ਵੱਡਾ ਗ੍ਰਹਿਸਤੀ' ਦਰਸਾ ਸਕਦੇ ਸਨ। ਮਾਤਾ ਜੀ ਨੇ ਕਿਹਾ ਸੀ: 'ਜੋ ਜੀ। ਤੁਸੀਂ ਘਰਿ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ। ਸਭ ਕੁਝ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ : 'ਪ੍ਰਮੇਸ਼ਰ ਕੀਏ। ਰੁਜ਼ਗਾਰ ਲੱਗੇਗਾ ਸਦਾਇ ਲੈਸਾਂ। ਭੈਣ 'ਤੇ ਭਾਰਾ ਪਾਉਣਾ ਕਿੱਥੋਂ ਦੀ ਸਿਆਣਪ ਸੀ । ਫਿਰ ਜਦ ਮੋਦੀ ਬਣ ਗਏ ਤਾਂ ਉਸੇ ਵੇਲੇ ਮਰਦਾਨਾ ਜੀ ਨੂੰ ਭੇਜ ਕੇ ਬੱਚੇ ਤੇ ਪਤਨੀ ਸੁਲਤਾਨਪੁਰ ਮੰਗਵਾ ਲਏ। ਇਸ ਤਰ੍ਹਾਂ ਇਕ ਨਹੀਂ, ਹਰ ਸਾਖੀ ਨੂੰ ਗਹੁ ਨਾਲ ਪੜ੍ਹ ਕੇ ਅਸਲੀਅਤ ਉਜਾਗਰ ਕਰਨ ਦੀ ਲੋੜ ਹੈ।
ਇਹ ਪੁਸਤਕ ੨੩ ਨਵੰਬਰ, ੧੯੬੯. ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਛਪ ਕੇ ਹੱਥਾਂ ਵਿਚ ਨਾ ਆਉਂਦੀ ਜੇ ਸਰਦਾਰ ਮਹਿਤਾਬ ਸਿੰਘ ਪਿੱਛੇ ਪੈ ਕੇ ਨਾ ਛਪਵਾਉਂਦੇ ਅਤੇ ਇਹ ਪੁਸਤਕ ਲਿਖੀ ਹੀ ਨਾ ਜਾ ਸਕਦੀ ਜੇ ਜਸਪਾਲ ਕੌਰ ਜੀ ਪੂਰਾ ਧਿਆਨ ਨਾ ਦਿੰਦੇ।
ਸਰਦਾਰ ਗੁਰਦੀਪ ਸਿੰਘ ਟਾਈਪਿਸਟ ਦਾ ਵੀ ਧੰਨਵਾਦੀ ਹਾਂ, ਜਿਸ ਨੇ ਦਿਨ ਰਾਤ ਇਕ ਕਰ ਕੇ ਖਰੜੇ ਦੇ ਜਰੂਰੀ ਹਿੱਸਿਆਂ ਨੂੰ ਟਾਈਪ ਕੀਤਾ।
ਇਹ ਪੁਸਤਕ ਮੈਂ ਰਾਵੀ ਦੀ ਉਸ ਛੱਲ ਨੂੰ ਭੇਟ ਕਰ ਰਿਹਾ ਹਾਂ ਜੋ ਬਾਬੇ ਦੀ ਖ਼ਾਕ ਰੋੜ ਕੇ ਆਪਣੇ ਨਾਲ ਲੈ ਗਈ ਤੇ ਪਿੱਛੋਂ ਬਾਬੇ ਦੇ ਪੰਜਵੇਂ ਸਰੂਪ ਗੁਰੂ ਅਰਜਨ ਦਾ ਪਾਵਨ ਖੂਨ।
ਦਾਸ-
ਸਤਿਬੀਰ ਸਿੰਘ
੨੦ ਨਵੰਬਰ, ੧੯੬੯ ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ,
ਯਮਨਾ ਨਗਰ, (ਅੰਬਾਲਾ)