Back ArrowLogo
Info
Profile

ਰਹੇ ਹੋਣ। ਇਹਤੋਂ ਕਚਿਆਈ ਮੰਨ ਕੇ, ਝਈ ਲਈ, 'ਬੁਰਰ... ਦਬਕੇ ਜੇ ਕਾਹਦੇ ਮਾਰ-ਦੈਂ, ਨਾ ਤੇਰੇ ਸੁਰਗ ਦਾ ਭੁੱਖ ਐ ਤੇ ਨਾ ਹੀ ਤੇਰੇ ਬਣਾਏ ਨਰਕ ਦੀ ਕੋਈ ਕਨੌੜ ਝੱਲਣੀ ਐ, ਸਿੱਧਾ ਮੱਥੇ ਟੱਕਰ, ਵੇਖਾਂ ਜੋਹ ਕੇ ਤੇਰੇ ਤਿਲਾਂ 'ਚ ਕਿੰਨਾ ਕੁ ਤੇਲ ਐ..ਬੁਰਰ....

ਲਲਕਾਰੇ ਤੋਂ ਬਾਦ ਬਿਜਲੀ ਉਹਦੀ ਪਿੱਠ ਪਿੱਛੇ ਗੜਕੀ ਤਾਂ ਕੱਬਾ ਜਿਹਾ ਪਿੱਛੇ ਨੂੰ ਵੇਖ ਕੇ ਹੱਸਾ ਪਿਆ ਤੇ ਚੁੱਪ ਹੋ ਗਿਆ, 'ਓਏ ਆਹ ਖੜਾ ਨੀਂ ਦਿਸਦਾ, ਆ ਮੂਹਰੇ, ਨਿਬੜੀਏ ਅੱਜ' ਹੱਥ ਵਿੱਚ ਫੜ੍ਹੀ ਲਾਲਟੈਣ ਨੂੰ ਉੱਚਾ ਕਰਕੇ ਮੂੰਹ ਕੋਲ ਕੀਤਾ ਤੇ ਕਾਪੇ ਨਾਲ ਹਿੱਕ ਥਾਪੜ ਕੇ ਦੋ ਪੈਰ ਅੱਗੇ ਵੱਧ ਕੇ ਆਪਣੀ ਥਾਂ ਦੱਸੀ, 'ਆ ਖੜੋਤਾਂ' ਮੂੰਹ ਵਿੱਚ ਲਾਲਟੈਣ ਫੜ੍ਹ ਕੇ, ਗੀਝੇ ਵਿੱਚੋਂ ਦਾਣਿਆਂ ਦੀ ਲੱਪ ਭਰ ਕੇ, ਜਿੱਥੇ ਸਫੈਦਿਆਂ ਦੀ ਸੰਘਣੀ ਛਾਂ ਪੈਣ ਕਰਕੇ ਉਹਦੇ ਵਾਹਣ ਵਿੱਚ ਕੋਈ ਤਿੜ ਵੀ ਨਹੀਂ ਸੀ ਉੱਘਦੀ, ਉੱਥੇ ਕਾਪੇ ਦੀ ਚੁੰਝ ਨਾਲ ਡੂੰਘੀ ਝਰੀਟ ਮਾਰ ਕੇ, ਦਾਣੇ ਬੀਜ ਦਿੱਤੇ ਤੇ ਪੱਬਾਂ ਭਾਰ ਹੋ ਕੇ ਫੇਰ ਬੜ੍ਹਕ ਮਾਰੀ, 'ਬੁਰਰਰ.... ਆ ਖਾਂ ਭੁੰਜੇ ਭੰਨਾਂ ਤੇਰਾ ਤੜਿਆਟ' ਡਲਾ ਚੱਕ ਕੇ ਜ਼ੋਰ ਨਾਲ ਆਕਾਸ਼ ਵੱਲ ਮਾਰਿਆ, ਜਿੱਥੋਂ ਹੁਣੇ ਹੀ ਬਿਜਲੀ ਲਿਸ਼ਕ ਕੇ ਹਟੀ ਸੀ।

ਹਵਾ ਰੁੱਕ ਗਈ, ਫੇਰ ਕਿੰਨਾ ਚਿਰ ਕੋਈ ਗੜ੍ਹਕ ਨਹੀਂ ਸੁਣਾਈ ਦਿੱਤੀ। ਜਦ ਗੜਕ ਉਹਨੂੰ ਦੂਜੇ ਪਿੰਡ ਦੀ ਜੂਹ ਤੇ ਸੁਣਾਈ ਦਿੱਤੀ ਤਾਂ ਗੋਡੇ 'ਤੇ ਥਾਪੀ ਮਾਰ ਕੇ, 'ਬੈਸ ਮਾਰਤੀ ਮੋਕ, ਏਥੋਂ ਤਾਂ ਟਿੱਬ ਗਿਐਂ ਬੱਚੂ, ਐ ਨਹੀਂ ਸੁੱਕਾ ਜਾਣ ਦਿੰਦਾ, ਤੇਰੇ ਅਰਗੇ ਰੱਬ ਨਾਲੋਂ ਤਾਂ ਉਈਂ ਚੰਗੇ, ਮੂੰਹੋ ਟੁੱਕ ਖੋਹਣ ਗਿੱਜਿਆਂ, ਇੰਨੇ ਉਹਨੂੰ ਕੰਨਾਂ ਵਿੱਚ ਸਫੈਦਿਆਂ ਦੀ ਕਤਾਰ ਵਿੱਚ ਡਾਹਣਾਂ ਟੁੱਟਣ ਦਾ ਜਰਾਕਾ ਸੁਣਿਆ ਤਾਂ ਉਹ ਛਾਲ ਮਾਰ ਕੇ ਆਪਣੀ ਥਾਂ ਤੋਂ ਦੋ ਪਲਾਘਾਂ ਪਾਸੇ ਹੋ ਗਿਆ, ਤੇ ਡਾਹਣਾ ਵੀ ਉਸੇ ਥਾਂ ਡਿੱਗਿਆ, ਜਿੱਥੇ ਉਹ ਅੱਖ ਦੇ ਫਰੱਕੇ ਤੋਂ ਪਹਿਲਾਂ ਖੜ੍ਹਾ ਸੀ, ਓ ਤੇਰੀ ਮੈਂ ਵੱਡੇ ਰਾਠ ਦੀ' ਦੋਏ ਹੱਥਾਂ ਵਿੱਚ ਕਾਪਾ ਫੜ੍ਹ ਕੇ ਪੂਰੇ ਤਾਣ ਨਾਲ ਇਸ ਡਾਹਣੇ ਦੇ ਵੱਡਕੇ ਦੋ ਟੋਟੇ ਕਰ ਦਿੱਤੇ, 'ਪਚਰੇ ਅਢਾ-ਦੂੰ ਪਰਚਾਂਡੇ ਵੱਡੇ ਨਗੋਰੀ ਦੇ, ਲੈ ਪਿੱਠ 'ਤੇ ਈ ਵਾਰ ਕਰਨ ਜਾਣਦੈਂ, ਮੱਥੇ ਲੱਗ, ਸਿੱਧਾ ਵੱਜ ਹਿੱਕ 'ਚ ਮੰਵੀਂ ਦੋਵਾਂ ਵਿੱਚੋਂ ਅੱਜ ਇਕ ਦੀ ਮੌਤ ਮਿੱਥ ਕੇ ਘਰੋਂ ਤੁਰਿਆਂ...’

ਕਿੰਨਾ ਚਿਰ ਉੱਥੇ ਪੂਰੀ ਤਿਆਰੀ ਨਾਲ ਰੱਬ ਦੇ ਅਗਲੇ ਵਾਰ ਕਰਨ ਦੀ ਉਡੀਕ ਵਿਚ ਖੜ੍ਹਾ ਰਿਹਾ। ਵਾੜ ਤੋਂ ਉੱਡ ਕੇ ਆਏ ਮਲ੍ਹੇ ਦੇ ਝਾਫੇ ਨੂੰ ਲੱਤ ਮਾਰ ਕੇ ਪਾਸੇ ਕੀਤਾ ਤਾਂ ਸੂਲ਼ਾਂ ਨਾਲ ਪਿੰਜਣੀ ਵਿੰਨੀ ਗਈ। ਪਿੱਛੇ ਹਟਦੇ ਤੋਂ ਖੱਬਲ ਵਿੱਚ ਬਿਜਲੀ ਤੋਂ ਡਰ ਕੇ ਛਾਪਲਿਆ ਸੱਪ ਉਹਦਾ ਅੱਗਾ ਵਲ ਕੇ ਖੜ ਗਿਆ, ਜੀਹਦੇ ਵੱਲ ਬਲੌਰੇ ਦਾ ਉੱਕਾ ਵੀ ਧਿਆਨ ਨਹੀਂ ਗਿਆ। ਸੱਪ ਨੇ ਮਣਕਿਆਂ ਦਾ ਪੂਰਾ ਤਾਣ ਲਗਾ ਕੇ ਉਹਦੀ ਪਿੰਜਣੀ ਦੀ ਜੜ ਵਿੱਚ ਡੰਗ ਮਾਰ ਦਿੱਤਾ, ਤਾਂ ਉਹਨੇ ਪੂਰੇ ਹਰਖ ਨਾਲ, ਲਾਲਟੈਣ ਦੇ ਮਿੱਸੇ ਚਾਨਣ ਵਿੱਚ ਡੰਗ ਵਾਲੀ ਥਾਂ ਤੋਂ ਕਾਪੇ ਦੇ ਤਿਰਛੇ

102 / 106
Previous
Next