

ਦੀਆਂ ਝੀਥਾਂ ਵਿੱਚੋਂ ਦੀ ਨਿਕਲ ਪਿਆ।
'ਹੂੰ..।' ਆਪਣੇ ਦੋਵੇਂ ਗਿੱਟੇ ਆਦਤ-ਮੂਜ਼ਬ ਫੜ੍ਹ ਲਏ।
'ਆਵਦੇ ਆਪ ਨੂੰ ਜੇ ਭੁੱਲੀ-ਚੁੱਕੀ ਤੂੰ ਵੀ ਗਾਲ੍ਹ ਕੱਢੇ, ਮੈਥੋਂ ਤਾਂ ਓਵੀ ਨੀ ਜਰੀ ਜਾਂਦੀ, ਮਰਨ ਹੋ ਜਾਂਦੈ ਫੇਰ ਉਹਦਾ ਤਾਂ ਮਾਜਣਾ ਈ ਕੀ, ਮਿੱਟੀ ਦਾ ਬੁੱਕ ਈ ਐ ਨਾ' ਜ਼ੋਰ ਨਾਲ ਬਾਹੀ ਤੇ ਮੁੱਕੀ ਮਾਰੀ, 'ਫੂਕ ਮਾਰ ਕੇ ਉਡਾਦੂੰ, ਸ਼ੁਕਰ ਮਨਾਵੇ ਮੇਰੇ ਹੱਥ ਵਿੱਚ ਰੱਸਾ ਸੀ, ਨਹੀਂ ਤਾਂ ਰੱਸੇ ਦੀ ਥਾਂਏਂ ਅੱਜ ਓਹਦੀ ਧੌਣ ਦਾ ਜਰਾਕਾ ਪੈ ਜਾਂਦਾ...'।
ਨਸੀਬੋ ਆਪਣੇ ਗੁੱਸੇ ਨੂੰ ਗੱਲ ਵਿਗੜ ਦੀ ਵੇਖ ਕੇ, ਘੁੱਟਾਂ-ਬਾਟੀ ਅੰਦਰ ਸੂਤ ਗਈ, ਜਿਵੇਂ ਕੁੱਛ ਹੋਇਆ ਹੀ ਨਹੀਂ, 'ਜਿਦੋਂ-ਓ-ਨੂੰ ਬੋਢਲ ਕੱਟੇ ਜੇ ਨੂੰ ਕੋਈ ਸ਼ਰਮ ਨੀ ਆਈ, ਫੇਰ ਤੈਂ ਕਾਹਤੋਂ ਤੈਸ਼ ਖਾ ਗਿਐਂ, ਉਹਦੀ ਮਾਂ ਅਰਗੀ ਆਂ ਮੈਂ, ਨਾਲੇ ਮੈਨੂੰ ਤਾਂ ਮਾਸੀ ਆਂਹਦਾ ਹੁੰਦਾ, ਮੇਰਾ ਮੁੰਮਾ ਚੁੰਘਿਆ, ਓਨੇ ਪੂਰੇ ਤਿੰਨ ਵਰ੍ਹੇ, ਜਿਦੋਂ ਓਹਦੀ ਮਾਂ ਨੂੰ ਦੁੱਦ ਨਹੀਂ ਸੀਗਾ ਉਤਰਿਆ ਤੂੰ ਸਬਰ ਕਰਿਆ ਕਰ...'।
ਬਲੌਰੇ ਨੇ ਸੱਜੀ ਬਾਂਹ ਦਾ ਹੂਰਾ ਜ਼ੋਰ ਨਾਲ ਆਪਣੇ ਢਿੱਡ ਵਿੱਚ ਮਾਰਿਆ, 'ਬੰਦੇ ਤਾਂ ਅਣਖਾਂ ਨਾਲ ਹੁੰਦੇ ਆ ਬੇਬੇ, ਲਹੂ ਤਾਂ ਕਤੀੜਾਂ 'ਚ ਵੀ ਨਾਲ ਹੁੰਦੇ ਵੇਖਣੇ ਨੂੰ ਸਬਰ ਵੀ ਇੱਕ ਹੱਦ ਤੀਕ ਕਰਿਆ ਈ ਚੰਗਾ ਹੁੰਦੈ, ਓਦੂੰ ਬਾਦ ਤਾਂ ਬੰਦਾ ਬੇ-ਅਣਖ਼ਾ ਈ ਹੁੰਦੇ...' ਉਹਦੀ ਅਵਾਜ਼ ਵਿੱਚ ਏਨਾ ਦਬਕਾ ਸੀ, ਚੌਂਤਰੇ ਤੇ ਬੈਠੀ ਦੀਸਾਂ ਦਾ ਚਿੱਤ ਵੀ ਦਹਿਲ ਗਿਆ।
ਸਵਾਤ ਵਿੱਚ ਪਾਏ ਆਲ੍ਹਣੇ ਵਿੱਚੋਂ ਚਿੜੀ ਵੀ ਉੱਡ ਗਈ। ਇਹ ਵੇਖ ਕੇ ਨਸੀਬੋ ਨੂੰ ਕਿਸੇ ਬਦ-ਸ਼ਗਨੀ ਹੋਣ ਦਾ ਡਰ ਰੜਕ ਗਿਆ, 'ਅਣਖ ਤਾਂ ਪੈਲੀਆਂ ਸੰਗ ਪੁੱਗਦੀ ਐ ਪੁੱਤ, ਐਵੇਂ ਨਾ ਲਹੂ ਮਚਾ, ਗੁੱਸਾ ਢੈਲਾ ਰੱਖਿਆ ਕਰ' ਕੋਲ ਪਈ ਪੀੜ੍ਹੀ ਖਿੱਚ ਕੇ ਉੱਤੇ ਬਹਿ ਗਈ, 'ਬੇ-ਜ਼ਮੀਨੇ ਨੂੰ ਤਾਂ ਆਕੜ ਈ ਗਿਣਦੇ ਆ ਲੋਕ, ਤਕੜੇ ਦੀ ਆਕੜ ਨੂੰ ਅਣਖ' ਫੇਰ ਗੋਢਿਆਂ ਤੇ ਹੱਥ ਰੱਖ ਕੇ ਤੁਰਦੀ ਹੋਈ ਨੇ ਵਿਹੜੇ ਵਿੱਚ ਪਿਆ ਧਾਮਾ ਚੱਕ ਕੇ, ਚੁੰਨੀ ਦੇ ਲੜ੍ਹ ਨਾਲ ਸਾਫ਼ ਕੀਤਾ ਤੇ ਚੁਗਾਠ ਨੂੰ ਹੱਥ ਪਾ ਕੇ ਖੜ੍ਹ ਗਈ, 'ਆਪਾਂ ਨੂੰ ਤਾਂ ਲੀਲੀ ਛੱਤਰੀ ਆਲਾ ਨੀ ਵਸਣ ਦਿੰਦਾ, ਮਤਾ ਠਾਰੀ ਰੱਖਿਆ ਕਰ, ਤੱਤਾ ਹੋ ਕੇ ਕੁਛ ਨੀ ਖੱਟਿਆ ਜਾਣਾ, ਰੱਬ ਵੱਲੋਂ ਤਾਂ ਅੰਨ-ਜਲ ਬੋਤ ਚਿਰ ਦਾ ਮੁੱਕਿਆ ਪਿਐ, ਏਹ ਤਾਂ ਆਵਦਾ ਕਮਾ ਕੇ ਖਾਈ ਜਾਂਨੇ ਆਂ'
ਬਲੌਰੇ ਨੇ ਜ਼ੋਰ ਨਾਲ ਲੱਤ ਮਾਰੀ ਤਾਂ ਦੌਣ ਦੀ ਸੁੱਬੀ ਟੁੱਟ ਗਈ । ਬਾਹੀ ਤੋਂ ਫੜ੍ਹ ਕੇ ਮੰਜਾ ਦੋ-ਵਾਰ ਚੱਕ ਕੇ ਹੇਠਾਂ ਮਾਰਿਆ, 'ਹਾਅ..' ਗੁੱਸੇ ਨਾਲ ਅਕਾਸ਼ ਵੱਲ ਜੰਗਲੇ ਵਿੱਚ ਦੀ ਵੇਖਿਆ ਤਾਂ ਉਹਦੀ ਇਸ ਲਲਕਾਰ ਵਿੱਚ ਕੋਈ ਮੌਤ ਛੁਪੀ ਹੋਈ ਸੀ। ਚਿੱਟੇ ਬੱਦਲ ਕਾਅਲੀ ਨਾਲ ਤੁਰਦੇ ਦਿਸੇ ਤਾਂ ਸੁਰਤ ਟਿਕਾਣੇ ਆਈ। ਇਉਂ ਲੱਗਿਆ, ਜਿਵੇਂ ਰੱਬ ਵੀ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਗਿਆ, 'ਫੇਰ ਭੈਣ ਦੇਣੀ ਆ ਅਣਖ ਕਿੱਥੋਂ ਜੰਮ-ਪੀ ਮੇਰੇ ਚ' ਆਨੇ ਟੱਡ ਕੇ ਆਪਣੇ ਅੰਗਾਂ ਵੱਲ ਵੇਖਣ ਲੱਗ