ਨਾਲ ਜਾ ਜਗਾਂਦੇ ਸਨ। ਰਾਜੇ ਸ਼ੇਰ ਤਾਂ ਮਾਸ ਦੀਆਂ ਬੇਟੀਆਂ ਹੀ ਖਾਂਦੇ ਸਨ ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਅਹਿਲਕਾਰ ਗਰੀਬਾਂ ਦੀ ਮਿੱਝ ਰੱਤ ਚੱਟਣ ਵੀ ਸੰਕੋਚ ਨਹੀਂ ਸਨ ਕਰਦੇ :
'ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨ੍ਹਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥
(ਵਾਰ ਮਲਾਰ ਕੀ, ਮਹਲਾ ੧)
ਰਿਸ਼ਵਤ ਜ਼ੋਰਾਂ ਉੱਤੇ ਸੀ ਤੇ ਹਰ ਕੋਈ ਵੱਢੀ ਦੇ ਕੇ ਕੰਮ ਕਰਵਾ ਲੈਂਦਾ ਸੀ। 'ਨਕੀ ਵਢੀ ਲਾਇਤਬਾਰ'। ਰਾਜੇ ਐਸ਼-ਇਸ਼ਰਤ ਵਿਚ ਪਏ ਰਹਿਣਾ ਹੀ ਆਪਣਾ ਕਰਤੱਵ ਸਮਝਦੇ ਸਨ। ਜਨਤਾ ਦੀ ਸਾਰ ਬਿਲਕੁਲ ਹੀ ਨਹੀਂ ਲੈਂਦੇ ਸਨ :
'ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
(ਆਸਾ ਮਹਲਾ ੧, ਪੰਨਾ ੪੧੭)
ਇਸ ਐਸ਼ ਦਾ ਸਿੱਟਾ ਉਸ ਸਮੇਂ ਨਿਕਲਿਆ ਜਦ ਬਾਬਰ ਦਾ ਹਮਲਾ ਹੋਇਆ। ਉਸ ਵੇਲੇ ਹੋਰ ਪਰਜਾ ਤਾਂ ਕਿਤੇ ਰਹੀ, ਕਿਸੇ ਪਠਾਣ ਬਹਿਜ਼ਾਦੇ ਨੂੰ ਵੀ ਕਿਤੋਂ ਮੰਗ ਪਿੰਨ ਰੋਟੀ ਦਾ ਟੁੱਕਰ ਨਾ ਮਿਲਿਆ। "ਐਸਾ ਹੀ ਹੁੰਦਾ ਹੈ". ਜਦ ਗੁਰੂ ਨਾਨਕ ਸਾਹਿਬ ਆਖਦੇ ਹਨ, "ਜਦ ਪਹਿਲਾਂ ਤਿਆਰੀ ਨਾ ਹੋਵੇ ਤੇ ਮੌਕਾ ਨਾ ਸੰਭਾਲਿਆ ਜਾਏ" :
'ਅਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੇ ਸਜਾਇ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥
ਬਾਬਰ ਵਾਣੀ ਫਿਰਿ ਗਈ ਕੁਇਰੁ (ਸ਼ਹਿਜਾਦਾ) ਨ ਰੋਟੀ ਖਾਇ'॥੫॥
ਇਸ ਉੱਤੇ ਹੋਰ ਮਾੜਾ ਇਹ ਕਿ ਹਕੂਮਤ ਨੇ ਜੰਗੀ ਸਾਮਾਨ ਦਾ ਸਹਾਰਾ ਲੈਣ ਦੀ ਬਜਾਏ ਤਵੀਤਾਂ, ਤੰਤਰਾ, ਮੰਤਰਾਂ ਤੇ ਫੋਕੀਆਂ ਗੱਲਾਂ ਦਾ ਸਹਾਰਾ ਲੈਣਾ ਮੁਨਾਸਬ ਸਮਝਿਆ ਸੀ। ਹਕੂਮਤ ਦੀ ਵਾਗ ਡੋਰ ਜੈਤਸ਼ੀਆਂ ਤੇ ਪੀਰਾਂ ਦੇ ਹੱਥ ਆ ਗਈ ਸੀ। ਹਥਿਆਰਾਂ ਦੀ ਦੌੜ ਵਿਚ ਪਿੱਛੇ ਰਹਿ ਜਾਣ ਕਾਰਨ ਅਤੇ ਸਮੇਂ ਅਨੁਕੂਲ ਜੰਗੀ ਨੀਤੀ ਨਾ ਅਪਨਾਉਣ ਕਰਕੇ ਹਾਕਮ ਤਕੜੀ ਮਾਰ ਖਾ ਗਏ। ਹਿੰਦੁਸਤਾਨ ਹੀ ਗਵਾ ਬੈਠੇ। ਉਹ ਹੀ ਪੁਰਾਤਨ ਹਾਥੀਆਂ ਦੀ ਜੰਗ। ਤੀਰ ਕਮਾਨਾਂ ਦਾ ਸਹਾਰਾ। ਜਦ ਸਾਹਮਣਿਓਂ ਬਾਬਰ ਦੇ ਤੇਜ਼ ਘੋੜਿਆਂ, ਤੋਪਾਂ ਤੇ ਬੰਦੂਕਾਂ ਵਿਚੋਂ ਬਾਰੂਦ ਦੇ ਗੋਲੇ ਨਿਕਲੇ ਤਾਂ ਅਫ਼ਗਾਨਾਂ ਤੇ ਪਿੱਛੋਂ ਰਾਜਪੂਤਾਂ ਨੂੰ ਭੱਜਦਿਆਂ ਵਾਰ ਵੀ ਨਾ ਮਿਲੀ।
ਹਿੰਦੂ ਇਤਨਾ ਅਧੀਨ ਹੋ ਗਿਆ ਸੀ ਕਿ ਉਸ ਨੇ ਪੂਰਨ ਗੁਲਾਮੀ ਧਾਰ ਲਈ ਸੀ। ਤੁਲਸੀ ਵਰਗੇ ਵਿਦਵਾਨ ਇਹ ਉਪਦੇਸ਼ ਦੇ ਰਹੇ ਸਨ, 'ਕਉ ਨ੍ਰਿਪ ਹੋਇ ਹਮ ਹੀ ਕਾ ਹਾਣੀ' (ਕੋਈ ਰਾਜਾ ਹੋਏ ਸਾਨੂੰ ਕੀ।। ਹਿੰਦੂ ਆਪਣੀ ਬੋਲੀ ਛੱਡ ਬੈਠਾ ਸੀ। ਛੱਤਰੀ ਜਿਨ੍ਹਾਂ ਦਾ ਕੰਮ ਧਰਮ ਰੱਖਿਆ ਸੀ, ਉਹ ਵੀ ਦਿਲ ਹਾਰ ਚੁੱਕੇ ਸਨ।
'ਖਤਰੀਆਂ ਤੇ ਧਰਮੁ ਛੋਡਿਆ ਮਲੇਛ ਭਾਖਿਆ ਗਹੀ ।।'
ਬ੍ਰਾਹਮਣ ਵੀ ਹਕੂਮਤ ਦਾ ਹੱਥ ਠੋਕਾ ਬਣੇ ਹੋਏ ਸਨ ਅਤੇ ਆਪਣੇ ਹੀ ਜਾਤ- ਭਰਾਵਾਂ ਨੂੰ ਹੋਰ ਤੰਗ ਕਰ ਰਹੇ ਸਨ :
'ਛੁਰੀ ਵਗਾਇਨਿ ਤਿਨ ਗਲਿ ਤਾਗੁ॥