Back ArrowLogo
Info
Profile
ਉੱਤੇ ਸੀ, ਜਦੋਂ ਉਸਦੀ ਬੋਬੋ, ਹਸਨ ਬੀਬੀ, ਰੱਬ ਨੂੰ ਪਿਆਰੀ ਹੋ ਗਈ। ਕੋਈ ਅੰਡ ਸੀ ਰੂੜੇ ਦੇ ਦੁਖ ਦਾ । ਪਰ ਇਸ ਵੇਰ ਉਸਦਾ ਇਹ ਦੁਖ ਹੰਝੂਆਂ ਰਾਹੀਂ ਪਰਗਟ ਨਹੀਂ ਸੀ ਹੋਇਆ। ਉਸਦਾ ਮਨ ਰੋਇਆ ਅਤੇ ਅੱਖਾਂ ਉਦਾਸ ਹੋਈਆਂ। ਉਹ ਆਪਣੇ ਭਰਾ ਨੂੰ ਗਲ ਵਿਚ ਲੈ ਕੇ ਉਵੇਂ ਹੀ ਧਰਵਾਸਾਂ ਦੇਣ ਲੱਗ ਪਿਆ, ਜਿਵੇਂ ਉਸਦੀ ਧੋਥੇ ਉਸਨੂੰ ਧਰਵਾਸਾਂ ਦਿੰਦੀ ਹੁੰਦੀ ਸੀ । ਹੁਣ ਤਕ ਆਪਣੀ ਬੌਬੇ ਦੇ ਸਿਰ ਉੱਤੇ ਬੇਪਰਵਾਹੀਆਂ ਕਰਦਾ ਆਇਆ ਰੂੜਾ ਅਚਾਨਕ ਸਿਆਣਾ ਅਤੇ ਜ਼ਿੰਮੇਦਾਰ ਬਣ ਗਿਆ। ਸੱਤਰਾਂ ਸਾਲਾਂ ਦੇ ਬੂਟੇ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਵੀ ਸੀ। ਲੋੜ ਤਾਂ ਉਸਨੂੰ ਆਪਣੇ ਪੁੱਤਰ ਗਾਮੇ ਦੇ ਸਾਥ ਦੀ ਵੀ ਸੀ; ਪਰ ਇਹ ਉਸਦੇ ਵੱਸ ਵਿਚ ਨਹੀਂ ਸੀ। ਗਾਮੇ ਨੇ ਮਾਂ ਦੀ ਮੌਤ ਦੀ ਚਿੱਠੀ ਪੜ੍ਹ ਕੇ ਅਫ਼ਸੋਸ ਦੀ ਚਿੱਠੀ ਲਿਖ ਦਿੱਤੀ ਸੀ ਅਤੇ ਸਮਝ ਲਿਆ ਸੀ ਕਿ ਉਸਦਾ ਫਰਜ਼ ਪੂਰਾ ਹੋ ਗਿਆ ਹੈ।

ਹੌਲੀ ਹੌਲੀ ਬੂਟਾ ਅੰਦਰੋਂ ਟੁੱਟਣ ਲੱਗ ਪਿਆ। ਉਸਨੂੰ ਜਦੋਂ ਵੀ ਮੌਕਾ ਮਿਲਦਾ, ਉਹ ਰੂੜੇ ਨੂੰ ਘਰ ਬਾਰੇ ਅਤੇ ਹਸਨ ਬੀਬੀ ਦੇ ਪੈਕਿਆਂ ਬਾਰੇ ਗੱਲਾਂ ਦੱਸਦਾ ਰਹਿੰਦਾ। ਬਹੁਤੀ ਚਿੰਤਾ ਉਸਨੂੰ ਆਪਣੀਆਂ ਬੱਕਰੀਆਂ ਦੀ ਸੀ। ਉਸਦੀਆਂ ਬਹੁਤੀਆਂ ਗੱਲਾਂ ਆਪਣੀਆਂ ਬੱਕਰੀਆਂ ਬਾਰੇ ਹੁੰਦੀਆਂ ਸਨ। ਉਸਨੇ ਪਚਵੰਜਾ ਬੱਕਰੀਆਂ ਦੇ ਪਚਵੰਜਾ ਨਾਂ ਰੱਖੇ ਹੋਏ ਸਨ। ਹਰ ਇਕ ਦੇ ਸੁਭਾਅ ਤੋਂ ਉਹ ਜਾਣੂ ਸੀ ਅਤੇ ਰੂੜੇ ਨੂੰ ਹਰ ਇਕ ਦੇ ਸੁਭਾਅ ਤੋਂ ਜਾਣੂ ਕਰਵਾ ਕੇ ਇਸ ਦੁਨੀਆਂ ਤੋਂ ਜਾਣਾ ਚਾਹੁੰਦਾ ਸੀ। ਉਸ ਨੇ ਆਪਣੇ ਪੁੱਤਰ ਗਾਮੇ ਦੀ ਗੱਲ ਕਦੇ ਨਹੀਂ ਸੀ ਕੀਤੀ। ਰੂੜਾ ਉਸਦੀਆਂ ਗੱਲਾਂ ਬੜੇ ਠਰੰਮੇ ਨਾਲ ਸੁਣਦਾ ਸੀ। ਭਰਾ ਨੂੰ ਪੂਰਾ ਭਰੋਸਾ ਦਿਵਾਉਂਦਾ ਸੀ ਕਿ ਉਹ ਸਭ ਕੁਝ ਕਰਨ ਲਈ ਤਿਆਰ ਅਤੇ ਸਮਰੱਥ ਹੈ, ਪਰ ਅੰਦਰੋਂ ਉਹ ਡੇਲਿਆ ਹੋਇਆ ਸੀ। ਕਰਾ ਤੋਂ ਪਰੇ ਹੋ ਕੇ, ਨਵੇਂ ਕਮਰੇ ਵਿਚ ਬੈਠ ਕੇ ਕਿੰਨਾ ਕਿੰਨਾ ਚਿਰ ਰੋਂਦਾ ਰਹਿੰਦਾ ਸੀ। ਭਰਾ ਦੇ ਮਗਰੋਂ ਇਕੱਲਾ ਹੋ ਜਾਣ ਦਾ ਡਰ...।

ਬੂਟੇ ਦਾ ਅੰਤ ਸਮਾਂ ਆ ਗਿਆ। ਆਪਣੀ ਪਤਨੀ ਦੀ ਮੌਤ ਦੇ ਡੇਢ ਕੁ ਸਾਲ ਪਿੱਛੋਂ ਉਹ ਵੀ ਜਹਾਨ ਵਾਨੀ ਤੋਂ ਕੂਚ ਕਰ ਗਿਆ। ਰੂੜੇ ਦਾ ਦੁਖ ਅਸਹਿ ਸੀ; ਉਸਦਾ ਉਦਾਸ ਹੋਣਾ ਕੁਦਰਤੀ ਸੀ। ਪਿੰਡ ਦੇ ਲੋਕਾਂ ਦੀ ਵੱਡੀ ਕੋਸ਼ਿਸ਼ ਇਹ ਸੀ ਕਿ ਰੂੜੇ ਨੂੰ ਇਕੱਲ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਦੋਹਾਂ ਮੌਤਾਂ ਦੇ ਮੌਕਿਆਂ ਉੱਤੇ ਪਹਿਲਾਂ ਵਾਂਗ ਲਾਗਲੇ ਪਿੰਡ, ਰੱਤੋ ਵਾਲੋਂ ਮੁਸਲਮਾਨ ਬਰਾਦਰੀ ਦੇ ਲੋਕਾਂ ਨੂੰ ਬੁਲਾ ਕੇ ਲਿਆਂਦਾ ਸੀ । ਉਹ ਆਪਣੀ ਮਸੀਤ ਦੇ ਮੁਲਾਣੇ ਨੂੰ ਨਾਲ ਲਿਆਏ ਸਨ ਅਤੇ ਪੂਰੀ ਇਸਲਾਮੀ ਸ਼ਰ੍ਹਾ ਅਨੁਸਾਰ ਰੁੜੇ ਦੀ ਭਰਜਾਈ ਅਤੇ ਉਸਦੇ ਭਰਾ ਦੇ ਅੰਤਮ ਸੰਸਕਾਰ ਸਿਰੇ ਚਾੜ੍ਹੇ ਗਏ ਸਨ। ਕਰਮ ਇਲਾਹੀ ਅਤੇ ਉਸਦੀ ਪਤਨੀ (ਰੂੜੇ ਦੇ ਮਾਤਾ ਪਿਤਾ) ਦੀਆਂ ਕਬਰਾਂ ਦੇ ਲਾਗੇ ਬੂਟੇ ਅਤੇ ਹੱਸੋ ਦੀਆਂ ਕਬਰਾਂ ਬਣ ਗਈਆਂ। ਦੋਵੇਂ ਵੇਰ ਕੁਰਾਨ ਪੜ੍ਹਿਆ ਗਿਆ: ਖ਼ਤਮ ਕਰਵਾਇਆ ਗਿਆ। ਦੋਵੇਂ ਵੇਰ ਪਿੰਡ ਵੱਲੋਂ ਇਲਾਕੇ ਵਿਚ ਨਿਆਜ਼ਾਂ ਵੰਡੀਆਂ ਗਈਆਂ। ਰੂੜੇ ਦੇ ਮਾਪੇ ਦੇ ਵੇਰ ਮਰੇ ਸਨ; ਪਹਿਲੀ ਵੇਰ ਉਸਨੇ ਦੁਖ ਨਹੀਂ ਸੀ ਮਨਾਇਆ: ਦੂਜੀ ਵੇਰ ਹੋਈਆਂ ਮੌਤਾਂ ਦਾ ਦੁਖ ਅਸਹਿ ਸੀ; ਪਰ ਰੂੜਾ ਸਹਿ ਗਿਆ, ਪਿੰਡ ਦੇ ਲੋਕਾਂ ਦੀ ਹਮਦਰਦੀ ਦੇ ਸਹਾਰੇ।

6 / 90
Previous
Next