

ਕੇ ਕੁਹਾੜੀ ਮਾਰੀ ਕਿ ਦਸਤਾ ਵੀ ਅੱਧ ਵਿੱਚੋਂ ਟੁੱਟ ਗਿਆ, ਤੇ ਕੁਹਾੜੀ ਉਵੇਂ ਹੀ ਅੱਧੇ ਦਸਤੇ ਨਾਲ ਪਲਪਾੜ ਵਿੱਚ ਖੁੱਬੀ ਰਹਿ ਗਈ। ਟੁੱਟੇ ਦਸਤੇ ਨੂੰ ਹੱਥ ਵਿੱਚ ਫੜ ਕੇ ਉਵੇਂ ਹੀ ਮੰਜੇ ਕੋਲ ਆ ਗਿਆ।
ਥੱਲੇ ਪੱਲੀ ਵਿਛਾ ਕੇ ਲਾਸ਼ ਨੂੰ ਮੰਜੇ ਤੋਂ ਲਾਹ ਕੇ ਰੱਖ ਲਿਆ। ਅਜੈਵ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੱਤਾ। ਲੱਤਾਂ ਬਲੌਰੇ ਨੇ ਫੜ੍ਹ ਲਈਆਂ ਤੇ ਮੌਰਾਂ ਤੋਂ ਹੱਥ ਦੀਸਾਂ ਨੇ ਪਾ ਲਏ।
'ਨਾ... ਨਾ' ਉਹਨੇ ਛੇਤੀ ਨਾਲ ਵਰਜ ਦਿੱਤਾ, 'ਏਥੋਂ ਨਾ ਹੱਥ ਪਾ, ਬੇਬੇ ਦੇ ਮੌਰਾਂ ਵਿੱਚਲੀ ਫਿਨਸੀ ਦੁਖ-ਜੂ, ਕੱਛਾਂ ਚ ਹੱਥ ਪਾ-ਲੈ'।
ਦੀਸਾਂ ਦਾ ਡਰ ਨਾਲ ਰੋਮ-ਰੋਮ ਕੰਬਣੀ ਵਿੱਚ ਗੋਤਾ ਮਾਰ ਗਿਆ। ਕਿਤੇ ਬਲੌਰੇ ਨੂੰ ਹੇਜ ਆਉਣ ਕਰਕੇ ਕਸਰ ਤਾਂ ਨਹੀਂ ਹੋ ਗਈ। ਜੇ ਇਉਂ ਹੋ ਗਿਆ ਤਾਂ ਇਸ ਘਰ ਦੇ ਆਖ਼ਰੀ ਉਮੀਦ ਦੇ ਦੀਵੇ ਨੂੰ ਵੀ ਫੂਕ ਵੱਜ ਜਾਣੀ ਸੀ।
'ਦਵਾ ਦਵ ਚੱਲੋ ਜਾਰ, ਮਿੱਟੀ ਕਿਉਂਟ ਕੇ ਵਿਹਲੇ ਹੋਈਏ, ਫੇਰ ਕਣਕ ਵੀ ਅੰਦਰ ਕਰਨੀ ਐ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਏਹ ਭਾਣਾ ਵਰਤ ਗਿਆ' ਨਾਲ ਹੀ ਅਕਾਸ਼ ਵੱਲ ਵੇਖ ਕੇ ਬਚਨ ਨੇ ਬੱਦਲਾਂ ਦੀ ਗਹਿਰ ਚੜ੍ਹੀ ਵੇਖ ਕੇ ਮੀਂਹ ਪੈ ਜਾਣ ਦਾ ਫ਼ਿਕਰ ਕੀਤਾ।
ਇਹ ਵਲੇਲ ਬਲੌਰੇ ਦੇ ਕੰਨਾਂ ਵਿੱਚ ਪਈ ਤਾਂ ਉਹਨੇ ਕੰਧੋਲੀ ਤੇ ਪਿਆ ਘੋਟਣਾ ਚੱਕ ਲਿਆ, 'ਮੀਂਹ ਜਦੋਂ ਆਊ ਕੇ ਨਾ ਆਊ ਵੇਖੀ ਜੈਸੀ, ਭੰਗ ਦੇ ਭਾਣੇ ਮੈਥੋਂ ਐਵੇਂ ਚੂਕਣਾ ਨਾ ਤੁੜਾ-ਲੀਂ, ਵੱਡੇ ਬੰਦੇ ਦੇ ਕੁਕੜ ਮਰੇ ਤੇ ਸਿਵਿਆਂ ਨੂੰ ਬੂਥ ਚਾਕੇ ਤੁਰ ਪੈਂਦੀ ਐ ਦੁਨੀਆ' ਫੇਰ ਚਾਦਰੇ ਦੇ ਲੜ੍ਹ ਚੱਕ ਕੇ ਨੇਫ਼ੇ ਵਿੱਚ ਅਤੁੰਗ ਕੇ ਲਾਂਗੜ ਕੱਢ ਲਿਆ ਤੇ ਬੋਲਿਆ, 'ਜੀਹਨੇ ਵੀ ਰੋਣਾ ਮੇਰੀ ਬਿਨੀ ਐ, ਆਵੇ ਹੱਥ ਬੈਧੇ ਐ, ਮੇਰੀ ਬੇਬੇ ਨੂੰ ਰੋਣ ਐਵੇਂ ਕੜਚੋਲਰ ਪਾਉਣ ਦੀ ਲੋੜ ਨੀ, ਚੁੱਪ-ਮਤੇ ਨਾਲ ਘਰੇ ਅੱਪੜੋ ਆਵਦੇ, ਨੌਤੀ ਸੌ ਕੰਮ-ਧੰਦੇ ਹੋਣੇ ਆ ਥੋਨੂੰ ਵੀ..'।
ਸਾਰੇ ਬੰਦੇ ਇੱਕ-ਦੂਜੇ ਦੇ ਚਿਹਰਿਆਂ ਵੱਲ ਸਹਿਮ ਕੇ ਵੇਖਣ ਲੱਗੇ। ਕਿਸੇ ਨੇ ਬੋਲ ਨਹੀਂ ਕੱਢਿਆ, ਜੋ ਲੋਕ-ਲੱਜ ਨਿਭਾਉਣ ਲਈ ਆਏ ਸੀ, ਤੇ ਆਪਸ ਵਿੱਚ ਆਪਣੀ ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗ ਪਏ।
ਦੀਸਾਂ ਕੰਧ ਬਣੀ ਬੈਠੀ ਸੀ । ਨਸੀਬੋ ਦੇ ਪੈਰਾਂ ਵਾਲੇ ਪਾਸੇ ਦੀ ਉਹਦੇ ਵੱਲ ਵੇਖੀ ਗਈ ਤੇ ਅਜੈਬ ਨੇ ਮੌਤ ਦਾ ਅਫਸੋਸ ਕਰਦੇ ਨੇ ਆਖਿਆ, 'ਬਾਲ੍ਹਾ ਮਾੜਾ ਹੋਇਆ ਸਉਰੇ ਦੀ ਮੈਥੋਂ ਪਹਿਲਾਂ ਈ ਤੁਰ-ਗੀ' ਚਿੱਤ ਵਿੱਚ ਬੀੜੀ ਪੀਣ ਦੀ ਲਿਲਕ ਪਈ ਸੀ।
'ਟਿਕ ਜਾ ਟਿਕ' ਬਲੌਰੇ ਨੂੰ ਸੀਨੇ ਵਿੱਚ ਰੜ੍ਹਕ ਪਈ, 'ਬਹੁਤ ਚੰਗਾ ਹੋਇਆ ਕੋਈ ਮਾੜਾ ਨੀ ਹੋਇਆ, ਤੈਥੋਂ ਬਾਹਲੀ ਆਉਖੀ ਸੀ ਖਰੇ ਮਾਰ ਕੇ ਈ ਸਾਉਖੀ ਹੋ ਜਾਵੇ, ਆਹ ਪਈ ਐ ਪੁੱਛ ਕੇ ਵੇਖ ਲਾ' ਉਹਨੇ ਨਸੀਬੋ ਦੇ ਚਿਹਰੇ ਉੱਤੋਂ ਸੂਤੀ ਲੀੜੇ ਦਾ ਕਫਨ ਖਿੱਚ ਕੇ ਲਾਹ ਦਿੱਤਾ। ਬੁੱਲ੍ਹ ਇਉਂ ਘੁੱਟੇ ਪਈ ਸੀ ਜਿਵੇਂ ਉਹ ਸਾਰਿਆਂ ਤੇ