Back ArrowLogo
Info
Profile
ਉਸ ਦਿਨ ਤੋਂ ਪਿੱਛ, ਹਸਪਤਾਲੋਂ ਬਾਹਰ, ਇਕ ਆਦਮੀ ਦਾ ਉਸ ਨਾਲ ਰੱਖਿਆ ਜਾਣਾ ਜ਼ਰੂਰੀ ਹੋ ਗਿਆ। ਉਹ ਅੱਜ ਵੀ ਨਾਲ ਹੈ। ਹਾਲ ਦੇ ਬਾਹਰ ਕਿਧਰੋ ਬੈਠਾ ਹੋਵੇਗਾ। ਹੁਣ ਬਾਜ਼ਾਰਾਂ ਪਾਰਕਾਂ ਵਿਚ ਤੁਰੇ ਫਿਰਦੇ ਲੋਕ ਉਸ ਵੱਲੋਂ ਬੇ-ਧਿਆਨ ਨਹੀਂ ਰਹਿੰਦੇ। ਵਿਦਵਾਨਾਂ ਅਤੇ ਸਾਹਿਤਕਾਰਾਂ ਦੀ ਗੱਲ ਹੋਰ ਹੈ। ਉਸਦੇ ਨਾਲ ਰਹਿਣ ਵਾਲੇ ਆਦਮੀ ਨੂੰ ਮੈਂ ਜਾਣਦਾ ਹਾਂ ਅਤੇ ਉਸੇ ਆਦਮੀ ਰਾਹੀਂ ਮੈਨੂੰ 'ਉਸ ਬਾਰੇ' ਪਤਾ ਲੱਗਾ ਹੈ ਕਿ "ਇਕ ਦਿਨ ਆਕਾਸ਼ ਵੱਲ ਵੇਖਦੇ ਜੀਵਨ ਨੂੰ ਇਕ ਹਵਾਈ ਜਹਾਜ਼ ਨਜ਼ਰੇ ਪੈ ਗਿਆ। ਉਹ ਗਦ ਗਦ ਹੋ ਗਿਆ, ਪ੍ਰਸੰਨਤਾ ਨਾਲ ਭਰ ਗਿਆ, ਪ੍ਰਸੰਨਤਾ ਦਾ ਰੂਪ ਬਣਿਆ ਉਹ ਹਵਾਈ ਜਹਾਜ ਵੱਲ ਵੇਖਦਾ ਰਿਹਾ। ਜਹਾਜ਼ ਅੱਖੋਂ ਉਹਲੇ ਹੋ ਗਿਆ: ਉਸਨੇ ਮੇਰੇ ਵੱਲ ਵੇਖਿਆ। ਹੌਲੀ ਹੌਲੀ ਉਸਦਾ ਮਨ ਉਦਾਸੀ ਨਾਲ ਭਰਦਾ ਗਿਆ ਭਰਦਾ ਕਰਦਾ ਏਨਾ ਭਾਰਾ ਹੋ ਗਿਆ ਕਿ ਉਸ ਦੀਆਂ ਲੱਤਾਂ ਉਸਦਾ ਭਾਰ ਝੱਲਣ ਦੇ ਯੋਗ ਨਾ ਰਹੀਆਂ। ਮੈਂ ਛੇਤੀ ਨਾਲ ਉਸਨੂੰ ਕਲਾਵੇ ਵਿਚ ਲੈ ਲਿਆ। ਐਂਬੂਲੈਂਸ ਸਾਨੂੰ ਹਸਪਤਾਲ ਲੈ ਗਈ। ਉਹ ਦੋ ਘੰਟੇ ਬੇਹੋਸ਼ ਰਿਹਾ।"

ਮੈਂ ਸੋਚ ਰਿਹਾ ਸਾਂ ਕਿ ਜੇ ਕਿਸੇ ਹਵਾਈ ਜਹਾਜ਼ ਦਾ ਦਿਸ ਪੈਟਾ ਇਸ ਆਦਮੀ ਦੇ ਮਨ ਦੀ ਦੁਨੀਆਂ ਵਿਚ ਏਨੀ ਹਲਚਲ ਮਚਾ ਸਕਦਾ ਹੈ ਤਾਂ ਉਸ ਹਵਾਈ ਜਹਾਜ਼ ਸੰਬੰਧੀ ਲਿਖੀ ਗਈ ਕਹਾਣੀ ਕੀ ਨਹੀਂ ਕਰ ਸਕਦੀ, ਜਿਸ ਦੀ ਤਸ਼ਾਹੀ ਨੇ ਇਸਨੂੰ ਜੀਉਂਦੇ-ਜੀ ਮਾਰ ਦਿੱਤਾ ਹੈ। ਇਸ ਕੋਲ ਸਜਾ ਦਾ ਇਸ਼ਤਿਹਾਰ ਹੈ। ਇਹ ਸਭ ਕੁਝ ਜਾਣਦਾ ਹੋਇਆ ਏਥੇ ਆਇਆ ਹੈ। ਇਹ ਇਥੇ ਕਿਉਂ ਆਇਆ ਹੈ ?

ਸਾਡੇ ਲੇਖਕ ਨੇ ਕਹਾਣੀ ਸੁਣਾਈ, ਜਿਸ ਦਾ ਸਾਰਸ਼ ਸੀ-"ਮੈਂ ਫਰਾਂਸ ਦੀ ਯਾਤਰਾ ਲਈ ਜਾ ਰਿਹਾ ਸਾਂ। ਰਸਤੇ ਵਿਚ ਇਕ ਗੋਰੀ ਮੁਟਿਆਰ ਨੇ ਮੇਰੇ ਕੋਲੋਂ ਲਿਫ਼ਟ ਮੰਗੀ। ਮੈਂ ਕਾਰ ਰੋਕੀ ਅਤੇ ਉਹ ਮੇਰੇ ਲਾਗਲੀ ਸੀਟ ਉੱਤੇ ਆ ਬੈਠੀ । ਕਾਰ ਦਾ ਸਫਰ ਮੁਕਾ ਕੇ ਅਸੀ ਫੈਰੀ ਵਿਚ ਸਵਾਰ ਹੋ ਗਏ। ਸਮੁੰਦਰ ਕੁਝ ਅਸ਼ਾਂਤ ਸੀ । ਜਹਾਜ਼ ਦੇ ਮੁਸਾਫ਼ਰਾਂ ਨੂੰ ਆਪਣੇ ਸਫ਼ਰ ਦੇ ਅਸੁਖਾਵੇਂ ਹੋ ਜਾਣ ਦਾ ਦੁੱਖ ਸੀ। ਮੈਂ ਅਤੇ ਮੁਟਿਆਰ ਗੱਲੀ ਪੈ ਗਏ। ਉਸਨੇ ਦੱਸਿਆ ਕਿ ਉਹ ਆਸਟ੍ਰੇਲੀਆ ਦੀ ਵਸਨੀਕ ਸੀ ਅਤੇ ਵਿਦੇਸ਼ਾਂ ਦੀ ਯਾਤਰਾ ਉੱਤੇ ਨਿਕਲੀ ਸੀ। ਸਾਡੀ ਗੱਲ ਬਾਤ ਸਾਗਰ ਦੀਆਂ ਤੂਫਾਨੀ ਲਹਿਰਾਂ ਤੋਂ ਆਰੰਭ ਹੋ ਕੇ ਸੰਸਾਰ ਦੀਆਂ ਸਿਆਸੀ ਲਹਿਰਾਂ ਉੱਤੇ ਆ ਟਿਕੀ ਅਤੇ ਦੁਨੀਆਂ ਦੇ ਦੇਸ਼ਾਂ ਵਾਂਗ ਪੂੰਜੀਵਾਦੀ ਅਤੇ ਸਮਾਜਵਾਦੀ ਵੰਡਾਂ ਵਿਚ ਵੰਡੀ ਗਈ। ਪੂੰਜੀਵਾਦੀ ਧੜੇ ਨਾਲ ਸੰਬੰਧਤ ਹੋਣ ਕਰਕੇ ਉਹ ਇਹ ਮੰਨਦੀ ਸੀ ਕਿ ਕੋਰੀਆ ਦੇ ਜਿਸ ਜਹਾਜ਼ ਨੂੰ, ਢਾਈ ਸੌ ਮੁਸਾਫਰਾਂ ਸਮੇਤ, ਰੂਸੀ ਸੈਨਿਕਾ ਨੇ ਆਕਾਸ਼ੋਂ ਲਾਹ ਕੇ ਸਾਗਰੀ ਡੂੰਘਾਈਆਂ ਦੇ ਹਵਾਲੇ ਕਰ ਦਿੱਤਾ ਸੀ, ਉਹ ਜਾਸੂਸੀ ਨਹੀਂ ਸੀ ਕਰ ਰਿਹਾ। ਜੇ ਕਰ ਵੀ ਰਿਹਾ ਹੁੰਦਾ ਤਾਂ ਕਿਸੇ ਦੇਸ਼ ਦੀ ਸਿਆਸੀ ਭੁੱਲ ਦੀ ਸਜ਼ਾ ਨਿਰਦੋਸ਼ਾਂ ਨੂੰ ਦਿੱਤੀ ਜਾਣੀ ਉਚਿਤ ਨਹੀਂ। ਮੈਂ ਸਾਰੀ ਵਾਹ ਲਾ ਕੇ ਵੀ ਉਸਨੂੰ ਇਹ ਗੱਲ ਨਾ ਮਨਾ ਸਕਿਆ ਕਿ ਰੂਸ ਨੇ ਉਸ ਜਹਾਜ਼ ਨੂੰ ਤਬਾਹ ਕਰ ਕੇ ਅਤੇ ਉਸ ਵਿਚਲੇ ਢਾਈ ਸੋ ਮੁਸਾਫ਼ਰਾਂ ਨੂੰ ਮਾਰਨ ਦੀ ਦਲੇਰੀ ਕਰ ਕੇ ਦੁਨੀਆਂ ਦੇ ਕਰੋੜਾਂ ਕਿਰਤੀਆਂ ਅਤੇ ਕਾਮਿਆਂ ਨਾਲ ਆਪਣੀ ਮਿੱਤਰਤਾ ਅਤੇ ਸਹਾਨੁਭੂਤੀ ਦਾ ਸਬੂਤ ਦਿੱਤਾ ਸੀ। ਉਹ ਢਾਈ ਸੌ ਜਾਨਾਂ ਅਜਾਈਂ ਨਹੀਂ

68 / 90
Previous
Next