Back ArrowLogo
Info
Profile
ਹਾਲ ਵਿਚ ਆ ਕੇ ਆਖਿਆ, "ਮੀਟਿੰਗ ਸਮਾਪਤ ਹੋ ਚੁੱਕੀ ਹੈ; ਤੁਸੀਂ ਚਾਹੋ ਤਾਂ ਜਾ ਸਕਦੇ ਹੈ। ਮੈਂ ਜ਼ਰਾ ਮੌਜ-ਮੇਲਾ ਵੇਖ ਕੇ ਆਵਾਂਗਾ। ਇਨ੍ਹਾਂ ਨੂੰ ਜਗਾ ਕੇ ਪੁੱਛ ਲਵੋ ਜੇ ਕੁਝ ਛਕਣਾ ਛਕਾਉਣਾ ਹੋਵੇ ਤਾਂ।"

ਮਿੱਤਰ ਦਾ ਇਸ਼ਾਰਾ ਸਮਝ ਕੇ ਮੈਂ ਉਸ ਆਦਮੀ ਨੂੰ ਆਵਾਜ਼ ਦੇ ਕੇ ਉਠਾਉਣ ਦਾ ਜਤਨ ਕੀਤਾ। ਉਹ ਹਿੱਲਿਆ-ਜੁੱਲਿਆ ਨਾ । ਮੈਂ ਉਸਦਾ ਮੋਢਾ ਫੜ ਕੇ ਹਲੂਣਿਆ। ਉਸਦੀ ਨਿਰਜਿੰਦ ਬਾਂਹ ਡੈਸਕ ਉੱਤੋਂ ਡਿੱਗ ਕੇ ਕੁਰਸੀ ਦੇ ਪਾਵੇ ਨਾਲ ਪਲਮਣ ਲੱਗ ਪਈ। ਮੈਂ ਦੌੜਕੇ ਉਸਦੇ ਸਾਥੀ ਵੱਲ ਗਿਆ। ਆਪਣੀ ਜੇਬ ਵਿਚ ਪਏ ਮੋਬਾਇਲ ਫੋਨ ਰਾਹੀਂ ਉਸਨੇ ਹਸਪਤਾਲ ਨੂੰ ਉਸ ਬਾਰੇ ਦੱਸਿਆ। ਪੰਦਰਾਂ ਕੁ ਮਿੰਟਾਂ ਵਿਚ ਐਂਬੁਲੈਂਸ ਆ ਗਈ। ਉਸ ਐਂਬੁਲੈਂਸ ਵਿਚ ਉਹ ਡਾਕਟਰ ਵੀ ਆਇਆ, ਜਿਸ ਕੋਲ ਉਸਦਾ ਕੇਸ ਸੀ।

"ਇਹ ਮਰ ਚੁੱਕਾ ਹੈ," ਡਾਕਟਰ ਨੇ ਪੁੱਛਿਆ ਜਾਣ ਉੱਤੇ ਦੱਸਿਆ, "ਜਦੋਂ ਇਸਨੂੰ ਇਸਦੇ ਪਰਿਵਾਰ ਦੇ ਮਰਨ ਦੀ ਖ਼ਬਰ ਮਿਲੀ ਸੀ, ਉਦੋਂ ਇਸਦੇ ਲਾਗੇ ਕੋਈ ਅਜਿਹਾ ਹਮਦਰਦ, ਮਿੱਤਰ ਜਾਂ ਰਿਸ਼ਤੇਦਾਰ ਨਹੀਂ ਸੀ, ਜਿਸ ਦੇ ਗਲ ਲੱਗ ਕੇ ਇਹ ਆਪਣਾ ਦੁੱਖ ਰੋ ਸਕਦਾ। ਹਮਦਰਦੀ ਦੀ ਅਣਹੋਂਦ ਨੇ ਹੀ ਸਾਡੀ ਕਿਸੇ ਦਵਾਈ ਨੂੰ ਵੀ ਕਾਰਗਰ ਨਹੀਂ ਹੋਣ ਦਿੱਤਾ।"

ਐਂਬੁਲੈਂਸ ਦੇ ਜਾਣ ਪਿੱਛੋਂ ਮੇਰਾ ਮਿੱਤਰ ਮੁੜ ਆਪਣੇ ਸਾਹਿਤਕਾਰ ਸਾਥੀਆਂ ਵਿਚ ਜਾ ਰਲਿਆ।

70 / 90
Previous
Next