Back ArrowLogo
Info
Profile

ਗਿੱਚੀ ਤੋਂ ਜਾ ਫੜ੍ਹ-ਲੇ' ਇੱਕ ਹੱਥ ਨਾਲ ਆਪਣੀ ਧੌਣ ਵੀ ਫੜ੍ਹ ਲਈ, 'ਜੀਹਦੇ ਘਰੇ ਰਹੀਏ ਉਹਦਾ ਮਾੜਾ ਨ੍ਹੀ ਤਕਾਈ ਦਾ' ਅਕਾਸ਼ ਵੱਲ ਵੇਖਿਆ ਤੇ ਫੇਰ ਮੜ੍ਹੀ ਤੇ ਬੁੜੀਆਂ ਨੂੰ ਲੱਸੀ ਪਾਉਂਦਾ ਵੇਖ ਕੇ ਚੇੜ੍ਹ ਮੰਨ ਗਿਆ, 'ਏਹ ਕੋਈ ਰੱਬ ਦੀ ਭਲਮਾਣਸੀ ਨੀ, ਬੰਦੇ ਦੇ ਹੱਡਾਂ, ਲਹੂ-ਮਾਸ ਵਿੱਚ ਰਹਿ ਕੇ ਵੀ ਕੰਮ ਨੀ ਆਉਂਦਾ, ਏਹ ਲਹੂ ਪੀ ਕੇ ਨੀ ਵਫ਼ਾ ਕਰਦਾ, ਲੂਣ ਖਾ ਕੇ ਬੰਦਾ ਸਵਾਹ ਕੰਮ ਆਵੂ’।

ਕੁੱਜੇ ਤੇ ਡੰਡਾ ਮਾਰ ਕੇ ਉਹਦੀ ਪੈਂਦੀ ਟੁਣਕਾਰ ਸੁਣੀ।

'ਤੇ ਹੋਰ ਸੁਣ, ਸਗੋਂ ਲੂਤੀਆਂ ਲਾਉਂਦਾ ਮੈਨੂੰ, 'ਉਨ੍ਹੇ ਐ ਕਰਤਾ, ਤੂੰ ਅਏਂ ਕਰਦੇ, ਜੇ ਓਨੂੰ ਕੁਛ ਨਾ ਕਰਿਆ ਫੇਰ ਕਿਸੇ ਨੂੰ ਮੂੰਹ ਵਿਖੌਣ ਜੋਗਾ ਨੀ ਰਹਿਣਾ' ਉਹਨੇ ਮਨ ਦੀ ਸੁਣੀ ਗੱਲ ਕੀਤੀ। ਉੱਖਲੀ ਵਿੱਚ ਗੱਡੀ ਦਾ ਪਹੀਆ ਜ਼ੋਰ ਨਾਲ ਵੱਜਣ ਕਰਕੇ ਕੁੱਜਾ ਦੋ ਉਂਗਲਾਂ ਬੁੱੜਕ ਕੇ ਫੱਟਿਆਂ ਤੇ ਵੱਜਿਆ। ਉਹਨੂੰ ਲੱਗਿਆ, ਕੁੱਜੇ ਨੇ ਹੁੰਗਾਰਾ ਭਰਿਆ ਤੇ ਫੇਰ ਗੱਲ ਕੀਤੀ, 'ਹਾ..ਹੋ, ਜੇ ਬੰਦਾ ਆਵਦੇ ਡਮਾਕ ਤੋਂ ਕੰਮ ਨਾ ਲਵੇ, ਏਹ ਤਾਂ ਬਾਈ ਫੇਰ ਸਾਰਿਆਂ ਨੂੰ ਚੁਵਾਤੀ ਲਾ ਕੇ ਆਪਸ ਵਿੱਚ ਲੜਾ ਕੇ ਮਰਵਾ ਦੇ'।

ਵਹਿੜਕੇ ਦੀ ਬੰਨ੍ਹ ਉੱਤੇ ਰੱਸਾ ਖਿੱਚ ਕੇ, ਵੱਡੇ ਰਾਹ ਤੋਂ ਗੱਡੀ ਟੱਕ ਵੱਲ ਮੋੜ ਲਈ। ਉਹਦੇ ਗਲ ਵਿੱਚ ਪਾਈ ਟੱਲੀ ਦੀ ਟੁਣਕਾਰ ਵਿੱਚ ਵੀ ਕੋਈ ਲਲਕਾਰ ਲੁੱਕੀ ਪਈ ਸੀ।

'ਸਾਰੀ ਕਵੱਸਤੀ ਪਾਈ ਐਸੇ ਰੱਬ ਨੇ ਐਂ, ਰਿਜਕ ਵੰਡਣ ਵੇਲੇ ਤੇਰ-ਮੇਰ ਕਰ ਗਿਐ, ਜਿੰਨੇ ਵੀ ਜੱਬ ਐ ਸਾਰੇ ਇਹਦੇ ਈ ਪਾਏ ਵਏ ਐ, ਢਾਕਾਂ ਤੇ ਹੱਥ ਧਰ ਕੇ ਕੱਲਾ ਤਮਾਸ਼ਾ ਈ ਵਿੰਹਦਾ ਕਰਦਾ ਕੁੱਛ ਨੀ, ਨਾਲੇ ਜੇੜ੍ਹੀ ਸ਼ੈਅ ਦਾ ਜਿਉਂਦੇ ਜੀਅ ਕੋਈ ਫ਼ੈਦਾ ਨੀ ਉਹ ਹੋਈ ਵੀ ਨਾ ਹੋਇਆਂ ਅਰਗੀ ਐ, ਵੈਸੇ ਸੱਚ ਆਖਾਂ ਤਾਂ, ਜਿਨ੍ਹਾਂ ਨੇ ਮਨ ਮਾਰ ਕੇ ਜੱਗ ਜਿੱਤਿਆ, ਓਵੀ ਹੁਣ ਪਿੱਛੋਂ ਆ ਕੇ ਪਛਤਾਈ ਜਾਂਦੇ ਐ।

ਫੇਰ ਉਹ ਪੱਠੇ ਵੱਢਣ ਲੱਗ ਪਿਆ।

ਪੱਠਿਆਂ ਨਾਲ ਗੱਡੀ ਭਰ ਕੇ, ਉਹਨੇ ਵਹਿੜਕੇ ਨੂੰ ਗੱਡੀ ਦੇ ਬੰਬ ਨਾਲੋਂ ਖੋਲ੍ਹਿਆ ਤਾਂ ਉਹ ਤੜ੍ਹਾਫੇ ਮਾਰਨ ਲੱਗਿਆ। ਗੱਡੀ ਦੇ ਜੂਲ੍ਹੇ ਵਿੱਚ ਕੰਨ੍ਹਾ ਦੇਣ ਤੋਂ ਇਨਕਾਰੀ ਹੋ ਗਿਆ। ਰੱਸਾ ਟੁੱਟ ਗਿਆ ਤੇ ਵਹਿੜਕਾ ਭੱਜ ਕੇ ਪਿੰਡ ਨੂੰ ਆ ਗਿਆ। ਜਦੋਂ ਸੂਏ ਦੀ ਪੱਟੜੀ ਤੇ, ਬੋਹੜ ਕੋਲ ਬੈਠੇ ਬੰਦਿਆਂ ਨੇ ਇਹਨੂੰ ਘੇਰ ਕੇ ਫੜ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖੜਾ-ਖੜੋਤਾ ਈ ਚਾਰ-ਗਜ਼ ਚੌੜੇ ਸੂਏ ਨੂੰ ਛਾਲ ਮਾਰ ਕੇ ਲੰਘ ਗਿਆ।

ਬਲੌਰਾ ਉਹਦੀ ਛਾਲ ਵੇਖ ਕੇ ਅਸ਼-ਅਸ਼ ਕਰ ਉੱਠਿਆ।

ਸੂਬੇ ਦੇ ਪਰਲੇ ਪਾਰ ਖੜ੍ਹੇ ਬੰਦਿਆਂ ਨੇ ਜਦੋਂ ਅੱਗਾ ਵਲ ਕੇ ਘੇਰਾ ਪਾ ਲਿਆ ਤਾਂ ਵਹਿੜਕੇ ਨੇ ਅਗਲੇ ਦੋਵੇਂ ਪੌੜ੍ਹ ਓਨ੍ਹਾਂ ਦੇ ਸਿਰ ਜਿੰਨੇ ਉੱਚੇ ਚੱਕ ਕੇ, ਐਸੀ ਬੜ੍ਹਕ

55 / 106
Previous
Next