Back ArrowLogo
Info
Profile

ਨਾਲੋਂ ਖੜਾ ਰਹਿਣਾ ਈ ਠੀਕ ਮੰਨਦਾ ਸੀ।

ਪਰ ਬਾਟੀ ਵਿੱਚ ਕਦੇ ਵੀ ਚਾਹ ਨਹੀਂ ਸੀ ਪੀਤੀ। ਇਹ ਗਲਾਸ ਈ ਸੀ, ਜੋ ਬਲੌਰੇ ਦੀ ਪਛਾਣ ਕਾਮਿਆਂ ਨਾਲੋਂ ਵੱਖਰੀ ਕਰਦਾ ਸੀ । ਹੋਂਦ ਦੀ ਲਕੀਰ ਹੁੰਦੀ। ਅੱਜ ਉਹਦੇ ਸੀਨੇ ਵਿੱਚ ਸੂਲਾਂ ਦਾ ਝਾਫ਼ਾ ਧੂਹਿਆ ਗਿਆ। ਉਹ ਵੀੜ੍ਹੀ ਨਹੀਂ ਸਗੋਂ ਦਿਹਾੜੀ ਤੇ ਆਇਆ। ਪਿੰਡੇ ਵਿੱਚੋਂ ਭੇਡਾਂ ਦੇ ਵਾੜੇ ਚ ਬੈਠੇ ਛੱਤਰੇ ਜਿਹੀ ਬੋਅ ਆਉਣ ਲੱਗ ਪਈ। ਨੀਵੀਂ ਪਾ ਕੇ ਸੱਜੀ ਕੱਛ ਸੁੰਘੀ। ਫੇਰ ਚੇਹ ਮੰਨ ਕੇ ਬਾਟੀ ਨੂੰ ਖੱਬੇ ਹੱਥ ਦੇ ਪੰਜੇ ਚ ਫੜ੍ਹ ਕੇ, ਜ਼ੋਰ ਨਾਲ ਘੁੱਟਣਾ ਸ਼ੁਰੂ ਕਰ ਦਿੱਤਾ। ਦੰਦ ਜੁੜ ਗਏ। ਬਾਟੀ ਚੋਂ ਚਾਹ ਬਾਹਰ ਆਉਣ ਲਈ ਕਿਨਾਰਿਆਂ ਤੀਕ ਆ ਗਈ। ਜ਼ੋਰ ਲੱਗਣ ਕਰਕੇ ਬਾਂਹ ਕੰਬਣ ਲੱਗ ਪਈ।

ਖੇਤ ਨੂੰ ਜਾਂਦੇ ਬਚਨੇ ਨੇ ਲੱਸੀ ਵਾਲਾ ਡੋਲੂ ਹੱਥ 'ਚ ਫੜ੍ਹ ਲਿਆ ਤੇ ਗੱਡੀ ਤੋਂ ਉਤਰ ਕੇ ਵਹਿੜਕੇ ਦੀ ਨੱਥ ਫੜ੍ਹ ਕੇ, ਟਰਾਲੀ ਤੋਂ ਟਾਲ ਲੈਂਦੇ ਨੇ ਗੱਲ ਛੇੜੀ, 'ਓ ਗੇਜ ਕਿਤੇ ਬੰਦੇ ਤਾਂ ਨੀ ਬੀਜੀ ਬੈਠਾ ਓਏ, ਐਨੇ ਕਸ ਚ ਵੀ ਤੈਨੂੰ ਨਾ ਬੰਦਿਆਂ ਦੀ ਤੋਟ ਆਈ, ਸਾਨੂੰ ਵੀ ਦੇ-ਦੇ ਇੱਕ ਅੱਧ ਖੁੰਗ ਕੇ, ਨਾ ਤੂੰ ਕੀ ਸਾਵ ਦਿੰਨਾ..ਏਨ੍ਹਾਂ ਨੂੰ।

'ਕਾਦ੍ਹੇ ਸਾਵ' ਖ਼ਾਲੀ ਧਾਮੇ ਨੂੰ ਪੁੱਠਾ ਕਰਕੇ, ਉੱਤੇ ਠੋਲਾ ਮਾਰ ਕੇ ਅੰਗਰੇਜ਼ ਮੁਸਕਰੀਂ ਹੱਸ ਪਿਆ, 'ਸਾਵ ਤਾਂ ਬੰਦਾ ਇੱਕੋ ਆਰੀ ਦਿੰਦਾ, ਜਿਉਂਦੇ ਬੰਦੇ ਦੇ ਕਾਈ ਸਾਵ-ਸੂਵ ਨੀ ਹੁੰਦੇ, ਨਿੱਤ ਨਮਾਂ ਗਧੀ-ਗੇੜ ਗਿੜਦੈ'।

'ਮੂੰਅ-ਮੂੰਅ' ਬਚਨੇ ਨੇ ਬੁਲ੍ਹ ਜੋੜ ਕੇ ਵਹਿੜਕੇ ਨੂੰ ਠੱਲਣ ਲਈ ਬੁਸ਼ਕਰ ਮਾਰੀ, ਪਰ ਵਹਿੜਕਾ ਰੁਕਿਆ ਨਹੀਂ, ਪਰ ਅੱਗੇ ਨਾਲੋਂ ਮੱਠੀ ਚਾਲ ਤੁਰ ਪਿਆ, 'ਜਿਮੇਂ ਤੇਰੀ ਰਜ਼ਾ ਰਾਜ਼ੀ ਐ, ਨਾ ਦੱਸ' ਝੱਟ ਵਿੱਚ ਈ ਗੱਡੀ ਘਰਾਂ ਦੇ ਓਹਲੇ ਹੋ ਗਈ।

ਇੰਨੇ ਵਿੱਚ ਬਲੌਰਾ ਪੈਰਾਂ ਵਿੱਚ ਪਈ ਬਾਟੀ ਨੂੰ ਚੁੱਕ ਕੇ, ਟਰੈਕਟਰ ਦੀ ਸੀਟ ਤੇ ਜਾ ਕੇ ਬਹਿ ਗਿਆ। ਟੂਲ ਖੋਲ੍ਹ ਕੇ ਵਿੱਚੋਂ ਚਿੱਬਾ ਗਲਾਸ ਕੱਢ ਲਿਆ। ਕੁੜਤੇ ਦੇ ਅਗਲੇ ਬੰਨ੍ਹੇ ਨੂੰ, ਕੂਚੀ ਵਾਂਗ ਵਿੱਚ ਫੇਰ ਕੇ ਸਾਫ਼ ਕਰ ਲਿਆ ਤੇ ਬਾਟੀ ਵਾਲੀ ਚਾਹ ਵਿੱਚ ਪਲਟ ਕੇ, ਸੁੜਾਕੇ ਮਾਰ ਕੇ ਟੌਹਰ ਨਾਲ ਪੀਣ ਲੱਗ ਪਿਆ।

ਬੰਸੀ ਤੇ ਜੂਪ ਨੇ ਚਾਹ ਪੀਣ ਤੋਂ ਬਾਦ ਆਪਣੇ ਜੂਠੇ ਭਾਂਡੇ ਰੇਤੇ ਨਾਲ ਸੁੱਕ- ਮਾਂਜ ਕਰ ਦਿੱਤੇ। ਪਾਣੀ ਤੋਂ ਬਿਨਾ ਲਿਸ਼ਕਾ ਦਿੱਤੇ। ਕੰਧ ਦੀ ਵਿਰਲ ਵਿੱਚ ਅਡਾ ਕੇ ਰੱਖੀ ਜਰਦੇ ਦੀ ਪੁੜ੍ਹੀ ਖੋਲ੍ਹ ਕੇ ਮਸਾਲਾ ਮਲਣ ਲੱਗ ਪਏ।

'ਚੱਲੋ ਬੀ ਨੱਪੀਏ ਦੱਬ ਕੇ ਕੰਮ ਦੀ ਸੰਘੀ ਉਹਨਾਂ ਦੇ ਮਾਂਜੇ ਭਾਂਡੇ ਚੱਕ ਕੇ ਝੋਰੇ ਨਾਲ ਆਖਿਆ ਤੇ ਬੁੱਲ੍ਹ ਦੰਦਾਂ ਹੇਠ ਭਟੀਚ ਕੇ ਜ਼ੋਰ ਨਾਲ ਸਾਹ ਦੀ ਫੂੰਗਰ ਮਾਰੀ।

'ਸੰਘੀ ਤੇ ਅਹੀਂ ਤੇਰੀ ਵੀ ਨੱਪਦੀਗੇ, ਭੋਰਾ ਕੁ ਆਖੇ ਤੇ ਸਈ' ਜੂਪ ਤਲੀ ਤੇ ਪਟਾਕਾ ਜਿਹਾ ਮਾਰ ਕੇ ਹੱਸਿਆ ਤੇ ਸੇਲ੍ਹੀਆਂ ਮਾਰ ਕੇ ਅੰਗਰੇਜ਼ ਤੋਂ ਉਹਦੀ ਮਰਜ਼ੀ ਪੁੱਛੀ, 'ਹੂੰ' ਚੂੰਡੀ ਭਰ ਕੇ ਬਾਕੀ ਦਾ ਜਰਦਾ ਬੰਸੀ ਦੀ ਤਲੀ ਤੇ ਢੇਰੀ ਕਰ ਦਿੱਤਾ।

ਅੰਗਰੇਜ਼ ਕੇਰਾਂ ਤਾਂ ਭਮੰਤਰ ਗਿਆ ਤੇ ਫੇਰ ਕਚਿਆਈ ਮੰਨ ਕੇ ਫੋਕੜ ਹਾਸਾ ਹੱਸਦਾ ਹੋਇਆ ਟਰੈਕਟਰ ਤੇ ਬੈਠੇ ਬਲੌਰੇ ਕੋਲ ਜਾ ਕੇ ਖੜ ਗਿਆ, 'ਹਾਅ ਫੜਾ-ਈਂ

13 / 106
Previous
Next