Back ArrowLogo
Info
Profile

'ਹਈ ਬੇਬੇ ਹੌਲੀ.. ਫੇਰ.. । ਉਹਨੇ ਸੁੰਨੀ ਗਲੀ ਦੇ ਧੁੱਪ ਵਿੱਚ ਚਮਕਦੇ ਰੇਤੇ ਉੱਤੇ ਅੱਖ ਗੱਡ ਲਈ।

ਬਾਹਲੇ ਗਹੁ ਨਾਲ ਨਿਗਾ ਲਾਉਣ ਕਰਕੇ ਨਸੀਬੋ ਦੇ ਸਿਰ ਦੀਆਂ ਪੁੜਪੁੜੀਆਂ ਦੁਖਣ ਲੱਗ ਪਈਆਂ। ਦੋਵੇਂ ਹੱਥਾਂ ਵਿੱਚ ਸਿਰ ਨੂੰ ਫੜ੍ਹ ਕੇ ਘੁੱਟਿਆ ਤੇ ਕੰਡਾ ਕੱਢਦੀ ਬੋਲੀ, 'ਕੰਡਾ ਵੱਜੇ ਤੋਂ ਉਹਦੀ ਸੂਰਤ ਟਿਕਾਣੇ ਚ ਆ-ਗੀ, ਤੇ ਸਿੱਧੇ ਰਾਹ ਪੈ ਕੇ ਦਿਨ ਦੇ ਛਿਪਾ ਤੋਂ ਪਹਿਲਾਂ ਈ ਘਰੇ ਅੱਪੜ ਕੇ, ਮੁੰਡੇ ਨੂੰ ਪਾਣੀ ਪਿਆ-ਤਾ' ਬਲੌਰੇ ਦੇ ਪੈਰ ਵਿੱਚ ਕੰਢਾ ਕੱਢ ਕੇ ਉਹਦੀ ਤਲੀ ਤੇ ਧਰ ਦਿੱਤਾ, 'ਲੈ ਡੱਡੀਏ ਏਨੂੰ ਬੋਚ ਕੇ ਚੱਬਦੇ, ਵੇਖੀਂ ਜੀਬ ਚ ਨਾ ਮਰਾ-ਲੀਂ, ਫੇਰ ਕੰਡਾ ਨੀ ਕਦੇ ਵੱਜਦਾ ਤੇਰੇ' ਤੇ ਗੋਢਿਆਂ ਤੇ ਹੱਥ ਧਰ ਕੇ ਉੱਠ ਕੇ ਜਾਂਦੀ ਨੇ ਹੋਈ, ਧਰਤੀ ਨੂੰ ਹੱਥ ਲਾ ਕੇ ਮੱਥਾ ਟੇਕਦੀ ਬੋਲੀ, 'ਇਉਂ ਮਦਾਦ ਕਰਦਾ ਰੱਬ ਜਿੱਦੇਂ ਕਰਨ ਆਵੇ।

'ਏਨੂੰ ਕਿਦੋਂ ਵੱਢਾਂਗੇ' ਕੰਡੇ ਦੀ ਪੀੜ੍ਹ ਨੂੰ ਜਰਦਾ ਹੋਇਆ, ਉਹ ਜ਼ਿਦ ਨਾਲ ਪੁੱਛੀ ਗਿਆ, ਤੇ ਕੰਡਾ ਦੰਦਾਂ ਥੱਲੇ ਚੱਬਣ ਦੀ ਬਜਾਏ ਜੇਬ ਵਿੱਚ ਪਾ ਲਿਆ। ਉੱਤੇ ਪੋਲੀ ਜਿਹੀ ਥਾਪੀ ਦੇ ਕੇ ਅਕਾਸ਼ ਵੱਲ ਇਉਂ ਵੇਖਿਆ, ਜਿਵੇਂ ਉਹਨੇ ਰੱਬ ਨੂੰ ਆਪਣੀ ਜੇਬ ਵਿੱਚ ਪਾ ਲਿਆ ਹੁੰਦਾ।

'ਤੇਰੇ ਵਿਆ ਨੂੰ ਵੱਢਾਂਗੇ ਜਿਦੋਂ ਕੜਾਹੀ ਚੜ੍ਹਾਈ' ਗੰਦੂਈ ਸੁਆਤ ਦੀ ਚੁਗਾਠ ਵਿੱਚ ਖੋਬ ਕੇ ਸੰਭਾਲਦੀ ਹੋਈ ਨੇ, ਜਦੋਂ ਬਲੌਰੇ ਵੱਲ ਵੇਖਿਆ, ਉਹ ਵਿਆਹ ਦਾ ਨਾਉ ਸੁਣ ਕੇ ਸੰਗ ਨਾਲ ਲਾਲ ਹੋ ਗਿਆ ਸੀ।

ਪਰ ਸੇਮ ਆਉਣ ਕਰਕੇ ਇਹ ਕਿੱਕਰ ਦੋ ਕੁ ਵਰ੍ਹਿਆਂ ਵਿੱਚ ਸੁੱਕ ਗਈ ਸੀ।

ਕਿੱਕਰ ਨਸੀਬੋ ਦੇ ਬਾਲਣ ਲਈ ਵੱਢੀ ਗਈ..!

ਤੇਹ ਨਾਲ ਸੰਘ ਸੁੱਕ ਗਿਆ ਸੀ ਤੇ ਉਹ ਪਾਣੀ ਪੀਣ ਲਈ ਨਸੀਬੋ ਦੇ ਮੰਜੇ ਤੇ ਜਾ ਕੇ, ਪੱਟ ਤੇ ਸਿਰ ਰੱਖ ਕੇ ਬਹਿ ਗਿਆ। ਮੱਘੇ ਵਿੱਚੋਂ ਗੜ੍ਹਵੀ ਭਰ ਕੇ, ਭੋਰਾ ਪਾਣੀ ਉਹਦੇ ਸੰਘ ਵਿੱਚ ਪਾਇਆ, 'ਜਾਣ ਲੱਗਿਆਂ ਪਾਣੀ ਪੀ ਕੇ ਜਾਈਦੈ ਬੇਬੇ, ਐਵੇਂ ਨਾ ਤਿਆਹੀ ਤੁਰ-ਜੀ' ਤੇ ਫੇਰ ਹੱਥ ਵਿੱਚ ਫੜ੍ਹੀ ਸੂਲ ਵੱਲ ਵੇਖ ਕੇ ਬੋਲਿਆ, 'ਬੇਬੇ ਲੱਗਦੇ ਰੱਬ ਨੂੰ ਵੀ ਚੌਂਧੀ ਲੱਗੀ ਐ, ਖੌਰੇ ਕਿੱਦਣ ਐਦੇ ਪੈਰੀਂ ਕੋਈ ਬੰਦਾ ਕੰਡਾ ਬਣ ਕੇ ਵੱਜੂ ਤੇ ਇਹ ਸਾਡੇ ਘਰਾਂ ਵੰਨੀ ਵੇਖੂ, ਜੇ ਰੱਬ ਨਿਰਵੈਰ ਐ, ਫੇਰ ਸਾਡੇ ਨਾਲ ਕੌਣ ਵੈਰ ਕੱਢੀ ਜਾਂਦੇ ਬੇਬੇ..'।

ਪਲਕਾਂ ਜਵਾਂ ਨਹੀਂ ਹਿੱਲੀਆਂ।

ਪਾਣੀ ਦੀ ਗੜਵੀ ਪੀ ਕੇ ਉਹ ਫਿਰ ਕਿੱਕਰ ਦੇ ਸ਼ਤੀਰ ਦੀਆਂ ਫਾਕੜਾਂ ਕਰਨ ਲੱਗ ਪਿਆ, ਪਹੁ ਫੁੱਟਣ ਤੱਕ ਉਹਨੇ ਪਲਪਾੜਾਂ ਕਰ ਲਈਆਂ। ਦੀਸਾਂ ਨੇ ਅੰਦਰ ਆ ਕੇ ਨਸੀਬੋ ਦੀਆਂ ਨਾਸਾਂ ਤੇ ਪੁੱਠੀਆਂ ਉਂਗਲਾਂ ਲਾ ਕੇ ਵੇਖਿਆ, ਤੇ ਫੇਰ ਧਾਹ ਮਾਰੀ, ਬੇ... ਬੇ...!'

ਉਹਦੀ ਕੂਕਵੀਂ ਅਵਾਜ਼ ਸੁਣ ਕੇ ਬਲੌਰਾ ਨੀਵੀਂ ਉੱਤੇ ਚੱਕੇ ਬਿਨਾ ਹੀ, ਪੈਰ ਨਾਲ ਦੱਬੀ ਹੋਈ ਖਲਪਾੜ ਨੂੰ ਪਾੜਣ ਲੱਗਿਆ। ਏਨੀ ਜ਼ੋਰ ਨਾਲ ਸਿਰ ਤੋਂ ਲਿਆ

61 / 106
Previous
Next