Back ArrowLogo
Info
Profile

ਮੋਰਨੀਆਂ ਦੀ ਥਾਂਏ ਬਾਜ ਖੁਣਵਾ ਲਏ। ਜਿੰਨ੍ਹਾਂ ਦੀ ਚੁੰਜ ਤੇ ਪਿੱਤਲ ਦੀਆਂ ਪੱਤਰੀਆਂ ਚਾੜ੍ਹ ਦਿੱਤੀਆਂ ਸੀ।

ਭਾਂਵੇ ਦੀ ਅਜੈਵ ਨੇ ਪੈਲੀ ਗਹਿਣੇ ਕਰ ਦਿੱਤੀ ਸੀ, ਪਰ ਬਲੌਰਾ ਪਾਣੀ ਫੇਰ ਵੀ ਬਾਲਟੀ ਨਾਲ ਭਰ ਕੇ ਆਪ ਪਾ ਆਉਂਦਾ। ਲਮਕ ਰਹੀਆਂ ਲਗਰਾਂ ਨੂੰ ਨਿੱਕੇ- ਨਿੱਕੇ ਹੱਥਾਂ ਵਿੱਚ ਫੜ੍ਹ ਕੇ 'ਠੂਣੇ' ਲੈਂਦਾ। ਉਹਨੂੰ ਅਜੇ ਪੈਲੀ ਦੇ ਗਹਿਣੇ ਹੋਣ ਦੇ ਅਰਥ ਦਾ ਰੱਤੀ ਭਰ ਵੀ ਇਲਮ ਨਹੀਂ ਸੀ। ਨਿਆਣੀ ਮੱਤ ਨਾਲ ਸੋਚਦਾ, 'ਬੀਬੀਗੇ ਆਪਾਂ ਟਾਹਲੀ ਆਲ਼ੇ ਖੇਤ ਕੰਮ ਕਾਹਤੋਂ ਨੀ ਕਰਦੇ..।

ਅਜੈਵ ਨੇ ਇਹ ਪੈਲੀ ਠੇਕੇ ਤੇ ਦਿੱਤੀ ਹੋਣ ਦੀ ਗੱਲ ਘਰ ਵਿੱਚ ਫੈਲਾ ਦਿੱਤੀ ਸੀ। ਬਲੌਰਾ ਮੋਢੇ ਤੇ ਦਾਤੀ ਰੱਖ ਕੇ ਘਰੋਂ ਨੀਰਾ ਲੈਣ ਗਿਆ ਤਾਂ ਪੈਰਾਂ ਨੂੰ ਪਈ ਆਦਤ ਨਾਲ, ਉਹ ਆ ਕੇ ਟਾਹਲੀ ਵਾਲੇ ਟੱਕ ਵਿੱਚ ਖੜੀ ਬਰਸ਼ੀਮ ਵੱਢਣ ਲੱਗ ਪਿਆ। ਜਿੰਨੀ ਕੁ ਪੰਡ ਆਪ ਵੱਢ ਕੇ ਚੱਕ ਸਕਦਾ ਸੀ, ਸਿਰ ਤੇ ਰੱਖ ਕੇ ਘਰ ਨੂੰ ਆ ਗਿਆ।

ਪੱਠੇ ਕੁਤਰ ਕੇ ਬੱਠਲ ਵਿੱਚ ਪਾ ਕੇ ਕੱਟਰੂ ਅੱਗੇ ਲਿਆ ਰੱਖਿਆ ਤੇ ਢਾਕਾਂ ਤੇ ਹੱਥ ਧਰ ਕੇ ਚੌੜਾ ਹੋ ਕੇ ਖੜ ਗਿਆ। ਚਾਅ ਨਾਲ ਜੇਬ ਪਈਆਂ ਕੱਚ ਦੀਆਂ ਗੋਲੀਆਂ ਹੱਥ ਨਾਲ ਖਣਕਾ ਦਿੱਤੀਆਂ।

ਇੰਨੇ ਬਚਨ ਨੇ ਆ ਕੇ ਉਹਨੂੰ ਗਿੱਚੀ ਤੋਂ ਏਨੀ ਜ਼ੋਰ ਨਾਲ ਘੁੱਟਿਆ ਕਿ ਮੌਰਾਂ ਵਿੱਚ ਵਲ ਪੈ ਗਿਆ। ਹੁਜਕਾ ਮਾਰ ਕੇ ਧਰਤੀ ਤੇ ਸਿੱਟ ਦਿੱਤਾ, 'ਸਾਲਿਆ ਨਿੱਤ ਈ ਮਾਂ ਘਢੌਣ ਨੂੰ ਪੱਠੇ ਵੱਢ ਲਿਔਨਾ, ਛਾਬਾ ਪੈਸਿਆਂ ਦਾ ਲੈ ਕੇ ਅਜੇ ਪਿਉ ਆਲਾ ਖੇਤ ਸਮਝੀ ਬੈਠਾਂ'। ਹੇਠਾਂ ਡਿੱਗੇ ਪਏ ਦੇ ਪੈਰ ਨਾਲ ਠੁੱਡਾ ਮਾਰਿਆ।

ਸੁਆਤ ਵਿੱਚ ਬਹਿ ਕੇ, ਚਰਖਾ ਕੱਤਦੀ ਹੋਈ ਨਸੀਬੋ ਵਿੱਚੇ ਹੀ ਪੂਣੀ ਛੱਡ ਕੇ, ਏਧਰ ਭੱਜ ਆਈ, 'ਬਾਉੜੀ ਵੇ ਰੱਬਾ' ਦੂਜਾ ਠੁੱਡਾ ਮਾਰਨ ਲਈ ਬਚਨ ਨੇ ਧਰਤੀ ਤੋਂ ਪੈਰ ਚੁੱਕਿਆ ਤਾਂ ਉਹਦੀ ਹਿੱਕ ਵਿੱਚ ਧੱਫਾ ਮਾਰ ਕੇ ਪਾਸੇ ਕਰ ਦਿੱਤਾ। ਉਹ ਡਿੱਗਦਾ ਹੋਇਆ ਮਸਾਂ ਹੀ ਸੰਭਲ ਸਕਿਆ। ਸਾਰੀ ਧਰਤੀ ਕੇਰਾਂ ਤਾਂ ਹਲਦੀ ਰੰਗੀ ਦਿੱਖਣ ਲੱਗ ਪਈ। ਅੱਗੇ ਵੱਧ ਕੇ ਕੋਲ ਹੋਣ ਦੀ ਦਲੇਰੀ ਨਹੀਂ ਬਣੀ।

ਪੀੜ ਨਾਲ ਕੱਠੇ ਹੋਏ ਬਲੌਰੇ ਨੂੰ ਛਾਤੀ ਨਾਲ ਘੁੱਟ ਕੇ, ਉਹਦੇ ਮੱਥੇ ਵਿੱਚ ਫੂਕਾਂ ਮਾਰ ਕੇ ਬੋਲੀ, 'ਏਨੀ ਸਿੰਗ ਤੇ ਮਿੱਟੀ ਨੀ ਚੱਕੀ ਦੀ ਸਾਊ, ਟੋਟਣ ਚ ਮੁੱਕੀ ਮਾਰ ਕੇ ਜੀਬ ਤਾਲੂਏ ਨਾਲ ਲਾਦੂੰ, ਖਾਖਾਂ ਪਾੜਦੂੰ ਖਾਖਾਂ, ਜੇ ਮੇਰੇ ਲਾਲ ਦੀ ਛਾਂ ਵੀ ਮਿੱਧੀ, ਰੱਬ ਦੇ ਦਿੱਤੇ ਤੇ ਏਨਾ ਹੰਕਾਰ ਨੀ ਕਰੀਦਾ, ਨਿਮਕੇ ਰਈ-ਦੈ..'।

ਹਿੱਕ ਵਿੱਚ ਜ਼ੋਰ ਨਾਲ ਧੱਫਾ ਵੱਜਣ ਕਰਕੇ ਬਚਨ ਦਾ ਅੰਦਰ ਹਿੱਲ ਗਿਆ। ਪਲਚ ਗਿਆ ਤੇ ਖੰਗ ਨੂੰ ਸਾਹ ਰੋਕ ਕੇ ਠੱਲ੍ਹਦਾ ਹੋਇਆ, 'ਕੈ ਦਿਨ-ਹੋ-ਗੇ ਚੋਰੀ ਬਰਸੀਮ ਵੱਢੀ ਜਾਂਦੇ ਨੂੰ, ਅੱਜ ਡਿੱਕੇ ਚੜ੍ਹਿਆ' ਹੱਥ ਵਿੱਚ ਫੜ੍ਹੀ ਪੱਲੀ ਸੀਰੀ ਮੂਹਰੇ ਸੁੱਟ ਦਿੱਤੀ, 'ਖੁਰਲੀਆਂ ਸੁੰਬਰ ਕੇ ਲੈ ਜਾ ਓਏ ?'

ਸੀਰੀ ਨੇ 'ਆ ਦੇਖੀ ਨਾ ਤਾਅ' ਮੱਝਾਂ ਦੀਆਂ ਖੁਰਲੀਆਂ ਵਿੱਚ ਪਏ ਰਲੇ-

44 / 106
Previous
Next