1.
ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ
ਅੰਧੇਰਾ ਹੀ ਅੰਧੇਰਾ : ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਪਣੇ ਸਮੇਂ ਬਾਰੇ ਲਿਖਿਆ ਹੈ : 'ਹਉ ਕਾਲਿ ਵਿਛੁੰਨੀ ਹੋਈ। ਆਧੇਰੇ ਰਾਹੁ ਨ ਕੋਈ॥ ਸਭੇ ਪਾਸੇ ਹਨੇਰਾ ਹੀ ਛਾਇਆ ਸੀ। ਇਨ੍ਹਾਂ ਛਾਏ ਹਨੇਰਿਆਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ।
ਰਾਜਨੀਤਕ ਹਨੇਰਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਦੀਆਂ ਤਿੰਨ ਸਦੀਆਂ ਨੂੰ 'ਕਾਲੀਆਂ ਸਦੀਆਂ' ਵੀ ਕਿਹਾ ਜਾਂਦਾ ਹੈ।
੨੪ ਜੁਲਾਈ, ੧੨੦੪ ਈ. ਨੂੰ ਹਿੰਦੁਸਤਾਨ ਗੁਲਾਮਾਂ ਦਾ ਗੁਲਾਮ ਹੋ ਗਿਆ। ਦੇਖਦੇ ਹੀ ਦੇਖਦੇ ਉੱਠਦਾ ਮੁਸਲਮਾਨੀ ਰਾਜ ਇਕ ਵੱਡਾ ਸਾਮਰਾਜ ਬਣ ਗਿਆ। ਕਿਧਰੇ ਟਾਵੇਂ-ਟਾਵੇਂ ਮੁਕਾਬਲੇ ਹੋਏ ਪਰ ਹਿੰਦੁਸਤਾਨ ਦਾ ਘਰ ਗੌਰੀ (ਮੁਹੰਮਦ ਗੋਰੀ) ਨੇ ਘੱਤ ਲਿਆ ਤੇ ਪ੍ਰਿਥੀ ਚੰਦ ਵਰਗੇ ਰਾਜਪੂਤ ਆਗੂ ਗੋਰੀ (ਔਰਤ) ਨਾਲ ਹੀ ਘਰੀਂ ਰਤੇ ਰਹੇ। ਜਦ ਜਾਗ ਖੁੱਲ੍ਹੀ ਤਾਂ ਹਿੰਦੁਸਤਾਨ ਗੈਰਾਂ ਦੇ ਕਬਜ਼ੇ ਵਿਚ ਜਾ ਚੁੱਕਾ ਸੀ। ਕੁਤਬਉੱਦੀਨ ਐਬਕ ਪਿੱਛੋਂ ਅਲਤਮਸ਼ ਨੇ ਗੁਲਾਮ ਰਾਜ ਨੂੰ ਪੱਕਾ ਕੀਤਾ। ਅਲਾਉੱਦੀਨ ਖ਼ਿਲਜੀ ਨੇ ਤਾਂ ਭਰੇ ਦਰਬਾਰ ਵਿਚ ਹਿੰਦੂਆਂ ਦੀਆਂ ਖੱਲੜੀਆਂ ਉਤਾਰਨੀਆਂ ਅਰੰਭ ਕਰ ਦਿੱਤੀਆਂ ਸਨ। ਰਹਿੰਦੀ ਕਸਰ ਫਿਰੋਜ਼ ਤੁਗਲਕ ਨੇ ਜਜ਼ੀਆ ਲਗਾ ਕੇ ਪੂਰੀ ਕਰ ਦਿੱਤੀ। ਫ਼ਿਰੋਜ਼ ਨੇ ਜਜ਼ੀਆ 'ਤੇ ਹੀ ਬੱਸ ਨਾ ਕੀਤਾ ਸਗੋਂ ਹਿੰਦੂ ਪਰਜਾ 'ਤੇ ਯਾਤਰੂ ਟੈਕਸ ਦੇ ਨਾਲ ਦੇਵੀ ਦੇਵਤਿਆਂ ਉੱਤੇ ਟੈਕਸ ਲਗਾ ਦਿੱਤੇ। ਜਿਹੜੀ ਰਤਾ ਕੁ ਅਣਖ ਰਹਿ ਗਈ ਸੀ. ਉਸ ਦਾ ਖ਼ਾਤਮਾ ਤੈਮੂਰ ਦੇ ਹਮਲੇ ਨੇ ਕਰ ਦਿੱਤਾ। ਇਕ ਇਸ਼ਾਰੇ ਨਾਲ ਇਕ ਲੱਖ ਕੇਦੀ ਉਸ ਨੇ ਕਤਲ ਕੀਤੇ। ਲੋਧੀ ਖ਼ਾਨਦਾਨ ਦੇ ਬਹਿਲੋਲ ਖ਼ਾਨ ਨੇ ਸੱਯਦਾ ਨੂੰ ਹਾਰ ਦੇ ਕੇ ਦਿੱਲੀ 'ਤੇ ਕਬਜ਼ਾ ਕਰ ਲਿਆ। ੧੪੬੮ ਈ: ਵਿਚ ਬਹਿਲੋਲ ਦੀ ਮ੍ਰਿਤੂ ਹੋਈ ਤੇ ਉਸ ਦੇ ਪੁੱਤਰ ਨਿਜ਼ਾਮ ਖ਼ਾਨ ਨੇ ਸਕੰਦਰ ਲੋਧੀ ਦਾ ਨਾਮ ਧਰ ਕੇ ੧੫੧੭ ਈ
ਤੇ ਘਰ ਗੋਰੀ ਰਤਿਆ। ਤੇ ਘਰ ਗੋਰੀ ਘਤਿਆ।