ

56 / 90
Previous
Next