ਸ਼ੰਕਰ ਅਚਾਰਯਾ ਕਾ, ਗਿਆਰਵਾਂ ਵੇਦਾਂਤੀ, ਬਾਹਰਵਾਂ ਕਰਮਕਾਂਡੀ ਔਰ ਉਸ ਪਰ ਆਪਸ ਮੇਂ ਵਿਰੋਧ ਔਰ ਕੀਨਾ, ਮੁਲਕ ਕੀ ਜ਼ਬਾਨ ਏਕ ਨਾ ਬੀ, ਧਰਮ ਪੁਸਤਕੇ ਏਕ ਨਾ ਬੀ. ਜੋ ਤਮਾਮ ਹਿੰਦੂਓਂ ਪਰ ਹਾਵੀ ਹੈ। ਧਰਮ ਕਾ ਕੋਈ ਐਸਾ ਮਾਮਲਾ ਨਾ ਥਾ ਜਿਸ ਮੇਂ ਤਮਾਮ ਹਿੰਦੂ ਸ਼ਾਮਲ ਹੋ।"
ਫਿਰ ਦੌਲਤ ਰਾਇ ਲਿਖਦੇ ਹਨ : "ਹਰ ਏਕ ਕਾ ਤਿਲਕ ਅਲਹਿਦਾ, ਤਿਲਕ ਕੀ ਸ਼ਕਲ ਅਲਹਿਦਾ, ਤਿਲਕ ਕਾ ਰੰਗ ਅਲਹਿਦਾ, ਮਾਲਾ ਔਰ ਮਣਕੇ ਜੁਦਾ-ਜੁਦਾ। ਕਿਸੀ ਕੀ ਲੱਕੜੀ ਕੀ, ਕਿਸੀ ਕੀ ਤੁਲਸੀ ਕੀ, ਕਿਸੀ ਕੀ ਰੁਖ਼ ਕੀ, ਕਿਸੀ ਕੀ ਸੁਰਖ, ਕਿਸੀ ਕੀ ਸਬਜ਼, ਕਿਸੀ ਕੀ ਸਿਆਹ, ਕਿਸੀ ਕੀ ਸੁਵੈਦ। ਗਰਜ ਕਿਸ-ਕਿਸ ਚੀਜ਼ ਕਾ ਜ਼ਿਕਰ ਕਰੇਂ, ਸਭ ਕੁਛ ਮੁਖ਼ਤਲਿਫ ਔਰ ਮੁਜ਼ਾਦ। ਹਰ ਏਕ ਦੇਵਤਾ ਕਾ ਨਰਕ ਸੁਵਰਗ ਅਪਨਾ-ਅਪਨਾ ਥਾ।" ਵਿਅੰਗ ਵਜੋਂ ਫਿਰ ਉਹਨਾਂ ਲਿਖਿਆ ਹੈ, "ਜਬ ਖੁਦ ਦੇਵਤਾਓਂ ਮੇਂ ਜੰਗ ਥੀ ਤੋ ਅਨੇਕ ਪੈਰੋਕਾਰੋਂ ਮੇਂ ਸੁਲਹ ਕਿਉਂ ਕਰ ਰਹਿ ਸਕਤੀ ਥੀ ? ਖ਼ੁਦ ਈਸ਼ਵਰ ਕੀ ਐਸੀ ਦੁਰਗਤੀ ਥੀ ਕਿ ਨਾ ਸਿਰਫ਼ ਉਸ ਕੋ ਆਦਮੀਓਂ ਮੇਂ ਉਤਾਰਾ ਬਲਕਿ ਜਾਨਵਰ, ਕੱਛ ਮੱਛ ਸੂਰ ਮੇਂ ਭੀ ਨਾਜ਼ਲ ਕੀਆ। ਔਰ ਉਸ ਸੇ ਬਦਤਰ ਆਦਮੀ ਨਾ ਹੈਵਾਨ, ਬਲਕਿ ਨਰਸਿੰਗ ਬਨਾ ਦੀਆ।" ਅੰਤ ਵਿਚ ਉਹਨਾਂ ਲਿਖਿਆ ਹੈ, "ਜਿਨ ਲੋਗੋਂ ਕਾ ਨਾ ਮਜ਼ਹਬ ਏਕ, ਨਾ ਗ਼ਰਜ਼ ਏਕ, ਨ ਜ਼ਬਾਨ ਏਕ, ਨ ਇਖ਼ਲਾਕ ਏਕ, ਨ ਦੁਨੀਆ ਏਕ, ਨ ਆਕਬਤ ਏਕ, ਨ ਮੁਆਸ ਏਕ, ਨ ਮੁਆਦ ਏਕ, ਨ ਇਬਾਦਤ ਏਕ, ਨ ਰਿਆਜ਼ਤ ਏਕ, ਨ ਤਰਜ਼ੇ-ਜ਼ਿੰਦਗੀ ਏਕ, ਨ ਲਿਬਾਸ ਏਕ, ਨ ਖ਼ੁਸ਼ੀ ਏਕ, ਨ ਗ਼ਮੀ ਏਕ, ਨ ਉਮੀਦ ਏਕ, ਨ ਯਾਸ ਏਕ, ਨ ਗਿਜ਼ਾ ਏਕ, ਨ ਖਾਨਾ ਏਕ, ਨ ਰਸੁਮ ਏਕ, ਨ ਮਿਜ਼ਾਜ ਏਕ, ਨ ਆਦਾਤ ਏਕ, ਨ ਬਹਿਸ਼ਤ ਏਕ, ਨ ਦੋਜ਼ਖ਼ ਏਕ, ਐਸੀ ਸੂਰਤ ਮੇਂ ਯਗਾਨ, ਯਕਜਿਹਤੀ, ਇਤਫ਼ਾਕ ਔਰ ਕੌਮੀ ਹਮਦਰਦੀ ਕਾ ਨਾਮ ਕੁਜਾ।"
ਇਨਸਾਨ ਦੁਨੀਆਂ ਦੀਆਂ ਲੋੜਾਂ ਨੂੰ ਹੀ ਮੁੱਖ ਰੱਖਦਾ ਹੋਇਆ ਦਾਤਾਰ ਨੂੰ ਵਿਸਾਰ ਕੇ ਕੁਦਰਤ ਵਿਚ ਪ੍ਰਤੱਖ ਦਿੱਸਦੀਆਂ ਕਈ ਤਾਕਤਾਂ ਨੂੰ ਦੇਵਤੇ ਬਣਾ ਕੇ ਉਹਨਾਂ ਨੂੰ ਪੂਜਣ ਲੱਗ ਪਿਆ ਸੀ। ਦਰੱਖ਼ਤਾਂ, ਮੜੀਆਂ, ਸੂਰਜ, ਚੰਦ, ਆਕਾਸ਼ ਨੂੰ ਰੱਬ ਸਮਝ ਕੇ ਸਿਜਦੇ ਕਰਨ ਲੱਗ ਪਿਆ ਸੀ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇਹ ਸਭ ਫੋਕਟ ਧਰਮ ਸੀ ਅਤੇ 'ਫੋਕਟ ਧਰਮੀ ਭਰਮ ਭੁਲਾਵੈ।' ਆਪਣੀ ਲੋੜ ਦਾ ਮਾਰਿਆ ਮਨੁੱਖ ਰੁੱਖਾਂ ਮੜ੍ਹੀਆਂ ਅੱਗੇ ਵੀ ਨੱਕ ਰਗੜਦਾ ਸੀ। ਇਨ੍ਹਾਂ ਅਨੇਕ ਪੂਜਾ ਨੇ ਵਹਿਮਾਂ ਤੇ ਭਰਮਾਂ ਨੂੰ ਜਨਮ ਦਿੱਤਾ। 'ਮਤੇ ਫਲਾਂ ਦੇਵਤਾ ਨਾਰਾਜ਼ ਨਾ ਹੋ ਜਾਏ' ਇਹ ਇਸ ਦੇ ਮੂੰਹ ਚੜ੍ਹਿਆ ਫ਼ਿਕਰਾ ਸੀ । ਜੋ ਕਿਸੇ ਵੇਲੇ ਵਾਂਢੇ ਜਾਣ ਦੀ ਲੋੜ ਪੈ ਜਾਏ ਤਾਂ ਮਹੂਰਤ ਕਢਾਏ। 'ਅਸ਼ਰਫ਼-ਉਲ-ਮਖ਼ਲੂਕਾਤ ਬਿੱਲੀਆਂ, ਨਿੱਛਾਂ, ਖੰਘਾਂ ਤੇ ਰਾਸ਼ੀਆਂ ਦਾ ਗੁਲਾਮ ਹੋ ਗਿਆ।
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜਗਤ ਵਿਚ ਵੱਡੀ ਗਿਲਾਨ ਉੱਠ ਖਲੋਤੀ ਸੀ। ਇਕ ਦੂਜੇ ਤੋਂ ਨੱਕ ਚਾੜ੍ਹਿਆ ਜਾਂਦਾ ਸੀ। ਵੰਡੀ ਵਰਣਾ ਆਸ਼ਰਮਾਂ ਦੀ ਪੈ ਗਈ