Back ArrowLogo
Info
Profile

ਮਾਰੀ, ਕਿ ਸਾਰੇ ਪੱਗਾਂ ਬੋਚਦੇ ਹੋਏ 'ਮਾਰਤੇ ਓਏ' ਦੀ ਚੀਖ਼ ਮਾਰ ਕੇ, ਜਿੱਥੇ ਵੀ ਲੁਕਣ ਲਈ ਥਾਂ ਮਿਲੀ, ਉੱਥੇ ਈ ਭੱਜ ਕੇ ਛਹਿ ਗਏ । ਕੌੜ੍ਹਾ ਜਿਹਾ ਪਿੱਛੇ ਵੇਖ ਕੇ ਵਹਿੜਕਾ ਪੂਰੀ ਗੜਸ ਨਾਲ ਧੌਣ ਮੇਲਦਾ ਹੋਇਆ ਸਾਹਮਣੀ ਗਲੀ ਭੱਜ ਗਿਆ। ਕਿਸੇ ਵਿੱਚ ਦਲੇਰੀ ਨਹੀਂ ਪਈ ਕਿ ਨੱਥ ਦੀਆਂ ਤਲਾਵਾਂ ਫੜ੍ਹ ਲਏ। ਅੱਗੋਂ ਆਉਂਦੇ ਲੋਕਾਂ ਨੇ ਰਾਹ ਬਦਲ ਲਏ ਜਾਂ ਫੇਰ ਕੰਧਾਂ ਤੇ ਚੜ੍ਹ ਗਏ। ਚਾਦਰੇ ਦੇ ਦੋਵੇਂ ਲੜ੍ਹ ਫੜ੍ਹ ਕੇ, ਕਾਹਲੇ ਪੈਰੀਂ ਤੁਰੇ ਆਉਂਦੇ ਬਲੌਰੇ ਨੂੰ ਬਾਬੇ ਆਸੇ ਦੀ ਸੁਣਾਈ ਕਥਾ ਚੇਤੇ ਕਰਕੇ, ਇਉਂ ਜਾਪਿਆ, ਜਿਵੇਂ ਉਹਨੇ ਵੀ ਅੱਜ ਅਸਵਮੇਧ ਜੱਗ ਵਿੱਚ ਘੋੜੇ ਦੀ ਥਾਂਵੇਂ ਵਹਿੜਕਾ ਛੱਡਿਆ ਹੋਵੇ, ਤੇ ਕਿਸੇ ਵਿੱਚ ਉਹਨੂੰ ਫੜ੍ਹਣ ਦੀ ਜੁਅਰਤ ਨਾ ਹੋਵੇ।

ਸਾਰੇ ਪਿੰਡ ਦਾ ਗੇੜਾ ਕੱਢ ਕੇ ਵਹਿੜਕਾ ਬਚਨ ਕੇ ਬੂਹੇ ਅੱਗੇ ਜਾ ਕੇ ਖੜ੍ਹ ਗਿਆ ਤੇ ਪਿਛਲੇ ਪੈਰ ਦੇ ਖੁਰ ਨਾਲ ਮਿੱਟੀ ਦਾ ਗੁਬਾਰ ਉਡਾਉਣ ਲੱਗ ਪਿਆ। ਜੰਗਲੇ ਵਿੱਚ ਦੀ ਬਚਨ ਨੇ ਡਲਾ ਮਾਰ ਕੇ ਵਹਿੜਕੇ ਨੂੰ ਲਲਕਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਧੁਰਲੀ ਲੈ ਕੇ ਉਹਦੇ ਵੱਲ ਗਿਆ ਤੇ ਜੰਗਲੇ ਦੇ ਸਰੀਏ ਨਾਲ ਢੁੱਡ ਲਾਉਣ ਲੱਗ ਪਿਆ। ਬਚਨ ਨੇ ਤਖ਼ਤੇ ਭੇੜ੍ਹ ਲਏ।

ਬਲੌਰੇ ਨੇ ਚਾਅ ਨਾਲ ਵਹਿੜਕੇ ਦੀਆਂ ਅੱਖਾਂ ਵਿੱਚ ਤਿੱਖਾ ਵੇਖਿਆ ਤਾਂ ਉਹ ਕੋਲ਼ ਆ ਕੇ ਉਹਦਾ ਖੱਬਾ ਹੱਥ ਚੱਟਣ ਲੱਗ ਪਿਆ। ਨਾਸਾਂ ਤੇ ਥਾਪੀ ਦਿੱਤੀ ਤੇ ਟੁੰਡੇ ਹੱਥ ਨਾਲ ਰੱਸਾ ਚੁੱਕ ਕੇ ਮੋਢੇ ਤੇ ਰੱਖ ਲਿਆ। ਤਲਾਵਾਂ ਫੜ੍ਹ ਕੇ ਉਹ ਆਪਣੀ ਹੇਠੀ ਨਹੀਂ ਸੀ ਕਰਨਾ ਚਾਹੁੰਦਾ, 'ਚੱਲੀਏ ਹੁਣ ਫੇਰ, ਹੈ ਨਈਂ ਕੋਈ ਮੇਚਦਾ ਬੰਦਾ' ਨਾਲ ਤੋਰ ਕੇ ਖੇਤ ਵੱਲ ਚੱਲ ਪਿਆ।

ਖੂਹ ਕੋਲ ਆ ਕੇ ਵਹਿੜਕੇ ਨੇ ਜਦ ਫੇਰ ਬੜ੍ਹਕ ਮਾਰੀ ਤਾਂ ਹਲਾਂ ਤੇ ਬੈਠੇ ਕੱਬੇ ਬੰਦੇ ਵੀ ਹੱਥਾਂ-ਪੈਰਾਂ ਵਿੱਚ ਆ ਗਏ। ਇਹ ਵੇਖ ਕੇ ਬਲੌਰੇ ਦਾ ਹੱਥ ਮੱਲੋ-ਜ਼ੋਰੀ ਮੁੱਛ ਤੇ ਰੱਖਿਆ ਗਿਆ।

ਪੱਠਿਆਂ ਨਾਲ ਭਰੀ ਗੱਡੀ ਲੈ ਕੇ ਜਦੋਂ ਉਹ ਘਰ ਦੇ ਵਿਹੜੇ ਵਿੱਚ ਵੜ੍ਹਿਆ। ਤਾਂ ਖੰਗਰ ਇੱਟ ਨਾਲ ਮੰਜੇ ਦੇ ਪਾਵਿਆਂ ਵਿੱਚ ਪੱਚਰ ਲਾਉਂਦਾ ਹੋਇਆ, ਅੰਗਰੇਜ਼ ਛਰਾਟੇ ਦੇ ਮੀਂਹ ਵਾਂਗ ਵਰ੍ਹ ਪਿਆ, 'ਚਵਲ ਮੂਹਰੇ ਖਾਣ ਨੂੰ ਭਲਾਂ ਦੀ ਛਾਬਾ ਰੱਖਦਾਂ-ਗੇ, ਕੋਈ ਨੰਨਾ ਨੀ, ਲੱਸੀ ਦਾ ਡੱਟਿਆ ਮੱਘਾ ਪੀ-ਜੂ'।

ਬਲੌਰਾ ਵਹਿੜਕੇ ਨੂੰ ਹਿੱਕਦਾ ਹੋਇਆ, ਪਰੇ ਗੀਹਰੇ ਕੋਲ ਬਣੀ ਖੁਰਲੀ ਵੱਲ ਲੈ ਗਿਆ। ਪਰ ਤੇਹ ਨਾਲ ਭੂਸ਼ਰ ਕੇ ਉਹ ਪਾਣੀ ਦੀ ਖੋਲ੍ਹ ਵੱਲ ਭੱਜ ਪਿਆ। ਮੂਰਤੀ ਆਪਣੇ ਮੁੰਡੇ ਕਿੰਦਰ ਨੂੰ ਮੰਜੇ ਤੇ ਬੈਠਾ ਕੇ ਬੁਰਕੀ ਤੋੜ੍ਹ-ਤੋੜ੍ਹ ਕੇ ਖਵਾਈ ਜਾਂਦੀ ਸੀ। ਫੇਰ ਥੱਲਿਉਂ ਲੱਸੀ ਦਾ ਗਲਾਸ ਚੱਕ ਕੇ, ਦੋ ਘੁੱਟਾਂ ਲੱਸੀ ਪਿਆ ਦਿੱਤੀ। ਉਹਦੇ ਵੱਲ ਵੇਖ ਕੇ ਬਲੌਰੇ ਦੇ ਦਿਲ ਵਿੱਚ ਆਈ, 'ਬੰਦੇ ਨੂੰ ਰੱਬ ਨੇ ਹੱਥ-ਪੈਰ ਦਿੱਤੇ ਐ, ਕਮਾਵੇ ਤੇ ਖਾਵੇ, ਪਰ ਏਨ੍ਹਾ ਨੇ ਤਾਂ ਜਾਣੀ ਏਸ ਲੋਟ ਮੰਗਣਾ ਈ ਸ਼ੁਰੂ ਕਰ-ਤਾ' ਫੇਰ ਤਰਸ ਨਾਲ ਅਕਾਸ਼ ਵੱਲ ਵੇਖਿਆ, 'ਬੰਦਾ ਈ ਜਿਦੋਂ ਹੱਡ-ਹਰਾਮੀ ਹੋ-ਜੇ ਫੇਰ ਰੱਬ ਵੀ

56 / 106
Previous
Next