Back ArrowLogo
Info
Profile

ਪਿਆ, ਜਿਵੇਂ ਆਪਣੇ ਲਹੂ ਵਿੱਚ ਕੋਈ ਸ਼ੈਅ ਭਾਲ ਕੇ, ਸੰਘੀ ਘੁੱਟ ਕੇ ਮਾਰ ਰਿਹਾ ਹੋਵੇ।

ਜਦ ਉਹਨੇ ਅੰਬਰ ਦੀ ਲਾਲੀ ਵੇਖੀ ਤਾਂ ਦਿਲ ਵਿੱਚ ਕਿਹਾ, 'ਬੜੀ ਅੱਖ ਲਾਲ ਕਰੀ ਫਿਰਦੈਂ, ਕੋਈ ਨਾ ਏਥੇ ਆ ਕੇ ਪਾਉਨਾ ਤੇਰੇ ਵੀ ਥੌਲਾ' ਫੇਰ ਕਾਹਲੀ ਨਾਲ ਕੁੱਜੇ ਦੇ ਸਿਰ 'ਤੇ ਨਸਵਾਰੀ ਪੱਗ ਬੰਨ੍ਹ ਦਿੱਤੀ। ਮਿੱਟੀ ਦੀ ਡਲੀ ਨਾਲ ਮੁੱਛਾਂ ਹੋਰ ਕੁੰਢੀਆਂ ਕਰ ਦਿੱਤੀਆਂ । ਗੱਲ੍ਹ ਤੇ ਚੂੰਡੀ ਭਰ ਕੇ ਚੁੰਮੀ ਲਈ, 'ਮੂੰਆਂ... ਆਪਾਂ ਤਾਂ ਗੋਪੀਏ 'ਚ ਪਾ ਕੇ ਬੰਦਾ ਚਲਾਈਦੇ' 'ਓਏ ਕੁੱਜਿਆ' ਅੱਗੋਂ ਝੁਕ ਕੇ ਥੋੜਾ ਦਬਵੇਂ ਸੁਰ ਵਿੱਚ ਬੋਲਿਆ, 'ਬੰਦੇ ਅੰਦਰ ਰੱਬ ਹੁੰਦੈ, ਸੱਚੀਂ ਹੁੰਦੈ, ਤੇ ਹੁਣ ਆਖੀ ਜਾਂਦੈ, ਇਉਂ ਨਾ ਕਰ ਸਿਆਣਾ ਬਣ, ਸਿਆਣਪ ਤੋਂ ਕੀ ਦੱਖੂ-ਦਾਣੇ ਲੈਣੇ ਆਂ, ਜੇੜ੍ਹੀ ਬੰਦੇ ਨੂੰ ਖੱਸੀ ਕਰੇ' ਫੇਰ ਜੰਗਲੇ ਵਿੱਚ ਈ ਚੰਦ ਵੱਲ ਵੇਖਿਆ, ਜੀਹਨੂੰ ਉਹ ਰੱਬ ਦੀ ਅੱਖ ਮੰਨਦਾ ਸੀ, ਪਰ ਇਹਦੇ ਵਿੱਚ ਵੀ ਥੋੜੀ ਘਾਟ ਲੱਗੀ, 'ਭਾਵੇਂ ਰੱਬ ਇਕ ਅੱਖ ਨਾਲ ਵੇਖਣ ਦਾ ਢੋਂਗ ਈ ਕਰਦੈ, ਜਦੋਂ ਨੀਅਤ 'ਚ ਈ ਖੋਟ ਐ...' ਫੇਰ ਦਾੜ੍ਹੀ ਤੇ ਹੱਥ ਫੇਰਿਆ, 'ਏਥੇ ਆ ਕੇ ਕੱਢੂੰ ਤੇਰੀਆਂ ਰੜਕਾਂ, ਚੱਡਿਆਂ 'ਚ ਪੂਛੜ ਲੈ ਕੇ ਭੱਜੀ ਨਾ ਬੇਲੀਆ' ਲੱਕ ਨਾਲ ਬੰਨ੍ਹੇ ਸਾਫੇ ਨੂੰ ਇਕ ਗੰਢ ਹੋਰ ਮਾਰ ਲਈ, 'ਆਹ ਨਾ ਕਿਤੇ ਏਥੇ ਭੁੱਲ-ਜਾਂ ਜਾਣ ਲੱਗਿਆ, ਕਾਪਾ ਚੁੱਕ ਕੇ ਵੀ ਡੱਬ ਵਿੱਚ ਤੁੰਨ ਲਿਆ।

ਕੰਧ 'ਤੇ ਕਿੱਲੀ ਗੱਡ ਕੇ ਟੰਗੇ ਰੱਬੇ ਨੂੰ ਚੱਕ ਕੇ ਮੋਡੇ ਦੇ ਗਾਤਰੇ ਪਾ ਲਿਆ। ਜੀਹਦੇ ਨਾਲ ਰੱਬ ਦੀਆਂ ਮੁਸਕਾਂ ਬੰਨ੍ਹਣ ਦੀ ਸਕੀਮ ਸੀ । ਬੁੱਲ੍ਹਾਂ ਦੀਆਂ ਝੀਥਾਂ ਵਿੱਚੋਂ ਦੀ ਥੁੱਕ ਰਿਸ ਕੇ, ਬਾਹਰ ਲਾਰ ਬਣ ਕੇ ਡੁੱਲ੍ਹਣ ਲੱਗਿਆ ਤਾਂ ਉਂਗਲ ਨਾਲ ਬੋਚ ਕੇ ਅੰਦਰ ਕਰ ਲਿਆ ਤੇ ਅੜਬਾਈ ਨਾਲ ਕੁੱਜੇ ਵੱਲ ਵੇਖ ਕੇ ਬੋਲਿਆ, 'ਆਹ ਕੋਈ ਜ਼ਿੰਦਗੀ ਦਿੱਤੀ ਐ, ਨਿਰਾ ਦੁੱਬਰ ਐ, ਰੱਬ ਨੇ ਮੂੰਹ 'ਤੇ ਥੁੱਕਿਐ' ਬੂਹੇ ਵਿੱਚੋਂ ਦੀ ਪਿੰਡ ਦੇ ਛਿਪਦੇ ਵਾਲੇ ਪਾਸੇ ਬਿਜਲੀ ਲਿਸ਼ਕੀ ਤਾਂ ਉਹ ਮੰਜੇ ਤੋਂ ਉੱਠ ਕੇ, ਚਾਦਰੇ ਦੇ ਲੜ੍ਹ ਨੇਫੇ ਵਿੱਚ ਟੰਗਦਾ ਹੋਇਆ, ਜੰਗਲੇ ਵਿੱਚ ਪਈ ਲਾਲਟੈਣ ਨੂੰ ਚੱਕ ਕੇ ਬਾਹਰ ਵਿਹੜੇ ਵਿੱਚ ਖੜ ਗਿਆ। ਚੰਦ ਦੀ ਚਾਨਣੀ ਵਿੱਚ ਘਰ ਦੀ ਹਰ ਸ਼ੈਅ ਵਿਖਾਈ ਦਿੱਤੀ।

ਜਦ ਬਿਜਲੀ ਲਿਸ਼ਕੀ ਤਾਂ ਬਿੰਦ ਦੀ ਬਿੰਦ ਗਲੀ ਵਾਲੀ ਕੰਧ ਨੂੰ ਉਵੇਂ ਈ ਖੜਿਆ ਵੇਖ ਕੇ ਦਿਲ ਨੂੰ ਕਰਾਰ ਜਿਹਾ ਆ ਗਿਆ। ਟਾਹਲੀਆਂ ਦੇ ਪੱਤਿਆਂ ਦੇ ਟੂਸਿਆਂ 'ਤੇ ਹੱਥ ਫੇਰਦੇ ਹੋਏ ਨੇ, ਅੱਖਾਂ ਦੇ ਆਨੇ ਸੱਜੇ ਪਾਸੇ ਘੁੰਮਾ ਕੇ ਛੱਤੜੇ ਹੇਠ ਲਮ-ਲੇਟ ਪਏ ਅਜੈਬ ਵੱਲ ਵੇਖਿਆ। ਫਿਰ ਬਾਰੀ ਲੰਘਦੇ ਹੋਏ ਨੂੰ, ਤੇਜ਼ ਹੋਈ ਹਵਾ ਜੋ ਹੌਲੀ-ਹੌਲੀ ਹਨੇਰੀ ਬਣਦੀ ਜਾ ਰਹੀ ਸੀ, ਤਖਤੇ ਦੇ ਫੱਟਿਆਂ ਦੀਆਂ ਵਿਰਲਾਂ ਵਿੱਚੋਂ ਦੀ ਸੂਕ ਪਾਉਂਦੀ ਲੰਘਦੀ ਹੋਈ ਸਾਫ ਸੁਣਾਈ ਦਿੱਤੀ।

ਮੁੱਛ ਨੂੰ ਤਾਅ ਦਿੱਤੀ ਤੇ ਖੇਤ ਨੂੰ ਜਾਂਦੀ ਗਲੀ ਪੈ ਗਿਆ। ਹਨੇਰੀ ਅੱਗੇ ਨਾਲੋਂ ਤੇਜ ਹੋਣ ਕਰਕੇ ਸਾਰੇ ਪਿੰਡ ਵਿੱਚ ਬੂ-ਹਾਬਰੂ ਮੱਚ ਗਈ। ਲੋਕ ਵਿਹੜੇ ਵਿੱਚ ਪਿਆ

100 / 106
Previous
Next