Back ArrowLogo
Info
Profile
ਵਿਚ ਜਾਂ ਬੇਹੋਸ਼ੀ ਵਿਚ ਤੁਰਨ ਲੱਗ ਪਵੇ, ਮੈਂ ਦਰਵਾਜ਼ੇ ਵੱਲ ਆਈ। ਆਪਣੇ ਦੀਪੂ ਨੂੰ ਸਾਹਮਣੇ ਵੇਖ ਕੇ ਮੇਰੀ ਮਮਤਾ ਬੇਕਾਬੂ ਹੋ ਗਈ। ਮੈਂ ਦੀਪੂ ਨੂੰ ਗਲਵਕੜੀ ਵਿਚ ਲਿਆ ਅਤੇ ਹੌਲੀ ਹੌਲੀ ਮੁੜ ਆਪੇ ਵਿਚ ਪਰਤ ਆਈ। ਮੇਰੇ ਵਿਚਲੀ ਮਾਂ ਨੇ ਕੁਝ ਸਮੇਂ ਲਈ ਦੀਪੂ ਦੇ ਭਰਮ ਵਿਚ ਜੀਣਾ ਚਾਹਿਆ। ਮੇਰੀ ਚੇਤਨ 'ਮੈਂ' ਨੇ ਵੀ ਉਸਦਾ ਆਖਾ ਮੰਨ ਲਿਆ। ਪੁੱਤਰਾ, ਇਹ ਦੋ ਦਿਨ ਮੇਰੀ ਮਮਤਾ ਨੇ ਤੁਹਾਡੇ ਸਹਾਰੇ ਰੱਜ ਕੇ ਜੀਵਿਆ ਹੈ, ਮੈਂ ਤੁਹਾਡਾ ਦੇਣ ਨਹੀਂ ਦੇ ਸਕਦੀ।"

ਆਪਣੇ ਪਿੰਡ ਨੂੰ ਤੁਰੀ ਆਉਂਦੀ ਮੈਂ ਸੋਚ ਰਹੀ ਸਾਂ, "ਮੇਰੀ ਛੁੱਟੀ ਸਫਲ ਹੋਈ ਹੈ। ਇਸ ਮਾਂ ਦੀ ਮਮਤਾ ਵਿਚ ਰਾਜਸਥਾਨ ਦੀ ਹੀ ਨਹੀਂ, ਸਗੋਂ ਸਾਰੇ ਦੇਸ਼ ਦੀ ਸੁੰਦਰਤਾ ਮੈਂ ਵੇਖ ਲਈ ਹੈ।"

63 / 90
Previous
Next