Back ArrowLogo
Info
Profile

ਕੇਰਾਂ ਆਵਦੀ ਬਾਟੀ ਜੀ'।

ਬਲੌਰੇ ਨੇ ਪੈਰ ਦਾਨ ਵਿੱਚ ਪਿਆ ਚਿੱਬਾ ਗਲਾਸ ਚੁੱਕ ਕੇ ਉਹਦੇ ਵੱਲ ਕਰ ਦਿੱਤਾ, ਜੀਹਦੇ ਚ ਘੁੱਟ-ਕੁ ਚਾਹ ਬਾਕੀ ਬਚੀ ਪਈ ਸੀ । ਚਾਹ ਦੀ ਘੁੱਟ ਡੋਲ੍ਹ ਕੇ ਅੰਗਰੇਜ਼ ਉਹਦੇ ਵੱਲ ਕੌੜ੍ਹ ਕੇ ਝਾਕਿਆ, 'ਆਹ ਮਾਂਜ ਤਾਂ ਦਿੰਦਾ, ਹੱਥ ਭਿੱਟ ਚੱਲੇ ਸੀਗੇ, ਏਨ੍ਹਾਂ ਨੇ ਵੀ ਮਾਂਜੇ ਈ ਐ'।

ਬਲੌਰਾ ਉਹਦੇ ਵੱਲ ਅੱਗੋਂ ਕੌੜ ਕੇ ਝਾਕਿਆ ਤਾਂ ਉਹ ਸਾਰਾ ਹਰਖ਼ ਜਬਾੜੇ ਵਿੱਚ ਘੁੱਟ ਗਿਆ। ਥੁੱਕ ਦੀ ਘੁੱਟ ਡਕਾਰ ਕੇ, ਦੁੱਧ ਦੇ ਛਿੱਟੇ ਮਾਰੇ, 'ਚੱਲ ਕਾਈ ਨੀ, ਤੈਂ ਕੇੜ੍ਹਾ ਓਪਰੈਂ ਤੇਰੀ ਭਾਬੀ ਆਪੇ ਮਾਂਜ-ਦੂ' ਪਰ੍ਹਾਂ ਨੂੰ ਜਾਂਦਾ ਹੋਇਆ ਫੇਰ ਫੋਕੜ ਹਾਸਾ ਹੱਸ ਕੇ ਚਿੱਤ ਵਿੱਚ ਚੇੜ ਮੰਨ ਗਿਆ, 'ਐਨੂੰ ਸਾਲੇ ਨੂੰ ਪਤਾ ਨੀ ਕਾਹਦੀ ਹੈਂਕੜ ਚੜ੍ਹੀ ਐ'।

ਅੰਗਰੇਜ਼ ਨੂੰ ਧੌਣ ਦੇ ਮਣਕੇ ਤੇ ਅਗੂੰਠੇ ਦੀ ਦਾਬ ਮਹਿਸੂਸ ਹੋਣ ਲੱਗ ਪਈ, ਕਿਉਂਕਿ, ਮੂਰਤੀ ਨੇ ਹਮੇਸ਼ਾ ਈ ਉਹਦੇ ਨਾਲ ਦਬਕਾ ਮਾਰ ਕੇ ਗਿਲਾ ਕੀਤਾ, 'ਕਿਹਾ ਕਰ-ਖਾਂ ਓਨੂੰ ਨਗੌਰੀ ਨੂੰ ਆਂਵਦੇ ਭਾਂਡੇ ਮਾਂਜਿਆ ਕਰੇ, ਮਈਥੋਂ ਨੀ ਨੰਗ ਜੱਟ ਦੀ ਲੱਕ ਮਾਂਜੀ ਦੀ ਜੂਠੇ ਭਾਂਡਿਆਂ ਦੇ ਢੇਰ ਨੂੰ ਠੁੱਡਾ ਮਾਰ ਦਿੰਦੀ।

'ਕਾਂਤੋਂ ਭਾਂਡਿਆਂ ਚ ਚਿੱਬ ਧੱਸੀ ਜਾਨੀ ਐ, ਕੁਛ ਨੀ ਹੁੰਦਾ, ਜੂਠੇ ਭਾਂਡਿਆਂ ਦਾ ਪੁੰਨ ਈ ਹੁੰਦੈ' ਅੰਗਰੇਜ਼ ਨੇ ਬਾਂਹ ਮੋੜ ਕੇ ਗੁੱਟ ਨੂੰ ਛਾਤੀ ਨਾਲ ਘੁੱਟਿਆ ਤੇ ਉਹਦੇ ਚਿਹਰੇ ਵੱਲ ਪਿੱਠ ਕਰਕੇ ਮੰਜੇ ਤੇ ਲੇਟ ਗਿਆ। ਸੱਜੇ ਪੈਰ ਦੇ ਨਹੁੰਆਂ ਨਾਲ ਖੱਬੀ ਲੱਤ ਦੀ ਪਿੰਜਣੀ ਖੁਰਕ ਕਰਨ ਲੱਗ ਪਿਆ।

'ਆਵਦੀ ਸੂੰਹ ਆਵਦੇ ਕੋਲ ਈ ਰੱਖ' ਮੂਰਤੀ ਨੇ ਭਾਂਡੇ ਮਾਂਜਣੇ ਥਾਂਏ ਹੀ ਛੱਡ ਦਿੱਤੇ ਤੇ ਦੋਵੇਂ ਹੱਥ ਜੋੜ ਕੇ ਚਿੜਾਇਆ : 'ਬਾਲ੍ਹਾ ਸਿਆਣਾ, ਆ ਜਾ ਮਾਂਜ ਕੇ ਖੱਟਲਾ ਪੁੰਨ, ਮਾਰਦੈ ਮੋਠਾਂ ਦੇ ਭਾਅ ਦੀਆਂ, ਤਕਲੇ ਅਰਗੀ ਸਿੱਧੀ ਗੱਲ ਤੇ ਨੀ ਔਂਦਾ' ਬੁੱਲ ਘੁੱਟ ਕੇ ਨੱਕ ਨੂੰ ਵਟਾ ਚਾੜ੍ਹਿਆ, ਤੇ ਫੇਰ ਫੱਟੀ ਤੇ ਬਹਿ ਗਈ।

'ਟਿਕ ਜਾ' ਉਹਦੀ ਹੋਕਰ ਸੁਣ ਕੇ ਮੂਰਤੀ ਕੰਬ ਗਈ। ਫੱਟੀ ਤੇ ਪੈਰਾਂ ਭਾਰ ਬਹਿ ਗਈ, 'ਗਿੱਚੀ ਚ ਮੁੱਕੀ ਮਾਰ ਕੇ ਬਲੀ ਚਾੜਦੂੰ' ਦਾਬਾ ਪਾਉਣ ਲਈ ਪਤਾ ਨਹੀਂ ਫੇਰ ਕੀ ਕੁਛ ਮੂੰਹ ਚ ਬੋਲੀ ਗਿਆ।

ਅੰਗਰੇਜ਼ ਨੇ ਫੇਰ ਮੰਜੇ ਦੀ ਬਾਹੀ ਤੋਂ ਸਿਰ ਉੱਚਾ ਕਰ ਕੇ, ਕਣੱਖੀ ਜਿਹੀ ਨਿਗ੍ਹਾ ਨਾਲ ਉਹਦੇ ਵੱਲ ਨਿਰਖ਼ ਕਰਨ ਦੇ ਢੰਗ ਨਾਲ ਵੇਖਿਆ, ਮਾਰੇ ਹੋਏ ਦਾਬੇ ਦਾ ਕਿੰਨਾ ਕੁ ਅਸਰ ਹੋਇਆ। ਮੂਰਤੀ ਦੀ ਆਦਤ ਸੀ, ਡਰਦੀ ਹੋਈ ਵੀ ਦਿਲ ਦੀ ਭੜਾਸ ਬੰਦੇ ਦੇ ਮੂੰਹ ਤੇ ਕੱਢ ਦਿੰਦੀ। ਪਿੱਠ ਪਿੱਛੇ 'ਕਿੱਚ-ਕਿੱਚ' ਕਰਨ ਦੀ ਕਜਾ ਨਹੀਂ ਸੀ। ਜਦੋਂ ਉਹ ਫੇਰ ਬਾਂਹ ਮੋੜ ਕੇ ਗੁੱਟ ਦਾ ਸਿਰਹਾਣਾ ਲਾ ਕੇ, ਮੰਜੇ ਤੇ ਪਾਸਾ ਲੈ ਕੇ ਲੇਟ ਗਿਆ ਤਾਂ ਮੂਰਤੀ ਦੇ ਬੋਲ ਨੇ ਸਾਹ ਭਰਿਆ, 'ਚਾਰੇ ਚਾਕੇ ਮੇਰੇ ਤੇ ਧੌਂਸ ਜੰਮਾਈ ਜਾਇਆ ਕਰ, ਓਹਦੇ ਮੂਹਰੇ ਨੀ ਕੁਸਕਦਾ, ਖੌਰੇ ਕਾਸ ਚੀਜ਼ ਦੀ ਕਾਣ ਮੰਨਦੈਂ, ਓਹਦੇ ਪੱਲੇ ਚਾਰ ਓੜੇ ਨੀ ਝੁੱਗੇ ਚ'।  

14 / 106
Previous
Next