Back ArrowLogo
Info
Profile

‘ਮਖਿਆ ਜਕ ਕਰ ਲੈ ਜਕ ਐਂਵੇ ਬੂਥਾ ਨਾ ਭੰਨਾ-ਲੀਂ'।

'ਜਕ ਕਰ-ਲੈ, ਹੂੰ, ਖੱਸੀ ਬੰਦੇ ਤੀਵੀਂ ਨੂੰ ਕੁੱਟਣ ਜੋਗੇ ਈ ਹੁੰਦੇ ਐ' ਅੰਗਰੇਜ਼ ਨੇ ਇਹ ਸੁਣ ਕੇ ਸਾਰੀ ਗੱਲ ਆਪ ਮੂੰਹ ਵਿੱਚ ਚਿਤਾਰੀ ਤੇ ਫੇਰ ਪੈਰਾਂ ਕੋਲ ਪਈ ਜੁੱਤੀ ਚੱਕ ਕੇ ਉਹਦੇ ਚਲਾਂਵੀ ਠੋਕੀ। ਮੁੱਛ ਨੂੰ ਵਟਾ ਚਾੜ੍ਹਣ ਲੱਗ ਪਿਆ।

ਮੂਰਤੀ ਨੇ ਓਸ ਦਿਨ ਤੋ ਬਾਦ ਕਦੇ ਵੀ ਬਲੌਰੇ ਦੀ ਜੂਠੀ ਬਾਟੀ ਨਹੀਂ ਸੀ ਮਾਂਜੀ । ਏਹ ਬਾਟੀ ਉਵੇਂ ਈ ਕੰਧੋਲੀ ਦੇ ਰਖਣੇ ਵਿੱਚ ਟੇਢੀ ਕਰਕੇ ਪਈ ਹੁੰਦੀ। ਜਦੋਂ ਵੀ ਏਸ ਬਾਟੀ ਵੱਲ ਉਹ ਵਿੰਹਦਾ ਤਾਂ ਆਵਦੀ ਗਿੱਚੀ ਨੱਪੀ ਹੋਈ ਲੱਗਦੀ।

ਤੇ ਅੱਜ,

ਅੰਗਰੇਜ਼ ਨੇ ਮੂਰਤੀ ਅੱਗੇ ਆਣ ਰੱਖਣ ਲਈ, ਸਾਰਿਆਂ ਤੋਂ ਅੱਖ ਬਚਾ ਕੇ ਪਰਨਾਲੇ ਦੀ ਧਾਰ ਨਾਲ ਗਲੀ ਚ ਪਏ ਲੱਲ੍ਹੇ ਵਿੱਚੋਂ, ਮਿੱਟੀ ਦੀ ਕੱਚੀ ਲੱਪ ਨਾਲ ਬਲੌਰੇ ਦੀ ਜੂਠੀ ਬਾਟੀ ਮਾਂਜ ਦਿੱਤੀ । ਜਿੰਦ ਕਸੂਤੀ ਈ ਕੜਿੱਕੇ ਚ ਵੜਿੱਕੀ ਹੋਈ ਸੀ। ਜੇ ਇਉਂ ਮੂਰਤੀ ਕੋਲ ਜੂਠੀ ਬਾਟੀ ਲੈ ਆਉਂਦਾ ਤਾਂ ਘਰ ਵਿੱਚ ਫੇਰ ਕਲੇਸ਼ ਹੋ ਜਾਂਦਾ। ਮੂਰਤੀ ਨੇ ਕਹਿ ਦੇਣਾ ਸੀ, 'ਆਹ ਤਕਮਾ ਆਵਦੇ ਕੋਲ ਈ ਰੱਖ, ਸੁੱਬੀ ਚ ਪਰੋ ਕੇ ਹਿੱਕ ਤੇ ਲਮਕਾ ਲੈ ਬਾਟੀ’,

ਪਰ ਹੁਣ,

ਅੰਗਰੇਜ਼ ਨੇ ਮਾਂਜੇ ਹੋਏ ਭਾਂਡੇ ਮੂਰਤੀ ਅੱਗੇ ਸੁੱਟ ਦਿੱਤੇ ਤੇ ਫੂੰਗਰ ਕੇ ਬੋਲਿਆ, 'ਆ ਚੱਕ!' ਤੇ ਨਾਲ ਈ ਮੁੱਛ ਨੂੰ ਵਟਾ ਚਾੜਿਆ। ਸਾਰੇ ਭਾਂਡੇ ਕੱਚ ਵਾਂਗ ਲਿਸ਼ਕਦੇ ਵੇਖ ਕੇ ਮੂਰਤੀ ਦਾ ਸੀਨਾ ਖੁਸ਼ੀ ਨਾਲ ਸਵਾ ਗਿੱਠ ਚੌੜਾ ਹੋ ਗਿਆ । ਰਸੋਈ ਚ ਨੇਹੀ ਤੇ ਪਏ ਰਿੜਕਣੇ ਚੋਂ, ਠੰਢੀ ਲੱਸੀ ਦਾ ਗਲਾਸ ਭਰ ਕੇ, ਵਿੱਚ ਮੱਖਣੀ ਦੀ ਚਾਪ ਪਾ ਕੇ ਫੜ੍ਹਾ ਦਿੱਤੀ । ਪਰ ਅੰਗਰੇਜ਼ ਨੂੰ ਲੱਸੀ ਕੌੜ੍ਹੀ ਜਿਹੀ ਲੱਗ ਰਹੀ ਸੀ।

ਜਦੋਂ ਟਰਾਲੀ ਰੂੜੀ ਨਾਲ ਪੂਰੀ ਡੱਟੀ ਗਈ ਤਾਂ ਉਹਨਾਂ ਨੇ ਪੀਨਾਂ ਤੱਕ ਕਹੀਆਂ ਨੂੰ ਰੂੜੀ ਦੀ ਕੱਢੀ ਟੀਸੀ ਵਿੱਚ ਗੱਢ ਦਿੱਤਾ, 'ਦਮ ਮਾਰਲੀ-ਗੇ ਮਾੜਾ ਜਾ'.. ਉਹ ਉੱਥੇ ਹੀ ਵਣ ਦੇ ਤਣੇ ਨਾਲ ਢੋਅ ਲਾ ਕੇ ਲੇਟ ਗਏ। ਪਿੰਡੇ ਨੂੰ ਅਕੜਾ ਕੇ ਅੰਗ-ਪੈਰਾਂ ਦੀ ਕੜਿੱਲ ਭੰਨੀ। ਅਜੇ ਦੋ ਸਾਹ ਵੀ ਨਹੀਂ ਸੀ ਲਏ ਕਿ ਅੰਗਰੇਜ਼ ਨੇ ਕੰਧ ਵਿੱਚ ਬਣੇ ਮੋਘਰੇ ਵਿੱਚੋਂ ਦੀ ਉਹਨਾਂ ਨੂੰ ਰੋਟੀ ਖਾਣ ਲਈ ਬੋਲ ਮਾਰ ਲਿਆ।

ਟਰੈਕਟਰ ਦੀ ਛੱਤਰੀ ਵਾਲੀ ਪਾਇਪ ਨਾਲ ਬੰਨ੍ਹੇ ਸਾਫੇ ਨੂੰ ਖੋਲ੍ਹਦਾ, ਜੂਪ ਐਂਵੇ ਈ ਬੋਲ ਪਿਆ, 'ਭਲਾਂ ਹਾਅ ਟਰੈਟ ਕੇ ਬੰਦਿਆਂ ਬਰੋਬਰ ਹੋਊਗਾ ਬਈ'।

ਬਲੌਰੇ ਨੇ ਹੱਥ ਵਿੱਚ ਪਏ ਅੱਟਣਾਂ ਨੂੰ ਨਹੁੰਆਂ ਨਾਲ ਚੇੜ੍ਹਦੇ ਹੋਇਆਂ, ਗੱਲ ਦਾ ਜੱਬ ਮੁਕਾਉਣ ਦੀ ਨੀਅਤ ਨਾਲ ਮੋੜ ਦਿੱਤਾ, 'ਵੇਖੋ ਵੇਖ ਐ ਆਲਸੀ ਬੰਦੇ ਤਾਂ ਭਵੇਂ ਦੀ ਸੌ ਰੱਖ-ਲਾ, ਪਰ ਜੇਰੇ ਆਲੇ ਵੀਹ ਬੰਦਿਆਂ ਦੀ ਝਾਲ ਨੀ ਝੱਲਦਾ ਏਹ'।

'ਹਾ-ਹੋ ਬੀ ਜੇੜ੍ਹੀ ਚੀਜ਼ ਦੀ ਬੰਦੇ ਨੇ ਆਪ ਹੱਥੀਂ ਗੁੱਲੀ ਘੜੀ ਹੋਏ, ਓ ਬੰਦੇ ਤੋਂ ਵੱਡੀ ਨੀ ਹੋ ਸਕਦੀ’ ਹੌਦ ਤੇ ਆ ਕੇ ਟੂਟੀ ਛੱਡ ਕੇ ਉਹ ਕੁਚੈਲੇ ਹੱਥ ਧੋਣ ਲੱਗ ਪਏ ਤਾਂ ਜੂਪ ਨੇ ਵੀ ਟੋਕਾ ਵਾਹ ਦਿੱਤਾ, 'ਵੇਖ ਲੈ ਬਲੌਰ ਸਿਆਂ ਰੰਗ ਲੀਲੀ ਛੱਤਰੀ ਆਲ਼ੇ

15 / 106
Previous
Next