Back ArrowLogo
Info
Profile

ਕੁਝ ਪੁਸਤਕ ਬਾਰੇ

ਭਾਈ ਮਨੀ ਸਿੰਘ ਜੀ ਨੇ ਇਕ ਪ੍ਰਸ਼ਨ ਦੇ ਉੱਤਰ ਵਿਚ ਲਿਖਿਆ ਹੈ ਕਿ ਸਾਰਥੀਆਂ ਨੇ ਕੁਝ ਜਾਣ ਕੇ ਤੇ ਕੁਝ ਅਣਜਾਣ-ਪੁਣੇ ਵਿਚ ਦੁੱਧ ਰੂਪ ਸਾਖੀ ਵਿਚ ਜਲ ਰਲਾ ਦਿੱਤਾ ਹੈ। ਜੋ ਸਾਖੀਆਂ ਸਾਡੇ ਤਕ ਪੁੱਜੀਆਂ ਹਨ ਇਹਨਾਂ ਵਿਚੋਂ ਤੱਤ ਲੱਭਣ ਦੀ ਲੋੜ ਹੈ। ਇਹ ਦੋ ਹੀ ਤਰੀਕਿਆ ਨਾਲ ਹੋ ਸਕਦਾ ਹੈ। ਇਕ, ਅਸੀਂ ਹੰਸ ਬਣ ਜਾਈਏ ਅਤੇ ਇਸ ਤਰ੍ਹਾਂ ਸਾਡੀ ਚੁੰਝ ਵਿਚ ਖਟਾਸ ਆ ਜਾਏਗੀ ਤੇ ਜਦ ਦੁੱਧ ਵਿਚ ਚੁੰਝ ਮਾਰਾਂਗੇ ਤਾਂ ਦੁੱਧ ਵੱਖ ਹੋ ਜਾਵੇਗਾ ਤੇ ਪਾਣੀ ਅੱਡ, ਪਰ ਹੰਸ ਬਣਨਾ ਇਤਨਾ ਆਸਾਨ ਨਹੀਂ ਹੈ। ਫਿਰ ਦੂਜਾ ਰਾਹ ਹੈ ਕਿ ਹੇਠਾ ਤਾਅ (ਅੱਗ) ਦਿੱਤਾ ਜਾਏ ਤੇ ਪਾਣੀ ਉਡਣਾ ਸ਼ੁਰੂ ਹੋ ਜਾਵੇਗਾ ਤੇ ਅੰਤ ਨੂੰ ਨਿਰੋਲ ਦੁੱਧ ਰਹਿ ਜਾਏਗਾ। ਆਵਟਨ ਆਪੇ ਖਪੈ, ਦੁੱਧ ਕਉ ਖਪਣਿ ਨ ਦੇਹਿ। ਅੰਗ ਦੇਣ ਨਾਲ ਪਾਣੀ ਹੀ ਉੱਡੇਗਾ, ਦੁੱਧ ਨੂੰ ਆਂਚ ਤਕ ਨਹੀਂ ਆਉਣ ਲੱਗੀ।

ਭਾਈ ਮਨੀ ਸਿੰਘ ਜੀ ਸਾਨੂੰ ਜੁਗਤ ਸਮਝਾ ਗਏ ਹਨ ਕਿ ਕਿਸ ਤਰ੍ਹਾਂ ਜਨਮ ਸਾਖੀਆਂ ਜਾਂ ਗੁਰੂ ਇਤਿਹਾਸ ਨੂੰ ਪੜ੍ਹਨਾ ਹੈ, ਪਰ ਕਿਸੇ ਪਾਦਰੀ ਮੈਕਲੋਡ ਨੇ ਹੰਸ ਬਣਨ ਦੇ ਥਾਵੇਂ, ਅਸਲੀਅਤ ਲੱਭਣ ਦੀ ਥਾਂ ਸੱਚ ਨੂੰ ਹੀ ਭੰਨਣਾ ਤੋੜਨਾ ਸ਼ੁਰੂ ਕਰ ਦਿੱਤਾ। ਖੋਜ ਦੀ ਮਰਯਾਦਾ ਹੀ ਉਸ ਭੇਨ ਸੁੱਟੀ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਪੰਜ ਸੇਵਾ ਪ੍ਰਕਾਸ਼ ਉਤਸਵ ਹੋਣ ਕਾਰਨ ਚਾਰੇ ਪਾਸੇ ਗੁਰੂ ਨਾਨਕ ਨੂੰ 'ਸੁਨਣ ਪੋਖਣ' ਦੀ ਰੁਚੀ ਵਧੀ। ਬਹੁਤ ਸਫਲ ਯਤਨ ਹੋਏ। ਕਈ ਪੁਸਤਕਾਂ ਸਾਹਮਣੇ ਆਈਆਂ ਪਰ ਸਭ ਨੇ ਇਕੋ ਪੱਖ ਉਜਾਗਰ ਕਰਨ 'ਤੇ ਹੀ ਜ਼ੋਰ ਦਿੱਤਾ। ਕਿਸੇ ਉਨ੍ਹਾਂ ਦੇ ਦਰਸ਼ਨ ਨੂੰ ਸਮਝਣ 'ਤੇ ਜ਼ੋਰ ਲਗਾਇਆ ਤਾਂ ਕਿਸੇ ਨੇ ਨਿਰੋਲ ਇਤਿਹਾਸਕ ਦ੍ਰਿਸ਼ਟੀਕੋਣ 'ਤੇ ਦੋਵਾਂ ਨੂੰ ਰਲਾ ਕੇ ਦੇਖਣ ਤੇ ਲਿਖਣ ਦਾ ਯਤਨ ਘੱਟ ਹੋਇਆ। ਕੁਝ ਲੇਖਾਂ ਵਿਚ ਇਸ ਪਾਸੇ ਉਪਰਾਲੇ ਕੀਤੇ ਗਏ ਪਰ ਉਹ ਅਧੂਰੇ ਹੀ ਰਹੇ। ਮੇਰੀ ਇਹ ਹਾਰਦਿਕ ਇੱਛਾ ਸੀ ਕਿ ਸਭ ਜਨਮ-ਸਾਖੀਆਂ ਲੱਭਤਾਂ, ਲਿਖਤਾਂ ਤੇ ਦੱਸੇ ਦ੍ਰਿਸ਼ਟੀਕੋਨਾਂ ਨੂੰ ਲੈ ਕੇ ਇਕ ਪੁਸਤਕ ਲਿਖਣ ਦਾ ਯਤਨ ਕਰਨਾ ਚਾਹੀਦਾ ਹੈ । ਜਦ ਮੈਂ ਇਸ ਆਸ਼ੇ ਨੂੰ ਮੁੱਖ ਰੱਖ ਕੇ ਪਿਛਲੇ ਸਾਲ 'ਤਲਵੰਡੀ--ਧੰਨ ਸੁ ਦੇਸ ਜਹਾ ਤੂੰ ਵਸਿਆ' ਤੇ ਫਿਰ ਸੁਲਤਾਨਪੁਰ ਵਿਚ ਸਾਢੇ ਚਾਰ ਸਾਲ' ਲਿਖੇ ਤਾਂ ਮੇਰਾ ਯਕੀਨ ਬੱਝ ਗਿਆ ਕਿ ਇਸ ਪੱਖੋਂ ਲਿਖਣ ਦੀ ਬਹੁਤ ਲੋੜ ਹੈ। ਸਾਖੀ ਨੂੰ ਸੁਣਾਉਣ ਦਾ ਇਹ ਨਵੀਨ ਢੰਗ ਸਾਰੇ ਪਸੰਦ ਕਰ ਰਹੇ ਹਨ।

ਸੋ 'ਬਲਿਓ ਚਿਰਾਗ' ਉਸੇ ਢੰਗ ਨਾਲ ਲਿਖਿਆ ਇਤਿਹਾਸ ਜਾਂ ਸਾਖੀ ਹੈ। ਇਥੇ ਮੈਂ ਸਿਰਫ ਇਕੋ ਉਦਾਹਰਣ ਦੇਣਾ ਚਾਹੁੰਦਾ ਹਾਂ ਤਾਂਕਿ ਸਾਖੀ ਵਿਚ ਅਸਲ ਗੱਲ ਨੂੰ ਉਜਾਗਰ ਕਰਨ ਦੀ ਕਿਤਨੀ ਕੁ ਲੋੜ ਹੈ, ਦਾ ਪਤਾ ਲੱਗ ਜਾਏ। ਪੁਰਾਤਨ ਜਨਮ ਸਾਖੀ ਵਾਲਾ ਜਦ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਜਾਣ ਵਾਲੀ ਸਾਖੀ ਲਿਖਦਾ ਹੈ ਤਾਂ ਉਹ ਬਹੁਤਾ ਜ਼ੋਰ ਮਾਤਾ ਸੁਲੱਖਣੀ ਦੇ ਰੁਦਣ ਅਤੇ ਨਾਲ ਲੈ ਜਾਣ 'ਤੇ ਦਿੰਦਾ ਹੈ। ਉਸ ਰੁਦਣ, ਰੋਲੇ ਵਿਚ ਮਾਤਾ ਸੁਲੱਖਣੀ ਅਤੇ ਗੁਰੂ ਨਾਨਕ ਦੇਵ ਜੀ ਦੇ ਵਾਕ ਗੁੰਮ ਹੋ ਗਏ ਜੋ ਉਹਨਾਂ ਨੂੰ 'ਗ੍ਰਹਿਸਤੀ ਮਹਿ

4 / 237
Previous
Next