ਕਰਕੇ ਧਾਮਾ ਅੰਗਰੇਜ਼ ਨੂੰ ਫੜ੍ਹਾ ਦਿੱਤਾ । ਗਲਾਸ ਫੜ੍ਹ ਕੇ ਭਾਡਿਆਂ ਵਾਲੀ ਟੋਕਰੀ ਵਿੱਚ ਚਲਾਂਵੇ ਮਾਰੇ, ਤੇ ਕੌਲੇ ਚੱਕ ਕੇ ਫੜਾਏ, 'ਭਨੋਈਏ ਤਾਂ ਨੀ-ਗੇ ਬੀ ਗਲਾਸਾਂ ਚ ਪਾ ਕੇ ਫੜੌਣੀ ਸੁੱਖੀ ਐ'।
'ਕੰਮ ਤਾਂ ਕੋਹੜੀ-ਜਾਤ ਤੋਂ ਲੈਣਾ ਪੈਂਦਾ, ਊਈਂ ਨੀ ਕੁਛ ਕਰਦੇ, ਧੁੱਪੇ ਸਿਰ ਤੇ ਖ਼ਲਿਆਰੀ ਰੱਖਣ-ਗੇ, ਜਿੰਨਾ ਆਪ ਤਾਅ ਚ ਭੁੱਜਦੇ ਆ ਓਨਾ ਈ ਜੱਟ ਨੂੰ ਫੂਕਦੇ ਆ..' ਉਹ ਆਪ ਨਾਲ ਈ ਬੋਲਦਾ ਹੋਇਆ ਗਲੀ ਵਿੱਚ ਆ ਗਿਆ ਤਾਂ ਚੁੱਪ ਵੱਟ ਗਿਆ।
ਉਹਦੇ ਚਾਹ ਲੈ ਕੇ ਆਉਂਦੇ ਤੀਕ, ਉਨ੍ਹਾਂ ਨੇ ਟਰਾਲੀ ਦੀ ਟੀਸੀ ਕੱਢ ਈ ਲਈ। ਡਾਲਾ ਜੜ੍ਹ ਕੇ ਹੁਣ ਪਿਛਲਾ ਪਾਸਾ ਭਰਨਾ ਈ ਰਹਿ ਗਿਆ ਸੀ। ਏਨੇ ਘੱਟ ਸਮੇਂ ਵਿੱਚ ਟਰਾਲੀ ਭਰੀ ਵੇਖ ਕੇ ਕੇਰਾਂ ਤਾਂ ਬੁੱਲਾਂ ਤੇ ਖੁਸ਼ੀ ਦੀ ਲਹਿਰ ਦੌੜ ਗਈ, ਪਰ ਫੇਰ ਮੱਥੇ ਵਿੱਚ ਕੱਬ ਪਾ ਕੇ, ਫ਼ੋਕੀ ਕਾਅਲ ਵਿਖਾਉਂਦੇ ਹੋਇਆਂ ਸੁਲਾ ਮਾਰੀ, 'ਆਜੋ ਬੀ ਪੀ-ਲੋ ਚਾਹ, ਦਵਾ ਦਵ ਫੇਰ ਹੰਬਲਾ ਮਾਰੀਏ' ਰੂੜੀ ਕੋਲ ਉੱਗੇ ਵਣ ਦੇ ਮੁੱਢ ਕੋਲੇ ਬੋਚ ਕੇ ਧਾਮਾ ਤੇ ਕੌਲੇ ਧਰ ਦਿੱਤੇ।
ਚਾਹ ਦਾ ਬੋਲ ਸੁਣਦੇ ਸਾਰ ਉਹਨਾਂ ਥਾਂ ਏਂ ਕੰਮ ਛੱਡ ਦਿੱਤਾ। ਬੰਸੀ ਨੇ ਟਰਾਲੀ ਤੇ ਸੁਟਿਆ ਟੋਕਰਾ ਉਵੇਂ ਈ ਮੂਧਾ ਪਿਆ ਰਹਿਣ ਦਿੱਤਾ। ਹੱਥ ਲੱਗੇ ਦੇ ਮੂਹਰਲੇ ਪੱਲੇ ਨਾਲ ਪੂੰਜਦਾ ਹੋਇਆ ਇਧਰ ਆ ਗਿਆ। ਬਲੌਰੇ ਨੇ ਪੈਰ ਨਾਲ ਦੱਬੇ ਟੋਕਰੇ ਨੂੰ ਭਰ ਕੇ, ਜ਼ੋਰ ਨਾਲ ਰੂੜੀ ਵਿੱਚ ਕਹੀ ਉਵੇਂ ਈ ਖੁੱਬੀ ਛੱਡ ਦਿੱਤੀ। ਸਿਰ ਤੋਂ ਮੂਕਾ ਲਾਹ ਕੇ ਮੂੰਹ ਤੇ ਆਏ ਮੁੜ੍ਹਕੇ ਨੂੰ ਪੂੰਝਦਾ ਹੋਇਆ, ਧਾਮੇ ਕੋਲ ਆ ਕੇ ਧਰਤੀ ਚੋਂ ਨਿਕਲੇ ਵਣ ਦੇ ਤਣੇ ਤੇ ਪਥੱਲਾ ਮਾਰ ਕੇ ਬਹਿ ਗਿਆ।
ਅੰਗਰੇਜ਼ ਦੀ ਜੀਬ ਨੇ ਹਰਕ ਦੀ ਤਿਉੜੀ ਭੰਨੀ, 'ਵੇਖ ਤਾਂ ਸਈ ਚਵਲਾਂ ਦੇ ਥਾਂਏ ਚੱਕੇ ਜਾਮ ਹੋ-ਗੇ, ਹੱਥਾਂ ਨੂੰ ਜਵੇਂ ਸੂਲ ਚੱਲ ਗਿਆ ਹੁੰਦੈ, ਜੇ ਕੰਮ ਕਰਨ ਦੀ ਨਿਸ਼ਾ ਹੋਵੇ ਤਾਂ ਰੱਜ ਕੇ ਖਾਣ ਤੇ ਰੱਜ ਕੇ ਖਵੌਣ...’ ਬੰਨ੍ਹ ਤੋਂ ਢਲਕਦੇ ਢਿੱਲੇ ਚਾਦਰੇ ਨੂੰ ਖੋਲ੍ਹ ਕੇ ਮੁੜ ਕਸ ਕੇ ਬੰਨ੍ਹ ਲਿਆ।
ਬੰਸੀ ਚੱਪਲ ਲਾਹ ਕੇ ਉੱਤੇ ਬਹਿ ਗਿਆ ਤੇ ਕੌਲਾ ਚੱਕ ਕੇ ਉਹਦੇ ਅੱਗੇ ਕਰ ਦਿੱਤਾ, 'ਡੱਟ ਦੇ ਅਨਟਾਰੇ ਤਾਂਈ' ਜਬਾੜੇ ਚੋਂ ਸੱਜੇ ਹੱਥ ਦੇ ਅੰਗੂਠੇ ਨਾਲ ਦੀ ਉਂਗਲ ਫੇਰ ਕੇ ਸਾਰਾ ਬੀੜਾ ਕੱਢ ਕੇ ਵਗਾਹ ਮਾਰਿਆ।
ਜੂਪ ਨੇ ਕੌਲਿਆਂ ਵਿੱਚ ਪੈਂਦੀ ਚਾਹ ਦੀ ਧਾਰ ਨਾਲ ਬਣਦੀ ਝੱਗ ਵੇਖ ਕੇ, ਚਾਹ ਦੀ ਤਤਿਆਈ ਭਾਪ ਲਈ। ਪੈਰਾਂ ਭਾਰ ਈ ਰੁੜ ਕੇ ਆਪਣੇ ਕੌਲੇ ਕੋਲ ਆ ਗਿਆ ਤੇ ਉਂਗਲ ਨੂੰ ਝੱਗੇ ਦੇ ਲੜ ਨਾਲ ਪੂੰਝ ਕੇ, ਵਿੱਚ ਡੋਬ ਕੇ ਵੇਖਿਆ, ਤਾਂ ਅੰਗਰੇਜ਼ ਦੇ ਮੂੰਹ ਵੱਲ ਝਾਕ ਕੇ ਰੋਸਾ ਕਰਿਆ, 'ਐਦੂੰ ਤਾਂ ਹੋਦ ਦਾ ਪਾਣੀ ਤੱਤਾ ਹੋਊ, ਔਹ ਪੀ-ਲੀ-ਏ ਚਾਹ ਨਾਲੋਂ ਬਾਲ੍ਹਾ ਰਸੂਖ ਕਰੂ, ਏਹ ਤਾਂ ਚਾਹ ਦੇ ਜਮਾਂ ਈ ਮਾਪੇ ਮਾਰੀ ਬੈਠਾਂ'।
ਅੰਗਰੇਜ਼ ਦੀ ਜੀਭ ਥਥਲਾ ਗਈ, ਜਿਵੇਂ ਉਹ ਪਾੜ੍ਹ ਚੋਂ ਰੰਗੇ-ਹੱਥੀਂ ਵੜ੍ਹਿਕ ਲਿਆ ਹੋਵੇ, 'ਪੀ..! ਪੀ ਕੇ ਵੇਖ ਤਾਂ ਸਈ, ਅਸਰ ਕਾਹਤੋਂ ਨਾ ਕਰੂੰ, ਦਾਰੂ ਤੋਂ ਬਾਦ