Back ArrowLogo
Info
Profile

ਬਲੌਰੇ ਨੇ ਖੱਬੇ ਹੱਥ ਦੇ ਮੁਰਚੇ ਨੂੰ ਲੱਤਾਂ ਦੇ ਸੰਨ੍ਹ ਵਿੱਚ ਏਨੀ ਜ਼ੋਰ ਨਾਲ ਦਾਬ ਦੇ ਕੇ ਘੁੱਟਿਆ ਕਿ ਲਹੂ ਦਾ ਵਹਾ ਖੜ੍ਹ ਜਾਣ ਕਰਕੇ ਉਂਗਲਾਂ ਸੁੰਨ ਹੋ ਗਈਆਂ। ਉਹ ਦੀਆਂ ਰਗਾਂ ਵਿੱਚ ਕਿੰਨਾ ਰੋਣ ਅੜਿਆ ਪਿਆ ਸੀ, 'ਬੇਬੇ ਕਦੇ-ਕਦੇ ਭੈਅ ਔਣ ਲੱਗ ਪੈਂਦਾ, ਰੱਬ ਕਿਤੇ ਦੇਹ ਚੋਂ ਜਾਨ ਕੱਢਣੀ ਈ ਨਾ ਭੁੱਲ-ਜੇ, ਜੇ ਆਪਾਂ ਨੂੰ ਮਾਰਨਾ ਈ ਭੁੱਲ ਗਿਆ ਨਾ, ਐਸ ਜੂਨ ਦੇ ਕੋਹਲੂ ਚ ਪਿੰਜਦੇ ਰਵਾਂ-ਗੇ' ਹੱਥਾਂ ਦੀਆਂ ਤਲੀਆਂ ਨੂੰ ਜ਼ੋਰ ਨਾਲ ਆਪਸ ਵਿੱਚ ਰਗੜ ਕੇ ਘਸਾਇਆ ਤਾਂ ਮੈਲ ਦੀਆਂ ਵੱਤੀਆਂ ਲੱਥ ਗਈਆਂ।

ਹਵਾ ਦੇ ਬੁੱਲੇ ਨਾਲ ਚੁੰਨੀ ਸਿਰ ਤੋਂ ਲਹਿ ਕੇ ਬਾਹਵਾਂ ਵਿੱਚ ਆ ਪਈ ਤੇ ਜੀਹਦਾ ਪੱਲਾ ਅੱਡ ਕੇ ਅੰਬਰ ਵੱਲ ਝਾਕ ਕੇ ਬੋਲੀ, 'ਡੱਕੇ ਨਾਲੋਂ ਵੀਰ ਖੁੰਗੀ ਨ੍ਹੀ ਭੰਨੀ, ਖਵਰੇ ਕਾਹਨੂੰ ਐਵ ਜੇ ਦਿਨ ਵਖੌਂਦਾ ਵਾਖ਼ਰੂ, ਹੇ ਸੱਚਿਆਰਿਆ ਕਾਹਦੇ ਪਰਤਿਆਵੇ ਲੈਨਾ, ਚੱਕ ਲੈ ਸੰਘੀ ਤੋਂ ਗੂਠਾ, ਲੈਣ ਦੇ ਸੌਖ ਦਾ ਸਾਹ..' ਫੇਰ ਉਹ ਚੁੰਨੀ ਦੇ ਅੱਡੇ ਪੱਲੇ ਦੀਆਂ ਮੋਰੀਆਂ ਵੱਲ ਬਿੱਟ-ਬਿੱਟ ਝਾਕੀ ਗਈ। ਚਿੱਤ ਚ ਖੁੜਕੀ, 'ਖਰੇ ਵਾਗਰੂ ਸੁਣਦਾ ਈ ਹੋਏ, ਤੇ ਨਿਆਮਤ ਏਨ੍ਹਾਂ ਮੋਰੀਆਂ ਚੋਂ ਸੁਰ ਜਾਂਦੀ ਹੋਏ, ਰੱਬ ਸੁਣੇ ਵੀ ਕੀਹਦੀ-ਕੀਹਦੀ, ਸਰਦੇ-ਵਰ੍ਹਦੇ ਲੋਕਾਂ ਨੇ ਵੀ ਮੰਗਣ ਤੇ ਈ ਲੱਕ ਬੱਧਿਆ..’ ਉਹਨੇ ਚੁੰਨੀ ਨੂੰ ਤੋਪਾ ਭਰ ਕੇ ਰਫੂ ਕਰਨ ਦੀ ਸੋਚੀ।

'ਐਨੇ ਦੁੱਖ ਝੱਲ ਕੇ ਰੱਬ ਨੀ ਜਿਉਂ ਸਕਦਾ ਬੇਬੇ ਆਵਦੀ ਬਣਾਈ ਦੁਨੀਆ ਚ, ਆਪਾਂ ਖਣੀ ਕੇੜ੍ਹੀ ਮਿੱਟ ਦੇ ਬਣੇ ਆਂ' ਬਲੌਰੇ ਦਾ ਡੁੱਬ ਮਾਰ ਕੇ ਰੋਣ ਨੂੰ ਚਿੱਤ ਕਰਦਾ ਸੀ, ਪਰ ਰੋਣਾ ਠੱਲ੍ਹਣ ਲਈ ਧੱਕੇ ਨਾਲ ਵਿਹਰ ਕੇ ਹੱਸ ਪਿਆ, 'ਰੱਬ ਆਪਾਂ ਨੂੰ ਰੁਵਾ ਕੇ ਤਰਲੇ ਕਢਾ ਕੇ ਰਾਜ਼ੀ ਐ, ਪਰ ਹੁਣ ਮੈਂਵੀਂ ਨੀ ਓਹਦੇ ਚਿੱਤ ਦੀ ਪੁੱਗਣ ਦੇਣੀ’।  

ਨਸੀਬੋ ਨੇ ਹਾਉਕਾ ਖਿੱਚਿਆ ਤਾਂ ਬਲੌਰੇ ਨੇ ਪੈਰੋਂ ਜੁੱਤੀ ਲਾਹ ਲਈ, 'ਆਹ ਧੋੜ੍ਹੇ ਦੀ ਜੁੱਤੀ ਨਾਲ ਮੈਥੋਂ ਛੋਤ ਨਾ ਲੁਹਾ-ਲੀਂ" ਫੇਰ ਨਸੀਬੋ ਵੀ ਡਰਦੀ ਮਾਰੀ ਮੂੰਹ ਵਿੱਚ ਬਚੇ ਅਗਲੇ ਦੋ ਕੁ ਦੰਦਾਂ ਨਾਲ ਹੱਸ ਪਈ, 'ਬੇਬੇ ਤੈਂ ਬਲਾਂ ਵੱਡੀ ਗਲਤੀ ਕਰੀ’ ਆਖੀ ਗੱਲ ਦਾ ਆਪ ਈ ਸਿਰ ਨੂੰ ਹਿਲਾ ਕੇ ਹੁੰਗਾਰਾ ਭਰੀ ਗਿਆ, 'ਕਿਤੇ ਜਣਦੇ ਦੀਆਂ ਰਗਾਂ ਮਲ ਕੇ ਫੜਕਾਇਆ ਹੁੰਦਾ, ਅੱਜ ਨੂੰ ਕੁੱਤਾ-ਬਿੱਲਾ ਬਣ ਕੇ ਮੌਜਾਂ ਕਰਦਾ, ਪਰ ਜਿਦੋਂ ਰੱਬ ਕਿਸੇ ਦੀ ਰੂਹ ਦੇ ਈ ਖ਼ਤ ਪੈ-ਜੇ ਫੇਰ ਕਿਸੇ ਜੂਨ ਚ ਨ੍ਹੀ ਛੱਡਦਾ’।

ਇਹ ਸੁਣਦੇ ਸਾਰ ਨਸੀਬੋ ਦੀ ਹਰ ਉਮੀਦ ਦਾ ਤਰਾਹ ਨਿਕਲ ਗਿਆ, ਪਰ ਹੰਝੂ ਆਨੇ ਵਿੱਚੋਂ ਇੱਕ ਵੀ ਨਹੀਂ ਸਿੰਮਣ ਦਿੱਤਾ, 'ਨਾ ਵੇ ਇਉਂ ਨਾ ਆਖ, ਤੇਰੇ ਜਰਮ ਵੇਲ਼ੇ ਐਦ੍ਹੇ ਕੋਲ ਢੱਠੇ ਦੇ ਬਲ੍ਹ ਅਰਗੀ ਦਸ ਘੁੰਮਾਂ ਪੈਲੀ ਸੀਗੀ, ਜੇ ਸਾਰ ਹੁੰਦੀ ਐਂ ਹੋਊ, ਜੰਮ ਕੇ ਕਾਹਤੋਂ ਸੋਡਾ ਸ਼ਰਾਪ ਲੈਂਦੀ, ਐਨੇ ਅਢਾ-ਤੇ ਗੁਲ ਸਰਲੇ'।

ਬਲੌਰੇ ਨੂੰ ਸਵਾਤ ਵਿੱਚ ਪਈ ਹਰ ਸ਼ੈਅ ਹਵਾ ਵਿੱਚ ਉੱਡਦੀ ਹੋਈ ਨਜ਼ਰ ਆਈ। ਸੰਦੂਕ ਤੇ ਪਏ ਟਰੰਕ ਵਿੱਚੋਂ ਲੀੜੇ ਬਾਹਰ ਨੂੰ ਆਉਂਦੇ ਦਿਸੇ। ਸਿਰ ਨੇ ਇਉਂ

20 / 106
Previous
Next