ਤੰਗ ਕਰਦਾ ਸੀ ਤੇ ਹਿੰਦੂ ਤਰਸਯੋਗ ਤੇ ਅਣਖਹੀਨ ਜ਼ਿੰਦਗੀ ਬਤੀਤ ਕਰ ਰਿਹਾ ਸੀ।
ਹਿੰਦੂ ਜਾਤੀ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ। ਸੂਦਰ ਦੀ ਦਸ਼ਾ ਅਤਿ ਮਾੜੀ ਹੋ ਗਈ ਸੀ। ਭਗਤ ਨਾਮਦੇਵ ਜੀ ਜਿਹੇ ਭਗਤ ਹੂਕ ਕੱਢਦੇ ਹੋਏ ਆਖ ਰਹੇ ਸਨ : "ਜਦ ਮੈਂ ਮੰਦਰ ਜਾਂਦਾ ਹਾਂ, 'ਏਹ ਪੰਡੀਆ ਮੋ ਕਉ ਢੇਢ ਕਹਤ ਹੈ', 'ਸੂਦ ਸੂਦ ਕਰਿ ਮਾਰਿ ਉਠਾਇਓ, ਮੰਦਰ ਵਿਚੋਂ ਸ਼ੂਦਰ-ਸੂਦਰ ਆਖ ਕੇ ਮਾਰ ਕੱਢਦਾ ਹੈ। ਕੋਈ ਕੁੱਤਾ ਤਾਂ ਖੂਹ ਉੱਤੇ ਚੜ੍ਹ ਕੇ ਪਾਣੀ ਪੀ ਸਕਦਾ ਸੀ, ਪਰ ਸੂਦਰ ਖੂਹ ਉੱਤੇ ਜਾ ਕੇ ਨਹਾ ਵੀ ਨਹੀਂ ਸੀ ਸਕਦਾ। ਉਸ ਵਿਚਾਰੇ ਨੂੰ ਹਨੇਰੀਆਂ ਰਾਤਾਂ ਵਿਚ ਟੱਲ ਪਾ ਕੇ ਲੰਘਣਾ ਪੈਂਦਾ ਸੀ। ਮਤੇ ਹਨੇਰੀ ਰਾਤ ਵਿਚ ਉਸ ਦਾ ਪਰਛਾਵਾਂ ਉੱਚੀ ਜਾਤ ਵਾਲੇ ਉੱਤੇ ਨਾ ਪੈ ਜਾਏ। ਉਧਰ ਹਿੰਦੂਆਂ ਦੀ ਅਧੀਨਗੀ ਇਤਨੀ ਵਧੀ ਹੋਈ ਸੀ ਕਿ ਰਾਜਿਆਂ ਦਾ ਹੱਥ-ਠੋਕਾ ਬਣ ਕੇ ਉਹ ਭਰਾਵਾਂ ਉੱਤੇ ਛੁਰੀ ਚਲਾਈ ਜਾ ਰਹੇ ਸਨ।"
ਕਹਿੰਦੇ ਹਨ ਕਿ ਕਿਸੇ ਕੌਮ ਦੀ ਸੱਭਿਅਤਾ ਇਸ ਗੱਲ ਨਾਲ ਨਾਪੀ ਜਾਂਦੀ ਹੈ ਕਿ ਉਹ ਇਸਤਰੀ ਨੂੰ ਕੀ ਸਥਾਨ ਦਿੰਦੇ ਹਨ। ਹਿੰਦੂ ਇਸਤਰੀ ਨੂੰ ਪੈਰ ਦੀ ਜੁੱਤੀ, ਘਰ ਦੀ ਚਾਕਰ, ਅੱਧਾ ਜ਼ਹਿਰ ਅੱਧਾ ਅੰਮ੍ਰਿਤ, ਕੁਦਰਤ ਦੀ ਇਕ ਮਜ਼ੇਦਾਰ ਗਲਤੀ, ਜਿੱਥੇ ਰੱਬ ਵੇਲ ਹੋ ਗਿਆ ਉਥੇ ਉਸ ਨੇ ਇਸਤਰੀ ਬਣਾ ਦਿੱਤੀ, ਇਸਤਰੀ ਵਿਚ ਆਤਮਾ ਹੀ ਨਹੀਂ ਹੁੰਦੀ। ਇਸਤਰੀ ਆਪਣੇ ਇਸਤਰੀ ਜਾਮੇ ਬਾਅਦ ਮਰਦ ਜਾਮੇ ਵਿਚ ਆਉਂਦੀ ਹੈ ਤਾਂ ਮੁਕਤੀ ਪਾ ਸਕਦੀ ਹੈ, ਔਰਤ ਦੀ ਮੱਤ ਖੁਰੀ ਪਿੱਛੇ ਅਤੇ ਹੋਰ ਬੇਥਵੀਆਂ ਗੱਲਾਂ ਨਾਲ ਇਸ ਨੂੰ ਪੁਕਾਰਿਆ ਜਾਂਦਾ ਸੀ। ਆਮ ਲੋਕਾਂ ਦੀ ਗੱਲ ਇਕ ਪਾਸੇ, ਵਿਚਵਾਨ ਅਤੇ ਤੁਲਸੀ ਦਾਸ ਵਰਗੇ ਮਹਾਂ-ਕਵੀ ਵੀ ਕੋਈ ਸ਼ੁੱਭ ਵਿਚਾਰ ਨਹੀਂ ਸਨ ਰੱਖ ਰਹੇ। ਜੇ ਵਿਦਵਾਨ ਇਸਤਰੀ ਬਾਰੇ ਏਨੀ ਨੀਵੀਂ ਵਿਚਾਰ ਰੱਖ ਸਕਦਾ ਹੈ ਤਾਂ ਜਨਤਾ ਦਾ ਮਾੜੇ ਖ਼ਿਆਲ ਰੱਖਣੇ ਤੇ ਇਸ ਨੂੰ ਦਾਸੀ ਤੇ ਜੁੱਤੀ ਤੋਂ ਵੱਧ ਕੁਝ ਨਾ ਸਮਝਣਾ ਸੁਭਾਵਕ ਕਿਹਾ ਜਾ ਸਕਦਾ ਸੀ । ਤੁਲਸੀ ਦਾਸ ਲਿਖ ਰਹੇ ਸਨ :
'ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ।
ਯਹਿ ਪਾਂਚੋ ਤਾੜਨ ਕੇ ਅਧਿਕਾਰੀ।'
ਪੀਲੂ ਜਿਹੇ ਭਗਤ ਪ੍ਰਚਾਰ ਕਰ ਰਹੇ ਸਨ :
ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੌਤ।'
ਘਰੋਗੀ ਜੀਵਨ ਵੀ ਕੋਈ ਸੁਖਾਵਾਂ ਨਹੀਂ ਸੀ ਰਿਹਾ। ਇਸਤਰੀ ਵੀ ਐਸੇ ਵਾਤਾਵਰਣ ਵਿਚ ਆਪਣੇ ਮੋਲਕ ਗੁਣ-ਹਲੀਮੀ, ਸਾਦਗੀ, ਪਵਿੱਤਰਤਾ ਛੱਡ ਬੈਠੀ ਸੀ। 'ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਇ ਕਿਥਾਉ ਜਾਈ।।' ਚੰਗੀ ਸਲਾਹ ਦੀ ਥਾਂ ਔਰਤ ਮਾੜੀ ਸਲਾਹ ਦੇਂਦੀ ਸੀ, ਜਿਸ ਦਾ ਸਿੱਟਾ ਪੁਰਖ ਕਸਾਈ ਹੋ ਗਏ ਤੇ ਵਢੂੰ-ਵਢੇ ਕਰਦੇ ਫਿਰਦੇ ਸਨ। ਮਿੱਠਾ ਸੁਭਾਅ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ, ਇਹ ਸਭ ਗੱਲਾਂ ਜਿਨ੍ਹਾਂ ਦੇ ਸਹਾਰੇ ਜੀਵਨ ਟੁਰਦਾ ਹੈ, ਦੂਰ ਹੋ ਗਏ ਸਨ। ਵੱਢੀ ਠੱਗੀ ਹਰਾਮ ਮਾਲ ਲੋਕਾਂ ਦਾ ਮਨਭਾਉਂਦਾ ਖਾਜਾ ਹੋ ਗਿਆ ਸੀ। ਸ਼ਰਮ ਤੇ ਹਯਾ ਅਣਖ ਨਾਲ ਹੀ ਆਪਣੇ
1. ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ, ਪੰਨਾ ੧੨੯੨।