Back ArrowLogo
Info
Profile

ਟਾਇਰ ਨੂੰ ਨਿਆਣੇ ਨੇ ਲੱਕ ਦੀ ਓਟ ਨਾਲ ਟੇਢਾ ਕਰਕੇ ਲਾ ਲਿਆ ਤੇ ਡੰਡੇ ਨੂੰ ਨਿੱਕਰ ਦੇ ਨੇਫੇ ਵਿੱਚ ਤੁੰਨ ਕੇ, ਸੱਜੇ ਗੁੱਟ ਨਾਲ ਨੱਕ ਪੂੰਜ ਕੇ, ਹੌਲੀ ਹੌਲੀ ਅੱਖਰ ਜੋੜ-ਜੋੜ ਕੇ ਕਾਰਡ ਦੀ ਪਹਿਲੀ ਸਤਰ ਪੜ੍ਹੀ, ਤਾਂ ਪੀਰੂ ਦੇ ਅਸਾਉਣ ਦੀ ਮਾਰੇ ਗਏ । ਇਹਦੇ ਵਿੱਚ ਤਾਂ ਭੋਗ ਦਾ ਸੱਦਾ ਸੀ। ਉਹਨੇ ਤੱਤੇ ਘਾਹ ਈ ਕਿਹਾ, 'ਨਈਂ ਓ ਰੀਸਾਂ ਬਈ ਬਲੌਰ ਸਿਆਂ, ਤੇਰੀ ਰੀਸ ਤਾਂ ਰੱਬ ਕੋਲੋਂ ਵੀ ਨਹੀਂ ਹੋਣੀ, ਕਿਆ ਕੱਬਾ ਕੌਤਕ ਰਚਿਆ ਤੇਰੀ ਲੀਲਾ ਤੂੰਹੀ ਜਾਣੇ' ਫੇਰ ਕਿੰਨਾ ਚਿਰ ਕਿਸੇ ਮਸਤੀ ਬੋਤੇ ਵਾਂਗ ਧੌਣ ਹਿਲਾਈ ਗਿਆ।

ਚਾਦਰੇ ਦੇ ਦੋਵੇਂ ਲੜ ਚੱਕ ਕੇ ਅੰਗਰੇਜ ਨੇ ਢਾਕਾਂ 'ਤੇ ਧਰ ਲਏ ਤੇ ਬੂਹੇ ਵਿੱਚ ਖੜ੍ਹ ਕੇ ਲੰਬੀ ਧੌਣ ਕਰਕੇ ਵਿਹੜੇ ਵਿੱਚ ਲੱਗੀਆਂ ਟਾਹਲੀਆਂ ਵੇਖ ਕੇ ਇਕੇਰਾਂ ਤਾਂ ਭਮੰਤਰ ਗਿਆ। ਕਿੰਨਾ ਚਿਰ ਚੌਂਧੀ ਲੱਗੇ ਜਵਾਕ ਵਾਂਗ ਇੰਨ੍ਹਾ ਟੋਇਆਂ ਵੱਲ ਵੇਖੀ ਗਿਆ, ਜਿਨ੍ਹਾਂ ਵਿੱਚ ਦਾਣੇ ਖਿੱਲਰੇ ਪਏ ਸੀ । ਘਰ ਕੋਈ ਜਾਣਾ ਵੀ ਨਹੀਂ ਸੀ ਦਿਸ ਰਿਹਾ। ਹਨੇਰੀ ਨੇ ਛੱਪਰੀ ਦੀ ਕਾਨਿਆਂ ਨਾਲ ਉਣੀ ਛੱਤ ਪੱਟ ਕੇ ਦੂਰ ਸੁੱਟ ਦਿੱਤੀ, ਬੱਸ ਚਾਰ ਤਲੈਬੜ ਗੱਡੇ ਰਹਿ ਗਏ। ਦਾਣਿਆਂ ਵੱਲ ਵੇਖ ਕੇ, ਭੁਲੇਖਾ ਪਿਆ ਜਿਵੇਂ ਇਨ੍ਹਾਂ ਦੇ ਘਰ ਵਿੱਚ ਦਾਣਿਆਂ ਦਾ ਮੀਂਹ ਪਿਆ ਹੋਵੇ।

ਫੇਰ ਥੋੜ੍ਹੇ ਜਿਹੇ ਹੇਠਾਂ ਨਿਵੇਂ ਮੋਡਿਆਂ ਨੂੰ ਰੋਅਬ ਪਾਉਣ ਲਈ ਤਣ ਲਿਆ, 'ਓਏ ਬਲੌਰੀ, ਓਹੇ ਬੋਲਿਆ ਕਿੱਧਰ ਰਿਛਕ ਗਿਐ ?' ਹਾਕ ਮਾਰੀ ਪਰ ਅੱਗੋਂ ਕੋਈ ਵੀ ਸੁਰ-ਜਵਾਬ ਨਾ ਮਿਲਿਆ ਵੇਖ ਕੇ, ਚੇੜ੍ਹ ਮੰਨ ਗਿਆ। ਫੇਰ ਅੱਗੇ ਨਾਲ ਹੋਰ ਉਚੀ ਹਾਕ ਮਾਰਦਾ ਹੋਇਆ, ਅੱਗੇ ਈ ਤੁਰਿਆ ਗਿਆ ਤੇ ਸੁਆਤ ਦੀ ਚੁਗਾਠ ਕੋਲ ਜਾ ਖੜਿਆ। ਮੰਜੇ ਦੇ ਪਾਵਿਆਂ 'ਤੇ ਇੱਕ-ਇੱਕ ਠਿਆਨੀ ਰੱਖੀ ਪਈ ਸੀ। ਮੰਜੇ 'ਤੇ ਖਿੱਲਰੇ ਦਾਣਿਆਂ ਨੂੰ ਗੋਲੇ ਕਬੂਤਰ ਚੁਗਦੇ ਪਏ ਸੀ। ਵਿਹੜੇ ਵਿੱਚ ਜਨੌਰਾਂ ਦਾ ਇੱਜੜ ਬੈਠਾ ਚੋਗਾ ਚੁਗਦਾ ਰਿਹਾ, ਜੋ ਉਹਦੇ ਪੈਰਾਂ ਦੀ ਧਮਕਾਰ ਸੁਣ ਕੇ ਵੀ ਨਹੀਂ ਸੀ ਉੱਡਿਆ। ਇੰਨੇ ਜਨੌਰ ਉਹਨੇ ਕਦੇ ਵੀ ਜਿਉਂ ਜੰਮਿਆਂ ਸੀ ਇਕੱਠੇ ਨਹੀਂ ਸੀ ਵੇਖੇ। ਟਰੰਕ ਨਾਲ ਖੜੀ ਕੀਤੀ ਬਲੌਰੇ ਦੀ ਫੋਟੋ, ਜੋ ਜੰਗਲੇ ਵਿੱਚ ਪਏ ਕੁੱਜੇ ਵੱਲ ਵੇਖੀ ਜਾਂਦੀ ਸੀ, ਜੀਹਦੇ ਨਾਲ ਉਹਦੀ ਅੱਖ ਰਲਾ ਲੈਣ ਦੀ ਵੀ ਹਿੰਮਤ ਨਹੀਂ ਸੀ ਪਈ।

ਪਰ ਫਿਰ ਵੀ ਕਾਣੀ ਜਿਹੀ ਅੱਖ ਮਿਲਾ ਕੇ ਗੁੱਸੇ ਦਾ ਅਜਿਹਾ ਗੁਬਾਰ ਚੜ੍ਹ ਗਿਆ, ਇਉਂ ਤਾਂ ਕਦੇ ਉਹਨੇ ਆਪਣੇ ਵੱਲ ਕਿਸੇ ਨਗੌਰੀ ਨੂੰ ਵੀ ਨਹੀਂ ਸੀ ਵੇਖਣ ਦਿੱਤਾ, ਪਰ ਉਹ ਦੀਆਂ ਮੁੱਛਾਂ ਦੇ ਕੁੰਢਲ ਵੇਖ ਕੇ ਦਿਲ ਵਿੱਚ ਹੈਂਕੜੀ ਭੰਨ੍ਹੀ, 'ਸਾਲੇ ਦੀ ਧੌਣ ਦਾ ਕਿੱਲਾ ਨਈਂ ਗਿਆ ਥੂ..! ਇੱਥੇ ਅੱਖਾਂ ਦੇ ਦੋ ਹੋਰ ਝੱਪਕੇ ਵੀ ਨਹੀਂ ਖੜਿਆ ਗਿਆ।

ਉਹ ਘਰ ਨੂੰ ਆਉਣ ਲਈ ਪੈਰਾਂ ਤੇ ਪਿੱਛੇ ਨੂੰ ਮੁੜਿਆ ਹੀ ਸੀ ਕਿ ਅਜੈਬ ਅੱਗੋਂ ਅੱਗਾ ਵਲ ਕੇ ਖੜ੍ਹ ਗਿਆ। ਅੱਖਾਂ ਵਿੱਚ ਕਸੂਤਾ ਵੇਖਿਆ ਤਾਂ ਉਹਦੇ ਸਾਹ

105 / 106
Previous
Next