Back ArrowLogo
Info
Profile

ਅਤੇ

'ਛੁਰੀ ਕਾਢਿ ਲੇਵੈ ਹਥਿ ਦਾਨਾ॥'                                           (ਗੋਂਡ ਮਹਲਾ ੫)

ਹਿੰਦੂਆਂ ਦੀਆਂ ਧਾਰਮਿਕ ਰਸਮਾਂ, ਧਾਰਮਿਕ ਚਿੰਨ੍ਹਾਂ ਉੱਤੇ ਵੀ ਕਰ ਲਗਾਏ ਜਾਂਦੇ ਸਨ। ਜਿਵੇਂ ਕੋਈ ਆਪਣੀ ਗਾਂ ਨੂੰ ਨਦੀ ਪਾਰ ਨਹੀਂ ਸੀ ਲੰਘਾ ਸਕਦਾ ਜਦ ਤੱਕ ਇਕ ਰੁਪਿਆ ਟੈਕਸ ਨਾ ਦੇਵੇ। 'ਗਊ ਬਿਰਾਹਮਣ ਕਉ ਕਰ ਲਾਵਉ', ਤੱਕ ਨੰਬਤ ਪੁੱਜ ਗਈ ਸੀ।

ਜਿਨ੍ਹਾਂ ਦੇ ਜ਼ਿੰਮੇ ਇਨਸਾਫ਼ ਦੇਣ ਦਾ ਕਾਰਜ ਸੀ, ਉਹ ਤਾਂ ਸਿਰਫ਼ ਰਿਸ਼ਵਤ ਲੈ ਕੇ ਹੀ ਫ਼ੈਸਲਾ ਕਰਦੇ ਸਨ। ਜੇ ਕੋਈ ਪੁੱਛਦਾ ਕਿ ਇਹ ਫ਼ੈਸਲਾ ਤੂੰ ਕਿਵੇਂ ਕੀਤਾ ਤਾਂ ਅੱਗੋਂ ਅਨਪੜ੍ਹ ਜਨਤਾ ਨੂੰ ਕੁਰਾਨ ਦੀ ਆਇਤ ਸੁਣਾ ਦਿੱਤੀ ਜਾਂਦੀ ਸੀ :

'ਵਢੀ ਲੈ ਕੇ ਹਕੁ ਗਵਾਏ॥

ਜੇ ਕੇ ਪੁਛੇ ਤਾ ਪੜਿ ਸੁਣਾਏ। (ਰਾਮਕਲੀ ਕੀ ਵਾਰ ਮਹਲਾ ੩. ਪੰਨਾ ੯੫੧)

ਚੁਗਲੀਆਂ ਕਰ-ਕਰ ਲੋਕ ਆਪਣਾ ਉੱਲੂ ਸਿੱਧਾ ਕਰਦੇ ਸਨ।

"ਲੋਕ ਮੁਹਾਵਹਿ, ਚਾੜੀ ਖਾਹਿ॥"

ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿਚ ਸਾਰੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਇਸ ਤਰ੍ਹਾਂ ਕਹਿੰਦੇ ਹਨ ਕਿ ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਸੀ। ਪਰਜਾ ਅੰਨ੍ਹੀ ਸੀ ਤੇ ਅਗਿਆਨਤਾ ਦੇ ਹਨੇਰੇ ਵਿਚ ਡਿੱਗ ਕੇ ਤਬਾਹ ਹੋ ਰਹੀ ਸੀ।

'ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ॥

ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕੋ ਖਾਈ॥

ਪਰਜਾ ਅੰਧੀ ਗਿਆਨ ਬਿਨੁ, ਕੂੜ ਕੁਸਤਿ ਮੁਖਹੁ ਆਲਾਈ॥'

ਭਾਈ ਜੀ ਤਾਂ ਗੱਲ ਮੁਕਾਉਂਦੇ ਹੋਏ ਕਹਿੰਦੇ ਹਨ ਕਿ ਧਰਮ ਦੀ ਜ਼ਬਾਨ ਵਿਚ ਇਹ ਹੀ ਕਿਹਾ ਜਾ ਸਕਦਾ ਹੈ। 'ਵਰਤਿਆ ਪਾਪ ਸਭਸ ਜਗ ਮਾਹੀ॥'

(ਵਾਰ ਪਹਿਲੀ, ਪਉੜੀ ਤੀਹਵੀਂ)

ਸਮਾਜਕ ਦਸ਼ਾ : ਰਾਜਨੀਤਕ ਦਸ਼ਾ ਜੋ ਬਹੁਤ ਮਾੜੀ ਸੀ ਤਾਂ ਸਮਾਜਕ ਦਸ਼ਾ ਵੀ ਕੋਈ ਚੰਗੀ ਨਹੀਂ ਸੀ। ਸਮਾਜ ਧਰਮ ਦੇ ਆਧਾਰ ਉੱਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ-ਇਕ ਹਿੰਦੂ ਸਨ, ਦੂਜੇ ਮੁਸਲਮਾਨ। ਅੱਗੋਂ ਉਹਨਾਂ ਦੇ ਕਈ ਫ਼ਿਰਕੇ ਬਣੇ ਹੋਏ ਸਨ। ਮੁਸਲਮਾਨ ਹਿੰਦੂਆਂ ਨੂੰ ਦੇਖਣਾ ਤੱਕ ਗਵਾਰਾ ਨਹੀਂ ਸਨ ਕਰਦੇ। "ਮੁਸਲਮਾਨ ਹਿੰਦੂਆਂ ਨੂੰ ਧਰਤੀ ਨਿਆਈ ਸਮਝਦੇ ਸਨ। ਮੁਸਲਮਾਨਾਂ ਦਾ ਆਖਣਾ ਸੀ ਕਿ ਜੇਕਰ ਹਿੰਦੂਆਂ ਕੋਲੋਂ ਚਾਂਦੀ ਮੰਗੀ ਜਾਏ ਤਾਂ ਉਨ੍ਹਾਂ ਨੂੰ ਬੜੀ ਅਧੀਨਗੀ ਨਾਲ ਸੋਨਾ ਪੇਸ਼ ਕਰਨਾ ਚਾਹੀਦਾ ਹੈ। ਜੇ ਕੋਈ ਮੋਮਨ ਹਿੰਦੂ ਦੇ ਮੂੰਹ ਵਿਚ ਥੁੱਕਣਾ ਚਾਹੇ, ਹਿੰਦੂ ਨੂੰ ਆਪਣਾ ਮੂੰਹ ਅੱਡ ਦੇਣਾ ਚਾਹੀਦਾ ਹੈ ਤਾਂ ਕਿ ਬੁੱਕਣ ਵਿਚ ਮੁਸਲਮਾਨ ਨੂੰ ਤਕਲੀਫ ਨਾ ਹੋਵੇ।" ਇਹ ਸਮਝਿਆ ਜਾਂਦਾ ਸੀ ਕਿ ਖੁਦਾ ਨੇ ਹਿੰਦੂਆਂ ਨੂੰ ਮੁਸਲਮਾਨਾਂ ਦਾ ਗੁਲਾਮ ਰਹਿਣ ਲਈ ਹੀ ਬਣਾਇਆ ਹੈ। ਮੁਸਲਮਾਨ ਰਾਜ ਦੋ ਨਸ਼ੇ ਵਿਚ ਨਾਲ ਦੀ ਕੰਮ ਨੂੰ

11 / 237
Previous
Next