Back ArrowLogo
Info
Profile

ਫੜਵੇਜ਼ੀ

ਦੀਸਾਂ ਵੀ ਹੁਣ ਖੇਤ ਰੋਟੀ ਲੈ ਕੇ ਨਹੀਂ ਸੀ ਗਈ। ਘੀਚਰ ਕੱਸੀ ਦੇ ਪੁਲ ਦੀ ਥਾਂ ਰੱਖੇ, ਵਣ ਦੇ ਸਿਉਂਕ ਖਾਧੇ ਵੱਡੇ ਸ਼ਤੀਰ ਕੋਲ ਖੜਿਆ, ਉਹਦੀ ਝਾਕ ਵਿੱਚ ਹੀ ਰਹਿੰਦਾ। ਹੱਥ ਵਿੱਚ ਫੜ੍ਹੀ ਖੁੰਢੀ ਗੰਡਾਸੀ ਨਾਲ ਖਤਾਨਾਂ ਵਿੱਚ ਖੜ੍ਹੀ ਖੜ-ਸ਼ੁਕ ਕਿੱਕਰ ਦੇ ਮੁਰਚੇ ਵੱਢੀ ਜਾਂਦਾ।

ਕਦੇ ਗੰਡਾਸੀ ਦੇ ਦਸਤੇ ਵਿੱਚ ਦੀਸਾਂ ਲਈ ਖਰੀਦ ਕੇ ਲਿਆਦੀਆਂ ਕੱਚ ਦੀਆਂ ਵੰਗਾਂ ਨੂੰ ਪਾ ਕੇ ਹਿਲਾਈ ਜਾਂਦਾ। ਇਨ੍ਹਾਂ ਦੀ ਹੁੰਦੀ ਛਣਕਾਰ ਨੂੰ ਕੰਨਾਂ ਦੀ ਟੇਕ ਲਗਾ ਕੇ ਸੁਣਦਾ। ਕਿਸੇ ਤੀਵੀਂ ਵਿੱਚੋਂ ਦੀਸਾਂ ਦਾ ਭੁਲੇਖਾ ਪੈਂਦਾ ਤਾਂ ਉਹਨੂੰ ਬਲਾਉਣ ਦਾ ਹੀਆ ਕਰਦਾ।

'ਆ ਤੇ ਜਵਾਂ ਈ ਉਹੀ ਤੋਰ ਤੁਰ ਦੀ ਐ' ਉਹਦੀ ਹਿੱਕ ਵਿੱਚ ਖਾਰ ਪੈਣ ਲੱਗ ਪੈਂਦੀ। ਜਿਵੇਂ ਪਰਨਾਲੇ ਦੀ ਧਾਰ ਹੇਠਾਂ ਪੋਚੇ ਦਾ ਡਲਾ ਖੁਰਦਾ ਹੈ।

ਇੰਨੇ ਉਹਨੂੰ ਦੀਸਾਂ ਖੇਤ ਵਿੱਚੋਂ ਚਿੱਬੜ ਤੋੜ ਕੇ ਘਰ ਨੂੰ ਲਈ ਆਉਂਦੀ ਟੱਕਰ ਪਈ। ਤੂਤ ਦੀ ਖੁੰਗੀ ਨੂੰ ਕੁਰੇਦ-ਕੁਰੇਦ ਕੇ ਬਣਾਏ ਤੀਵਤ ਨੂੰ, ਕਾਲੀ ਡੋਰੀ ਨਾਲ ਪਰੋ ਕੇ ਗਲ ਵਿੱਚ ਪਾਇਆ ਸੀ । ਜੁੱਤੀ ਲਾਹ ਕੇ, ਵਿੱਚੋਂ ਭੱਖੜੇ ਦਾ ਕੰਢਾ ਕੱਢਦੀ ਹੋਈ ਬੋਲੀ, 'ਊਤਾ ਜਿਆ, ਏਥੇ ਈ ਡੁੰਨ ਬਣ ਕੇ ਖੜੋਤਾ ਰਹਿਨਾ, ਪਾਸ਼ੋ ਕੇ ਗੌਣ ਤੇ ਆਜਿਆ ਕਰੀਂ"।

'ਹੁਣ ਨੀ ਓਵੇਂ ਤੇਰੇ ਮੱਥੇ ਲੱਗਣ ਜੋਗਾ' ਤੇ ਫੇਰ ਉਹ ਗੰਡਾਸੀ ਦੀ ਧਾਰ ਤੇ ਚੂੰਡੀ ਭਰ ਕੇ ਫੇਰੀ ਗਿਆ।

'ਨਿਗ੍ਹਾ ਮੂਹਰੇ ਤੇ ਰਹਿ ਜੇ ਉਵੇਂ ਮੱਥੇ ਲੱਗਣ ਜੋਗਾ-ਨੀ' ਉਹ ਪੱਬਾਂ ਨਾਲ ਮਿੱਟੀ ਪੁੱਟ ਕੇ, ਗਿੱਠ-ਗਿੱਠ ਪਿੱਛੇ ਸੁੱਟਦੀ ਹੋਈ, ਅੱਗੇ ਤੁਰ ਗਈ। ਉਹ ਗੰਡਾਸੀ ਨਾਲ ਉਹਦੀ ਪੈੜ੍ਹ ਤੇ ਜ਼ੋਰ-ਜ਼ੋਰ ਨਾਲ ਵਾਰ ਕਰਨ ਲੱਗ ਪਿਆ।

*** *** ***

ਬਰਾਂਡੇ ਵਿੱਚ ਬਹਿ ਕੇ ਸ਼ਗਨਾਂ ਦੇ ਗੀਤ ਗਾਈ ਜਾਂਦੀਆਂ ਬੁੜੀਆਂ ਦੀ ਅਵਾਜ਼ ਵਿੱਚੋਂ, ਜਦ ਪਾਸ਼ੋ ਨੇ ਆਪਣੀ ਸਹੇਲੀ ਦੀਸਾਂ ਦੀ ਅਵਾਜ਼ ਸੁਣੀ ਤਾਂ ਉਹ ਦੁਬਾਰੇ ਵਿੱਚੋਂ ਬਾਹਰ ਆ ਕੇ, ਬਨੇਰੇ ਤੋਂ ਲੰਮੀ ਧੌਣ ਕਰਕੇ ਉਹਨੂੰ ਭਾਲਣ ਲੱਗੀ। ਜੇ ਕਿਤੇ ਅੱਖ ਮਿਲ ਜਾਵੇ ਤਾਂ ਸੈਨਤ ਨਾਲ ਉਹਨੂੰ ਉੱਤੇ ਹੀ ਬੁਲਾ ਲਵੇ। ਨਹੁੰ ਨਾਲ ਬਨੇਰੇ ਦੀ ਵਿਰਲ ਵਿੱਚੋਂ ਗਾਰੇ ਦੀ ਰੋੜ੍ਹੀ ਪੱਟ ਕੇ ਦੀਸਾਂ ਦੇ ਸਿਰ ਵਿੱਚ ਟਿਕਾ ਕੇ ਮਾਰੀ, ਜੋ ਮੂਰਤੀ ਨਾਲ, ਬੋਲ ਰਲਾ ਕੇ ਗੀਤ ਗਾਈ ਜਾਂਦੀ ਸੀ । ਦੀਸਾਂ ਨੇ ਆਪਣੇ ਸਿਰ ਵਿੱਚ ਹੱਥ ਫੇਰ ਕੇ ਅਕਾਸ਼ ਵੱਲ ਵੇਖਿਆ ਤਾਂ ਬਨੇਰੇ ਤੇ ਹੱਥ ਵਿੱਚ ਸੀਖ ਬਾਲ ਕੇ ਖੜ੍ਹੀ ਪਾਸ਼ੋ ਦਿਸ ਪਈ।

ਛੇਤੀ ਨਾਲ ਗਾਉਣ ਪੂਰਾ ਕਰਕੇ ਉਹ ਚੁਬਾਰੇ ਵਿੱਚ ਆ ਗਈ। ਪਾਸ਼ੋ ਨੇ ਬਾਹੋਂ ਫੜ੍ਹ ਕੇ ਉਹਨੂੰ ਪਲੰਘ ਤੇ ਸਿੱਟ ਲਿਆ ਤੇ ਫੇਰ ਤਖ਼ਤਿਆਂ ਦੀ ਅਰਲ ਜੜ ਕੇ,

49 / 106
Previous
Next