Back ArrowLogo
Info
Profile

ਤੇਰਮਾਂ ਰਤਨ ਐਂ’ ਮੁੱਛ ਨੂੰ ਤਾਅ ਚਾੜ੍ਹਦੇ ਹੋਇਆਂ, ਚਾਹ ਪੀਣ ਲਈ ਆਖਿਆ ਤੇ ਆਪਣੀ ਹੈਂਕੜ ਵੀ ਪੂਰੀ ਰੱਖੀ।

'ਵੇਖਣ ਨੂੰ ਗੇਜ ਸਿਆਂ ਲਹੂ ਦਾ ਰੰਗ ਸਵਦਾ ਈ ਲਾਲ ਹੁੰਦੈ, ਪਰ ਬੰਦਾ ਅਣਖ਼ ਨਾਲ ਈ ਕਹਿੰਦਾ, ਐਨਾ ਚੂਰ ਐ ਬੀ ਕੇਰਾਂ ਮੂਤ-ਲਾਂਗੇ ਵੱਧ, ਚਾਹ ਠਰੀ ਤੇ ਗੈਰਤ ਮਰੀ ਇੱਕੋ ਗੁੱਲੀ ਦੇ ਦਣ ਐਂ" ਬੰਸੀ ਨੇ ਵੀ ਰੰਗ ਰਲਾ ਕੇ ਬਲੌਰੇ ਵੱਲ ਝਾਕਿਆ, ਜੋ ਮਿੱਟੀ ਦੀ ਰੋੜੀ ਨੂੰ ਭੋਰ ਰਿਹਾ ਸੀ। ਉਹਦੀ ਅੱਖ ਵਣ ਤੇ ਚੜੇ ਮਿੱਟੀ- ਰੰਗੇ ਕੋੜ੍ਹ ਕਿਰਲੇ ਤੇ ਟਿਕੀ ਹੋਈ ਸੀ, ਜੀਹਨੇ ਵੇਖਦੇ ਹੀ ਵੇਖਦੇ ਰੰਗ ਬਦਲ ਲਿਆ ਸੀ।'

ਭਾਫ਼ ਤੇ ਉੱਡੀ ਜਾਂਦੀ ਐ ਵੇਖ ਤਾਂ ਸਈ, ਜਵਾਂ ਭੁੱਬਲ ਤੇ ਨ੍ਹੀ ਡੱਫਣੀ ਹੁੰਦੀ-ਗੀ, ਮੇਰੀ ਉਂਗਲ ਡਬੋ ਕੇ ਵੇਖੋ ਨਾ' ਅੰਗਰੇਜ਼ ਨੇ ਆਪਣੇ ਸੀਰੀ ਬੰਸੀ ਦੇ ਕੌਲੇ ਵਿੱਚ ਉਂਗਲ ਡੋਬ ਕੇ ਬਾਹਰ ਕੱਢੀ, 'ਤੱਤੀ ਐ' ਉਹਨਾਂ ਨੂੰ ਝੂਠੇ ਸਾਬਤ ਕਰਨ ਲਈ ਸਿਰ ਮਾਰ ਦਿੱਤਾ, 'ਚੱਕੋ-ਖਿੱਚੋ'।  

ਜੂਪ ਨੇ ਝੱਗੇ ਦੀ ਇੱਕ ਪਾਸੇ ਤੋਂ ਉਧੜ ਕੇ ਲਮਕ ਰਹੀ, ਜੇਬ ਵਿੱਚ ਕਿੱਕਰ ਦੀ ਸੂਲ ਪਰੋ ਕੇ ਸਹੀ ਕਰਦਿਆਂ ਕਿਹਾ, 'ਆਵਦੀ ਹਾਅ ਉਂਗਲ ਜੀ ਵੱਢ ਕੇ ਸਾਨੂੰ ਫੜ੍ਹਾ ਕੇ ਜਾਈਂ" ਨਾਲ ਥੋੜ੍ਹਾ ਜਿਹਾ ਹੱਸਣ ਲੱਗ ਪਿਆ, 'ਜਿਦੋਂ ਵੀ ਕਾਈ ਚੀਜ਼ ਖਾਣੀ-ਪੀਣੀ ਹੋਈ ਡਬੋ ਕੇ ਵੇਖਿਆ ਕਰੂੰ, ਠਰੀ ਐ ਕੇ ਨਿੱਘੀ ਐ' ਉਹਦੀ ਗੱਲ ਸੁਣ ਕੇ ਉਹ ਹੱਸ ਪਏ। ਹਾਸੇ ਦੀ ਕਿਲਕਾਰੀ ਸੁਣ ਕੇ ਬਲੌਰੇ ਦੀ ਸੂਰਤ ਖੁੰਗੀ ਗਈ ਤੇ ਉਹ ਵੀ ਐਵੇਂ ਈ ਨਾਲ ਹੱਸਣ ਲੱਗ ਪਿਆ। 'ਹੁਰ ਕੀ ਐ ਐਂਵੇ ਈ ਧੁੱਸ ਦੇਈ ਜਾਂਦੈ' ਫੇਰ ਕੌਲਾ ਚੱਕ ਕੇ ਮੂੰਹ ਨੂੰ ਲਾ ਲਿਆ ਤੇ ਇੱਕੇ ਚੁੱਘੀ ਨਾਲ ਸਾਰੀ ਚਾਹ ਡੀਕ ਗਿਆ।

'ਦੋ ਆਲੀ ਚ ਕਿਤੋਂ ਕੁਲਫ਼ੀ ਲੈ ਕੇ ਖੋਰ-ਲੀਂ, ਮਿੰਨਤ ਨਾਲ ਈ, ਪੀਣ ਵੇਲੇ ਮਾੜੀ-ਮੋਟ ਖੇਚਲ ਤੇ ਹੋਵੇ, ਚਾਹ ਤੇ ਸਾਲੀ ਹੋ ਹੁੰਦੀ ਐ, ਜੇੜ੍ਹੀ ਤੇਰੀ ਬਹੂ ਮੂਰਤੀ ਵਾਨੂੰ ਨਾੜਾਂ ਫੂਕਦੀ ਜਾਏ' ਬੰਸੀ ਨੇ ਟਿੱਚਰ ਕੀਤੀ।

ਬਲੌਰੇ ਨੇ ਪੈਰਾਂ ਵਿੱਚ ਪਈ ਚਾਹ ਵਾਲੀ ਚਿੱਬੀ ਬਾਟੀ ਵੱਲ ਵੇਖ ਕੇ ਪੁੱਛਿਆ, 'ਆਹ ਕੀਹਦੀ ਐ'।

'ਤੇਰੀਓ ਆ ਹੁਰ ਕੀਹਦੀ ਐ, ਮੈਂ ਤਾਂ ਜੀਵ ਸੜਾ ਕੇ ਹੁਣੀਂ ਹਟਿਆਂ' ਘੂਰੀ ਵੱਟ ਕੇ ਜੂਪ ਨੇ ਅੰਗਰੇਜ਼ ਵੱਲ ਕਣੱਖੀ ਜੇਹੀ ਝਾਤ ਮਾਰੀ, ਜੋ ਓਨ੍ਹਾਂ ਦੇ ਜੂਠੇ ਭਾਂਡੇ ਲਿਜਾਣ ਲਈ ਉੱਥੇ ਈ ਖੜਾ ਸੀ।

ਬਲੌਰੇ ਨੂੰ ਬਾਟੀ ਵੇਖ ਕੇ ਭੋਰਾ ਵੀ ਯਕੀਨ ਨਹੀਂ ਹੋਇਆ। ਹੁਣ ਤੀਕ ਕਦੇ ਵੀ ਇਉਂ ਨਹੀਂ ਸੀ ਹੋਇਆ। ਅੰਗਰੇਜ਼ ਵੀ ਮਾਣ ਨਾਲ, ਸਭ ਤੋਂ ਪਹਿਲਾਂ ਗਲਾਸ ਭਰ ਕੇ, ਉਹਨੂੰ ਆਪ ਹੱਥੀਂ ਫੜਾਉਂਦਾ ਹੁੰਦਾ ਸੀ, ਜਦੋਂ ਵੀ ਕਿਤੇ ਉਹਦੇ ਖੇਤਾਂ ਵਿੱਚ ਕੰਮ ਕਰਦਾ ਹੁੰਦਾ ਤਾਂ ਪਾਸਾ ਮਾਰ ਕੇ ਉਹਦੇ ਲਈ ਮੰਜੇ ਤੇ ਸਿਰਹਾਣੇ ਵਾਲੇ ਬੰਨੇ ਪੂਰੇ ਆਦਰ ਨਾਲ ਬੈਠਾ ਲੈਂਦਾ। ਕਿਸੇ ਗਰੀਬ ਬੰਦੇ ਨੂੰ ਤਾਂ ਦੌਣ ਤੇ ਵੀ ਨਹੀਂ ਸੀ ਬਹਿਣ ਦਿੰਦਾ। ਬਲੌਰਾ ਵੀ ਹੱਠ ਦਾ ਪੱਕਾ ਹੋਣ ਕਰਕੇ ਦੌਣ ਵਾਲੇ ਪਾਸੇ ਬਹਿਣ

12 / 106
Previous
Next