

ਪਿਆ। ਹੱਥਾਂ ਦੇ ਪੰਜੇ ਅਕੜਾ ਕੇ, ਪੁੱਠੇ-ਸਿੱਧੇ ਕਰਕੇ ਵੇਖੇ, 'ਏਹ ਕਿਸੇ ਨੂੰ ਮਾਰੇ ਬਿਨਾ ਨੀ ਠੰਢੀ ਹੁੰਦੀ, ਮੈਨੂੰ ਮਾਰੂ ਜਾਂ ਫੇਰ ਹੱਥੋਂ ਕਿਹੇ ਹੁਰ ਨੂੰ ਮਰਵਾਉ' ਸੰਘੀ ਫੜ੍ਹ ਕੇ ਘੁੱਟੀ। ਸਾਹ ਰੁਕਣ ਕਰਕੇ ਹੱਥੂ ਆ ਗਿਆ।
ਦੀਸਾਂ ਨੇ ਆ ਕੇ ਛੇਤੀ ਨਾਲ ਗਲ਼ ਚੋਂ ਹੱਥ ਪੱਟ ਦਿੱਤੇ।
ਬਲੌਰੇ ਦੇ ਸੰਘ ਵਿੱਚੋਂ ਖ਼ਰਵੇ ਬੋਲ ਨਿਕਲੇ, 'ਮੇਰੇ ਹੱਥ ਪਿੱਛੇ ਕਰਕੇ ਮੁੱਛਕਾਂ ਬੰਨ੍ਹਦੇ ਬੇਬੇ, ਮੈਥੋਂ ਐਵੇਂ ਕੋਈ ਜਾਹ-ਜਾਂਦੀ ਹੋ-ਜੂ'। ਬਾਹਾਂ ਨੂੰ ਮੋੜ ਕੇ ਢੂਹੀ ਪਿੱਛੇ ਕਰ ਲਿਆ। ਅੱਡੀਆਂ ਨੂੰ ਭੁੰਜੇ ਮਾਰ ਕੇ ਮਿੱਟੀ ਦਾ ਖਲੇਪੜ੍ਹ ਪੱਟ ਦਿੱਤਾ। ਤੇ ਪੈਰਾਂ ਵਿੱਚ ਬੈਠੀ ਨਸੀਬੋ ਦੇ ਸਿਰ ਉੱਤੋਂ ਦੀ ਥੁੱਕ ਦਿੱਤਾ।
ਗੁੱਠ ਵਿੱਚ ਪਈ ਲੋਟ ਚੁੱਕ ਕੇ, ਆਪਣੇ ਸਿਰ ਵਿੱਚ ਸਾਰਾ ਪਾਣੀ ਪਾ ਲਿਆ। ਖ਼ਾਲੀ ਲੋਟ ਦਾਣਿਆਂ ਦੀ ਬੋਰੀ ਤੇ ਰੱਖ ਕੇ, ਮੰਜੇ ਤੇ ਪਾਵੇ ਤੋਂ ਥੱਲੇ ਸਿਰ ਲਮਕਾ ਕੇ ਪੈ ਗਿਆ। ਪਾਣੀ ਨਾਲ ਹੋਏ ਚਿੱਕੜ ਵਿੱਚ ਆਪਣੇ ਪੈਰਾਂ ਵਾਲੀ ਸੁੱਕੀ ਥਾਂ ਵੇਖ ਕੇ, ਖੂੰਜ ਵਿੱਚ ਪਏ ਕੁੰਜੇ ਵੱਲ ਵੇਖਣ ਲੱਗ ਪਿਆ।
*** *** ***