ਨੂੰ ਪੁਸਤਕ ਦੀ ਸ਼ਕਲ ਵਿਚ ਛਾਪ ਦਿਓ। ਇਕ ਤਾਂ ਸਾਂਭੇ ਰਹਿਣਗੇ, ਦੂਸਰੇ ਖ਼ਿਆਲ ਸਿਲਸਿਲੇਵਾਰ ਹੋ ਜਾਣਗੇ। ਸੋ 'ਰਬਾਬ ਤੇ ਨਗਾਰਾ' ਦੇ ਨਾਂ ਹੇਠ ਉਹ ਪੁਸਤਕ ਵੀ ਛਪ ਕੇ ਆ ਗਈ ਹੈ। ਇਸ ਤਰ੍ਹਾਂ ਦੇ ਹੋਰ ਪੁਸਤਕਾਂ ਤਿਆਰ ਹੋ ਗਈਆਂ ਹਨ। ਪਰ ਪਹਿਲਾਂ 'ਮੰਨੇ ਭਾਵੇਂ ਨਾਂਹ' ਦੇਣੀ ਹੈ ਤਾਂ ਕਿ ਸਿੱਖੀ ਦਾ ਗੌਰਵ ਹੋਰ ਵਧੇ। 'ਮਨਿ ਬਿਸ੍ਰਾਮ' ਵੀ ਛੱਪ ਕੇ ਆਸ ਹੈ ਕਿ ਛੇਤੀ ਆ ਜਾਵੇਗੀ ਤੇ 'ਕਥਾ ਪੁਰਾਤਨ ਇਉਂ ਸੁਣੀ' ਦਾ ਅਗਲਾ ਹਿੱਸਾ ਤਿਆਰ ਹੋ ਗਿਆ ਹੈ ਤੇ 'ਸ੍ਰੀ ਗੁਰੂ ਗਰੰਥ ਸਾਹਿਬ ਦਾ ਸਾਰ ਵਿਸਥਾਰ' ਦਾ ਕਾਰਜ ਤਾਂ ਗੁਰੂ ਮਿਹਰ ਸਦਕਾ ਨਿਰੰਤਰ ਚਲ ਰਿਹਾ ਹੈ। ਬਸ ਇਹ ਹੀ ਅਰਦਾਸ ਹੈ ਗੁਰੂ ਪਿਤਾ ਅੱਗੇ ਕਿ ਮਿਹਰਾ ਕਰਦੇ ਰਹਿਣ।
ਪ੪. ਖਾਲਸਾ ਕਾਲਜ ਕਲੋਨੀ, -ਸਤਿਬੀਰ ਸਿੰਘ
ਪਟਿਆਲਾ।
ਮਾਰਚ ਪਹਿਲੀ, ੧੯੯੨