Back ArrowLogo
Info
Profile

ਰਲਾਏ ਸਾਰੇ ਪੱਠੇ ਹੂੰਝ ਕੇ ਪੱਲੀ ਵਿੱਚ ਪਾ ਕੇ ਬੰਨ੍ਹ ਲਏ। ਤੇ ਪੰਡ ਨੂੰ ਸਿਰ ਤੇ ਧਰ ਕੇ ਬੂਹੇ ਵੱਲ ਮੂੰਹ ਕਰਕੇ ਖੜ ਗਿਆ। ਕੱਟਰੂ ਰੰਡਿਆ। ਬਲੌਰੇ ਨੇ ਅੱਖਾਂ ਵਿੱਚੋਂ ਤਿਮਕਾ ਵੀ ਨਹੀਂ ਸੁੱਟਿਆ ਤੇ ਕੌੜ ਕੇ ਵੇਖੀ ਗਿਆ। ਉਹਦੇ ਸੁਭਾਅ ਦਾ ਗੋਝ ਕਿਸੇ ਨੂੰ ਸਮਝ ਨਹੀਂ ਸੀ ਪਿਆ। ਧਰਤੀ ਤੋਂ ਘਰੂੰਢ ਮਾਰ ਕੇ ਮਿੱਟੀ ਨਾਲ ਹੱਥਾਂ ਦੀਆਂ ਮੁੱਠੀਆਂ ਭਰ ਲਈਆਂ। '

ਏਦੂੰ ਮੁੜ ਕੇ ਜੇ ਫੇਰ ਆਹ ਇੱਲਤ ਕੀਤੀ ਨਾ, ਮੱਝ ਦੇ ਰੱਸੇ ਨਾਲ ਨੂੜ ਕੇ, ਕੀੜਿਆਂ ਦੇ ਭੌਣ ਤੇ ਬਹਾ-ਦੂ-ਹੂੰ' ਪਾਣੀ ਦੀ ਬਾਲਟੀ ਨੂੰ ਲੱਤ ਮਾਰ ਕੇ ਡੋਲ੍ਹ ਦਿੱਤਾ ਤੇ ਚਲਾ ਗਿਆ। ਉਹਦੇ ਪਿੱਛੇ ਹੀ ਸਿਰ ਤੇ ਪੰਡ ਰੱਖ ਕੇ ਸੀਰੀ ਚੱਲ ਪਿਆ। ਡੱਬੀ ਮੰਹਿ ਨੇ ਤੜਾਫਾ ਮਾਰ ਕੇ ਕਿੱਲਾ ਪਟਾ ਲਿਆ ਤੇ ਭੱਜ ਕੇ ਸੀਰੀ ਵੱਲ ਗਈ, ਪਰ ਨਸੀਬੋ ਨੇ ਅੱਗਾ ਵਲ ਕੇ ਬੂਹਾ ਬੰਦ ਕਰ ਲਿਆ। ਤਖਤਿਆਂ ਨਾਲ ਪਿੱਠ ਲਗਾ ਕੇ ਰੋਣ ਲੱਗੀ।

ਅਜੈਵ ਤੂੜੀ ਵਾਲੇ ਕੁੱਪ ਕੋਲ ਖੜਾ ਸਭ ਕੁੱਝ ਨਿਰਖ਼ੀ ਗਿਆ। ਜੇਰਾ ਨਹੀਂ ਸੀ ਪਿਆ ਕਿ ਅੱਗੇ ਹੋ ਕੇ ਬਚਨ ਦਾ ਹੱਥ ਰੋਕ ਲਵੇ। ਉਹਦੇ ਵੱਲ ਵੇਖ ਕੇ ਨਸੀਬੋ ਨੇ ਪੱਟਾਂ ਤੇ ਦੋ-ਹੱਥੜੀ ਮਾਰੀ, 'ਵੇ ਤੇਰਾ ਲਹੂ ਨੀ ਖੌਲਿਆ, ਆਹ ਕੁੱਤ-ਖੋਹ ਹੁੰਦੀ ਵੇਖ ਕੇ, ਸ਼ਰੀਕ ਚੁੱਲੇ ਲੱਤ ਚਾਕੇ ਮੂਤ ਗਿਆ'। ਦੋਵੇਂ ਹੱਥਾਂ ਦੇ ਪੱਠੇ ਪੰਜਿਆਂ ਨੂੰ ਅਕੜਾ ਕੇ ਆਪਣੀ ਛਾਤੀ ਕੋਲ ਲਿਆ ਕੇ ਰੋਕ ਲਿਆ, ਡਰ ਸੀ ਕਿਤੇ ਤੈਸ਼ ਵਿੱਚ ਆ ਕੇ ਆਪਣੇ ਖਸਮ ਦੀ ਬੇ-ਹਯਾਈ ਨਾ ਕਰ ਬੈਠੇ।

'ਨਾ ਜਾਵੇ ਓਨ੍ਹਾਂ ਦੇ ਖੇਤ... ਜੂਏ ਕਰਕੇ ਚਾਰ ਘੁੰਮਾਂ ਪੈਲੀ ਗਹਿਣੇ ਪੈ ਗਈ ਸੀ। ਉਹ ਦਾਰੂ ਪੀ ਕੇ ਗਾਉਣ ਗਾਉਂਦਾ ਹੁੰਦਾ ਸੀ, 'ਪੁੱਤ ਜੱਟਾਂ ਦੇ ਬਲੌਂਦੇ ਬੱਕਰੇ..ਬੁਰਰ" ਲਲਕਾਰਾ ਮਾਰ ਕੇ ਕੰਨਾਂ ਵਿੱਚ ਟਾਟ ਪਾਉਂਦਾ, 'ਚਿੱਟ ਚਾਦਰੇ ਜ਼ਮੀਨਾ ਗਹਿਣੇ ਬੀ ਜ਼ਮੀਨਾਂ ਗਹਿਣੇ' ਛੇਤੀ ਹੀ ਬਲੌਰੇ ਨੂੰ ਜ਼ਮੀਨਾਂ ਗਹਿਣੇ ਦਾ ਅਰਥ ਸਮਝ ਆ ਗਿਆ, ਪਰ ਉਦੋਂ ਤੱਕ ਗਹਿਣੇ ਪਈ, ਜ਼ਮੀਨ ਬੈ ਹੋ ਗਈ ਸੀ।

ਨਸੀਬੋ ਨੇ ਦੋਵੇਂ ਹੱਥਾਂ ਵਿੱਚ ਪਾਈਆਂ ਵੰਗਾਂ ਮੱਥੇ ਵਿੱਚ ਮਾਰ ਕੇ ਭੰਨ੍ਹ ਦਿੱਤੀਆਂ। ਜਿਵੇਂ ਲਿਖੇ ਲੇਖ ਪਿੱਟੇ, 'ਓਨ੍ਹਾਂ ਦੇ ਖੇਤ' ਲੱਗੀ ਹੋਈ ਅਵਾਜ਼ ਨਾਲ ਏਨੇ ਜ਼ੋਰ ਨਾਲ ਕਿਹਾ ਕਿ ਪੈਰਾਂ ਵਿੱਚਲੀ ਧਰਤੀ ਨੂੰ ਹੰਦਾਲੀ ਆ ਗਈ, 'ਓਨ੍ਹਾਂ ਦੇ ਖੇਤ ਕਦੇ ਹੋ-ਗੇ' ਜਦੋਂ ਅਜੈਬ ਨੀਵੀਂ ਪਾ ਕੇ ਬੌਂਦਲ ਕੇ ਖੜ੍ਹ ਗਿਆ ਤਾਂ ਉਹ ਸਮਝ ਗਈ, 'ਤੀਮੀਂ ਨਾਲ ਬਿੰਦ ਵੱਧ ਪੈ ਕੇ, ਜਮਾਕ ਜੰਮਿਆਂ ਕਾਈ ਮਰਦ ਨੀ ਬਣ ਜਾਂਦਾ, ਕਿਸੇ ਦੀ ਪੀੜ ਆਵਦੇ ਪਿੰਡੇ ਤੇ ਜਰਨੀ ਪੈਂਦੀ ਐਂ"।

ਤੂੜੀ ਦਾ ਨਾੜ ਕੰਨ ਵਿੱਚ ਫੇਰਦੇ ਹੋਇਆਂ, ਅਜੈਵ ਨੇ ਪੂਰੇ ਤਿੜਆਟ ਨਾਲ ਗੱਲ ਤੋਰੀ, 'ਮਖਿਆ ਜੇ ਆਪਾਂ ਕਿੱਲਾ ਬੈ ਧਰ ਕੇ ਗਹਿਣੇ ਪਈ ਚਾਰੇ ਘੁੰਮਾਂ ਪੈਲੀ ਨਾ ਛੁਡਾ ਲੀਗੇ, ਕੀ ਆਨੀ ਆਂ'।

ਜਦੋਂ ਉਹਦੇ ਵੱਲ ਕੁਲਜੀ ਜਾਂਦੀ ਨੇ ਮੂੰਹ ਵਿੱਚੋਂ 'ਕੁਲੱਛਣਿਆਂ' ਕਿਹਾ ਤਾਂ ਉਹਦੇ ਕੋਲ ਅਜੈਵ ਦੀ ਖੜਣ ਦੀ ਦਲੇਰੀ ਨਹੀਂ ਪਈ। ਤੇ ਸਿਰ ਵਿੱਚ ਮੁੱਕੀ ਮਾਰ ਕੇ

45 / 106
Previous
Next