Back ArrowLogo
Info
Profile

ਹੰਦਾਲੀ ਖਾਧੀ, ਜਿਵੇਂ ਕਿਸੇ ਨੇ ਭੰਵਾਲੀ ਦੇ ਕੇ ਛੱਡਿਆ ਹੁੰਦਾ।

ਉਹ ਪੈਰ ਫੜ੍ਹ ਕੇ ਪੀੜੀ ਤੋਂ ਭੁੰਜੇ ਉੱਤਰ ਕੇ ਪੱਥਲਾ ਮਾਰ ਕੇ ਬਹਿ ਗਈ, 'ਨਾ ਵੇ ਐਨਾ ਮਾੜਾ ਨਾ ਕਰੀਂ ਸਾਡਾ, ਆਵਦੀ ਮੌਤ ਨੂੰ ਮੈਂ ਵੀ ਤੇਰੇ ਆਸਰੇ ਨੇੜ ਨੂੰ ਕਰਦੀ ਆਂ, ਸਾਡੇ ਆਸਤੇ ਈ ਜਿਉਂ-ਲੈ' ਉਹਦੇ ਗੋਢੇ ਦੀ ਚੱਪਣੀ ਤੇ ਆਪਣਾ ਮੱਥਾ ਦੋ ਵਾਰ ਠੋਕਰ ਲਿਆ।

'ਜਿੰਦ ਦੇ ਗੁੱਡੇ ਨੂੰ ਹੋਰਾਂ ਲਈ ਵੀ ਸਾਹਾਂ ਦੇ ਤੁਣ ਕੇ ਮਾਰੇ ਐ, ਆਵਦੇ ਲੀ ਤੇ ਕਰਮ ਵੀ ਨੀ ਲਖਾਏ' ਜੰਗਲੇ ਵਿੱਚੋਂ ਦੀ ਬਾਹਰ ਅੰਬਰ ਵੱਲ ਝਾਕ ਕੇ, ਘੂਰੀ ਵੱਟ ਕੇ ਮੁੱਛ ਨੂੰ ਤਾਅ ਦਿੰਦੇ ਹੋਇਆਂ ਥੁੱਕ ਦਿੱਤਾ, 'ਥੂਹ.. !'

*** *** ***

ਬਲੌਰਾ ਛੱਤ ਦੇ ਬਾਲਿਆਂ ਵੱਲ ਝਾਕੀ ਗਿਆ। ਫੇਰ ਮੀਹਾਂ ਦੀ ਰੁੱਤ ਨੇੜ ਆਈ ਖੜੀ ਵੇਖ ਕੇ, ਛੱਤ ਤੇ ਮਿੱਟੀ ਪਾਉਣ ਦੀ ਵਿਉਂਤ ਘੜਣ ਲੱਗ ਪਿਆ। ਕੋਰ ਮਿੱਟੀ ਮਿਲਦੀ ਵੀ ਬੜੀ ਅਖਿਆਈ ਨਾਲ ਸੀ। ਦੂਜੀ ਮਿੱਟੀ ਦਾ ਸ਼ੋਰਾ ਕਾਨਿਆਂ ਨੂੰ ਖਾ ਜਾਂਦਾ। ਕਿਸੇ ਕੁੱਤੇ ਦੇ ਛੱਤ ਤੇ ਭੱਜਣ ਦੀ ਪੈੜ ਚਾਲ ਸੁਣੀ ਤਾਂ ਉਹਨੇ ਜ਼ੋਰ ਨਾਲ 'ਛੀ' ਦੀ ਬੁਸ਼ਕਰ ਮਾਰ ਕੇ ਤਾੜੀ ਮਾਰੀ 'ਹਿਲਾ-ਤ'।

ਤੱਸਲੇ ਨੂੰ ਜਾਣ ਕੇ ਅਟੇਰਨ ਨਾਲ ਖੜਕਾ ਕੇ ਨਸੀਬੋ ਨੇ ਉਹਦੀ ਸੁਰਤੀ ਤੋੜਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਵੇਂ ਈ ਸਿਸਤ ਬੰਨ੍ਹ ਕੇ ਝਾਕੀ ਗਿਆ। ਤਾਂ ਛੱਤ ਦੇ ਥਾਣਾਂ ਵਿੱਚ ਲੱਗੇ ਜਾਲਿਆਂ ਵੱਲ ਨਿਹਾਰਦੀ ਨੇ ਝੋਰਾ ਕੀਤਾ, 'ਬਾਲੇ ਵੀ ਐਨ ਠਾਂਹ ਲਿਫੇ ਔਂਦੇ ਆ, ਮੀਂਹ ਚ ਪੂਰਾ ਖ਼ੋਰ ਪੈਂਦਾ, ਕਿਤੇ ਕੋਈ ਬੱਠਲ ਧਰਦੇ ਆਂ, ਕਿਤੇ ਧਾਮਾ, ਛਤਾਅ ਏਨਾ ਚਿਉਂਦਾ ਕੇ ਭਾਂਡੇ ਈ ਮੁੱਕ ਜਾਂਦੇ ਐ' ਛੱਤ ਤੋਂ ਪਈ ਪਾਣੀ ਦੀ ਘਰਾਲ ਕਰਕੇ, ਕੰਧ ਤੇ ਅਜੇ ਵੀ ਗਾਰੇ ਦੀ ਲੰਬੀ ਲਕੀਰ ਸੀ।

ਸਫ਼ੈਦੇ ਦੀ ਸ਼ਤੀਰ ਵਿੱਚੋਂ ਚੀਰ ਕੇ ਬਣਾਏ, ਮੀਂਹ ਦੀ ਵਾਛੜ ਨਾਲ ਖਾਧੇ ਵਿੰਗ-ਤੜਿੰਗੇ ਹੋਏ ਤਖ਼ਤੇ ਦੇ ਫੱਟਾਂ ਵੱਲ ਵੇਖਿਆ। ਜਿੰਨ੍ਹਾਂ ਵਿੱਚ ਦੋ-ਉਂਗਲ ਭਰ ਦੀਆਂ ਹੋਈਆਂ ਵਿਰਲਾਂ ਨੂੰ, ਉਹਨੇ ਕਈ ਥਾਂਵਾਂ ਤੋਂ ਚੀਪਟਾਂ ਲਾ ਕੇ ਬੰਦ ਕਰਿਆ ਸੀ। 'ਹੂੰ ਏਹ ਤਾਂ ਹੈ, ਜਿਹੋ-ਜੇ ਬੰਦਿਆਂ ਦੇ ਸੁਭਾਅ ਕੱਬੇ ਹੋ-ਗੇ, ਓਵਜੀ ਧਰਤੀ ਦੀ ਮਿੱਟ ਹੋ-ਗੀ, ਰੱਬ ਨੇ ਵੀ ਸਾਡੇ ਘਰਾਂ ਦੀਆਂ ਨੀਹਾਂ ਚੋਂ ਇੱਟਾਂ ਕੱਢ ਕੇ ਪਤਾ ਨੀ ਕੀਹਦੇ ਚਬਾਰੇ ਛੱਤਣੇ ਐ'।

ਨਸੀਬੋ ਨੇ ਨਾਲ ਈ ਪੈਂਤਰਾ ਲਿਆ, 'ਐਂ ਨਈਂ ਬੱਲ੍ਹੋਂ ਪੈਣੀ ਵੀਰ, ਕਰਮਾਂ ਦੇ ਗੇੜ ਨੂੰ ਐਂ ਪੁੱਠਾ ਘਕੌਣਾ ਪੈਣਾ' ਮੁੱਠੀ ਮੀਚ ਕੇ ਇਉਂ ਘੁੰਮਾ ਦਿੱਤੀ ਜਿਵੇਂ ਚੱਕੀ ਦੀ ਹੱਥੀ ਗੇੜੀ ਹੁੰਦੀ ਹੈ, 'ਕਿਹੇ ਨੂੰ ਭਲੱਚੇ ਚ ਲੈ ਕੇ ਗੇੜ ਬਣਾ, ਵਾਹੀ ਬਿਜਾਈ ਵੇਲੇ ਹੋ-ਦੇ ਸੰਦ-ਸਹੇੜੇ ਨਾਲ ਡੰਗੂ ਮਾਰ ਲਿਆ, ਖਰੇ ਚਾਰ ਛਿੱਲੜ ਜੇਵ ਚ ਡੱਕੇ ਜਾਣ' ਤਸਲੇ ਵਿੱਚੋਂ ਬੁੜਕ ਕੇ ਬਾਹਰ ਨਿਕਲੇ ਗਲੋਟੇ ਨੂੰ ਲੱਗੀ ਮਿੱਟੀ ਝਾੜ ਕੇ, ਫੇਰ ਵਿੱਚ ਧਰ ਲਿਆ।

21 / 106
Previous
Next