Back ArrowLogo
Info
Profile

ਹੀ ਹੱਸਦੀ ਹੋਵੇ।

ਪਿਛਲੇ ਕਈ ਦਿਨਾਂ ਤੋਂ ਨਸੀਬੋ ਨੇ ਘਿਉ ਨਾਲ ਚੋਪੜੀ ਰੋਟੀ ਖਾਣੀ ਵੀ ਬੰਦ ਕਰ ਦਿੱਤੀ ਸੀ। ਖੁਸ਼ਕ ਦਾਲ ਤੇ ਫੁਲਕਾ ਖਾਂਦੀ। ਛੱਤੜੇ ਦੀ ਗੁੱਠ ਵਿੱਚ ਪਈਆਂ ਲੱਕੜਾਂ ਤੇ ਪੱਲੀ ਵਿਛਾ ਕੇ ਰੱਖਦੀ, ਕਿਤੇ ਮੀਂਹ ਝੱਖੜ ਵਿੱਚ ਨਾ ਸਲ੍ਹਾਬ ਜਾਣ। ਇਹਨਾਂ ਨੂੰ ਉਹਨੇ ਹੱਥੀਂ ਚੁਗ-ਚੁਗ ਕੇ ਇੱਕਠਾ ਕੀਤਾ ਸੀ।

ਤੇ ਪੱਲੀ ਪਾਉਂਦੀ ਹੋਈ ਟੋਕਣ ਵਾਲੇ ਨੂੰ ਆਖਦੀ, 'ਪੁੱਤ ਬੰਦੇ ਨੂੰ ਆਵਦੇ ਫੂਕਣ ਜੋਗੀਆਂ ਲੱਕੜਾਂ ਤਾਂ ਆਪ ਕੱਠੀਆਂ ਕਰ ਲੈਣੀਆਂ ਹੀ ਠੀਕ ਰਹਿੰਦੈ, ਜਿਦੋਂ ਜਲੋਰ ਸੂੰ ਪੂਰਾ ਹੋਇਆ ਸੀਗਾ ਤਾਂ ਉਦੋਂ ਭਾਈ ਸੁੱਕਾ ਬਾਲਣ ਨਾ ਲੱਭੇ, ਸਿਵਾ ਫੂਕਣ ਲਈ ਠੋਢੀ ਤੇ ਉਂਗਲ ਧਰ ਕੇ, 'ਵਚਾਰਾ ਮਸਾਂ ਈ ਅਧ-ਭੁੰਨਿਆ ਜਾ ਸੜਿਆ'।

'ਅੱਛਾ, ਐਸ ਸਾਬ ਨਾਲ ਤਾਂ ਬੇਬੇ ਬੰਦੇ ਨੂੰ ਆਵਦੇ ਬਾਲਣ ਦਾ ਇੰਤਜ਼ਾਮ ਕਰਨ ਲਈ ਇੱਕ ਅੱਧ-ਰੁੱਖ ਵੀ ਲਾਉਣਾ ਚਾਹੀਦੈ, ਕ-ਨਾਂ..' ਦੀਸਾਂ ਵੀ ਅੱਗੋਂ ਐਵੇਂ ਹੀ ਫੋਕੀ ਹਾਮੀ ਭਰ ਕੇ ਮਿਚਕ-ਮੀਣੀ ਹੋ ਬੈਠੀ ਰਹਿੰਦੀ।

'ਜੀਹਨੂੰ ਭਾਈ ਚੰਗੂ ਸੜਨਾ ਵੀ ਨਸੀਬ ਨਾ ਹੋਵੇ, ਕੀ ਡੱਫਣਾ ਐਵਜੀ ਸਰਦਾਰੀ ਨੂੰ ਝੁਰੜੀਆਂ ਦੇ ਜਾਲ ਨਾਲ ਬੁਣੀਆਂ ਬਾਹਾਂ ਤੇ ਲੱਗੀ ਸਿੱਕਰੀ ਝਾੜ੍ਹਦੀ ਹੋਈ ਬੋਲਦੀ, 'ਘਿਓ ਦੀ ਮਾਲਸ਼ ਕਰਦਾ ਰਿਹਾ, ਖੀਰ ਤੀਕ...।

'ਬੇਬੇ ਚੋਪੜੀ ਰੋਟੀ ਛਕ ਲਿਆ ਕਰ ਦੇਹ ਚ ਸਤਿਆ ਪਵੇ' ਕੋਲ ਬੈਠੇ ਬਲੌਰੇ ਨੇ ਤੰਦ ਦੇੜੀ ਤੇ ਕੂੰਡੇ ਵਿਚ ਰੋਟੀ ਘਸਾ ਕੇ ਮਿੱਸੀ ਕਰ ਲਈ ਤੇ ਪੋਪਲਾ ਬਣਾ ਕੇ ਦੰਦੀ ਵੱਢ ਕੇ ਖਾਣ ਲੱਗਿਆ।

ਸੋਟੀ ਨਾਲ ਉਹਦੇ ਹੁੱਜ ਮਾਰ ਕੇ, ਖਚਰੀ ਬਣ ਕੇ ਹੱਸ ਪਈ, 'ਰੈਣ ਦੇ ਵੇ ਮੱਤਾਂ ਦੇਣ ਨੂੰ, ਮੈਂ ਕੇੜ੍ਹਾ ਤਾਂਅ ਜਾ ਕੇ ਇੰਦਰ ਦੇ ਅਖਾੜੇ ਚ ਘੋਲ ਕਰਨਾ'।

ਬਲੌਰਾ ਵੀ ਸੱਥਰ ਤੇ ਬੈਠਾ ਤਾੜ੍ਹੀ ਮਾਰ ਕੇ ਹੱਸ ਪਿਆ। ਗੋਢਾ ਨਿਵਾਉਣ ਆਏ ਸਾਰੇ ਬੰਦੇ ਉਹਦਾ ਹਾਸਾ ਸੁਣ ਕੇ, ਹੈਰਾਨੀ ਨਾਲ ਕਿਸੇ ਅਣਹੋਣੀ ਦੇ ਡਰ ਵਿੱਚ ਵੇਖਣ ਲੱਗੇ ਤੇ ਉਹ ਉਵੇਂ ਹੀ ਬੈਠਾ ਸਿਰ ਹਿਲਾ ਕੇ ਬੋਲੀ ਗਿਆ, 'ਵਾਹ ਨੀ ਬੇਬੇ ਤੇਰੇ ਵੀ ਨਾ...'।

ਨਸੀਬੋ ਨੂੰ ਚਾਰਾਂ ਬੁੜੀਆਂ ਨੇ ਸੁਆਤ ਦੇ ਅੱਗੇ ਚਾਰ-ਪੰਜ ਮੰਜੇ ਟੇਢੇ ਕਰਕੇ ਨੁਹਾਇਆ ਤੇ ਨਵੀਂ ਕਢਾਈ ਵਾਲਾ ਸੂਟ ਪੁਵਾ ਕੇ ਸੀੜ੍ਹੀ ਤੇ ਪਾ ਕੇ ਤਣੀਆਂ ਬੰਨ੍ਹ ਦਿੱਤੀਆਂ। ਉਹ ਬੁੱਢ ਸੁਹਾਗਣ ਸੀ, ਉਹ ਦੀ ਮਾਂਗ ਵਿੱਚ ਦੀਸਾਂ ਸੰਧੂਰ ਦੀ ਚੂੰਡੀ ਭਰ ਕੇ ਪਾਉਣ ਲਈ ਅੱਗੇ ਹੋਈ ਤਾਂ ਬਲੌਰੇ ਨੇ ਘੂਰੀ ਵੱਟ ਕੇ ਰੋਕ ਦਿੱਤਾ, 'ਹੁਣ ਤੇ ਏਨੂੰ ਆਵਦੀ ਮਨ ਆਈ ਕਰ ਲੈਣ ਦੇ, ਕਾਂਹਤੋ ਹਲੇ ਵੀ ਜੂੜ ਪਾਈ ਜਾਨੀ ਐਂ"। ਸੁਣਦੇ ਸਾਰ ਈ ਦੀਸਾਂ ਨੇ ਸੰਧੂਰ ਵਾਲੀ ਡੱਬੀ ਕੋਠੇ ਤੇ ਸੁੱਟ ਦਿੱਤੀ। ਡੱਬੀ ਬਨੇਰੇ ਨਾਲ ਵੱਜ ਕੇ ਖੁੱਲ੍ਹ ਗਈ ਤੇ ਸੰਧੂਰ ਹਵਾ ਵਿੱਚ ਖਿੰਡ ਗਿਆ। ਡੱਬੀ ਦਾ ਇੱਕ ਹਿੱਸਾ ਹੌਲੀ-ਹੌਲੀ ਰੁੜ੍ਹ ਕੇ ਅਜੈਬ ਦੇ ਪੈਰਾਂ ਵਿੱਚ ਆ ਕੇ ਡਿੱਗ ਪਿਆ।

63 / 106
Previous
Next