Back ArrowLogo
Info
Profile
ਦਾ ਪਹਿਲਾ ਅਨੁਭਵ ਬਿਸ਼ਨ ਦਾਸ ਦੇ ਛੋਲੇ ਖ਼ਰੀਦ ਕੇ ਹੋਇਆ ਸੀ। ਬਾਬਾ ਲਛਮਣ ਸਿੰਘ ਜੀ ਦੀ ਦੁਕਾਨ ਸਾਹਮਣੇ ਲੋਹੇ ਦੀ ਕੁਰਸੀ ਉੱਤੇ ਬੈਠ ਕੇ, ਚੀਨੀ ਦੀ ਨਿੱਕੀ ਜਿਹੀ ਪਲੇਟ ਵਿਚ ਪਾ ਕੇ ਚੱਮਚ ਨਾਲ ਛੋਲੇ ਖਾਣਾ ਪਹਿਲੇ ਅਨੁਭਵ ਦਾ ਵਿਕਸਿਤ ਰੂਪ ਸੀ। ਪੰਜ ਛੇ ਪੇਂਡੂ ਮੁੰਡੇ ਕੁਝ ਝਕਦੇ ਝਕਦੇ ਬਾਬਾ ਜੀ ਦੀ ਦੁਕਾਨ ਸਾਹਮਣੇ ਜਾ ਖਲੋਤੇ। ਮੈਂ ਸਭ ਤੋਂ ਪਿੱਛੇ ਸਾਂ। "ਬਾਬਾ, ਪੈਸੇ ਦੇ ਛੋਲੇ ਦਈ," ਇਕ ਨੇ ਆਖਿਆ ਅਤੇ ਉਸਦੇ ਪਿੱਛੋਂ ਦੂਜੇ, ਤੀਜੇ ਅਤੇ ਚੌਥੇ ਨੇ। ਸਭ ਤੋਂ ਪਿੱਛੇ ਮੈਂ ਆਖਿਆ, "ਬਾਬਾ ਜੀ, ਮੈਨੂੰ ਵੀ ਇਕ ਪੈਸੇ ਦੇ ਛੱਲੇ ਦਿਉ।"

ਲੱਭੂ ਰਾਮ ਦੀ ਦੁਕਾਨ ਉੱਤੇ ਉਸ ਸਮੇਂ ਬਹੁਤੀ ਗਾਹਕੀ ਨਹੀਂ ਸੀ। ਨੌਕਰ ਕੰਮ ਚਲਾ ਰਹੇ ਸਨ ਅਤੇ ਉਹ ਆਪਣੀ ਗੱਦੀ ਉੱਤੇ ਬੈਠਾ, ਨਿੱਕੇ ਨਿੱਕੇ ਪੇਂਡੂ ਮੁੰਡਿਆਂ ਦੀਆਂ ਗੱਲਾਂ ਵਿਚ ਗੁਆਚਾ ਹੋਇਆ ਸੀ। ਮੇਰੀ ਗੱਲ ਸੁਣ ਕੇ ਉਸਨੇ ਆਖਿਆ, "ਇਹ ਮੁੰਡਾ ਬੜੇ ਅਦਬ ਨਾਲ ਬੋਲਦਾ ਹੈ।"

ਮੈਂ ਸੁਣ ਕੇ ਸਿਰ ਝੁਕਾ ਲਿਆ ਅਤੇ ਬਾਬਾ ਜੀ ਨੇ ਉਸਨੂੰ ਕਿਹਾ, "ਗਿਆਨੀ ਦਾ ਮੁੰਡਾ ਜੁ ਹੋਇਆ।"

ਲੱਭੂ ਰਾਮ ਜਿਵੇਂ ਮੈਨੂੰ ਚੰਗੀ ਤਰ੍ਹਾਂ ਪਛਾਣਨ ਲੱਗ ਪਿਆ ਹੋਵੇ। ਪੱਤਿਆਂ ਦੇ ਇਕ ਡੂਨੇ ਵਿਚ ਬਰਫ਼ੀ ਦੀਆਂ ਪੰਜ-ਸੱਤ ਟੁਕੜੀਆਂ ਰੱਖ ਕੇ ਉਹ ਆਪਣੀ ਦੁਕਾਨੋਂ ਉੱਠ ਕੇ ਮੇਰੇ ਕੋਲ ਆ ਗਿਆ ਅਤੇ ਆਖਿਆ, "ਲੈ ਬੇਟਾ, ਥੋੜੀ ਜਿਹੀ ਬਰਵੀ ਖਾ ਲੈ।"

ਮੈਂ ਬਾਬਾ ਜੀ ਵੱਲ ਵੇਖਿਆ। ਉਨ੍ਹਾਂ ਦੇ'ਖਾ ਲੈ, ਖਾ ਲੈ: ਕੋਈ ਗੱਲ ਨਹੀਂ" ਕਹਿਣ ਉੱਤੇ ਮੈਂ ਝੂਨਾ ਫੜ ਲਿਆ। ਪਿੰਡ ਨੂੰ ਆਉਂਦਿਆਂ ਰਾਹ ਵਿਚ ਉਹ ਬਰਫ਼ੀ ਅਸਾਂ ਸਾਰਿਆਂ ਨੇ ਵੰਡ ਕੇ ਖਾਧੀ। ਮੈਂ ਬਰਛੀ ਦੇ ਸੁਆਦ ਤੋਂ ਜਾਣੂੰ ਸਾਂ; ਸ਼ਾਇਦ ਮੇਰੇ ਸਾਥੀ ਵੀ, ਪਰੰਤੂ ਮੈਨੂੰ ਵੱਖ ਵੱਖ ਦੁਕਾਨਾਂ ਉੱਤੇ ਵੱਖ ਵੱਖ ਹਲਵਾਈਆਂ ਦੁਆਰਾ ਬਣਾਈਆਂ ਗਈਆਂ ਬਰਫ਼ੀਆਂ ਦੇ ਸੁਆਦਾਂ ਵਿਚਲੇ ਫਰਕ ਦਾ ਪਤਾ ਨਹੀਂ ਸੀ । ਦਸਵੀਂ ਜਮਾਤ ਤਕ ਪੁੱਜਦਿਆਂ ਪੁੱਜਦਿਆਂ ਮੈਂ ਪੂਰੇ ਭਰੋਸੇ ਨਾਲ ਇਹ ਕਹਿਣ ਦੇ ਯੋਗ ਹੋ ਗਿਆ ਸਾਂ ਕਿ ਲੱਡੂ ਰਾਮ, ਗੁਰਦਾਸਪੁਰ ਦੇ ਸਾਰੇ ਹਲਵਾਈਆਂ ਨਾਲੋਂ ਵੱਧ ਸੁਆਦੀ ਬਰਫੀ ਬਣਾਉਂਦਾ ਸੀ । ਹੁਣ ਤਾਂ ਮੈਂ ਇਹ ਵੀ ਕਹਿੰਦਾ ਹਾਂ ਕਿ ਲੱਕੂ ਰਾਮ ਦੀ ਬਰਫ਼ੀ ਨਾਲੋਂ ਵੱਧ ਸੁਆਦੀ ਬਰਫੀ ਜੇ ਕਿਧਰੇ ਬਣਦੀ ਹੈ ਤਾਂ ਸਿਰਫ਼ ਆਰੀਆਂ ਦੀ ਹੱਟੀ, ਜਲੰਧਰ ਵਿਚ।

ਪਤਲੇ ਮਾੜਕੂ ਸਰੀਰ, ਲੰਮੇ ਕੱਦ ਅਤੇ ਤਿੱਖੇ ਨਕਸ਼ਾਂ ਵਾਲੇ ਲੱਭ ਰਾਮ ਦੀਆਂ ਅੱਖਾਂ ਵਿਚ ਅਜੀਬ ਜਿਹੀ ਉਦਾਸੀ ਵੇਖ ਸਕਣਾ ਹਰ ਕਿਸੇ ਲਈ ਸੰਭਵ ਸੀ। ਉਹ ਬੋਲਦਾ ਬਹੁਤ ਘੱਟ ਸੀ ਅਤੇ ਮੁਸਕਰਾਉਂਦਾ ਉਸ ਤੋਂ ਵੀ ਘੱਟ। ਉਸਨੂੰ ਹੱਸਦਿਆਂ ਮੈਂ ਕਦੇ ਨਹੀਂ ਸੀ ਵੇਖਿਆ। ਚਲੋ ਨਾ ਬੋਲੋ, ਨਾ ਹੱਸੇ, ਕਾਰੋਬਾਰੀ ਆਦਮੀ ਜੁ ਹੋਇਆ। ਪਰ ਕਾਰੋਬਾਰੀ ਆਦਮੀ ਨੂੰ ਉਦਾਸ ਹੋਣ ਦੀ ਵਿਹਲ ਵੀ ਨਹੀਂ ਹੋਣੀ ਚਾਹੀਦੀ। ਸ਼ਾਇਦ ਉਦਾਸੀ ਨੂੰ ਹੀ ਲੱਭੂ ਰਾਮ ਦੀਆਂ ਅੱਖਾਂ ਵਿਚ ਬੈਠੀ ਰਹਿਣ ਤੋਂ ਸਿਵਾ ਕੋਈ ਕੰਮ ਨਹੀਂ ਸੀ। ਲੱਭੂ ਰਾਮ ਦੀਆਂ ਉਦਾਸ ਅੱਖਾਂ ਦੁਨੀਆਂ ਨੂੰ ਬਹੁਤ ਧਿਆਨ ਨਾਲ ਵੇਖਦੀਆਂ ਸਨ, ਜਿਵੇਂ ਕੁਝ ਲੱਭ ਰਹੀਆਂ ਹੋਣ। ਕੀ ? ਇਹ ਮੈਂ ਦੱਸ ਨਹੀਂ ਸਕਦਾ। ਹਾਂ, ਏਨਾ ਮੈਨੂੰ ਪਤਾ ਹੈ

79 / 90
Previous
Next