ਤੱਕ ਰਾਜ ਕੀਤਾ। ਸਕੰਦਰ ਲੋਧੀ ਨੇ ਆਪਣਾ ਨਾਮ 'ਬੁੱਤ ਸ਼ਿਕਨ' ਰੱਖ ਕੇ ਮੰਦਰ, ਦੇਹਰੇ ਢਾਹੁਣੇ ਅਰੰਭ ਕਰ ਦਿੱਤੇ। ਜਿੰਨੇ ਮੰਦਰ ਉਸ ਗਿਰਾਏ, ਉਨ੍ਹਾਂ ਦਾ ਹਿਸਾਬ ਇਤਿਹਾਸ ਵੀ ਨਹੀਂ ਰੱਖ ਸਕਿਆ।
ਪੰਜਾਬ ਦੀ ਦਸ਼ਾ : ਸਕੰਦਰ ਲੋਧੀ ਨੇ ਪੰਜਾਬ ਵਿਚ ਦੌਲਤ ਖਾਨ ਨੂੰ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ। ਸਕੰਦਰ ਦੀ ਜ਼ਿੰਦਗੀ ਵਿਚ ਤਾਂ ਉਹ ਵਫ਼ਾਦਾਰ ਰਿਹਾ, ਪਰ ਜਦ ਇਬਰਾਹੀਮ ਹਿੰਦੁਸਤਾਨ ਦੇ ਤੱਖਤ ਉੱਤੇ ਬੈਠਾ ਤਾਂ ਦੌਲਤ ਖਾਂ ਲੋਧੀ ਨੇ ਸਾਜਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਆਲਮ ਖਾਂ ਲੋਧੀ ਨਾਲ ਮਿਲ ਕੇ ਬਾਬਰ ਨੂੰ ਹਿੰਦੁਸਤਾਨ 'ਤੇ ਹਮਲਾ ਕਰਨ ਲਈ ਸੱਦਾ ਭੇਜਿਆ। ਉਸ ਦਾ ਖਿਆਲ ਸੀ ਕਿ ਬਾਬਰ ਨਾਲ ਮਿਲ ਕੇ ਇਬਰਾਹੀਮ ਨੂੰ ਹਾਰ ਦੇਣੀ ਆਸਾਨ ਹੋ ਜਾਵੇਗੀ। ਲੁੱਟ ਦਾ ਮਾਲ ਲੈ ਕੇ ਬਾਬਰ ਵਾਪਸ ਚਲਾ ਜਾਏਗਾ ਤੇ ਤਖ਼ਤ ਉਸ ਨੂੰ ਮਿਲ ਜਾਏਗਾ। ਉਸ ਦਾ ਸਾਰਾ ਅੰਦਾਜ਼ਾ ਹੀ ਗਲਤ ਨਿਕਲਿਆ ਤੇ ਲੋਧੀ ਰਾਜ ਸਾਰੇ ਹਿੰਦੁਸਤਾਨ ਵਿਚੋਂ ਹਮੇਸ਼ਾ ਲਈ ਹੀ ਖ਼ਤਮ ਹੋ ਗਿਆ। ਪੰਜਾਬ ਦੀ ਲੜਾਈ ਤਿੰਨਾਂ ਵਿਚਕਾਰ ਸੀ ਅਤੇ ਦੌਲਤ ਖਾਨ ਇਸ ਤੋਂ ਅਣਜਾਣ ਰਿਹਾ। ਉਸ ਤਿਕੋਣੀ ਲੜਾਈ ਵਿਚ ਅਖੀਰ ਜਿੱਤ ਮੁਗਲਾਂ ਦੀ ਹੋਈ। ਪੰਜਾਬ ਵਿਚ ਸਦਾ ਇਵੇਂ ਹੀ ਹੁੰਦਾ ਰਿਹਾ ਹੈ । ਬਾਅਦ ਵਿਚ ਵੀ ਲੜਾਈ ਤਿਕੋਣੀ ਹੀ ਰਹੀ ਹੈ। ਜੇ ਸੰਨ ੧੫੨੬ ਵਿਚ ਲੜਨ ਵਾਲੇ ਮੁਗਲ, ਲੋਧੀ ਅਤੇ ਪਠਾਣ ਸਨ ਤਾਂ ਸੰਨ ੧੭੧੬ ਤੋਂ ਪਿੱਛੋਂ ਮੁਗਲ, ਸਿੱਖ ਅਤੇ ਪਠਾਣ ਹੋ ਗਏ।
ਰਾਜਸੀ ਦਸ਼ਾ : ਉਸ ਵੇਲੇ ਦੀ ਰਾਜਸੀ ਦਸ਼ਾ ਨੂੰ ਆਪੂੰ ਗੁਰੂ ਨਾਨਕ ਦੇਵ ਜੀ ਨੇ ਅਤੇ ਕਈ ਸਮਕਾਲੀ ਇਤਿਹਾਸਕਾਰਾਂ ਨੇ ਕਾਫ਼ੀ ਦਰਦ ਭਰੇ ਸ਼ਬਦਾਂ ਵਿਚ ਬਿਆਨ ਕੀਤਾ ਹੈ।
ਡਾਕਟਰ ਲਤੀਫ਼ ਕਹਿੰਦਾ ਹੈ: "ਉਸ ਵੇਲੇ ਛਲ, ਫਰੇਬ, ਠੱਗੀ ਠੋਰੀ ਤੇ ਚਾਲਾਕੀ ਦਾ ਹੀ ਸਾਰੇ ਹਿੰਦੁਸਤਾਨ ਵਿਚ ਬੋਲ-ਬਾਲਾ ਸੀ। ਹਿੰਦੁਸਤਾਨ ਦੀ ਹਰ ਨੁੱਕਰੇ ਬੇਚੈਨੀ ਤੇ ਘਬਰਾਹਟ ਸੀ। ਸਾਰੇ ਹਿੰਦੁਸਤਾਨ ਵਿਚ ਕੇਵਲ ਪਾਪ, ਜ਼ੁਲਮ, ਐਸ਼-ਇਸ਼ਰਤ ਤੋਂ ਸਿਵਾ ਕੁਝ ਹੋਰ ਦਿਖਾਈ ਨਹੀਂ ਦੇਂਦਾ ਸੀ।" ਗੁਰੂ ਨਾਨਕ ਸਾਹਿਬ ਨੇ ਇਸ ਦਸ਼ਾ ਨੂੰ ਇਨ੍ਹਾਂ ਸ਼ਬਦਾਂ ਵਿਚ ਦਰਸਾਇਆ ਹੈ। 'ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ਉਸ ਵੱਲੋਂ ਦਾ ਸਮਾਂ ਕਾਲੀ ਰਾਤ ਵਾਂਗੂੰ ਸੀ । ਹੱਥ ਵਿਚ ਛੁਰੀ ਲਈ ਰਾਜੇ ਕਸਾਈ ਬਣੇ ਹੋਏ ਸਨ। ਧਰਮ, ਜਿਸ ਦਾ ਮੁੱਖ ਅੰਸ਼ ਫਰਜ਼ ਸੀ, ਬਿਲਕੁਲ ਹੀ ਉੱਡ ਗਿਆ ਸੀ। ਕਸਾਈਆਂ ਜਰਵਾਣਿਆਂ ਦੀਆਂ ਬੜਾਵਾਂ ਗ਼ਰੀਬਾਂ ਦੇ ਖੂਨ ਨਾਲ ਲਿੱਬੜੀਆਂ ਹੋਈਆਂ ਸਨ। ਰਾਜਿਆ ਦੇ ਫ਼ਰਮਾਨ ਸ਼ਾਹੀ ਛੁਰੀ ਉੱਤੇ ਇਨਸਾਨਾਂ ਦੇ ਖੂਨ ਦੀ ਸਿਕਰੀ ਜੰਮੀ ਹੋਈ ਸੀ। ਇਨਸਾਨੀਅਤ ਦੇ ਰਾਖੇ, ਰਾਜੇ, ਸ਼ਿਕਾਰੀ ਦੀ ਤਰ੍ਹਾਂ ਹਰ ਵੇਲੇ ਤਾਕ ਵਿਚ ਬੈਠੇ ਸਨ। ਮੀਰ ਅਹਿਲਕਾਰ ਕੁੱਤਿਆਂ ਵਾਲਾ ਕੰਮ ਕਰਦੇ ਸਨ। ਨੌਕਰ ਚਾਕਰ ਉਸ ਰਾਜੇ ਸ਼ੇਰ ਦੀਆਂ ਨਹੁੰਦਰਾਂ ਸਨ, ਜਿਨ੍ਹਾਂ ਨੇ ਜਨਤਾ ਦੇ ਕਲੇਜੇ ਘਾਉ ਕਰ ਕੇ ਸਦਾ ਮੂੰਹ ਖੂਨ ਨਾਲ ਭਰੇ ਰੱਖਣਾ ਇਕ ਸੁਭਾਵਕ ਕਰਮ ਸਮਝਿਆ ਹੋਇਆ ਸੀ । ਭਲੇ ਲੋਕਾਂ ਨੂੰ, ਜੋ ਵਾਹਿਗੁਰੂ ਦੀ ਯਾਦ ਵਿਚ ਜੁੜੇ ਹੋਏ ਹੁੰਦੇ ਸਨ, ਉਨ੍ਹਾਂ ਨੂੰ ਠੁਡਿਆ