Back ArrowLogo
Info
Profile
ਜੀਵਨ ਨੇ, ਉਸਦੀ ਪੀੜ ਤੋਂ ਅਣਜਾਣ ਅਤੇ ਅਭਿੱਜ ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਲੋਚਕਾਂ ਦੀ ਇਕੱਤਰਤਾ ਨੂੰ ਸ਼ਰਧਾ ਅਤੇ ਸ਼ੱਕ ਦੇ ਰਲੇ ਮਿਲੇ ਭਾਵਾਂ ਨਾਲ ਵੇਖਿਆ। ਸ਼ਰਧਾ ਉਸਦੇ ਸੁਭਾ ਦਾ ਹਿੱਸਾ ਸੀ, ਉਸਦਾ ਅਸਲਾ ਸੀ ਅਤੇ ਸੱਕ ਉਸਦੇ ਸਮਾਜਕ ਚੋਗਿਰਦੇ ਦੀ ਦੇਣ ਸੀ, ਉਸਦੇ ਸੱਟ ਖਾਧੇ ਮਨ ਦੀ ਰੋਗੀ, ਸੋਗੀ ਪ੍ਰਤੀਕਿਰਿਆ ਸੀ। ਉਹ ਆਪਣੀ ਮਰਜ਼ੀ ਦੇ ਵਿਰੁੱਧ, ਆਪਣੇ ਅਸਲੇ ਦੇ ਉਲਟ ਸ਼ਰਧਾ ਤੋਂ ਸ਼ੱਕ ਵੱਲ ਧੱਕਿਆ ਜਾ ਰਿਹਾ ਸੀ। ਆਪਣੇ ਪਰਿਵਾਰ ਦੇ ਜੀਆਂ ਦੀ ਮੌਤ ਦੇ ਸਦਮੇ ਨੂੰ ਉਹ ਝੱਲ ਨਹੀਂ ਸੀ ਸਕਿਆ। ਕਈ ਦਿਨ ਹਸਪਤਾਲ ਵਿਚ ਬੇਹੋਸ਼ ਪਿਆ ਰਿਹਾ ਸੀ। ਡਾਕਟਰਾਂ ਦੀ ਸਿਆਣਪ, ਮਿਹਨਤ ਅਤੇ ਲਗਨ ਨੇ ਉਸਦੀ ਜਾਨ ਭਾਵੇਂ ਬਚਾ ਲਈ ਸੀ ਪਰ ਉਸਦੇ ਮਾਨਸਿਕ ਸੰਤੁਲਨ ਨੂੰ ਉਹ ਠੀਕ ਨਹੀਂ ਸਨ ਕਰ ਸਕੇ। ਉਸਨੂੰ ਮਾਨਸਿਕ ਰੋਗੀਆਂ ਦੇ ਹਸਪਤਾਲ ਵਿਚ ਰੱਖ ਲਿਆ ਗਿਆ ਸੀ। ਉਹ ਖ਼ਤਰਨਾਕ ਨਹੀਂ ਸੀ, ਇਸ ਲਈ ਉਸਨੂੰ ਇਧਰ ਉਧਰ ਆਉਣ ਜਾਣ ਦੀ ਖੁੱਲ੍ਹ ਸੀ। ਉਹ ਪੂਰਬੀ ਲੰਡਨ ਦੀਆਂ ਮਾਰਕੀਟਾਂ ਅਤੇ ਪਾਰਕਾਂ ਵਿਚ ਚੁੱਪ-ਚਾਪ ਅਤੇ ਨਿਰ-ਉਦੇਸ਼ ਘੁੰਮਦਾ ਫਿਰਦਾ ਰਹਿੰਦਾ ਸੀ। ਥੋੜਾ ਜਿਹਾ ਤੁਰ ਕੇ ਰੁਕ ਜਾਣਾ ਅਤੇ ਰੁਕ ਕੇ ਆਕਾਸ਼ ਵੱਲ ਵੇਖੀ ਜਾਣਾ, ਕੁਝ ਚਿਰ ਆਕਾਸ਼ ਵੱਲ ਵੇਖ ਕੇ ਅਚਾਨਕ ਤਭਕਣਾ ਅਤੇ ਤੁਰਕ ਕੇ ਮੁੜ ਆਪਣੇ ਆਪ ਵਿਚ ਆਉਣਾ ਅਤੇ ਅਗੇਰੇ ਤੁਰ ਪੈਣਾ ਉਸਦੀ ਆਦਤ ਤੋਂ ਅਗੇਰੇ ਲੰਘ ਕੇ ਉਸਦੀ ਫਿਤਰਤ ਬਣ ਗਿਆ ਸੀ। ਲੋਕ  ਉਸ ਵੱਲੋਂ ਬੇ-ਧਿਆਨ ਰਹਿੰਦੇ ਸਨ ਪਰ ਉਹ ਲੋਕਾਂ ਵੱਲੋਂ ਬੇ-ਧਿਆਨ ਨਹੀਂ ਸੀ ਹੁੰਦਾ। ਮਾਪਿਆਂ ਦੀ ਸੁਰੱਖਿਆ ਸਰਪ੍ਰਸਤੀ ਵਿਚ ਤੁਰੇ ਜਾਂਦੇ ਬੱਚਿਆਂ ਨੂੰ ਵੇਖ ਕੇ ਉਹ ਕੀਲਿਆ ਜਾਂਦਾ ਸੀ। ਕੁਝ ਚਿਰ ਲਈ ਉਸਦਾ ਚਿਹਰਾ ਚਮਕ ਉੱਠਦਾ ਸੀ । ਉਸਨੂੰ ਸਾਰਾ ਆਪਾ ਭੁੱਲ ਜਾਂਦਾ ਸੀ । ਕੁਝ ਚਿਰ ਇਸ ਅਵਸਥਾ ਵਿਚ ਰਹਿ ਕੇ ਉਹ ਮੁੜ ਆਪਣੀ ਨਿਰਾਸ਼, ਉਦਾਸ ਅਤੇ ਨਿਰ-ਉਦੇਸ਼ ਦੁਨੀਆਂ ਵਿਚ ਪਰਤ ਆਉਂਦਾ ਸੀ। ਅਜਿਹੀ ਅਵਸਥਾ ਵਿਚੋਂ ਪਰਤ ਕੇ ਉਹ ਤੇਜ਼ ਤੇਜ਼ ਤੁਰਦਾ ਹੋਇਆ ਹਸਪਤਾਲ ਵਿਚ ਵਾਪਸ ਆ ਜਾਂਦਾ ਸੀ ਅਤੇ ਘੰਟਿਆਂ ਬੱਧੀ ਉਸਦੀ ਹਾਲਤ ਤਰਸਯੋਗ ਬਣੀ ਰਹਿੰਦੀ ਸੀ। ਇਕ ਸਨਿਚਰਵਾਰ ਈਸਟ ਹੋਮ ਦੀ ਹਾਈ ਸਟ੍ਰੀਟ ਵਿਚ ਤੁਰਦਿਆਂ ਉਸਨੇ ਪੰਜ ਕੁ ਸਾਲ ਦੇ ਇਕ ਬੱਚੇ ਨੂੰ ਕਲਾਵੇ ਵਿਚ ਲੈ ਲਿਆ। ਬੱਚੇ ਦੇ ਮਾਤਾ-ਪਿਤਾ ਵੀ ਨਾਲ ਸਨ। ਉਹ ਬਹੁਤ ਘਬਰਾ ਗਏ ਅਤੇ ਬੱਚੇ ਨੂੰ ਉਸ ਕੋਲੋਂ ਛੁਡਾਉਣ ਦਾ ਜਤਨ ਕਰਨ ਲੱਗੇ। ਇਸ ਹਫੜਾ ਦਫੜੀ ਵਿਚ ਬੱਚੇ ਨੇ ਰੋਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀ ਭੀੜ ਇਸ ਘਟਨਾ ਦੁਆਲੇ ਇਕੱਠੀ ਹੋ ਗਈ। ਪੁਲੀਸ ਦੇ ਦੋ ਸਿਪਾਹੀ ਵੀ ਆ ਗਏ। ਉਨ੍ਹਾਂ ਨੇ ਲੋਕਾਂ ਨੂੰ ਜ਼ਰਾ ਪਰੇ ਕਰ ਕੇ ਜੀਵਨ ਨਾਲ ਗੱਲ ਕਰਨੀ ਚਾਹੀ। ਉਹ ਬੱਚੇ ਨੂੰ ਗਲ ਨਾਲ ਲਾਈ ਖੜਾ ਸੀ। ਉਸਦੇ ਚਿਹਰੇ ਉਤਲੀ ਸ਼ਾਂਤੀ ਅਤੇ ਅੱਖਾਂ ਵਿਚਲੀ ਮਮਤਾ ਦੱਸ ਰਹੀ ਸੀ ਕਿ ਬੱਚੇ ਨੂੰ ਉਸ ਕੋਲੋਂ ਕੋਈ ਖ਼ਤਰਾ ਨਹੀਂ। ਛੇਤੀ ਹੀ ਬੱਚਾ ਰੋਣੋ ਹਟ ਗਿਆ। ਪੁਲੀਸ ਕਰਮਚਾਰੀ ਸਾਵਧਾਨੀ ਨਾਲ ਇਹ ਸਭ ਕੁਝ ਵੇਖਦੇ ਰਹੇ। ਉਸਨੇ ਅੱਖਾਂ ਬੰਦ ਕਰ ਲਈਆਂ, ਹੌਲੀ ਹੌਲੀ ਬੱਚੇ ਨੂੰ ਆਪਣੇ ਮੋਢੇ ਨਾਲੋਂ ਸਰਕਾ ਕੇ ਸੜਕ ਉੱਤੇ ਪਤਾ ਕਰ ਦਿੱਤਾ ਅਤੇ ਤੇਜ਼ ਤੁਰਦਾ ਹੋਇਆ ਹਸਪਤਾਲ ਪੁੱਜ ਗਿ
67 / 90
Previous
Next