Back ArrowLogo
Info
Profile

ਵੀ ਲਹੂ ਨਾਲ ਈ ਲੱਥਦੀ ਐ'।

ਫੇਰ ਉਹਨੂੰ ਆਪਣੇ ਇਹਨਾਂ ਆਖੇ ਬੋਲਾਂ ਤੇ ਹੈਰਾਨੀ ਹੋਈ। ਗਲਾਵੇ ਵਿੱਚੋਂ ਦੀ ਛਾਤੀ ਤੇ ਪੂਰੀ ਘੋਖਵੀਂ ਨਿਗ੍ਹਾ ਮਾਰੀ । ਕੌਣ ਹੈ ਜੋ ਉਹਦੇ ਅੰਦਰ ਵੜਿਆ ਬੈਠਾ, ਜੋ ਐਵਜੇ ਦਬਕੇ ਮਾਰੀ ਜਾਂਦਾ। ਫੇਰ ਜੰਗਲੇ ਵਿੱਚ ਦੀ ਉੱਡੇ ਜਾਂਦੇ ਜਨੌਰਾਂ ਵੱਲ ਨਾਂਹ ਵਿੱਚ ਸਿਰ ਫੇਰਿਆ, 'ਅੱਛਾ' ਕਾਪੇ ਨੂੰ ਚਾਦਰੇ ਦੀ ਡੱਬ ਵਿੱਚ ਟੰਗ ਕੇ ਉੱਤੋਂ ਦੀ ਕੁੜਤਾ ਕਰ ਲਿਆ। ਆਪ-ਮੁਹਾਰੇ ਈ ਮੁੱਛ ਤੇ ਹੱਥ ਟਿੱਕ ਗਿਆ, ਵਟਾ ਚਾੜ੍ਹਿਆ। ਚਿਹਰੇ ਦਾ ਮਾਸ ਆਠਰ ਗਿਆ, ਬੁੱਲ੍ਹ ਘੁੱਟੇ ਗਏ।

ਜਦੋਂ ਸੱਥ ਵਿੱਚੋਂ ਲੰਘਣ ਲੱਗਿਆ ਤਾਂ ਕਿਸੇ ਨਾਲ ਵੀ ਦੁਆ ਸਲਾਮ ਨਹੀਂ ਕੀਤੀ। ਉੱਖਲੀ ਵਿੱਚ ਪੈਰ ਵੱਜਿਆ ਤਾਂ ਕਾਪਾ ਡੱਬ ਵਿੱਚੋਂ ਨਿਕਲ ਕੇ ਗਲੀ ਵਿੱਚ ਥੱਲੇ ਡਿੱਗ ਪਿਆ। ਕਾਪੇ ਦੀ ਚਲਕੋਰ ਖੁੰਡ ਦੇ ਬੈਠੇ ਬੰਦਿਆਂ ਦੀ ਅੱਖ ਡਰ ਨਾਲ ਚੁੰਧਿਆ ਗਈ। ਘਰ ਵਿੱਚ ਸੱਪ ਦੀ ਲੀਹ ਵੇਖ ਕੇ ਜਿਵੇਂ ਸਾਰਾ ਟੱਬਰ ਕਿਸੇ ਕੋਠੜੀ ਵਿੱਚ ਜਾਣ ਤੋਂ ਡਰਦਾ ਹੈ, ਉਵੇਂ ਈ ਉਹ ਕੋਸੇ ਜਿਹੇ ਸਾਹ ਖਿੱਚ ਗਏ।

ਬਲੌਰੇ ਨੂੰ ਨਵੀਂ ਅੱਚਵੀ ਫੁਰ ਗਈ। ਉਹ ਆਪਣੇ ਤੋਂ ਹੀ ਡਰ ਗਿਆ, ਕਿ ਉਹ ਕਰਦਾ ਕੀ ਫਿਰਦਾ। ਦੋਵੇਂ ਹੱਥ ਜੋੜ ਕੇ ਖੁੰਡ ਤੇ ਬੈਠੇ ਮੋਹਤਵਾਰ ਬੰਦਿਆਂ ਨੂੰ ਫਤਹਿ ਬਲਾਉਣ ਦੀ ਕੋਸ਼ਿਸ਼ ਕੀਤੀ, ਪਰ ਹੱਥ ਜੁੜਦੇ ਹੋਏ ਵੱਖ-ਵੱਖ ਹੋ ਗਏ। ਫੇਰ ਕਾਹਲੀ ਨਾਲ ਇੱਕ ਹੱਥ ਚੁੱਕਿਆ ਗਿਆ, ਜਿਵੇਂ ਕਿਸੇ ਨਿਆਣੇ ਨੂੰ ਚਪੇੜ ਚੱਕ ਕੇ ਡਰਾਵਾ ਮਾਰੀ ਦਾ ਹੈ। ਥੋੜ੍ਹਾ ਜਿਹਾ ਸਾਹ ਫੇਰ ਆਉਖਾ ਹੋਇਆ ਤੇ ਥੱਲੇ ਪੈਰਾਂ ਵਿੱਚ ਪਿਆ ਕਾਪਾ ਚੱਕ ਕੇ ਹੱਥ ਵਿੱਚ ਫੜ੍ਹ ਲਿਆ ਤੇ ਉੱਤੇ ਸਾਫ਼ਾ ਕਰ ਲਿਆ। ਚਕਵੇਂ ਪੈਰੀਂ ਪਿੱਛੇ ਮੁੜ੍ਹ ਕੇ ਵੇਖਦਾ ਹੋਇਆ, ਸੂਏ ਦੀ ਪੱਟੜੀ ਤੇ ਜਾ ਚੜ੍ਹਿਆ।

'ਲੱਗਦੈ ਕਿਸੇ ਦਾ ਘਾਣ ਹੋਊ' ਬਾਬੇ ਆਸੇ ਨੇ ਬਾਰਾਂ ਬੀਟੀ ਦੇ ਡੱਕੇ ਤੇ ਰੋੜੀਆਂ ਨੂੰ ਇੱਕਠਾ ਕਰਕੇ ਕੰਧ ਵਿੱਚ ਬਣੇ ਆਲੇ ਵਿੱਚ ਰੱਖ ਦਿੱਤਾ। ਉੱਤੋਂ ਕੋਲ ਪਈ ਪੱਲੀ ਦੇ ਟੋਟੇ ਦਾ ਮੋਂਦਾ ਲਾ ਦਿੱਤਾ। ਸਾਰੇ ਸਿਸਤ ਬੰਨ੍ਹ ਕੇ ਵੇਖਣ ਲੱਗ ਪਏ, ਇੱਕ ਦੂਜੇ ਦੇ ਸਿਰਾਂ ਉੱਤੋਂ ਦੀ, ਜਿਹੜੇ ਪਾਸੇ ਬਲੌਰਾ ਗਿਆ ਸੀ । ਗਲੀ ਦਾ ਰੇਤਾ ਲਾਲ ਭਾਅ ਮਾਰਦਾ ਵਿਖਾਈ ਦੇਣ ਲੱਗਿਆ, ਜਿਵੇਂ ਇਹਦੇ ਵਿੱਚ ਲਹੂ ਦਾ ਰਲਾ ਹੋਣ ਲੱਗ ਪਿਆ ਸੀ।

ਬਾਬੇ ਆਸੇ ਨੇ ਪਿੰਜਣੀ ਤੇ ਉੱਗੇ ਫੋੜੇ ਦਾ ਖਰੀਂਢ ਪੱਟ ਕੇ, ਲਹੂ ਦੇ ਤੁਪਕੇ ਨੂੰ ਧਰਤੀ ਤੇ ਡੋਲ੍ਹ ਕੇ ਧਰਤੀ ਨਮਸਕਾਰੀ ਤਾਂ ਜੋ ਅਣਹੋਣੀ ਟਲ ਜਾਵੇ।

ਬਲੌਰੇ ਨੂੰ ਵਹਿੜਕੇ ਦੀ ਉਹ ਛਾਲ ਯਾਦ ਆ ਗਈ, ਜੋ ਉਹਨੇ ਬੋਹੜ ਕੋਲ ਖੜੇ-ਖੜੋਤਿਆਂ ਮਾਰ ਕੇ ਸੂਆ ਪਾਰ ਕਰ ਲਿਆ ਸੀ, ਫੇਰ ਪੰਜ ਬੰਦਿਆਂ ਦੇ ਘੇਰੇ ਵਿੱਚੋਂ ਦੌੜ੍ਹ ਗਿਆ। ਲੱਕੜ ਟੱਪਣ ਦੀ ਥਾਂ ਉਹਨੇ ਵੀ ਇਉਂ ਹੀ ਕਰਿਆ। ਦੋ-ਕੁ ਕਰਮਾਂ ਪਿੱਛੋਂ ਭੱਜ ਕੇ ਛਾਲ ਮਾਰ ਕੇ ਸੂਆ ਪਾਰ ਕਰ ਲਿਆ।

ਪੱਕੀ ਇੱਟ ਦੀ ਰੋੜ੍ਹੀ ਨਾਲ ਕਾਪੇ ਦੀ ਧਾਰ ਰੇਤ ਦਾ ਉਹਨੇ ਖੇਤ ਦੀ ਸੇਧ ਘੱਤ ਲਈ। ਇਨ੍ਹਾਂ ਵੱਟਾਂ ਦੇ ਖੱਬਲ ਨੂੰ ਮਿਧ ਕੇ ਕਦੇ ਦੀਸਾਂ ਲੰਘਦੀ ਹੁੰਦੀ ਸੀ। ਤੇ ਅੱਜ

67 / 106
Previous
Next