Back ArrowLogo
Info
Profile

ਗੋਢਿਆਂ ਤੇ ਹੱਥ ਧਰ ਕੇ ਨਸੀਬੋ ਉੱਠੀ, ‘ਅਉਂਪਲੇ..’ ਤੇ ਕੱਠੇ ਕਰੇ ਨਿੱਕ- ਸੁੱਕ ਨੂੰ ਚੌਂਤਰੇ ਵੱਲ ਲਿਜਾਂਦੀ ਹੋਈ ਨੇ, ਰੋਣ ਮਸਾਂ ਈ ਸਾਂਭਿਆ, ਤੇ ਚੁੱਲ੍ਹੇ ਕੋਲ ਬੈਠੀ, ਡੱਕੇ ਨਾਲ ਕੋਈ-ਕੋਸੀ ਸੁਆਹ ਫਰੋਲੀ ਜਾਂਦੀ ਦੀਸਾਂ ਨੂੰ ਕਿਹਾ, 'ਕੁੜੇ ਜੇ ਮੈਂ ਨਾ-ਹੋਆਂ ਹਯਾ ਲੁਹੌਣ ਨੂੰ, ਪਿਓ-ਪੁੱਤ ਕਦੋਂ ਦੇ ਲੜ ਕੇ ਮਰ-ਖੱਪ-ਗੇ ਹੁੰਦੇ।

ਉਹਦੇ ਮੁੜ ਕੇ ਪਿੱਛੇ ਵੇਖਣ ਤੋਂ ਪਹਿਲਾਂ ਈ ਬਲੌਰੇ ਦੇ ਚਾਦਰੇ ਦਾ ਲੜ੍ਹ ਤਖਤਿਆਂ ਨਾਲ ਖਹਿ ਕੇ ਲੰਘ ਗਿਆ।

*** *** ***

ਬਲੌਰੇ ਨੇ ਨੀਰੇ ਦਾ ਕੁਤਰਾ ਕਰਨ ਵਾਲੇ ਟੋਕੇ ਦੇ ਪਾਛੜੇ ਵਿੱਚੋਂ ਪੱਲੀ ਚੱਕ ਕੇ, ਤੇ ਨਿੰਮ ਦੇ ਮੁੱਢ ਨਾਲ ਟੇਢਾ ਕੀਤਾ ਟੋਕਰਾ ਨੂੰ ਚੱਕ ਕੇ, ਪੱਲੀ ਵਿੱਚ ਲੋਥਲੇ ਲੜਾਂ ਨਾਲ ਬੰਨ੍ਹ ਲਿਆ। ਥਮਲੇ ਕੋਲ ਪਈ ਕਹੀ ਨੂੰ ਪੀਨ ਤੋਂ ਫੜ੍ਹ ਕੇ, ਲਮਕਾਉਂਦਾ ਹੋਇਆ, ਬਿਨਾ ਨੀਵੀਂ ਪਾਏ ਬਾਰੀ ਲੰਘ ਕੇ, ਸਿੱਧਾ ਈ ਰੂੜੀ ਕੋਲ ਆ ਗਿਆ। ਟਰੈਕਟਰ ਦੇ ਪਿੱਛੇ ਟਰਾਲੀ ਪਾ ਕੇ, ਗਲੀ ਵਿੱਚ ਪੱਕੇ ਥਾਂ ਤੇ ਦੋ-ਕੁ ਕਰਮਾਂ ਪਰੇ ਠੱਲੀ ਸੀ। ਇਕ ਟਾਇਰ ਕੱਚੇ ਥਾਂ ਵੀ ਸੀ। ਗਲੀ ਚੋਂ ਲੰਘਣ ਲਈ ਪੂਰਾ ਈ ਲਾਂਘਾ ਛੱਡਿਆ ਸੀ। ਬਲੌਰਾ ਟੋਕਰੇ ਵਿੱਚ ਪੈਰ ਧਰ ਕੇ, ਰੂੜੀ ਨੂੰ ਬਰੀਕ ਕਰਕੇ ਟੋਕਰਾ ਭਰ ਕੇ ਟੀਸੀ ਕੱਢ ਦਿੰਦਾ। ਜੂਪ ਤੇ ਬੰਸੀ, ਦੋਵੇਂ ਜਾਣੇ ਵਾਰੋ-ਵਾਰੀ ਟੋਕਰੇ ਚੱਕ ਕੇ ਟਰਾਲੀ ਵਿੱਚ ਸੁੱਟ ਆਉਂਦੇ।

'ਅੱਧੀ ਟਰੈਲੀ ਦੀ ਟੀਸੀ ਕੱਢ ਕੇ ਆਪਾਂ ਗਾਹਾਂ ਕਰਲਾਂਗੇ, ਹੂੰ, ਕਿਤੇ ਭੈਣ ਦੇਈ ਅਈਥੇ ਈ ਨਾ ਗੱਬ ਮੰਨ ਕੇ ਖੁੱਬ ਜੇ' ਬੰਸੀ ਨੇ ਸਿਰ ਤੇ ਬੋਰੀ ਦੀ ਪਛੱਤੀ ਬਣਾ ਕੇ ਲਈ ਸੀ, ਤਾਂ ਜੋ ਟੋਕਰਾ ਚੁੱਕਣ ਵੇਲੇ ਰੂੜੀ ਢਲ ਕੇ ਨਾ ਗਲਮੇਂ ਵਿੱਚ ਪਵੇ, ਤੇ ਨਾਲ ਚਿੱਤ ਦੀ ਸ਼ੰਕਾ ਦੱਸੀ। ਖੁੱਭੀ ਟਰਾਲੀ ਨੂੰ ਮੁੜ ਖ਼ਾਲੀ ਕਰਕੇ ਭਰਨਾ, ਕਿਸੇ ਕਾਮੇ ਲਈ ਦੁਬਾਰਾ ਮੌਤ ਨੂੰ ਰਿਜਕ ਦੇਣ ਹੁੰਦਾ।

'ਹਜੇ ਤਾਂ ਟਰੈਲੀ ਦਾ ਥੱਲਾ ਨ੍ਹੀ ਲਵੇੜਿਆ, ਮੋਕ ਪੈਲ੍ਹਾਂ ਈ ਮਾਰੀ ਜਾਨਾਂ ਸੀਂਡਲਾ ਜਿਹਾ' ਜੂਪ ਨੇ ਸੁੱਕੇ ਫੋਸ ਦਾ ਡਲਾ ਬੰਸੀ ਦੀ ਛਾਤੀ ਵਿੱਚ ਦੇ ਮਾਰਿਆ। ਇਉਂ ਛੋਟੀਆਂ ਗੱਲਾਂ ਤੇ ਘਤਿਤਾਂ ਕਰਦੇ ਹੋਏ ਕੰਮ ਕਰੀ ਗਏ।

ਮੂਰਤੀ ਨੇ ਚਾਹ ਬਣਾ ਕੇ, ਪਤੀਲੇ ਵਿੱਚੋਂ ਪਿੱਤਲ ਦੇ ਧਾਮੇ ਵਿੱਚ ਪੁਣ ਲਈ। ਥੋੜ੍ਹੀ ਜਿਹੀ ਆਵਦੇ ਪੀਣ ਜੋਗੀ ਚਾਹ ਵਿੱਚ ਰੱਖ ਕੇ, ਮੁੜ ਪਤੀਲਾ ਚੁੱਲ੍ਹੇ ਤੇ ਧਰ ਲਿਆ। ਕੋਰੀ ਮਿੱਟੀ ਦੇ ਪਾਣੀ ਵਿੱਚ ਪਏ ਦੁੱਧ ਵਾਲ਼ੇ ਡੋਲੂ ਚੋਂ ਅੱਧਾ ਗਲਾਸ ਅੰਦਾਜ਼ੇ ਨਾਲ ਮਿਥ ਕੇ ਪਾ ਲਿਆ।

ਟੋਕਰੀ ਵਿੱਚੋਂ ਗਲਾਸ ਚੱਕ ਕੇ, ਅੰਗਰੇਜ਼ ਉਹਨਾਂ ਦੀ ਚਾਹ ਲਿਜਾਣ ਲੱਗਾ ਤਾਂ ਮੂਰਤੀ ਨੇ ਰੋਕਿਆ, 'ਨਾ ਤੈਨੂੰ ਐਨੀ ਕਾਹਦੀ ਚੱਟੀ ਪਈ ਐ, ਬਾਲ੍ਹਾ ਸ਼ੋਲ੍ਹਾ, ਲਿਆ ਫੜ੍ਹਾਂ ਹੈਦਰ ਭੋਰਾ 'ਵਾ ਕੱਢਦਿਆਂ, ਪੂਰੀ ਠਾਰ ਕੇ ਲਜਾਂਈ' ਧਾਮਾ ਫੜ੍ਹ ਕੇ ਉਹ ਪਲੇ ਨਾਲ ਚਾਹ ਠਾਰਨ ਲੱਗ ਪਈ, 'ਤੱਤੀ ਚਾਹ ਚਵਲ ਫੂਕਾਂ ਮਾਰ ਕੇ ਨੀਗੇ ਪੀਂਦੇ, ਸਗੋਂ ਸ਼ਰਾਣੇ ਬਹਿ ਰੈਣ੍ਹ-ਗੇ ਜਿੰਨ੍ਹਾਂ ਚੀਕ ਠਰਦੀ ਨੀ, ਜਵੇਂ ਰੋਪਨਾ ਤੇ ਸਦਾਏ ਹੁੰਦੇ ਆ, ਹੂੰ..’ ਉਂਗਲ ਡਬੋ ਕੇ ਵੇਖੀ, 'ਹੂੰ, ਹੁਣ ਲੋਟ ਐ, ਲੈ-ਜਾ' ਨਿੱਘੀ ਚਾਹ

10 / 106
Previous
Next