Back ArrowLogo
Info
Profile

'ਚਲੋ ਬੀ, ਦਿਨ ਦਾ ਛਿਪਾ ਹੋਈ ਜਾਂਦੈ.. ।

ਸਾਰੇ ਬੰਦੇ ਕੁੜਤੇ ਤੇ ਚਾਦਰੇ ਹੱਥ ਨਾਲ ਝਾੜਦੇ, ਸਿਵੇ ਵੱਲ ਜਾਣ ਲਈ ਖੜ੍ਹੇ ਹੋ ਗਏ। ਦੋ ਕੁ ਬੰਦੇ ਪਾਣੀ ਨਾਲ ਪੰਜ ਇਸਨਾਨਾ ਕਰਕੇ ਕਾਨੀ ਲੱਗਣ ਲਈ ਅੱਗੇ ਆਏ ਤਾਂ ਬਲੌਰੇ ਨੇ ਪੈਰ ਵਿੱਚੋਂ ਛਿੱਤਰ ਲਾਹ ਲਿਆ, 'ਖਵੀੜ ਫੇਰੂੰ ਜੇ ਕਿਸੇ ਨੇ ਹੱਥ ਲਾਇਆ ਤਾਂ, ਦੋ ਸੇਰ ਛੋਲੇ ਪੈਂਦੇ ਆ ਏਹਦੇ ਚ..।

ਉਹ ਸਾਰੇ ਇੱਕ ਦੂਜੇ ਵੱਲ ਵੇਖ ਕੇ ਆਪਣੀ ਥਾਂ ਤੋਂ ਇੱਕ-ਇੱਕ ਕਦਮ ਪਿੱਛੇ ਹਟ ਗਏ।

'ਕਿਸੇ ਨੇ ਬਾਤ ਨਈਂ ਪੁੱਛੀ, ਮੇਰੀ ਬੇਬੇ ਲਈ ਜਿਉਂਦੇ ਜੀਅ ਸਾਰਾ ਪਿੰਡ ਮਰਿਆ ਵਿਆ ਸੀਗਾ, ਅੱਜ ਬੇਬੇ ਪਿੰਡ ਲਈ ਮਰ-ਗੀ, ਕਾਈ ਪਰਲੋ ਨ੍ਹੀ ਆ-ਗੀ'। ਉਹਨੇ ਸਾਰੇ ਸੱਥਰ ਤੇ ਤਰਦੀ ਨਿਗ੍ਹਾ ਮਾਰੀ ਤੇ ਨਿਰਖ ਨਾਲ ਹਰ ਇੱਕ ਦਾ ਚਿਹਰਾ ਵੇਖਿਆ, ਖਾਸ ਕਰਕੇ ਅੱਖਾਂ ਵਿੱਚ। ਫਿਰ ਉਹਨੇ ਜੁੱਤੀ ਥੱਲੇ ਸੁੱਟ ਕੇ ਹੱਥ ਝਾੜਦੇ ਹੋਇਆਂ ਪੈਰ ਵਿੱਚ ਪਾ ਲਈ। ਕੋਈ ਬੰਦਾ ਉਹਨੂੰ ਨਸੀਬੋ ਦੇ ਕਾਨੀ ਲੱਗਣ ਦੇ ਕਾਬਲ ਨਹੀਂ ਸੀ ਲੱਭਿਆ। ਬੂਹੇ ਵਿੱਚ ਮੰਗ ਕੇ ਲਿਆਂਦੀ ਘੀਚਰ ਕੀ ਬਲਦ-ਗੱਡੀ ਨੂੰ ਰੋੜ੍ਹ ਕੇ ਲਾਸ਼ ਕੋਲ ਕਰ ਲਿਆ।

'ਆਹ ਪਵਾਈ ਹੱਥ ਦੀਸਾਂ' ਦੋਵਾਂ ਨੇ ਸੀੜੀ ਚੱਕ ਕੇ ਗੱਡੀ ਤੇ ਰੱਖ ਲਈ। ਬਲਦ ਜੋੜ ਕੇ ਸਿਵੇ ਵੱਲ ਤੁਰ ਪਿਆ। ਕੱਚੇ-ਮਿੱਸੇ ਹੋਏ ਸਾਰੇ ਬੰਦੇ ਵੀ ਪਿੱਛੇ ਲੱਗ ਤੁਰੇ। ਕੋਈ ਵੀ ਕੁਸਕਿਆ ਨਹੀਂ ਡਰਦਾ ਮਾਰਿਆ। ਗੱਡੀ ਤੇ ਬੈਠਾ ਹੋਇਆ, ਉਹ ਨਸੀਬ ਦੇ ਮੌਰਾਂ ਤੇ ਦੀਵੇ ਦੀ ਲਾਟ ਉੱਤੇ ਕਲਕਾਏ ਸਰੋਂ ਦੇ ਤੇਲ ਦੀ ਮਾਲਸ਼ ਕਰਦਾ ਰਿਹਾ। ਫੇਰ ਲੱਤਾਂ ਨੂੰ ਮੰਡਣ ਲੱਗ ਪਿਆ। ਅੱਧੇ ਬੰਦੇ ਤਾਂ ਰਾਹ ਵਿੱਚੋਂ ਹੀ ਪਿੱਛੇ ਮੁੜ ਗਏ, ਸਿਵੇ ਤੱਕ ਵੀ ਨਹੀਂ ਆਏ।

ਪਿੰਡ ਵਿੱਚੋਂ ਤਾਂ ਭਾਂਵੇ ਸਿਵੇ ਨੂੰ ਇੱਕ ਰਾਹ ਈ ਆਉਂਦਾ ਸੀ, ਪਰ ਅੱਗੇ ਜਾ ਕੇ, ਜਿੱਥੇ ਦੋਵੇਂ ਪਾਸੇ ਈ ਕਾਨਿਆਂ ਅਤੇ ਕਸੀਰਾਂ ਦੇ ਵੱਡੇ-ਵੱਡੇ ਝੁੰਡ ਸੀ, ਇਹਦੇ ਚੋਂ ਦੋ ਰਾਹ ਬਣ ਜਾਂਦੇ । ਇਕ ਰਾਹ ਤਾਂ ਮਜ਼ਬੀਆਂ ਦੇ ਸਿਵੇ ਵੱਲ ਮੁੜ ਪੈਂਦਾ ਤੇ ਦੂਜਾ ਰਾਹ ਸਿੱਧਾ ਹੀ ਜ਼ਿਮੀਦਾਰਾਂ ਦੇ ਸਿਵੇ ਵਿੱਚ ਜਾ ਕੇ ਮੁੱਕ ਜਾਂਦਾ। ਉਹਨੇ ਬਲਦ ਦੀ ਲਗਾਮ ਖਿੱਚ ਕੇ, 'ਠੱਠਾ-ਠੱਠਾ' ਕਹਿ ਕੇ ਖੱਬੇ ਪਾਸੇ ਮੋੜਿਆ ਤਾਂ ਬਾਬੇ ਆਸੇ ਦੇ ਪੈਰਾਂ ਵਿੱਚ ਫੁਰਤੀ ਆ ਗਈ। ਉਹਨੇ ਬੁੱਲ੍ਹ ਜੋੜ ਕੇ, 'ਮੁੰਅ.. ।' ਦੀ ਬੁਸ਼ਕਰ ਮਾਰੀ ਤੇ ਬਲਦ ਨੂੰ ਰੋਕਿਆ, 'ਓਏ ਸ਼ੇਰ ਬੱਗਿਆ ਤੂੰ ਲੱਗਦਾ ਗੱਡੀ ਪੁੱਠੇ ਬੰਨੇ ਮੋੜ-ਲੀ, ਆਪਣੇ ਸਿਵੇ ਤਾਂ ਦੂਏ ਪਾਸੇ ਰਹਿ-ਗੇ' ਬਲਦ ਦੀ ਨੱਥ ਫੜ੍ਹ ਕੇ ਪਿੱਛੇ ਮੋੜਣ ਲੱਗਿਆ ਤਾਂ ਬਲੌਰੇ ਨੇ ਰੱਸੇ ਨੂੰ ਤੁਣਕਾ ਮਾਰ ਕੇ, ਉਹਨੂੰ ਰੋਕ ਦਿੱਤਾ।

ਫਿਰ ਬਲੌਰੇ ਨੂੰ ਪਿੰਡ ਦੇ ਸਿਵਿਆਂ ਵੱਲ ਵੇਖਿਆ, ਜੀਹਦੇ ਵਿੱਚ ਵੱਡੇ-ਵੱਡੇ ਜਾਮਣਾਂ ਦੇ ਰੁੱਖ ਲੱਗੇ ਸੀ, ਤੇ ਕੰਧਾਂ ਨੂੰ ਕਲੀ ਕੀਤੀ ਸੀ। ਕਿੰਨੀਆਂ ਈ ਵੱਡੀਆਂ- ਵੱਡੀਆਂ ਮੜ੍ਹੀਆਂ ਬਣਾ ਕੇ, ਕਲੀ ਕੀਤੀਆਂ ਹੋਈਆਂ ਸੀ। ਉਹਨੂੰ ਉਮਰ ਭੋਗ ਕੇ ਮਰੇ ਆਪਣੇ ਛੜੱਪੇ ਦੇ ਬੰਦਿਆਂ ਦੇ ਚਿਹਰੇ ਯਾਦ ਆਉਣ ਲੱਗੇ, ਜੋ ਹਮੇਸ਼ਾ ਹੀ ਕਿਸੇ ਬਲੌਰਾ

64 / 106
Previous
Next